ETV Bharat / bharat

ਡੀਐਸਜੀਐਮਸੀ ਵੱਲੋਂ ਬੱਚਨ ਤੋਂ ਆਰਥਿਕ ਮਦਦ ਲੈਣ ਦੀ ਸ਼ਿਕਾਇਤ ਜੀਕੇ ਅਕਾਲ ਤਖ਼ਤ ਨੂੰ ਕਰਨਗੇ

author img

By

Published : May 15, 2021, 11:14 AM IST

ਫ਼ੋਟੋ
ਫ਼ੋਟੋ

ਡੀਐਸਜੀਐਮਸੀ ਵੱਲੋਂ ਅਮਿਤਾਭ ਬੱਚਨ ਤੋਂ ਆਰਥਿਕ ਸਹਾਇਤਾ ਲੈਣ ਦੀ ਸ਼ਿਕਾਇਤ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਕੌਮਾਂਤਰੀ ਮਨਜੀਤ ਸਿੰਘ ਜੀਕੇ ਅਕਾਲ ਤਖ਼ਤ ਨੂੰ ਕਰਨਗੇ।

ਨਵੀਂ ਦਿੱਲੀ: ਕੁਝ ਦਿਨ ਪਹਿਲਾਂ ਕੋਰੋਨਾ ਨਾਲ ਨਜਿੱਠਣ ਲਈ ਗੁਰਦੁਆਰਾ ਰਕਾਬਗੰਜ ਵਿਖੇ 400 ਬੈਡਾਂ ਵਾਲਾ ਕੋਵਿਡ ਹਸਪਤਾਲ ਬਣਾਇਆ ਗਿਆ। ਜੋ ਕਿ ਲੋਕਾਂ ਨੂੰ ਵੱਡੀ ਸਹੂਲਤ ਦੇ ਰਿਹਾ ਹੈ। ਇਸ ਹਸਪਤਾਲ ਦੇ ਹਰੇਕ ਬੈਡ ਦੇ ਨੇੜੇ ਇੱਕ ਆਕਸੀਜਨ ਕਨਸੰਨਟ੍ਰੇਟਰ ਦਾ ਪ੍ਰਬੰਧ ਕੀਤਾ ਗਿਆ। ਪਰ ਹੁਣ ਇਸ ਕੋਵਿਡ ਹਸਪਤਾਲ ਨੂੰ ਲੈ ਕੇ ਵੱਡਾ ਵਿਵਾਦ ਵੀ ਖੜਾ ਹੋ ਗਿਆ ਹੈ। ਵਿਵਾਦ ਦੀ ਵਜ੍ਹਾ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਹਨ। ਜਦੋਂ ਦਾ ਅਮਿਤਾਭ ਬੱਚਨ ਨੇ 400 ਬੈਡਾਂ ਵਾਲਾ ਕੋਵਿਡ ਹਸਪਤਾਲ ਨੂੰ 2 ਕਰੋੜ ਰੁਪਏ ਦਾਨ ਕੀਤੇ ਹਨ ਉਦੋਂ ਤੋਂ ਇਹ ਮੁੱਦਾ ਕਾਫੀ ਭੱਖਿਆ ਹੋਇਆ ਹੈ। ਖ਼ਾਸ ਕਰ ਸਿੱਖ ਸੰਗਤ 'ਚ ਇਸ ਪ੍ਰਤੀ ਰੋਸ ਨਜ਼ਰ ਆਇਆ ਹੈ।

ਵੇਖੋ ਵੀਡੀਓ

ਅਮਿਤਾਭ ਬੱਚਨ ਦੇ ਵਿਰੋਧ ਦਾ ਕਾਰਨ

ਲੰਘੇ ਦਿਨੀਂ ਸਿੱਖ ਭਾਈਚਾਰੇ ਨੇ ਇਸ ਵਿਰੋਧ ਦਾ ਕਾਰਨ ਇਹ ਦੱਸਿਆ ਕਿ ਦਿੱਲੀ ਦੰਗਿਆਂ ਵੇਲੇ ਅਮਿਤਾਭ ਨੇ ਖ਼ੂਨ ਦੇ ਬਦਲੇ ਖੂਨ ਦਾ ਬਿਆਨ ਦਿੱਤਾ, ਤੇ ਦੰਗਿਆਂ ਨੂੰ ਭੜਕਾਇਆ ਸੀ। ਜਿਸ ਦਾ ਕੇਸ ਕੋਰਟ ਵਿੱਚ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੀ ਪੈਡਿੰਗ ਹੈ।

ਸਿਰਸਾ ਦੀ ਸ਼ਿਕਾਇਤ ਜੀਕੇ ਅਕਾਲ ਤਖ਼ਤ 'ਚ ਕਰਨਗੇ

ਡੀਐਸਜੀਐਮਸੀ ਵੱਲੋਂ ਅਮਿਤਾਭ ਬੱਚਨ ਤੋਂ ਆਰਥਿਕ ਸਹਾਇਤਾ ਲੈਣ ਦੀ ਸ਼ਿਕਾਇਤ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਕੌਮਾਂਤਰੀ ਮਨਜੀਤ ਸਿੰਘ ਜੀਕੇ ਅਕਾਲ ਤਖ਼ਤ ਨੂੰ ਕਰਨਗੇ। ਉਨ੍ਹਾਂ ਨੇ ਇਸ ਮਦਦ ਲੈਣ ਦੇ ਵਿਵਹਾਰ ਨੂੰ ਸੰਗਤ ਦੇ ਨਾਲ ਧੋਖਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਮਿਤਾਭ ਬੱਚਨ ਵੱਲੋਂ ਡਾਇਗਨੌਸਟਿਕ ਸੈਂਟਰ ਵਿੱਚ ਭੇਜੀ ਗਈ ਮਸ਼ੀਨਾਂ ਅਤੇ ਹਾਲ ਹੀ ਵਿੱਚ 2 ਕਰੋੜ ਦੀ ਰਾਸ਼ੀ ਨੂੰ ਮਿਲ ਕੇ ਕੁੱਲ 12 ਕਰੋੜ ਦੀ ਰਾਸ਼ੀ ਦੀ ਸਹਾਇਤਾ ਕਮੇਟੀ ਨੂੰ ਦਿੱਤੀ ਗਈ ਹੈ।

ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਕੌਮ ਮੰਨਦੀ ਹੈ ਕਿ ਅਮਿਤਾਭ ਬੱਚਨ ਨੇ 1984 ਵਿੱਚ ਸਿੱਖ ਕਤਲੇਆਮ ਨੂੰ ਆਪਣੇ ਜ਼ਹਿਰੀਲੇ ਨਾਅਰੇ ਨਾਲ ਹਵਾ ਦਿੱਤੀ ਸੀ। ਇਸ ਲਈ ਸਿੱਖਾਂ ਦੇ ਜਾਨ ਮਾਲ ਦੇ ਦੁਸ਼ਮਣ ਦੀ ਸੇਵਾ ਗੁਰੂ ਘਰ ਲਈ ਲੈਣਾ ਪਾਪ ਹੈ। ਉਨ੍ਹਾਂ ਸਿੱਖ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਜਦੋਂ ਗੁਰੂ ਹਰਕਿਸ਼ਨ ਸਾਹਿਬ ਗੁਰਦੁਆਰਾ ਬੰਗਲਾ ਸਾਹਿਬ ਦੇ ਅਸਥਾਨ ਉੱਤੇ ਆਏ ਸੀ ਤਾਂ ਦਿੱਲੀ ਵਿੱਚ ਔਰੰਗਜ਼ੇਬ ਦਾ ਰਾਜ ਸੀ ਅਤੇ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਗੁਰੂ ਹਰਕਿਸ਼ਨ ਸਾਹਿਬ ਨੇ ਔਰੰਗਜ਼ੇਬ ਨੂੰ ਮਲੇਛ ਦਸ ਕੇ ਦਰਸ਼ਨ ਕਰਨ ਤੋਂ ਮਨਾ ਕਰ ਦਿੱਤਾ ਸੀ ਪਰ ਅੱਜ ਸਿਰਸਾ ਨੇ, ਉਸੇ ਪਵਿੱਤਰ ਅਸਥਾਨ ਤੋਂ, ਜਿਥੇ ਗੁਰੂ ਸਾਹਿਬ ਨੇ ਦੇਸ਼ ਦੇ ਰਾਜੇ ਨੂੰ ਆਪਣਾ ਰੁਤਬਾ ਦਿਖਾਉਣ ਦੀ ਜਰੂਰਤ ਕੀਤੀ ਸੀ ਉੱਥੇ ਕੌਣ ਦੁਸ਼ਮਣ ਦੀ ਮਾਇਆ ਨੂੰ ਸਵੀਕਾਰ ਕਰ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਥਾਨ ਦੀ ਪਰੰਪਰਾ ਅਤੇ ਮਰਯਾਦਾ ਨੂੰ ਠੇਸ ਪਹੁੰਚਾਈ ਹੈ।

ਅਮਿਤਾਭ ਬੱਚਨ ਨੇ 2 ਕਰੋੜ ਨਹੀਂ 12 ਕਰੋੜ ਕੀਤੇ ਦਾਨ

ਜੀ.ਕੇ ਨੇ ਕਿਹਾ ਕਿ ਜਦੋਂ ਸਿਰਸਾ ਨੇ 11 ਮਾਰਚ ਨੂੰ ਡਾਇਗਨੌਸਟਿਕ ਸੈਂਟਰ ਦਾ ਉਦਘਾਟਨ ਕੀਤਾ ਤਾਂ ਦੱਸਿਆ ਗਿਆ ਕਿ ਮਸ਼ੀਨਾਂ ਦੀ ਸੇਵਾ ਚਾਵਲਾ ਅਤੇ ਜੁਨੇਜਾ ਪਰਿਵਾਰਾਂ ਨੇ ਕੀਤੀ ਸੀ। ਜਦੋਂ ਕਿ ਅਮਿਤਾਭ ਬੱਚਨ ਨੇ ਆਪਣੇ ਬਲਾੱਗ ਵਿੱਚ ਦਾਅਵਾ ਕੀਤਾ ਕਿ ਡਾਇਗਨੌਸਟਿਕ ਸੈਂਟਰ ਦਾ ਸਾਰਾ ਖਰਚਾ ਉਨ੍ਹਾਂ ਨੇ ਦਿੱਤਾ ਹੈ। ਉਦੋਂ ਕਮੇਟੀ ਨੇ 11 ਮਈ ਨੂੰ ਮੰਨ ਲਿਆ ਕਿ ਸਾਰੀ ਮਸ਼ੀਨਾਂ ਅਮਿਤਾਭ ਬੱਚਨ ਨੇ ਦਿੱਤੀਆਂ ਸਨ। ਜੀਕੇ ਨੇ ਕਮੇਟੀ ਦੇ ਜਨਰਲ ਸੱਕਤਰ ਹਰਮੀਤ ਸਿੰਘ ਕਾਲਕਾ ਦੇ ਦਾਦਾ ਜਸਵੰਤ ਸਿੰਘ ਕਾਲਕਾ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਗਾਵਤ ਕਰਨ ਦੇ ਸਬੂਤ ਜਨਤਕ ਕਰਦੇ ਹੋਏ ਸਿਰਸਾ ਨੂੰ ਆਪਣੀ ਗਲਤੀ ਲਈ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਪੇਸ਼ ਹੋਣ ਦੀ ਨਸੀਹਤ ਦਿੱਤੀ। ਉਨ੍ਹਾਂ ਨੇ ਸਿਰਸਾ ਨੂੰ ਆਪਣੇ ਆਪ ਨੂੰ ਮੁਆਫੀ ਦੇਣ ਲਈ ਗੁਰੂਦੁਆਰਾ ਬੰਗਲਾ ਸਾਹਿਬ ਦੇ ਪੰਚ ਪਿਆਰਿਆਂ ਨੂੰ ਨਾ ਬੁਲਾਉਣ ਦੀ ਚੇਤਾਵਨੀ ਵੀ ਦਿੱਤੀ।

ਵਰਣਨ ਯੋਗ ਹੈ ਕਿ ਹਾਲ ਹੀ ਵਿੱਚ ਖੁਲਾਸਾ ਹੋਇਆ ਹੈ ਕਿ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਸਥਾਪਤ ਐਮਆਰਆਈ ਮਸ਼ੀਨ ਅਮਿਤਾਭ ਬੱਚਨ ਨੇ ਦਿੱਤੀ ਹੈ। ਜਾਗੋ ਪਾਰਟੀ ਦਾ ਕਹਿਣਾ ਹੈ ਕਿ ਅਮਿਤਾਭ ਬੱਚਨ ਤੋਂ ਵਿੱਤੀ ਮਦਦ ਲੈਣੀ ਗ਼ਲਤ ਹੈ ਕਿਉਂਕਿ ਅਮਿਤਾਭ ਬੱਚਨ ਸਿੱਖ ਕੌਮ ਲਈ ਦੋਸ਼ੀ ਹਨ।

ਸਿਰਸਾ ਨੇ ਵੀਡੀਓ ਜਾਰੀ ਕਰ ਸੰਗਤ ਤੋਂ ਮੰਗੀ ਮਾਫੀ

ਲੰਘੇ ਦਿਨੀਂ ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਜਾਰੀ ਕਰਕੇ ਇਹ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਨੇ ਅਮਿਤਾਭ ਬੱਚਨ ਤੋਂ ਕਿਸੇ ਤਰ੍ਹਾਂ ਦੀ ਮਦਦ ਨਹੀਂ ਮੰਗੀ ਉਨ੍ਹਾਂ ਨੇ ਆਪਣੇ ਆਪ ਹੀ ਮਦਦ ਕੀਤੀ ਹੈ। ਉਨ੍ਹਾਂ ਨੂੰ ਇਸ ਬਾਬਤ ਉਦੋਂ ਪਤਾ ਲੱਗਾ ਜਦੋਂ ਅਮਿਤਾਭ ਬੱਚਨ ਨੇ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਭੇਜੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਨਾਲ ਸਿੱਖ ਸੰਗਤ ਨੂੰ ਠੇਸ ਪਹੁੰਚੀ ਹੈ ਤਾਂ ਉਨ੍ਹਾਂ ਨੇ ਮਾਫੀ ਮੰਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.