ETV Bharat / bharat

ਯੂ.ਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦਾ ਹੋਇਆ ਦਿਹਾਂਤ

author img

By

Published : Aug 21, 2021, 10:18 PM IST

Updated : Aug 21, 2021, 10:29 PM IST

ਯੂਪੀ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਸਥਾਨ ਦੇ ਸਾਬਕਾ ਰਾਜਪਾਲ ਕਲਿਆਣ ਸਿੰਘ ਦਾ ਅੱਜ ਸ਼ਾਮ ਦਿਹਾਂਤ ਹੋ ਗਿਆ। ਲੰਮੇ ਸਮੇਂ ਤੋਂ ਉਹ ਰਾਜਧਾਨੀ ਲਖਨਊ ਦੇ ਸੰਜੇ ਗਾਂਧੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਐਸਜੀਪੀਜੀਆਈ) ਵਿੱਚ ਇਲਾਜ ਅਧੀਨ ਸਨ। ਉਨ੍ਹਾਂ ਦੀ ਹਾਲਤ ਦੇ ਮੱਦੇਨਜ਼ਰ ਮੁੱਖ ਮੰਤਰੀ ਯੋਗੀ ਨੇ ਕੱਲ੍ਹ ਗੋਰਖਪੁਰ ਦੀ ਆਪਣੀ ਯਾਤਰਾ ਵੀ ਰੱਦ ਕਰ ਦਿੱਤੀ ਸੀ।'

ਯੂ.ਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦਾ ਹੋਇਆ ਦੇਹਾਂਤ
ਯੂ.ਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦਾ ਹੋਇਆ ਦੇਹਾਂਤ

ਲਖਨਊ: ਯੂਪੀ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਸਥਾਨ ਦੇ ਸਾਬਕਾ ਰਾਜਪਾਲ ਕਲਿਆਣ ਸਿੰਘ ਦਾ ਅੱਜ ਸ਼ਾਮ ਦਿਹਾਂਤ ਹੋ ਗਿਆ। ਲੰਮੇ ਸਮੇਂ ਤੋਂ ਉਹ ਰਾਜਧਾਨੀ ਲਖਨਊ ਦੇ ਸੰਜੇ ਗਾਂਧੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਐਸਜੀਪੀਜੀਆਈ) ਵਿੱਚ ਇਲਾਜ ਅਧੀਨ ਸਨ।

ਦੱਸ ਦੇਈਏ ਕਿ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ, ਉਨ੍ਹਾਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪੀਜੀਆਈ ਲਖਨਊ ਵਿੱਚ ਦਾਖਲ ਕਰਵਾਇਆ ਗਿਆ ਸੀ। ਇੱਥੇ ਇਲਾਜ ਦੇ ਕੁਝ ਦਿਨਾਂ ਬਾਅਦ ਕਲਿਆਣ ਸਿੰਘ ਨੂੰ ਗਾਜ਼ੀਆਬਾਦ ਦੇ ਕੌਸ਼ਾਂਬੀ ਯਸ਼ੋਦਾ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ। ਅਕਤੂਬਰ 2020 ਵਿੱਚ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਅਤੇ ਉਹ ਆਪਣੇ ਘਰ ਆ ਗਏ ਸਨ। 3 ਜੁਲਾਈ, 2021 ਨੂੰ ਕਲਿਆਣ ਸਿੰਘ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਲੋਹੀਆ ਇੰਸਟੀਚਿਟ ਵਿੱਚ ਦੁਬਾਰਾ ਦਾਖਲ ਕਰਵਾਇਆ ਗਿਆ ਸੀ।

ਲੋਹੀਆ ਇੰਸਟੀਚਿਊਟ ਵਿੱਚ ਜਾਂਚ ਦੇ ਦੌਰਾਨ, ਸਾਬਕਾ ਮੁੱਖ ਮੰਤਰੀ ਵਿੱਚ ਬਲੱਡ ਸ਼ੂਗਰ, ਬੇਕਾਬੂ ਬੈਕਟੀਰੀਆ ਦੀ ਲਾਗ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਉਨ੍ਹਾਂ ਦੇ ਸਰੀਰ ਵਿੱਚ ਸੋਜਸ਼ ਅਤੇ ਲਾਗ ਪਾਈ ਗਈ ਸੀ। ਸਿਰ ਦੇ ਸੀਟੀ ਸਕੈਨ ਵਿੱਚ ਖੂਨ ਦਾ ਗਤਲਾ ਵੀ ਪਾਇਆ ਗਿਆ ਸੀ। ਇਸ ਤੋਂ ਇਲਾਵਾ ਮਾਮੂਲੀ ਦਿਲ ਦੇ ਦੌਰੇ ਦੇ ਲੱਛਣ ਵੀ ਪਾਏ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ 4 ਜੁਲਾਈ 2021 ਨੂੰ ਲੋਹੀਆ ਇੰਸਟੀਚਿਊਟ ਤੋਂ ਐਸਜੀਪੀਜੀਆਈ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਉਹ ਐਸਜੀਪੀਜੀਆਈ ਵਿਖੇ ਕ੍ਰਿਟੀਕਲ ਕੇਅਰ ਮੈਡੀਸਨ ਵਿਭਾਗ ਦੇ ਆਈਸੀਯੂ ਵਿੱਚ ਇਲਾਜ ਅਧੀਨ ਸਨ। 19 ਜੁਲਾਈ 2021 ਨੂੰ ਜਦੋਂ ਕਲਿਆਣ ਸਿੰਘ ਦੀ ਹਾਲਤ ਨਾਜ਼ੁਕ ਹੋ ਗਈ, ਤਾਂ ਹਸਪਤਾਲ ਪ੍ਰਸ਼ਾਸਨ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਵੀ ਹਸਪਤਾਲ ਬੁਲਾਇਆ ਗਿਆ ਸੀ।

ਇਸ ਦੌਰਾਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਸੀਐਮ ਯੋਗੀ ਆਦਿੱਤਿਆਨਾਥ, ਭਾਜਪਾ ਦੇ ਸੂਬਾ ਪ੍ਰਧਾਨ ਸਵਤੰਤਰਦੇਵ ਸਿੰਘ ਸਮੇਤ ਕਈ ਲੀਡਰਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲਚਾਲ ਜਾਣਿਆ। ਰਾਜਪਾਲ ਅਨੰਦੀਬੇਨ ਪਟੇਲ ਵੀ 20 ਜੁਲਾਈ 2021 ਨੂੰ ਉਨ੍ਹਾਂ ਨੂੰ ਮਿਲਣ ਪਹੁੰਚੇ ਸਨ। ਉਸ ਤੋਂ ਅਗਲੇ ਦਿਨ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਐਸਜੀਪੀਜੀਆਈ ਦੇ ਮੁੱਖ ਮੰਤਰੀ ਯੋਗੀ ਦੇ ਨਾਲ ਉਨ੍ਹਾਂ ਦੀ ਹਾਲਤ ਜਾਣਨ ਲਈ ਗਏ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਲਗਾਤਾਰ ਕਲਿਆਣ ਸਿੰਘ ਦੀ ਸਿਹਤ ਬਾਰੇ ਜਾਣਕਾਰੀ ਲੈ ਰਹੇ ਸਨ। ਸੀਐਮ ਯੋਗੀ ਹਰ ਦੂਜੇ ਦਿਨ ਪੀਜੀਆਈ ਹਸਪਤਾਲ ਪਹੁੰਚ ਰਹੇ ਸਨ ਅਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲੈ ਰਹੇ ਸਨ। ਉਹ ਪਿਛਲੇ 52 ਦਿਨਾਂ ਤੋਂ ਵੈਂਟੀਲੇਟਰ 'ਤੇ ਸਨ। ਉਨ੍ਹਾਂ ਦੇ ਕਿਡਨੀ ਫੰਕਸ਼ਨ 'ਚ ਕੁਝ ਸੁਧਾਰ ਹੋਇਆ ਸੀ, ਪਰ ਇੱਕ ਵਾਰ ਫਿਰ ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਸੀ।

ਨਿਰਦੇਸ਼ਕ ਡਾਕਟਰ ਆਰ.ਕੇ ਧੀਮਾਨ ਦੇ ਅਨੁਸਾਰ ਉਨ੍ਹਾਂ ਦੀ ਹਾਲਤ ਨਾਜ਼ੁਕ ਸੀ। ਇਨਫੈਕਸ਼ਨ ਕਾਰਨ ਉਨ੍ਹਾਂ ਦੇ ਫੇਫੜਿਆਂ ਦਾ ਫੰਕਸ਼ਨ ਵਿਗੜ ਗਿਆ ਸੀ। ਕਿਡਨੀ ਕੰਮ ਨਾ ਕਰਨ ਦੇ ਚੱਲਦਿਆਂ ਡਾਇਲਸਿਸ ਵੀ ਕੀਤਾ ਜਾ ਰਿਹਾ ਸੀ। ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੀ ਸਿਹਤ 'ਚ ਸੁਧਾਰ ਨਾ ਹੋਣ ਦੇ ਚੱਲਦਿਆਂ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਇਹ ਵੀ ਪੜ੍ਹੋ:'ਸੁਪਰ ਕੌਪ' ਸੁਮੇਧ ਸੈਣੀ ਨਾਲ ਜੁੜਿਆ ਹਰ ਇੱਕ ਵਿਵਾਦ ! ਵੇਖੋ ਇਸ ਖਾਸ ਰਿਪੋਰਟ ‘ਚ

Last Updated : Aug 21, 2021, 10:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.