ETV Bharat / bharat

ਜਾਣੋ ਭਾਰਤ ਦੇ ਕਿਸ ਪਿੰਡ ’ਚ ਚੱਲਦੀਆਂ ਹਨ ਕਿਸ਼ਤੀਆਂ !

author img

By

Published : Sep 11, 2021, 4:49 PM IST

ਬਿਹਾਰ ਰਾਜ (State of Bihar) ਦੇ ਦਰਭੰਗਾ ਜ਼ਿਲ੍ਹੇ ਦੇ ਕੁਸ਼ੇਸ਼ਵਰਸਥਾਨ (Village Kusheshwar) ਅਧਿਨ 'ਗੌਰਾ' ਪਿੰਡ ਦੇ ਹਰ ਇੱਕ ਪਰਿਵਾਰ ਕੋਲ ਆਪਣੀ ਨਿੱਜੀ ਕਿਸ਼ਤੀ ਹੈ। ਜਿਸ ਕਰਕੇ ਇਸ ਪਿੰਡ ਨੂੰ ਹੁਣ 'ਕਿਸ਼ਤੀਆਂ ਵਾਲਾ ਪਿੰਡ' ਵੀ ਕਿਹਾ ਜਾ ਸਕਦਾ ਹੈ।

ਜਾਣੋ ਭਾਰਤ ਦੇ ਕਿਸ ਪਿੰਡ ਵਿੱਚ ਚੱਲਦੀਆਂ ਹਨ ਕਿਸ਼ਤੀਆਂ!
ਜਾਣੋ ਭਾਰਤ ਦੇ ਕਿਸ ਪਿੰਡ ਵਿੱਚ ਚੱਲਦੀਆਂ ਹਨ ਕਿਸ਼ਤੀਆਂ!

ਬਿਹਾਰ: ਭਾਰਤ ਦੇਸ਼ ਨੂੰ ਅਕਸਰ ਹੀ ਕਿਹਾ ਜਾਂਦਾ ਹੈ ਕਿ ਇਹ ਇੱਕ ਖੁਸ਼ਹਾਲ ਤੇ ਸਭ ਧਰਮਾਂ ਦੇ ਲੋਕ ਦੇ ਬੜੀ ਹੀ ਏਕਤਾ ਭਾਵਨਾ ਨਾਲ ਰਹਿੰਦੇ ਹਨ। ਪਰ ਦੇਸ਼ ਵਿੱਚ ਅੱਜ ਵੀ ਕੁੱਝ ਕੁ ਅਜਿਹੇ ਇਲਾਕੇ ਹਨ ਜੋ ਅੱਜ ਵੀ ਵਿਕਾਸ ਦੇ ਮਾਮਲੇ ਵਿੱਚ ਬਹੁਤ ਪਿੱਛੇ ਚੱਲ ਰਹੇ ਹਨ। ਅਜਿਹਾ ਹੀ ਇੱਕ ਬਿਹਾਰ (State of Bihar) ਦੇ ਦਰਭੰਗਾ ਜ਼ਿਲ੍ਹੇ ਦੇ ਕੁਸ਼ੇਸ਼ਵਰ ਸਥਾਨ ਦਾ 'ਗੌਰਾ' ਪਿੰਡ ਹੈ।

ਜਿੱਥੇ ਦੇ ਰਹਿਣ ਵਾਲੇ ਲੋਕ ਸਭ ਤੋਂ ਪਹਿਲਾਂ ਕਿਸ਼ਤੀਆਂ ਖਰੀਦ ਦੇ ਹਨ ਅਤੇ ਉਸ ਦੇ ਬਾਅਦ ਵਿੱਚ ਸਾਈਕਲ ਜਾਂ ਮੋਟਰਸਾਇਕਲ ਖਰੀਦਦੇ ਹਨ। ਇਸ ਪਿੰਡ ਵਿੱਚ ਲਗਭਗ ਹਰ ਇੱਕ ਪਰਿਵਾਰ ਕੋਲ ਆਪਣੀ ਨਿੱਜੀ ਕਿਸ਼ਤੀ ਹੈ। ਇਸ ਪਿੰਡ ਨੂੰ ਹੁਣ 'ਕਿਸ਼ਤੀ ਵਾਲਾ ਪਿੰਡ' ਵੀ ਕਿਹਾ ਜਾ ਸਕਦਾ ਹੈ।

ਜਿਸ ਦਾ ਅਸਲ ਨਾਮ 'ਗੌਰਾ' ਪਿੰਡ ਹੈ। ਇਹ ਪਿੰਡ ਕੁਸ਼ੇਸ਼ਵਰ (Village Kusheshwar) ਦੀ ਓਰਾਈ ਪੰਚਾਇਤ ਦੇ ਅਧੀਨ ਆਉਂਦਾ ਹੈ। ਇਸ ਪਿੰਡ ਵਿੱਚ ਹੜ੍ਹ ਦਾ ਪਾਣੀ ਕਈ ਘਰਾਂ ਵਿੱਚ ਵੀ ਦਾਖਲ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਕਿਸੇ ਵੀ ਕੰਮ ਲਈ ਘਰ ਤੋਂ ਬਾਹਰ ਨਿਕਲਣ ਲਈ ਕਿਸ਼ਤੀ ਹੀ ਇਕੋ ਇੱਕ ਸਹਾਰਾ ਹੈ। ਇਹ ਪਿੰਡ ਨਾ ਸਿਰਫ 6 ਤੋਂ 9 ਮਹੀਨਿਆਂ ਲਈ ਪੂਰੀ ਤਰ੍ਹਾਂ ਇੱਕ ਟਾਪੂ ਵਿੱਚ ਬਦਲ ਗਿਆ ਹੈ।

ਜਾਣੋ ਭਾਰਤ ਦੇ ਕਿਸ ਪਿੰਡ ਵਿੱਚ ਚੱਲਦੀਆਂ ਹਨ ਕਿਸ਼ਤੀਆਂ!

ਦੱਸ ਦਈਏ ਕਿ ਇੱਥੇ ਰਹਿਣ ਵਾਲੇ ਲੋਕ ਕਿਸ਼ਤੀ ਰਾਹੀਂ ਸੜਕ ਦੇ ਕਿਨਾਰੇ ਪਾਣੀ ਵਿੱਚ ਕੰਮ ਕਰਨ ਲਈ ਜਾਂਦੇ ਹਨ। ਇੱਥੋਂ ਦੀਆਂ ਔਰਤਾਂ ਅਤੇ ਬੱਚੇ ਕਿਸ਼ਤੀਆਂ ਦੀ ਵਰਤੋਂ ਪਸ਼ੂਆਂ ਦੀ ਖੁਰਾਕ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਹੋਰ ਮਹੱਤਵਪੂਰਣ ਕੰਮਾਂ ਲਈ ਵੀ ਕਰਦੇ ਹਨ। ਇਸ ਕਰਕੇ ਹੀ ਇੱਥੇ ਬਜ਼ੁਰਗ ਹੋਣ ਜਾਂ ਬੱਚੇ, ਔਰਤਾਂ ਹਰ ਕੋਈ ਜਾਣਦਾ ਹੈ, ਕਿ ਕਿਸ਼ਤੀ ਨੂੰ ਕਿਵੇਂ ਚਲਾਉਣਾ ਹੈ। ਸਾਰੇ ਆਪਣੀ ਆਪਣੀ ਕਿਸ਼ਤੀ ਵਿੱਚ ਸਵਾਰ ਹੋ ਕੇ ਆਉਂਦੇ ਅਤੇ ਜਾਂਦੇ ਹਨ।

ਇਸ ਪਿੰਡ ਦੇ ਮੁਹੰਮਦ ਗੁਲਸ਼ਨ ਆਲਮ (Mohammad Gulshan Alam) ਨੇ ਦੱਸਿਆ ਕਿ ਇਸ ਪਿੰਡ ਵਿੱਚ 9 ਮਹੀਨੇ ਪਾਣੀ ਭਰਿਆ ਰਹਿੰਦਾ ਹੈ। ਜਿਸ ਕਰਕੇ ਹਰ ਤਰ੍ਹਾਂ ਦੇ ਕੰਮ ਸਿਰਫ ਕਿਸ਼ਤੀ ਰਾਹੀਂ ਹੀ ਕਰਨੇ ਪੈਂਦੇ ਹਨ। ਇਸ ਤੋਂ ਇਲਾਵਾਂ ਜਰੂਰੀ ਕੰਮ 'ਤੇ ਬੱਚਿਆਂ ਨੂੰ ਸਕੂਲ, ਹਸਪਤਾਲ ਲਿਜਾਣ ਲਈ ਕਿਸ਼ਤੀ ਦੀ ਸਹਾਇਤਾ ਨਾਲ ਕੀਤਾ ਜਾਂਦਾ ਹੈ।

ਪਿੰਡ ਵਿੱਚ ਕੋਈ ਸੜਕ ਨਹੀਂ

ਹੈਰਾਨ ਕਰਨ ਵਾਲੀ ਗੱਲ 'ਤੇ ਇਹ ਹੈ ਕਿ ਇਸ ਪਿੰਡ ਨੂੰ ਮੁੱਖ ਸੜਕ ਨਾਲ ਜੋੜਨ ਲਈ ਨਾ ਤਾਂ ਸੜਕ ਹੈ ਅਤੇ ਨਾ ਹੀ ਕੋਈ ਪੁਲ ਹੈ। ਪਿੰਡ ਵਾਸੀ ਲੰਮੇ ਸਮੇਂ ਤੋਂ ਇੱਕ ਪੁਲ ਦੀ ਮੰਗ ਕਰ ਰਹੇ ਹਨ। ਪਰ ਉਨ੍ਹਾਂ ਨੂੰ ਭਰੋਸੇ ਤੋਂ ਇਲਾਵਾ ਕੁੱਝ ਨਹੀਂ ਮਿਲਿਆ ਹੈ। ਇਸ ਤੋਂ ਇਲਾਵਾਂ ਪਿੰਡ ਵਾਸੀਆਂ ਅਨੁਸਾਰ ਸਰਕਾਰੀ ਕਿਸ਼ਤੀ ਵੀ ਕੋਈ ਉਪਲਬਧ ਨਹੀਂ ਹੈ। ਅਜਿਹੀ ਸਥਿੱਤੀ ਵਿੱਚ ਲੋਕ ਪਹਿਲਾਂ 20 ਹਜ਼ਾਰ ਦੇ ਮੁੱਲ ਦੀਆਂ ਕਿਸ਼ਤੀਆਂ ਖਰੀਦਦੇ ਹਨ। ਇਸ ਤੋਂ ਬਾਅਦ ਵਿੱਚ ਉਹ ਸਾਈਕਲ ਜਾਂ ਸਾਈਕਲ ਖਰੀਦਣ ਬਾਰੇ ਸੋਚਦੇ ਹਨ। ਜਿਨ੍ਹਾਂ ਕੋਲ ਆਪਣੀ ਕਿਸ਼ਤੀ ਨਹੀਂ ਹੈ, ਉਨ੍ਹਾਂ ਨੂੰ ਕਿਸ਼ਤੀ ਵਾਲਿਆਂ ਦੀ ਮਦਦ ਦੀ ਲੋੜ ਹੈ।

ਇਹ ਵੀ ਪੜ੍ਹੋ: ਦਿੱਲੀ ’ਚ ਮੀਂਹ ਤੋਂ ਬਾਅਦ ਦਰਿਆ ’ਚ ਤਬਦੀਲ ਹੋਈਆਂ ਸੜਕਾਂ, ਲੋਕ ਪਰੇਸ਼ਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.