ETV Bharat / bharat

ਅੰਦੋਲਨ ਮੁਲਤਵੀ ਤੋਂ ਬਾਅਦ ਕਿਸਾਨਾਂ ਨੇ ਸਰਹੱਦ ਤੋਂ ਚੁੱਕੇ ਆਰਜ਼ੀ ਮਕਾਨ, ਪਰੇਡ ਪਾਸ ਕਰਨ ਤੋਂ ਬਾਅਦ IMA ਦੈਹਰਾਦੂਨ ਦੇ ਕੈਡਿਟਸ ਬਣਨਗੇ ਫੌਜੀ, CDS ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਪੰਚਤਤ ਵਿੱਚ ਵਿਲੀਨ

author img

By

Published : Dec 11, 2021, 6:39 AM IST

TOP NEWS BIG NEWS TODAY
TOP NEWS BIG NEWS TODAY

ਕੱਲ੍ਹ ਅਤੇ ਅੱਜ ਦੀਆਂ ਵੱਡੀਆਂ ਖ਼ਬਰਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ। ਅੱਜ ਦੀਆਂ ਖ਼ਬਰਾਂ ਜਿਹੜ੍ਹੀਆਂ ਤੁਹਾਡੀ ਨਜ਼ਰ 'ਚ ਰਹਿਣਗੀਆਂ ਅਤੇ ਕੱਲ੍ਹ ਦੀਆਂ ਵੱਡੀਆਂ ਖ਼ਬਰਾਂ, ਜਿਸ ਬਾਰੇ ਤੁਸੀਂ ਜ਼ਰੂਰ ਜਾਣਨਾ ਚਾਹੋਗੇ। ਈ.ਟੀ.ਵੀ ਭਾਰਤ ਦੇ EXCLUSIVE ਅਤੇ EXPLAINER ਬਾਰੇ ਪੜ੍ਹੋ......

ਅੱਜ ਦੀਆਂ ਵੱਡੀਆਂ ਖ਼ਬਰਾਂ

1. ਅੰਦੋਲਨ ਮੁਲਤਵੀ ਤੋਂ ਬਾਅਦ ਕਿਸਾਨਾਂ ਨੇ ਸਰਹੱਦ ਤੋਂ ਚੁੱਕੇ ਆਰਜ਼ੀ ਮਕਾਨ, ਮ੍ਰਿਤਕ ਕਿਸਾਨਾਂ ਦੀ ਯਾਦਗਾਰ ਵਿੱਚ ਲਗਾਉਣਗੇ ਇੱਟਾਂ

2. IMA POP: ਪਰੇਡ ਪਾਸ ਕਰਨ ਤੋਂ ਬਾਅਦ IMA ਦੈਹਰਾਦੂਨ ਦੇ ਕੈਡਿਟਸ ਬਣਨਗੇ ਫੌਜੀ

ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ

1. CDS ਬਿਪਿਨ ਰਾਵਤ ਅਤੇ ਉਸਦੀ ਪਤਨੀ ਪੰਚਤਤ ਵਿੱਚ ਵਿਲੀਨ, ਧੀਆਂ ਨੇ ਮੁਖਾਗਨਿ

ਤਾਮਿਲਨਾਡੂ ਦੇ ਹੈਲੀਕਾਪਟਰ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਸੀਡੀਐਸ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਦਾ ਅੰਤਿਮ ਸੰਸਕਾਰ ਬਰਾਰ ਸਕੁਏਅਰ ਸ਼ਮਸ਼ਾਨਘਾਟ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇੱਥੇ ਉਨ੍ਹਾਂ ਨੂੰ 17 ਤੋਪਾਂ ਦੀ ਸਲਾਮੀ ਦਿੱਤੀ ਗਈ। ਤਾਮਿਲਨਾਡੂ ਦੇ ਹੈਲੀਕਾਪਟਰ ਹਾਦਸੇ 'ਚ ਜਾਨ ਗਵਾਉਣ ਵਾਲੇ ਸੀ.ਡੀ.ਐੱਸ. ਜਨਰਲ ਬਿਪਿਨ ਰਾਵਤ (Gen Bipin Rawat) ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ (Madhulika Rawat) ਦੀਆਂ ਮ੍ਰਿਤਕ ਦੇਹਾਂ ਦਾ ਬਰਾਰ ਸਕੁਏਅਰ ਸ਼ਮਸ਼ਾਨਘਾਟ 'ਚ ਉਨ੍ਹਾਂ ਦੀ ਰਿਹਾਇਸ਼ ਤੋਂ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।

2. ਦਿੱਲੀ ਦੀਆਂ ਸਰਹੱਦਾਂ ਤੋਂ ਜਿੱਤ ਕੇ ਵਾਪਸ ਮੁੜਨ 'ਤੇ ਕਿਸਾਨਾਂ ਦਾ ਸੁਆਗਤ ਕਰੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਚੰਨੀ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੂਬਾ ਸਰਕਾਰ ਦਿੱਲੀ ਸਰਹੱਦਾਂ ਤੋਂ ਜਿੱਤ ਕੇ ਮੁੜਨ 'ਤੇ ਕਿਸਾਨਾਂ ਦਾ ਸਵਾਗਤ ਕਰੇਗੀ। ਕਿਸਾਨ, ਖੇਤ ਮਜ਼ਦੂਰਾਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕਾਂ ਦੀ ਜਿੱਤ ਹੈ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੀ ਬੇਮਿਸਾਲ ਏਕਤਾ ਨੇ ਮੋਦੀ ਸਰਕਾਰ ਨੂੰ ਕਾਲੇ ਬਿੱਲ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ।

3. ਦਿੱਲੀ ਕੈਂਟ ’ਚ ਬ੍ਰਿਗੇਡੀਅਰ LS ਲਿੱਦੜ ਨੂੰ ਅੰਤਮ ਵਿਦਾਈ

ਕੁਨੂਰ ਹੈਲੀਕਾਪਟਰ ਹਾਦਸੇ (Coonoor helicopter crash) ਵਿੱਚ ਸ਼ਹੀਦ ਹੋਏ ਬ੍ਰਿਗੇਡੀਅਰ ਐਲਐਸ ਲਿੱਦੜ ਨੂੰ ਦਿੱਲੀ ਕੈਂਟ ਵਿਖੇ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ। ਸੀਡੀਐਸ ਬਿਪਿਨ ਰਾਵਤ ਸਮੇਤ ਕੂਨੂਰ ਹੈਲੀਕਾਪਟਰ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਸਾਰੇ 13 ਲੋਕਾਂ ਨੂੰ ਅੱਜ ਅੰਤਿਮ ਵਿਦਾਈ ਦਿੱਤੀ। ਇਨ੍ਹਾਂ ਸਾਰਿਆਂ ਦਾ ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।

Explainer-

1. ਲੁਧਿਆਣਾ ਦੇ ਚਰਨਜੀਤ ਚੰਨੀ ਦੀ ਕਲਾ ਦੇ ਮੁਰੀਦ ਨੇ ਮੁੱਖ ਮੰਤਰੀ ਪੰਜਾਬ ਚੰਨੀ

ਲੁਧਿਆਣਾ ਦੇ ਰਹਿਣ ਵਾਲੇ ਚਰਨਜੀਤ ਚੰਨੀ ਵਲੋਂ ਸਮਾਜ ਸੇਵਾ ਦੇ ਤੌਰ 'ਤੇ ਪੰਛੀਆਂ ਲਈ ਆਲ੍ਹਣੇ (Nests for birds as a social service) ਬਣਾਏ ਜਾਂਦੇ ਹਨ। ਜਿਸ ਨੂੰ ਲੈਕੇ ਉਨ੍ਹਾਂ ਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ। ਖੁਦ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਉਸ ਪੰਛੀ ਪ੍ਰੇਮੀ ਚਰਨਜੀਤ ਚੰਨੀ ਦੇ ਮੁਰੀਦ ਹਨ।ਵੱਖ ਵੱਖ ਸਮਾਜ ਸੇਵੀਆਂ (Various social workers) ਵੱਲੋਂ ਵੱਖ-ਵੱਖ ਤਰ੍ਹਾਂ ਦੀ ਸੇਵਾ ਨਿਭਾਈ ਜਾਂਦੀ ਹੈ। ਇਨ੍ਹਾਂ ਵਿਚੋਂ ਇੱਕ ਲੁਧਿਆਣਾ ਦਾ ਰਹਿਣ ਵਾਲਾ ਚਰਨਜੀਤ ਸਿੰਘ ਚੰਨੀ ਹੈ ਜੋ ਪੰਛੀਆਂ ਦੇ ਆਲ੍ਹਣੇ ਬਣਾਉਦਾ ਹੈ।

Exclusive-

ਅਟਾਰੀ ਵਾਹਘਾ ਬਾਰਡਰ ਰਾਹੀ ਹੋਈ 'ਬਾਰਡਰ' ਦੀ ਵਾਪਸੀ

ਅਟਾਰੀ ਵਾਹਘਾ ਬਾਰਡਰ ਰਾਹੀ ਹੋਈ ਬਾਰਡਰ ਦੀ ਵਾਪਸੀ

ਅਟਾਰੀ ਵਾਹਘਾ ਬਾਰਡਰ 'ਤੇ ਬਾਰਡਰ ਰਾਮ ਦੇ ਬੱਚੇ ਨੇ ਜਨਮ ਲਿਆ ਸੀ ਇਸ ਕਰਕੇ ਉਸ ਨੂੰ ਪਾਕਿਸਤਾਨ ਜਾਣ ਦੀ ਇਜ਼ਾਜਤ ਨਹੀ ਸੀ ਪਰ ਅਟਾਰੀ ਪਿੰਡ ਵਾਲਿਆਂ ਨੇ ਇਨ੍ਹਾਂ ਦੀ ਪੂਰੀ ਮਦਦ ਕੀਤੀ। ਜਿਸ ਕਰਕੇ ਬਾਰਡਰ ਨਾਂ ਦੇ ਬੱਚਾ ਫਿਰ ਆਪਣੇ ਦੇਸ਼ ਵਾਪਿਸ ਭੇਜਿਆ। ਭਾਰਤ ਵਿੱਚ ਇੱਕ ਪਾਕਿ ਦੇ 99 ਪਰਿਵਾਰ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਲਈ ਆਏ ਸੀ, ਪਰ ਲੋਕਡਾਊਨ ਲੱਗਣ ਦੇ ਕਾਰਨ ਉਹ ਭਾਰਤ ਵਿੱਚ ਹੀ ਫਸ ਕੇ ਰਹਿ ਗਏ ਸਨ। ਜਦੋਂ ਲੋਕਡਾਊਨ ਖੁੱਲ੍ਹਾ 'ਤੇ ਉਹ ਆਪਣੇ ਵਤਨ ਮੁੜ ਵਾਪਸ ਪਰਤੇ ਲਈ ਪਾਕਿਸਤਾਨ ਲਈ ਰਵਾਨਾ ਹੋਏ ਤਾਂ ਅਟਾਰੀ ਵਾਹਘਾ ਸਰਹੱਦ 'ਤੇ ਇਨ੍ਹਾਂ ਦੇ ਕਾਗਜ਼ ਪੂਰੇ ਨਾ ਹੋਣ ਕਰਕੇ ਉੱਥੇ ਹੀ ਰੋਕ ਦਿੱਤਾ ਗਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.