ETV Bharat / bharat

51 day of Manipur violence: ਮਣੀਪੁਰ ਵਿੱਚ ਅਣਪਛਾਤੇ ਬੰਦੂਕਧਾਰਕਾਂ ਤੇ ਅਸਮ ਰਾਈਫਲਸ ਵਿਚਕਾਰ ਗੋਲੀਬਾਰੀ

author img

By

Published : Jun 22, 2023, 1:11 PM IST

ਵੀਰਵਾਰ ਸਵੇਰੇ 5 ਵਜੇ ਮਣੀਪੁਰ ਦੇ ਇੰਫਾਲ ਪੱਛਮੀ ਜ਼ਿਲ੍ਹੇ ਦੇ ਉੱਤਰੀ ਬੋਲਜਾਂਗ 'ਚ ਅਣਪਛਾਤੇ ਬੰਦੂਕਧਾਰੀਆਂ ਅਤੇ ਅਸਾਮ ਰਾਈਫਲਜ਼ ਦੇ ਜਵਾਨਾਂ ਵਿਚਾਲੇ ਗੋਲੀਬਾਰੀ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਸਥਿਤੀ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਬੰਦੂਕਧਾਰੀਆਂ ਨੂੰ ਕਾਬੂ ਕਰਨ ਲਈ ਤਲਾਸ਼ੀ ਮੁਹਿੰਮ ਜਾਰੀ ਹੈ।

Firing between unidentified assailants and Assam Rifles in Manipur
ਮਣੀਪੁਰ ਵਿੱਚ ਅਣਪਛਾਤੇ ਬੰਦੂਕਧਾਰਕਾਂ ਤੇ ਅਸਮ ਰਾਈਫਲਸ ਵਿਚਕਾਰ ਗੋਲੀਬਾਰੀ

ਇੰਫਾਲ: ਮਣੀਪੁਰ ਵਿੱਚ 3 ਮਈ ਤੋਂ ਸ਼ੁਰੂ ਹੋਈ ਹਿੰਸਾ ਦੇ 50 ਦਿਨ ਪੂਰੇ ਹੋ ਗਏ ਹਨ, ਪਰ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਤਾਜ਼ਾ ਖ਼ਬਰ ਇਹ ਹੈ ਕਿ ਮਣੀਪੁਰ ਵਿੱਚ ਅਣਪਛਾਤੇ ਬੰਦੂਕਧਾਰੀਆਂ ਅਤੇ ਅਸਾਮ ਰਾਈਫਲਜ਼ ਵਿਚਾਲੇ ਗੋਲੀਬਾਰੀ ਹੋਈ ਹੈ। ਮਣੀਪੁਰ ਦੇ ਇੰਫਾਲ ਪੱਛਮੀ ਜ਼ਿਲ੍ਹੇ ਦੇ ਉੱਤਰੀ ਬੋਲਜਾਂਗ 'ਚ ਵੀਰਵਾਰ ਸਵੇਰੇ 5 ਵਜੇ ਅਣਪਛਾਤੇ ਬੰਦੂਕਧਾਰੀਆਂ ਅਤੇ ਅਸਾਮ ਰਾਈਫਲਜ਼ ਦੇ ਜਵਾਨਾਂ ਵਿਚਾਲੇ ਗੋਲੀਬਾਰੀ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਸਥਿਤੀ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਬੰਦੂਕਧਾਰੀਆਂ ਨੂੰ ਕਾਬੂ ਕਰਨ ਲਈ ਤਲਾਸ਼ੀ ਮੁਹਿੰਮ ਜਾਰੀ ਹੈ।

ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਕਰੀਬ 5.45 ਵਜੇ ਇੰਫਾਲ ਪੂਰਬੀ ਜ਼ਿਲ੍ਹੇ 'ਚ YKPI ਦੇ ਉੱਤਰ 'ਚ ਉਰੰਗਪਤ ਨਜ਼ਦੀਕ ਆਟੋਮੈਟਿਕ ਛੋਟੇ ਹਥਿਆਰਾਂ ਤੋਂ ਗੋਲੀਬਾਰੀ ਦੀਆਂ ਆਵਾਜ਼ਾਂ ਵੀ ਸੁਣੀਆਂ ਗਈਆਂ। ਸ਼ਾਮ 5.30 ਵਜੇ ਦੇ ਕਰੀਬ ਹੈਰੋਥਲ ਵੱਲ ਦੋ ਦਿਸ਼ਾਵਾਂ ਤੋਂ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਗੋਲੀਬਾਰੀ ਕੀਤੇ ਜਾਣ ਦੀ ਵੀ ਖ਼ਬਰ ਹੈ। ਸੂਤਰਾਂ ਨੇ ਦੱਸਿਆ ਕਿ ਸ਼ਾਮ ਕਰੀਬ 7.30 ਵਜੇ ਸਥਿਤੀ 'ਤੇ ਕਾਬੂ ਪਾਇਆ ਗਿਆ। ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਮਹਿਲਾ ਕਾਰਕੁਨਾਂ ਵੱਲੋਂ ਸਾਵਨਬੁੰਗ-ਵਾਈਕੇਪੀਆਈ ਸੜਕ ਨੂੰ ਕਈ ਥਾਵਾਂ 'ਤੇ ਜਾਮ ਕਰ ਦਿੱਤਾ ਗਿਆ।

ਕਾਂਗਰਸ ਨੇ ਸੀਐਮ ਬਿਸਵਾ ਸਰਮਾ 'ਤੇ ਲਾਏ ਇਲਜ਼ਾਮ: ਕਾਂਗਰਸ ਪਾਰਟੀ ਨੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਪਾਰਟੀ ਦਾ ਇਲਜ਼ਾਮ ਹੈ ਕਿ ਸਰਮਾ ਦੇ ਕੁਕੀ ਅੱਤਵਾਦੀਆਂ ਨਾਲ ਸਬੰਧ ਹਨ। ਹਾਲਾਂਕਿ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਅਸਾਮ ਦੀ ਸੂਬਾ ਮਹਿਲਾ ਕਾਂਗਰਸ ਪ੍ਰਧਾਨ ਮੀਰਾ ਬੋਰਠਾਕੁਰ ਗੋਸਵਾਮੀ ਨੇ ਸਰਮਾ 'ਤੇ ਇਹ ਇਲਜ਼ਾਮ ਲਾਏ ਹਨ। ਬੋਰਠਾਕੁਰ ਦਾ ਇਲਜ਼ਾਮ ਹੈ ਕਿ 2017 ਵਿੱਚ ਮਣੀਪੁਰ ਵਿਧਾਨ ਸਭਾ ਚੋਣਾਂ ਦੌਰਾਨ ਸਰਮਾ ਨੇ ਕੁਕੀ ਅਤਿਵਾਦੀਆਂ ਦੀ ਮਦਦ ਲਈ ਸੀ।

ਮਣੀਪੁਰ 'ਚ 3 ਮਈ ਤੋਂ ਹਿੰਸਾ ਜਾਰੀ: ਮਣੀਪੁਰ 'ਚ 3 ਮਈ ਤੋਂ ਹਿੰਸਾ ਜਾਰੀ ਹੈ। ਹੁਣ ਤੱਕ 110 ਲੋਕਾਂ ਦੀ ਮੌਤ ਹੋ ਚੁੱਕੀ ਹੈ। 50 ਹਜ਼ਾਰ ਤੋਂ ਵੱਧ ਲੋਕ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹਨ। ਨਾਗਾ ਅਤੇ ਕੂਕੀ ਭਾਈਚਾਰਿਆਂ ਵਿੱਚ ਆਪਸੀ ਵਿਸ਼ਵਾਸ ਦਾ ਪਾੜਾ ਖਤਮ ਹੋਣ ਦੀ ਬਜਾਏ ਵਧਦਾ ਜਾ ਰਿਹਾ ਹੈ। ਅਜਿਹੇ 'ਚ ਹੁਣ ਕਈ ਲੋਕਾਂ ਨੇ ਰਾਸ਼ਟਰਪਤੀ ਸ਼ਾਸਨ ਦੀ ਵੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਜਿਹਾ ਕਰਨਾ ਭਾਜਪਾ ਸਰਕਾਰ ਲਈ ‘ਆਤਮਘਾਤੀ’ ਸਾਬਤ ਹੋਵੇਗਾ, ਕਿਉਂਕਿ ਸੂਬੇ ਵਿੱਚ ਭਾਜਪਾ ਦੀ ਸਰਕਾਰ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.