ETV Bharat / bharat

ਓਡੀਸ਼ਾ ਵਿੱਚ ਭੁਵਨੇਸ਼ਵਰ-ਹਾਵੜਾ ਜਨਸ਼ਤਾਬਦੀ ਐਕਸਪ੍ਰੈਸ ਵਿੱਚ ਅੱਗ ਲੱਗਣ ਦੀ ਘਟਨਾ, ਸਾਰੇ ਸੁਰੱਖਿਅਤ

author img

By ETV Bharat Punjabi Team

Published : Dec 7, 2023, 1:02 PM IST

Fire breaks out in Bhubaneswar-Howrah Jan Shatabdi Express, no casuality reported
ਉੜੀਸਾ ਵਿੱਚ ਭੁਵਨੇਸ਼-ਹਾਵੜਾ ਜਨਸ਼ਤਾਬਦੀ ਐਕਸਪ੍ਰੈਸ ਵਿੱਚ ਅੱਗ ਲੱਗਣ ਦੀ ਘਟਨਾ,ਸਾਰੇ ਸੁਰੱਖਿਅਤ

ਓਡੀਸ਼ਾ ਵਿੱਚ ਭੁਵਨੇਸ਼ਵਰ-ਹਾਵੜਾ ਜਨਸ਼ਤਾਬਦੀ ਐਕਸਪ੍ਰੈਸ (Janashtabdi Express) ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਸ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਅੱਗ 'ਤੇ ਕਾਬੂ ਪਾ ਲਿਆ ਗਿਆ ਅਤੇ ਟਰੇਨ ਬਾਅਦ 'ਚ ਰਵਾਨਾ ਹੋ ਗਈ।

ਭੁਵਨੇਸ਼ਵਰ: ਓਡੀਸ਼ਾ ਦੇ ਕਟਕ ਸਟੇਸ਼ਨ 'ਤੇ ਵੀਰਵਾਰ ਸਵੇਰੇ ਰੇਲ ਗੱਡੀ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਭੁਵਨੇਸ਼ਵਰ-ਹਾਵੜਾ ਜਨਸ਼ਤਾਬਦੀ ਐਕਸਪ੍ਰੈਸ 'ਚ ਅੱਗ ਲੱਗ ਗਈ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਅੱਗ ਕਿਵੇਂ ਲੱਗੀ ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਰੇਲਵੇ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

  • #WATCH | Odisha | An incident of fire was reported on Bhubaneswar-Howrah Jan Shatabdi Express at Cuttack station today morning. The fire was brought under control by fire services personnel. The cause of the fire is yet to be ascertained.

    After the fire was brought under… pic.twitter.com/KZYyU3dvpd

    — ANI (@ANI) December 7, 2023 " class="align-text-top noRightClick twitterSection" data=" ">

ਅੱਗ ਲੱਗਣ ਦਾ ਵੀਡੀਓ ਸਾਹਮਣੇ ਆਇਆ: ਕਟਕ ਸਟੇਸ਼ਨ 'ਤੇ ਭੁਵਨੇਸ਼ਵਰ-ਹਾਵੜਾ ਜਨਸ਼ਤਾਬਦੀ ਐਕਸਪ੍ਰੈਸ (Bhubaneswar Howrah Janashtabdi Express) 'ਚ ਅੱਗ ਲੱਗਣ ਦਾ ਵੀਡੀਓ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਅੱਜ ਸਵੇਰੇ ਵਾਪਰੀ। ਵੀਡੀਓ 'ਚ ਇੱਕ ਟਰੇਨ ਨੂੰ ਖੜੀ ਦੇਖਿਆ ਜਾ ਸਕਦਾ ਹੈ। ਇਸ ਦੇ ਹੇਠਲੇ ਹਿੱਸੇ ਨੂੰ ਅੱਗ ਲੱਗੀ ਹੋਈ ਹੈ। ਇਸ ਦੇ ਨਾਲ ਹੀ ਕੁਝ ਲੋਕ ਅੱਗ ਬੁਝਾਊ ਯੰਤਰਾਂ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਦੇਖੇ ਗਏ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਟਰੇਨ 'ਚ ਕੋਈ ਯਾਤਰੀ ਨਹੀਂ ਸੀ।

ਵੱਡਾ ਹਾਦਸਾ ਹੋਣੋਂ ਟਲ ਗਿਆ: ਜਾਣਕਾਰੀ ਮੁਤਾਬਿਕ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਟਰੇਨ ਨੂੰ ਰਵਾਨਾ ਕੀਤਾ ਗਿਆ। ਹਾਲਾਂਕਿ ਵੱਡਾ ਹਾਦਸਾ ਹੋਣੋਂ ਟਲ ਗਿਆ। ਤੁਹਾਨੂੰ ਦੱਸ ਦੇਈਏ ਕਿ ਸਤੰਬਰ ਵਿੱਚ ਗੁਜਰਾਤ ਦੇ ਵਲਸਾਡ ਨੇੜੇ ਹਮਸਫਰ ਐਕਸਪ੍ਰੈਸ (Humsafar Express) ਦੇ ਪਾਵਰ ਕੋਚ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਸੀ। ਅੱਗ ਲਾਗਲੇ ਦੋ ਕੋਚਾਂ ਤੱਕ ਫੈਲ ਗਈ।

ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਇਹ ਹਮਸਫਰ ਐਕਸਪ੍ਰੈਸ ਤਿਰੂਚਿਰਾਪੱਲੀ ਅਤੇ ਸ਼੍ਰੀ ਗੰਗਾਨਗਰ ਦੇ ਵਿਚਕਾਰ ਚੱਲਦੀ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟਰੇਨ ਸੂਰਤ ਵੱਲ ਜਾ ਰਹੀ ਸੀ। ਲੋਕਾਂ ਨੇ ਟਰੇਨ ਦੇ ਡੱਬਿਆਂ 'ਚੋਂ ਅੱਗ ਅਤੇ ਧੂੰਆਂ ਨਿਕਲਦਾ ਦੇਖਿਆ। ਇਸ ਤੋਂ ਬਾਅਦ ਯਾਤਰੀਆਂ ਵਿੱਚ ਦਹਿਸ਼ਤ ਅਤੇ ਹਫੜਾ-ਦਫੜੀ ਮੱਚ ਗਈ। ਆਰਪੀਐਫ ਅਤੇ ਜੀਆਰਪੀਐਫ ਦੀ ਟੀਮ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.