ETV Bharat / bharat

ਹੱਦਾਂ ਬੰਨੇ ਟੱਪੀ ਇਨਸਾਨੀਅਤ, ਗੁਆਂਢੀ ਪਿਓ-ਪੁੱਤ ਨੇ 7 ਸਾਲਾ ਮਾਸੂਮ ਨਾਲ ਕੀਤਾ ਬਲਾਤਕਾਰ

author img

By

Published : Aug 12, 2023, 9:13 PM IST

ਪੇਟਬਸ਼ੀਰਾਬਾਦ ਥਾਣਾ ਖੇਤਰ ਦੇ ਕੋਮਪੱਲੀ ਇਲਾਕੇ 'ਚ ਸੱਤ ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਗੁਆਂਢ 'ਚ ਰਹਿਣ ਵਾਲੇ ਪਿਓ-ਪੁੱਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

Father and son arrested
Father and son arrested

ਹੈਦਰਾਬਾਦ: ਪੇਟਬਸ਼ੀਰਾਬਾਦ ਥਾਣਾ ਖੇਤਰ ਦੇ ਕੋਮਪੱਲੀ ਇਲਾਕੇ 'ਚ 7 ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਿਸ ਨੇ ਕੇਸ ਦਰਜ ਕਰਨ ਦੇ ਨਾਲ ਹੀ ਘਟਨਾ ਵਿੱਚ ਸ਼ਾਮਲ ਲੜਕੀ ਦੇ ਗੁਆਂਢੀ ਅਤੇ ਉਸ ਦੇ ਲੜਕੇ ਨੂੰ ਬਲਾਤਕਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਤੋਂ ਬਾਅਦ ਪੁਲਿਸ ਵਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਘਰ 'ਚ ਨਹੀਂ ਸੀ ਮਾਂ ਬਾਪ: ਪੇਟਬਸ਼ੀਰਾਬਾਦ ਥਾਣੇ ਦੇ ਸੀਆਈ ਪ੍ਰਸ਼ਾਂਤ ਨੇ ਦੱਸਿਆ ਕਿ ਘਟਨਾ ਦੇਰ ਰਾਤ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਕਰਨਾਟਕ ਤੋਂ ਲੜਕੀ ਦਾ ਪਰਿਵਾਰ ਹਾਲ ਹੀ ਵਿੱਚ ਕੋਮਪਲੀ ਆਇਆ ਸੀ ਅਤੇ ਇੱਥੇ ਰਹਿ ਰਿਹਾ ਹੈ। ਉਥੇ ਹੀ ਉਸਦੀ ਪਤਨੀ ਅਪਾਹਜ ਹੈ। ਪੁਲਿਸ ਮੁਤਾਬਕ ਵੀਰਵਾਰ ਨੂੰ ਲੜਕੀ ਦੇ ਮਾਤਾ-ਪਿਤਾ ਬਹਾਦੁਰਪੱਲੀ ਨੇੜੇ ਮਜ਼ਦੂਰੀ ਕਰਨ ਲਈ ਗਏ ਹੋਏ ਸਨ। ਲੜਕੀ ਅਤੇ ਉਸਦਾ ਭਰਾ ਘਰ ਹੀ ਸਨ।

ਸਮੋਸੇ ਦੇਣ ਬਹਾਨੇ ਕੀਤੀ ਵਾਰਦਾਤ: ਇਸ ਦੌਰਾਨ ਗੁਆਂਢ 'ਚ ਰਹਿਣ ਵਾਲੇ 44 ਸਾਲਾ ਵਿਅਕਤੀ ਨੇ ਲੜਕੀ ਨੂੰ ਮੋਬਾਈਲ 'ਤੇ ਫੋਨ ਕੀਤਾ ਅਤੇ ਸਮੋਸੇ ਦੇਣ ਦਾ ਵਾਅਦਾ ਕਰਕੇ ਆਪਣੇ ਘਰ ਬੁਲਾਇਆ ਅਤੇ ਉਸ ਨਾਲ ਬਲਾਤਕਾਰ ਕੀਤਾ। ਇੰਨਾ ਹੀ ਨਹੀਂ ਇਸ ਤੋਂ ਬਾਅਦ ਮੁਲਜ਼ਮ ਦਾ ਲੜਕਾ ਵੀ ਆ ਗਿਆ ਅਤੇ ਉਸ ਨੇ ਵੀ ਲੜਕੀ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ। ਘਟਨਾ ਤੋਂ ਬਾਅਦ ਖੂਨ ਨਾਲ ਲੱਥਪੱਥ ਪੀੜਤਾ ਰੋਂਦੀ ਹੋਈ ਘਰ ਆ ਕੇ ਬੈਠ ਗਈ।

ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ: ਦੂਜੇ ਪਾਸੇ ਜਦੋਂ ਮਾਪੇ ਘਰ ਵਾਪਸ ਆਏ ਤਾਂ ਪੀੜਤਾ ਨੇ ਆਪਣੇ ਨਾਲ ਵਾਪਰੀ ਘਟਨਾ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਪੀੜਤ ਦੇ ਰਿਸ਼ਤੇਦਾਰਾਂ ਨੇ ਇਲਾਜ ਲਈ ਸਥਾਨਕ ਡਾਕਟਰ ਕੋਲ ਪਹੁੰਚ ਕੀਤੀ ਪਰ ਉਸ ਨੇ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਇਸ 'ਤੇ ਪੀੜਤਾ ਦੇ ਮਾਪਿਆਂ ਨੇ ਪੇਟਬਸ਼ੀਰਾਬਾਦ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਨ ਦੇ ਨਾਲ-ਨਾਲ ਪੀੜਤਾ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.