ETV Bharat / bharat

ਸੋਨਾਲੀ ਫੋਗਾਟ ਦੀ ਪੋਸਟਮਾਰਟਮ ਰਿਪੋਰਟ ਵਿੱਚ ਸਰੀਰ ਤੇ ਸੱਟਾਂ ਦੇ ਨਿਸ਼ਾਨ, ਪੀਏ ਸੁਧੀਰ ਸਾਂਗਵਾਨ ਸਮੇਤ ਦੋ ਗ੍ਰਿਫਤਾਰ

author img

By

Published : Aug 25, 2022, 8:07 PM IST

Updated : Aug 25, 2022, 8:35 PM IST

Sonali Phogat murder case
Sonali Phogat murder case

ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ 'ਚ ਗੋਆ ਪੁਲਿਸ ਨੇ ਕਰੀਬ 3 ਦਿਨ੍ਹਾਂ ਬਾਅਦ ਕਤਲ ਦਾ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਗੋਆ ਪੁਲਿਸ ਨੇ ਸੋਨਾਲੀ ਫੋਗਾਟ ਦੇ ਪੀਏ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਨੂੰ ਮੁਲਜ਼ਮ ਬਣਾਇਆ ਹੈ। ਦੋਵੇਂ ਮੁਲਜ਼ਮਾਂ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੋਨਾਲੀ ਫੋਗਾਟ ਦੀ ਪੋਸਟਮਾਰਟਮ ਰਿਪੋਰਟ ਵਿੱਚ ਵੀ ਵੱਡਾ ਖੁਲਾਸਾ ਹੋਇਆ ਹੈ। Sonali Phogat murder case

ਗੋਆ: ਬੀਜੇਪੀ ਨੇਤਾ ਸੋਨਾਲੀ ਫੋਗਾਟ ਦੀ ਪੋਸਟਮਾਰਟਮ ਰਿਪੋਰਟ (Sonali Phogat postmortem report) ਵਿੱਚ ਵੱਡਾ ਖੁਲਾਸਾ ਹੋਇਆ ਹੈ। ਪੋਸਟਮਾਰਟਮ ਰਿਪੋਰਟ ਮੁਤਾਬਿਕ ਸੋਨਾਲੀ ਫੋਗਾਟ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ। ਜੋ ਉਸ ਦੀ ਸ਼ੱਕੀ ਮੌਤ (Sonali Phogat Suspicious Death) ਵੱਲ ਇਸ਼ਾਰਾ ਕਰਦਾ ਹੈ। ਧਿਆਨ ਯੋਗ ਹੈ ਕਿ ਸੋਨਾਲੀ ਫੋਗਾਟ ਦੇ ਪਰਿਵਾਰਕ ਮੈਂਬਰ ਸ਼ੁਰੂ ਤੋਂ ਹੀ ਇਸ ਨੂੰ ਕਤਲ ਦੱਸ ਰਹੇ ਹਨ ਅਤੇ ਮਾਮਲੇ ਦੀ ਸੀਬੀਆਈ (Sonali Phogat Murder) ਤੋਂ ਜਾਂਚ ਦੀ ਮੰਗ ਕਰ ਰਹੇ ਹਨ।

43 ਸਾਲਾ ਸੋਨਾਲੀ ਫੋਗਾਟ ਦੀ ਮੰਗਲਵਾਰ ਨੂੰ ਮੌਤ ਹੋ ਗਈ। ਸੋਨਾਲੀ ਦੀ ਮੌਤ ਦੇ ਤੀਜੇ ਦਿਨ, ਰਿਸ਼ਤੇਦਾਰਾਂ ਦੀ ਸਹਿਮਤੀ ਤੋਂ ਬਾਅਦ, ਵੀਰਵਾਰ ਨੂੰ ਗੋਆ ਮੈਡੀਕਲ ਕਾਲਜ ਵਿੱਚ ਪੋਸਟਮਾਰਟਮ ਕੀਤਾ ਗਿਆ। ਸ਼ੁਰੂਆਤੀ ਤੌਰ 'ਤੇ ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਸੀ ਪਰ ਪੋਸਟਮਾਰਟਮ ਰਿਪੋਰਟ ਮੁਤਾਬਿਕ ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਵੀ ਪਾਏ ਗਏ ਹਨ।

Sonali Phogat post mortem report
ਸੋਨਾਲੀ ਫੋਗਾਟ ਦੀ ਪੋਸਟ ਮਾਰਟਮ ਰਿਪੋਰਟ

FIR ਦਰਜ, ਮੁਲਜ਼ਮ ਗ੍ਰਿਫਤਾਰ - ਗੋਆ ਪੁਲਸ ਨੇ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਹੱਤਿਆ ਦੇ ਮਾਮਲੇ 'ਚ ਸੋਨਾਲੀ ਫੋਗਾਟ ਮੌਤ ਮਾਮਲੇ 'ਚ FIR ਦਰਜ ਕੀਤੀ (Goa police registers FIR in Sonali Phogat death) ਹੈ। ਪਰਿਵਾਰ ਦੀ ਸ਼ਿਕਾਇਤ 'ਤੇ ਗੋਆ ਪੁਲਿਸ ਨੇ ਸੋਨਾਲੀ ਫੋਗਾਟ ਦੇ ਪੀਏ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਦੇ ਖਿਲਾਫ ਆਈਪੀਸੀ ਦੀ ਧਾਰਾ 302 (Goa police arrests Sonali Phogat PA) ਦੇ ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਹੈ। ਸੋਨਾਲੀ ਫੋਗਾਟ ਦੇ ਕਤਲ ਦੇ ਦੋਵੇਂ ਦੋਸ਼ੀ ਗੋਆ ਪੁਲਿਸ ਦੀ ਹਿਰਾਸਤ ਵਿੱਚ ਹਨ (Arrest in Sonali phogat murder case) ।

ਪੀਏ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਹਨ ਮੁਲਜ਼ਮ - ਮਹੱਤਵਪੂਰਨ ਗੱਲ ਇਹ ਹੈ ਕਿ ਗੋਆ ਵਿੱਚ ਸੋਨਾਲੀ ਫੋਗਾਟ ਦੇ ਨਾਲ ਸਿਰਫ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਹੀ ਮੌਜੂਦ ਸਨ। ਪੁਲਿਸ ਸੋਨਾਲੀ ਫੋਗਾਟ ਦੀ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ। ਜਿਸ ਤੋਂ ਬਾਅਦ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾਵੇਗੀ। ਸੋਨਾਲੀ ਦੀ ਮੌਤ ਦੇ ਦੋ ਦਿਨ ਬਾਅਦ ਅੱਜ ਪਰਿਵਾਰਕ ਮੈਂਬਰ ਪੋਸਟਮਾਰਟਮ ਲਈ ਰਾਜ਼ੀ ਹੋ ਗਏ ਸਨ। ਪੁਲਿਸ ਮੁਤਾਬਕ ਸੋਨਾਲੀ ਫੋਗਾਟ 22 ਅਗਸਤ ਨੂੰ ਗੋਆ ਆਈ ਸੀ ਅਤੇ ਅੰਜੁਨਾ (Sonali Phogat murder case) ਦੇ ਇੱਕ ਹੋਟਲ ਵਿੱਚ ਰੁਕੀ ਸੀ। ਪੁਲਿਸ ਨੇ ਰਿਸ਼ਤੇਦਾਰਾਂ ਦੀ ਸ਼ਿਕਾਇਤ 'ਤੇ ਸੋਨਾਲੀ ਫੋਗਾਟ ਦੇ ਪੀਏ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਸਾਂਗਵਾਨ ਨੂੰ ਮੁਲਜ਼ਮ ਬਣਾ ਕੇ ਮਾਮਲਾ ਦਰਜ ਕਰ ਲਿਆ ਹੈ।

Goa Police FIR
Goa Police FIR

ਸੋਨਾਲੀ ਫੋਗਾਟ ਦਾ ਹੋਇਆ ਸੀ ਕਤਲ - ਮੰਗਲਵਾਰ ਸਵੇਰੇ ਸੋਨਾਲੀ ਫੋਗਾਟ ਦੀ ਲਾਸ਼ ਹੋਟਲ ਤੋਂ ਮਿਲੀ। ਸ਼ੁਰੂਆਤ 'ਚ ਦੱਸਿਆ ਜਾ ਰਿਹਾ ਸੀ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਗੋਆ ਪੁਲਿਸ ਵੀ ਸ਼ੁਰੂ ਤੋਂ ਹੀ ਇਹੀ ਗੱਲ ਕਹਿ ਰਹੀ ਹੈ। ਹਾਲਾਂਕਿ ਸੋਨਾਲੀ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਮੌਤ (Sonali Phogat murder case) 'ਤੇ ਸਵਾਲ ਖੜ੍ਹੇ ਕੀਤੇ ਹਨ। ਪਰਿਵਾਰਕ ਮੈਂਬਰਾਂ ਅਨੁਸਾਰ ਸੋਨਾਲੀ ਫੋਗਾਟ ਦਾ ਕਤਲ ਕੀਤਾ ਗਿਆ ਹੈ ਅਤੇ ਉਸ ਦਾ ਪੀਏ ਸੁਧੀਰ ਸਾਂਗਵਾਨ ਇਸ ਸਾਜ਼ਿਸ਼ ਵਿੱਚ (Sonali Phogat PA Sudhir Sangwan) ਸ਼ਾਮਿਲ ਹਨ। ਪਰਿਵਾਰ ਮੁਤਾਬਿਕ ਸੋਨਾਲੀ ਦੀ ਮੌਤ ਤੋਂ ਬਾਅਦ ਸੁਧੀਰ ਸਾਂਗਵਾਨ ਨੇ ਸਾਰਿਆਂ ਨੂੰ ਵੱਖ-ਵੱਖ ਗੱਲਾਂ ਦੱਸੀਆਂ ਸਨ। ਸੋਨਾਲੀ ਦੇ ਭਰਾ ਨੇ ਗੋਆ ਪੁਲਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਸੀ, ਜਿਸ 'ਚ ਪੀਏ ਸੁਧੀਰ ਸਾਂਗਵਾਨ 'ਤੇ ਕਈ ਗੰਭੀਰ ਦੋਸ਼ ਲਾਏ ਗਏ ਸਨ। ਹੁਣ ਗੋਆ ਪੁਲਿਸ ਨੇ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਸਾਂਗਵਾਨ (Sonali Phogat Goa Police FIR) ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

Sonali Phogat murder case
Sonali Phogat murder case

ਕੌਣ ਹੈ ਸੋਨਾਲੀ ਫੋਗਾਟ? - ਹਰਿਆਣਾ ਦੀ ਸੋਨਾਲੀ ਫੋਗਾਟ ਟਿਕਟੋਕ ਸਟਾਰ (Who is Sonali Phogat) ਸੀ ਅਤੇ ਸੋਸ਼ਲ ਮੀਡੀਆ 'ਤੇ ਉਸ ਦੇ ਲੱਖਾਂ ਫਾਲੋਅਰਜ਼ ਹਨ (Sonali Phogat on Instagram)। ਸਾਲ 2019 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਉਨ੍ਹਾਂ ਨੂੰ ਹਿਸਾਰ ਜ਼ਿਲ੍ਹੇ ਦੀ ਆਦਮਪੁਰ ਵਿਧਾਨ ਸਭਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਸੀ। ਜਿਸ ਤੋਂ ਬਾਅਦ ਉਹ ਚਰਚਾ 'ਚ ਆ ਗਈ। ਸੋਨਾਲੀ ਫੋਗਾਟ ਨੂੰ ਭਾਜਪਾ ਨੇ ਕੁਲਦੀਪ ਬਿਸ਼ਨੋਈ ਦੇ ਖਿਲਾਫ ਮੈਦਾਨ 'ਚ ਉਤਾਰਿਆ ਸੀ, ਸੋਨਾਲੀ ਚੋਣ ਹਾਰ ਗਈ ਸੀ। ਪਰ ਇਸ ਦੌਰਾਨ ਉਨ੍ਹਾਂ ਨੇ (Sonali Phogat on Social Media)ਕਾਫੀ ਸੁਰਖੀਆਂ ਬਟੋਰੀਆਂ। ਇਸ ਤੋਂ ਬਾਅਦ ਉਹ ਬਿੱਗ ਬੌਸ 14 (Sonali Phogat in bigg boss) ਦਾ ਵੀ ਹਿੱਸਾ ਰਹੀ। ਸੋਨਾਲੀ ਦੀ ਮੌਤ ਤੋਂ ਬਾਅਦ ਕਈ ਲੋਕ ਸਵਾਲ ਉਠਾ ਰਹੇ ਹਨ ਅਤੇ ਇਸ ਦੀ ਸੀਬੀਆਈ (Sonali Phogat Death mystery) ਤੋਂ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ: ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਸਿਹਤ ਵਿੱਚ ਸੁਧਾਰ, ਵੀਰਵਾਰ ਸਵੇਰੇ ਆਇਆ ਹੋਸ਼

Last Updated :Aug 25, 2022, 8:35 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.