ETV Bharat / bharat

ਰਾਕੇਸ਼ ਟਿਕੈਤ ਦੀ ਚੇਤਾਵਨੀ: ਸਰਕਾਰ 26 ਨਵੰਬਰ ਤੱਕ ਕਰੇ ਗੱਲ, ਨਹੀਂ ਤਾਂ 27 ਤੋਂ ਕੀਤਾ ਜਾਵੇਗਾ ਕੰਮ

author img

By

Published : Nov 8, 2021, 1:45 PM IST

26 ਨਵੰਬਰ ਨੂੰ ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋ ਜਾਵੇਗਾ। ਕਿਸਾਨ ਆਗੂ ਰਾਕੇਸ਼ ਟਿਕੈਤ (rakesh tikait) ਨੇ ਕਿਹਾ ਕਿ ਤਿਉਹਾਰ ਖਤਮ ਹੋ ਗਏ ਹਨ। ਹੁਣ ਸਾਨੂੰ ਅੱਗੇ ਦੀ ਰਣਨੀਤੀ 'ਤੇ ਜ਼ੋਰਦਾਰ ਢੰਗ ਨਾਲ ਕੰਮ ਕਰਨਾ ਹੋਵੇਗਾ।

ਸਰਕਾਰ 26 ਨਵੰਬਰ ਤੱਕ ਕਰੇ ਗੱਲ, ਨਹੀਂ ਤਾਂ 27 ਤੋਂ ਕੀਤਾ ਜਾਵੇਗਾ ਕੰਮ
ਸਰਕਾਰ 26 ਨਵੰਬਰ ਤੱਕ ਕਰੇ ਗੱਲ, ਨਹੀਂ ਤਾਂ 27 ਤੋਂ ਕੀਤਾ ਜਾਵੇਗਾ ਕੰਮ

ਨਵੀਂ ਦਿੱਲੀ/ਗਾਜ਼ੀਆਬਾਦ: ਕਿਸਾਨ ਆਗੂ ਰਾਕੇਸ਼ ਟਿਕੈਤ (rakesh tikait) ਨੇ ਇੱਕ ਵਾਰ ਫਿਰ ਆਪਣੀ ਚੇਤਾਵਨੀ ਦੁਹਰਾਈ ਹੈ। ਰਾਕੇਸ਼ ਟਿਕੈਤ (rakesh tikait) ਨੇ ਕਿਹਾ ਕਿ 26 ਨਵੰਬਰ ਨੂੰ ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋ ਜਾਵੇਗਾ। ਗਾਜ਼ੀਪੁਰ ਬਾਰਡਰ 'ਤੇ ਗੱਲਬਾਤ ਕਰਦਿਆਂ ਰਾਕੇਸ਼ ਟਿਕੈਤ (rakesh tikait) ਕਿਹਾ ਕਿ ਤਿਉਹਾਰ ਖਤਮ ਹੋ ਗਏ ਹਨ। ਹੁਣ ਸਾਨੂੰ ਅੱਗੇ ਦੀ ਰਣਨੀਤੀ 'ਤੇ ਜ਼ੋਰਦਾਰ ਢੰਗ ਨਾਲ ਕੰਮ ਕਰਨਾ ਹੋਵੇਗਾ।

ਇਹ ਵੀ ਪੜੋ: ਡੇਰਾ ਮੁਖੀ ਰਾਮ ਰਹੀਮ ਤੋਂ ਅੱਜ ਕੀਤੀ ਜਾਵੇਗੀ ਪੁੱਛਗਿੱਛ, SIT ਜਾਵੇਗੀ...

ਇਸ ਤੋਂ ਪਹਿਲਾਂ 22 ਨਵੰਬਰ ਨੂੰ ਲਖਨਊ ਵਿੱਚ ਕਿਸਾਨਾਂ ਦੀ ਮੀਟਿੰਗ ਹੋਣੀ ਹੈ। 27 ਨਵੰਬਰ ਦੀ ਰਣਨੀਤੀ ਤਿਆਰ ਹੋ ਜਾਵੇਗੀ। ਸੋਮਵਾਰ ਨੂੰ ਵੀ ਰਾਕੇਸ਼ ਟਿਕੈਤ (rakesh tikait) ਹਰਿਆਣਾ 'ਚ ਹੋਣ ਵਾਲੀ ਪੰਚਾਇਤ 'ਚ ਸ਼ਾਮਲ ਹੋਣ ਜਾ ਰਹੇ ਹਨ। ਟਿਕੈਤ (rakesh tikait) ਨੇ ਦੱਸਿਆ ਕਿ ਸੋਮਵਾਰ ਦੁਪਹਿਰ 12 ਵਜੇ ਤੱਕ ਉਹ ਹਰਿਆਣਾ ਪਹੁੰਚ ਜਾਣਗੇ, ਕਲੈਕਟਰੇਟ ਵਿਖੇ ਪੰਚਾਇਤ ਹੋਵੇਗੀ। ਉਨ੍ਹਾਂ ਸਮੂਹ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ 'ਚ ਵੀ ਗੱਡੀਆਂ ਦੀ ਭੰਨਤੋੜ ਕਰਨ 'ਤੇ ਧਾਰਾ 307 ਲਗਾਈ ਗਈ ਸੀ ਪਰ ਸਾਡੇ ਲਈ ਮਰਨ ਵਾਲਿਆਂ ਦੇ ਦੋਸ਼ੀਆਂ 'ਤੇ ਕੋਈ ਧਾਰਾ ਨਹੀਂ ਲਗਾਈ ਗਈ |

ਸਰਕਾਰ 26 ਨਵੰਬਰ ਤੱਕ ਕਰੇ ਗੱਲ, ਨਹੀਂ ਤਾਂ 27 ਤੋਂ ਕੀਤਾ ਜਾਵੇਗਾ ਕੰਮ

ਰਾਕੇਸ਼ ਟਿਕੈਤ (rakesh tikait) ਨੇ ਕਿਸਾਨਾਂ ਨੂੰ 22 ਤਰੀਕ ਦੀ ਤਿਆਰੀ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। 22 ਨੂੰ ਲਖਨਊ 'ਚ ਪੰਚਾਇਤ ਹੋਣੀ ਹੈ, ਸਾਰੇ ਮੰਡਲਾਂ ਦੇ ਕਿਸਾਨ ਤਿਆਰੀ ਕਰਨ, ਇਸ ਤੋਂ ਇਲਾਵਾ ਗਾਜ਼ੀਪੁਰ ਬਾਰਡਰ 'ਤੇ ਲਗਾਤਾਰ ਪੰਚਾਇਤਾਂ ਹੋਣਗੀਆਂ, ਜਿਸ 'ਚ ਸਾਰੇ ਅਧਿਕਾਰੀ ਸ਼ਾਮਲ ਹੋਣਗੇ।

ਇਹ ਵੀ ਪੜੋ: ਪਹਿਲੀ ਤੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਉਣਾ ਹੋਇਆ ਲਾਜ਼ਮੀ

ਰਾਕੇਸ਼ ਟਿਕੈਤ (rakesh tikait) ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ। ਸਾਡੇ ਤੰਬੂ ਵੀ ਫਟ ਗਏ ਹਨ। ਇਸ ਦੀ ਮੁਰੰਮਤ ਕਰਵਾਉਣੀ ਪਵੇਗੀ। ਇਸ ਲਈ ਸਰਕਾਰ ਨੇ 26 ਤਰੀਕ ਤੱਕ ਗੱਲ ਕਰਨੀ ਹੈ ਜਾਂ ਨਹੀਂਂ। ਰਾਕੇਸ਼ ਟਿਕੈਤ (rakesh tikait) ਨੇ ਕਿਹਾ ਕਿ ਨਹੀਂ ਤਾਂ 27 ਤੋਂ ਟੈਂਟ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦੇਵਾਂਗੇ ਤੇ ਅਗਲੇ ਛੇ ਮਹੀਨਿਆਂ ਲਈ ਅੰਦੋਲਨ ਦੀਆਂ ਤਿਆਰੀਆਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.