ETV Bharat / bharat

ਹਰ ਬੇਵੱਸ ਗਾਂ ਨੂੰ 'ਸਾਲਾਸਰ ਗਾਊਸ਼ਾਲਾ' ਜਾਣ ਦੀ ਤਾਂਘ !

author img

By

Published : Apr 16, 2021, 11:40 AM IST

Updated : Apr 17, 2021, 8:30 AM IST

ਫ਼ੋਟੋ
ਫ਼ੋਟੋ

ਦੇਸ਼ ਭਰ ਵਿੱਚ ਗਊ ਰੱਖਿਆ ਨੂੰ ਲੈ ਕੇ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਗਾਵਾਂ ਦੀ ਸੁਰੱਖਿਆ ਨੂੰ ਲੈ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਦਿਸ਼ਾ ਵਿੱਚ ਚੁਰੂ ਦਾ ਸਾਲਾਸਰ ਦੀ ਸ੍ਰੀ ਬਾਲਾਜੀ ਗਊਸ਼ਾਲਾ ਸੰਸਥਾ ਗਾਵਾਂ ਦੀ ਸਰੁੱਖਿਆ ਦੀ ਬਿਹਤਰੀਨ ਉਦਾਹਰਣ ਹੈ ਜਿਸ ਵਿੱਚ ਹਰ ਬੇਵੱਸ ਗਾਂ ਨੂੰ ਸਾਲਾਸਰ ਗਊਸ਼ਾਲਾ ਜਾਣ ਦੀ ਤਾਂਘ ਹੈ। ਇਸ ਗਊਸ਼ਾਲਾ ਵਿੱਚ ਗਾਵਾਂ ਦੇ ਰਹਿਣ ਸਹਿਣ ਸਮੇਤ ਉਨ੍ਹਾਂ ਦੀ ਸਿਹਤ ਸਹੂਲਤ ਦਾ ਵਿਸ਼ੇਸ਼ ਖਿਆਲ ਰੱਖਿਆ ਗਿਆ ਹੈ। ਗਊਸ਼ਾਲਾ ਦੀ ਖ਼ਾਸ ਗੱਲ ਇਹ ਹੈ ਕਿ ਇੱਥੇ ਗਾਵਾਂ ਨੂੰ ਪੀਣ ਲਈ ਆਰਓ ਦਾ ਮਿੱਠਾ ਪਾਣੀ ਅਤੇ ਇਜ਼ਰਾਇਲੀ ਤਕਨੀਕ ਨਾਲ ਬਣੀ ਜੈਵਿਕ ਹਰੀ ਘਾਹ ਚਾਰੇ 'ਚ ਦਿੱਤੀ ਜਾਂਦੀ ਹੈ।

ਰਾਜਸਥਾਨ: ਦੇਸ਼ ਭਰ ਵਿੱਚ ਗਊ ਰੱਖਿਆ ਨੂੰ ਲੈ ਕੇ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਗਾਵਾਂ ਦੀ ਸੁਰੱਖਿਆ ਨੂੰ ਲੈ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਦਿਸ਼ਾ ਵਿੱਚ ਚੁਰੂ ਦਾ ਸਾਲਾਸਰ ਦੀ ਸ੍ਰੀ ਬਾਲਾਜੀ ਗਊਸ਼ਾਲਾ ਸੰਸਥਾ ਗਾਵਾਂ ਦੀ ਸਰੁੱਖਿਆ ਦੀ ਬਿਹਤਰੀਨ ਉਦਾਹਰਣ ਹੈ ਜਿਸ ਵਿੱਚ ਹਰ ਬੇਵੱਸ ਗਾਂ ਨੂੰ ਸਾਲਾਸਰ ਗਊਸ਼ਾਲਾ ਜਾਣ ਦੀ ਤਾਂਘ ਹੈ। ਇਸ ਗਊਸ਼ਾਲਾ ਵਿੱਚ ਗਾਵਾਂ ਦੇ ਰਹਿਣ ਸਹਿਣ ਸਮੇਤ ਉਨ੍ਹਾਂ ਦੀ ਸਿਹਤ ਸਹੂਲਤ ਦਾ ਵਿਸ਼ੇਸ਼ ਖਿਆਲ ਰੱਖਿਆ ਗਿਆ ਹੈ। ਗਊਸ਼ਾਲਾ ਦੀ ਖ਼ਾਸ ਗੱਲ ਇਹ ਹੈ ਕਿ ਇੱਥੇ ਗਾਵਾਂ ਨੂੰ ਪੀਣ ਲਈ ਆਰਓ ਦਾ ਮਿੱਠਾ ਪਾਣੀ ਅਤੇ ਇਜ਼ਰਾਇਲੀ ਤਕਨੀਕ ਨਾਲ ਬਣੀ ਜੈਵਿਕ ਹਰੀ ਘਾਹ ਚਾਰੇ 'ਚ ਦਿੱਤੀ ਜਾਂਦੀ ਹੈ।

ਹਰ ਬੇਵੱਸ ਗਾਂ ਨੂੰ 'ਸਾਲਾਸਰ ਗਾਊਸ਼ਾਲਾ' ਜਾਣ ਦੀ ਤਾਂਘ !

ਸ੍ਰੀ ਬਾਲਾਜੀ ਗਊਸ਼ਾਲਾ ਸੰਸਥਾ ਦੇ ਪ੍ਰਧਾਨ ਰਵੀ ਸ਼ੰਕਰ ਪੁਜਾਰੀ ਨੇ ਕਿਹਾ ਕਿ ਇਜ਼ਰਾਈਲ ਤਕਨੀਕ ਦੀ ਮਸ਼ੀਨ ਹੈ ਜਿਸ ਵਿੱਚ 24 ਘੰਟੇ ਜੈਵਿਕ ਹਰਾ ਚਾਰਾ ਉਪਲਬਧ ਰਹਿੰਦਾ ਹੈ। ਸਰਦੀ ਹੋਵੇ ਜਾਂ ਗਰਮੀ ਹਰ ਤਾਪਮਾਨ 'ਤੇ ਇਹ ਬਣਦਾ ਹੈ। 50 ਡਿਗਰੀ ਤਾਪਮਾਨ 'ਤੇ ਵੀ ਚਾਰਾ ਬਿਲਕੁਲ ਤਾਜ਼ਾ ਰਹਿੰਦਾ ਹੈ।

'ਜਿਥੇ ਰੋਟੀ ਖਾ, ਆਰਓ ਦਾ ਪਾਣੀ ਪੀਂਦੀਆਂ ਨੇ ਗਾਵਾਂ'

ਸ਼੍ਰੀ ਬਾਲਾਜੀ ਗਊਸ਼ਾਲਾ ਸੰਸਥਾ ਦੇ ਪ੍ਰਧਾਨ ਰਵੀ ਸ਼ੰਕਰ ਪੁਜਾਰੀ ਨੇ ਕਿਹਾ ਕਿ ਰੋਟੀ ਬਣਾਉਣ ਵਾਲੀ ਮਸ਼ੀਨ ਵਿੱਚੋਂ ਇੱਕ ਘੰਟੇ ਵਿੱਚ ਇੱਕ ਹਜ਼ਾਰ ਰੋਟੀਆਂ ਬਣ ਕੇ ਨਿਕਲਦੀਆਂ ਹਨ। ਗਊਸ਼ਾਲਾ ਵਿੱਚ ਮੌਜੂਦ ਬੇਸਹਾਰਾ, ਅਤੇ ਬਿਮਾਰ ਗਾਵਾਂ ਨੂੰ ਹਰ ਰੋਜ਼ ਇੱਕ ਕੁਇੰਟਲ ਆਟੇ ਦੀ ਰੋਟੀ ਖਵਾਈ ਜਾਂਦੀ ਹੈ। ਸੰਸਥਾ ਦੇ ਪ੍ਰਧਾਨ ਨੇ ਦੱਸਿਆ ਕਿ ਇਸ ਗਊਸ਼ਾਲਾ ਵਿੱਚ ਤਕਰੀਬਨ 1600 ਗਾਵਾਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦਿਵਿਆਂਗ ਅਤੇ ਬੇਸਹਾਰਾ ਹਨ। ਉਨ੍ਹਾਂ ਦੀ ਨਿਗਰਾਨੀ ਲਈ ਕੈਂਪਸ ਵਿੱਚ 37 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਗਊਸ਼ਾਲਾ ਵਿੱਚ ਗੋਬਰ ਤੋਂ ਗੋਕਸ਼, ਧੂਪਬੱਤੀ ਅਤੇ ਹਵਨ ਸਮੱਗਰੀ ਤਿਆਰ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਗਾਂ ਦੇ ਗਊਮੂਤਰ, ਦੁੱਧ ਅਤੇ ਗੋਬਰ ਤੋਂ ਬਣਨ ਵਾਲੇ ਉਤਪਾਦ ਵੀ ਬਣਾਏ ਹਨ। ਜਿਵੇਂ ਗੋਕਾਸ਼ਟ, ਧੂਪਬੱਤੀ, ਗੋਨਿਆਲ ਵੀ ਬਣਾਇਆ ਹੈ। ਸੰਸਥਾ ਦੇ ਪ੍ਰਧਾਨ ਦੱਸਦੇ ਹਨ ਕਿ ਗੋਬਰ ਤੋਂ ਤਿਆਰ ਗੋਕਾਸਟ ਨੂੰ ਦੇਹ ਸਸਕਾਰ ਪ੍ਰੋਗਰਾਮ ਵਿੱਚ ਵੀ ਵਰਤਿਆ ਜਾਂਦਾ ਹੈ। ਇਸ ਗਊਸ਼ਾਲਾ ਵਿੱਚ ਗਾਵਾਂ ਦੇ ਇਲਾਜ ਦੀ ਵੀ ਵਿਵਸਥਾ ਹੈ। ਗਊਸ਼ਾਲਾ ਵਿੱਚ ਆਈਸੀਯੂ, ਐਕਸ-ਰੇਅ ਰੂਮ, ਟਰਾਮਾ ਵਾਰਡ, ਆਪ੍ਰੇਸ਼ਨ ਥੀਏਟਰ, ਓ.ਪੀ.ਡੀ. ਵੀ ਹੈ।

ਜੇ ਆਲੇ ਦੁਆਲੇ ਦੇ ਖੇਤਰ ਵਿੱਚ ਕਿਸੇ ਵੀ ਜਾਨਵਰ ਦਾ ਕੋਈ ਹਾਦਸਾ ਵਾਪਰਦਾ ਹੈ, ਤਾਂ ਜ਼ਖ਼ਮੀ ਜਾਨਵਰ ਨੂੰ ਐਂਬੂਲੈਂਸ ਦੀ ਸਹਾਇਤਾ ਨਾਲ ਗਊਸ਼ਾਲਾ ਦੇ ਹਸਪਤਾਲ ਲਿਆਂਦਾ ਜਾਂਦਾ ਹੈ।

ਵਾਤਾਵਰਣ ਅਨੁਕੂਲ ਨੌਂ ਮੰਜ਼ਿਲਾ ਮਕਾਨ ਦੀ ਸਹੂਲਤ

ਇਸ ਤੋਂ ਇਲਾਵਾ ਗਊਸ਼ਾਲਾ ਵਿੱਚ ਪੰਛੀਆਂ ਲਈ ਇੱਕ ਨੌਂ ਮੰਜ਼ਿਲਾ ਮਕਾਨ ਵੀ ਹੈ ਜੋ ਕਿ ਏਅਰ-ਕੰਡੀਸ਼ਨਡ ਹੈ। ਇਸ ਵਿਚ ਇਕ ਹਜ਼ਾਰ ਦੇ ਕਰੀਬ ਪੰਛੀਆਂ ਦੇ ਰਹਿਣ ਦਾ ਪ੍ਰਬੰਧ ਹੈ। ਸਰਕਾਰ ਦੀ ਗ੍ਰਾਂਟ ਅਤੇ ਭਾਮਾਸ਼ਾਹਾਂ ਦੀ ਸਹਾਇਤਾ ਨਾਲ ਇਸ ਗੋਸ਼ਾਲਾ ਵਿੱਚ ਸਾਰੀ ਵਿਵਸਥਾਵਾਂ ਦੀ ਪੂਰਤੀ ਕੀਤੀ ਜਾਂਦੀ ਹੈ। ਗਾਵਾਂ ਦੀ ਦੇਖਭਾਲ ਲਈ 60 ਕਰਮਚਾਰੀਆਂ ਦਾ ਸਟਾਫ ਹੈ। ਦਰਅਸਲ, ਸਾਲਾਸਰ ਦਾ ਇਹ ਮਾਡਲ ਗਊਸ਼ਾਲਾ ਗਾਵਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਯਤਨਾਂ ਦੀ ਇੱਕ ਸ਼ਾਨਦਾਰ ਉਦਾਹਰਣ ਹੈ।

Last Updated :Apr 17, 2021, 8:30 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.