ETV Bharat / bharat

Farmer Unions ਨੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ

author img

By

Published : Dec 13, 2021, 3:58 PM IST

Updated : Dec 13, 2021, 4:25 PM IST

ਖੇਤੀ ਕਾਨੂੰਨਾਂ ਖਿਲਾਫ ਇੱਕ ਸਾਲ ਤੋਂ ਵੱਧ ਲੰਮੀ ਲੜਾਈ ਲੜ ਕੇ ਕਾਨੂੰਨ ਵਾਪਸੀ (Farm law repealed) ’ਤੇ ਕਿਸਾਨ ਜਥੇਬੰਦੀਆਂ (Farmer Unions) ਨੇ ਸੋਮਵਾਰ ਨੂੰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ (SKM)ਦੇ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੜੂਨੀ ਵਿਸ਼ੇਸ਼ ਤੌਰ ’ਤੇ ਪੁੱਜੇ।

Farmer Unions ਸ੍ਰੀ ਦਰਬਾਰ ਸਾਹਿਬ ਨਤਮਸਤਕ
Farmer Unions ਸ੍ਰੀ ਦਰਬਾਰ ਸਾਹਿਬ ਨਤਮਸਤਕ

ਅੰਮ੍ਰਿਤਸਰ: ਖੇਤੀ ਕਾਨੂੰਨ ਰੱਦ ਹੋਣ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਜਾ ਰਿਹਾ ਹੈ ਕਈ ਜਥੇਬੰਦੀਆਂ ਨੇ ਸੋਮਵਾਰ ਨੂੰ ਵੀ ਇਥੇ ਹਾਜਰੀ ਭਰੀ। ਇਸ ਦੌਰਾਨ ਮੁੱਖ ਤੌਰ ’ਤੇ ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ ਅਤੇ ਮਨਜੀਤ ਸਿੰਘ ਰਾਏ ਸ਼ਾਮਲ ਸੀ। ਕਿਸਾਨ ਅੰਦੋਲਨ ਮੁਲਤਵੀ (Farmers agitation postponed) ਕੀਤਾ ਗਿਆ ਹੈ। ਜਿਸ ਤੋਂ ਬਾਅਦ ਕਿਸਾਨ ਜਿਥੇ ਘਰ ਵਾਪਸੀ ਕਰ ਰਹੇ ਹਨ, ਉਥੇ ਹੀ ਅੱਜ ਕਿਸਾਨ ਜਥੇਦਬੰਦੀਆਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈਆਂ।

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਪਿਛਲੇ ਇੱਕ ਸਾਲ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਸੰਘਰਸ਼ (Protest at Delhi border) ਕਰ ਰਹੇ ਸੀ। ਇਸ ਦੇ ਚੱਲਦਿਆਂ ਜਿਥੇ ਕੇਂਦਰ ਸਰਕਾਰ ਵਲੋਂ ਤਿੰਨ ਖੇਤੀ ਕਾਨੂੰਨ ਰੱਦ (Agri laws repealed) ਕੀਤੇ ਗਏ, ਉਥੇ ਹੀ ਕਿਸਾਨਾਂ ਦੀਆਂ ਹੋਰ ਮੰਗਾਂ ਵੀ ਮੰਨ ਲਈਆਂ ਗਈਆਂ। ਜਿਸ ਤੋਂ ਬਾਅਦ ਕਿਸਾਨਾਂ ਵਲੋਂ ਦਿੱਲੀ ਮੋਰਚਾ ਫਿਲਹਾਲ ਖਤਮ ਕਰ ਦਿੱਤਾ ਗਿਆ ਹੈ।

Farmer Unions ਸ੍ਰੀ ਦਰਬਾਰ ਸਾਹਿਬ ਨਤਮਸਤਕ

ਦਿੱਲੀ ਮੋਰਚਾ ਮੁਲਤਵੀ ਕਰਨ (Peasant agitation postponed) ਤੋਂ ਬਾਅਦ ਕਿਸਾਨ ਘਰ ਵਾਪਸੀ ਕਰ ਰਹੇ ਹਨ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ (Farmers Associations of Punjab) ਵਲੋਂ ਸਿੰਘੂ ਬਾਰਡਰ 'ਤੇ ਮੀਟਿੰਗ 'ਚ ਫੈਸਲਾ ਕੀਤਾ ਗਿਆ ਸੀ ਕਿ 13 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੀਆਂ। ਜਿਸ ਦੇ ਚੱਲਦਿਆਂ ਅੱਜ ਸਮੁੱਚੀ ਜਥੇਬੰਦੀਆਂ ਅੰਮ੍ਰਿਤਸਰ ਪਹੁੰਚਣਗੀਆਂ।

ਕਿਸਾਨਾਂ ਦੇ ਅੰਮ੍ਰਿਤਸਰ ਪਹੁੰਚਣ 'ਤੇ ਗੋਲਡਨ ਗੇਟ 'ਤੇ ਭਰਵਾਂ ਸੁਆਗਤ (Welcome at the Golden Gate) ਕੀਤਾ ਗਿਆ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਨੇ ਵੀ ਕਿਸਾਨਾਂ ਦੇ ਸੁਆਗਤ ਲਈ ਪੁਖਤਾ ਪ੍ਰਬੰਧ ਕੀਤਾ। ਸ਼੍ਰੋਮਣੀ ਕਮੇਟੀ ਵਲੋਂ ਦਰਬਾਰ ਸਾਹਿਬ ਪਹੁੰਚਣ 'ਤੇ ਕਿਸਾਨਾਂ ਨੂੰ ਸਨਾਮਨਿਤ ਵੀ ਕੀਤਾ ਗਿਆ। ਇਸ ਦੇ ਨਾਲ ਹੀ ਦਰਬਾਰ ਸਾਹਿਬ ਦੇ ਬਾਹਰ ਕਾਫਲਾ ਪੁੱਜਣ ’ਤੇ ਕਿਸਾਨਾਂ ਦਾ ਫੁੱਲਾਂ ਦੀ ਬਰਖਾ ਕਰਕੇ ਸੁਆਗਤ ਕੀਤਾ ਗਿਆ।

ਕਿਸਾਨਾਂ ਦੇ ਦਰਬਾਰ ਸਾਹਿਬ ਪਹੁੰਚਣ 'ਤੇ ਸ਼੍ਰੋਮਣੀ ਕਮੇਟੀ ਵਲੋਂ ਅਰੰਭੇ ਗਏ ਅਖੰਡ ਪਾਠ ਸਾਹਿਬ ਜੀ ਦੇ ਭੋਗ ਵੀ ਪਾਏ ਗਏ। ਇਸ ਦੇ ਨਾਲ ਹੀ ਕਿਸਾਨਾਂ ਦੀ ਜਿੱਤ ਦੀ ਅਰਦਾਸ ਵੀ ਕੀਤੀ। ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਿੱਟੀ ਨਾਲ ਮਿੱਟੀ ਹੋਣ ਵਾਲਾ ਕਿਸਾਨ ਕਦੇ ਦਿੱਲੀ ਤਖ਼ਤ ’ਤੇ ਜਾ ਕੇ ਆਪਣੀ ਮੰਗਾਂ ਮਨਵਾ ਲਏਗਾ, ਇਸ ਗੱਲ ਦਾ ਕਦੇ ਅੰਦਾਜਾ ਨਹੀਂ ਸੀ ਲਗਾਇਆ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਇਹ ਸਾਰਾ ਕੁਝ ਸੰਭਵ ਹੋ ਸਕਿਆ ਤੇ ਖੇਤੀ ਕਾਨੂੰਨ ਵਾਪਸ ਹੋਏ।

ਦੂਜੇ ਪਾਸੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਅਜੇ ਕਾਨੂੰਨ ਵਾਪਸ ਹੋਏ ਹਨ ਤੇ ਇਹ ਇੱਕ ਮੰਗ ਸੀ ਤੇ ਇਹ ਪਹਿਲੀ ਜਿੱਤ ਹੈ। ਉਨ੍ਹਾਂ ਕਿਹਾ ਕਿ ਅਜੇ ਲੜਾਈ ਹੋਰ ਜਾਰੀ ਰਹਿਣੀ ਹੈ ਤੇ ਕਈ ਮੰਗਾਂ ਬਕਾਇਆ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੁੱਖ ਤੌਰ ’ਤੇ ਕਿਸਾਨ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਤੇ ਪੰਜਾਬ ਦੀਆਂ ਕੁਝ ਹੋਰ ਜਥੇਬੰਦੀਆਂ 15 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪੁੱਜਣਗੀਆਂ ਤੇ ਅੱਜ ਵੀ ਕੁਝ ਜਥੇਬੰਦੀਆਂ ਪੁੱਜੀਆਂ ਤੇ ਉਹ ਵੀ ਸ਼ੁਕਰਾਨਾ ਅਦਾ ਕਰਨ ਪੁੱਜੇ ਹਨ।

ਇਹ ਵੀ ਪੜ੍ਹੋ:ਦਰਬਾਰ ਸਾਹਿਬ ਜਾ ਰਹੇ ਕਿਸਾਨਾਂ ਦਾ ਜਲੰਧਰ ਪਹੁੰਚਣ ’ਤੇ ਭਰਵਾਂ ਸੁਆਗਤ

Last Updated : Dec 13, 2021, 4:25 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.