ETV Bharat / bharat

ਕਿਸਾਨਾਂ ਦੀ ਮਹਾਂਪੰਚਾਇਤ: ਮੁਜ਼ਫ਼ਰਨਗਰ 'ਚ ਕਿਸਾਨਾਂ ਦੀ ਮਹਾਂਪੰਚਾਇਤ,ਮਹਾਪੰਚਾਇਤ ਲਈ ਪੰਜਾਬ ਤੋਂ ਰਵਾਨਾ ਹੋਏ ਕਿਸਾਨ, ਮਲੂਕਾ ਦੇ ਬੇਟੇ ਨੂੰ ਜਨਰਲ ਸਕੱਤਰ ਥਾਪਿਆ,ਸੁਮੇਧ ਸੈਣੀ ਨੇ ਖੇਡੀ ਨਵੀਂ ਚਾਲ ਤਾਂ ਵਿਜੀਲੈਂਸ ਨੇ ਦਿੱਤਾ ਵੱਡਾ ਝਟਕਾ,ਕੈਪਟਨ ਅਤੇ ਖੱਟਰ ਮੋਦੀ ਦੇ ਚੇਲੇ- ਢੀਂਡਸਾ,ਚੋਣਾਂ ਤੋਂ ਪਹਿਲਾਂ ਗਰਮਾਇਆ ਕਿਸਾਨੀ ਮੁੱਦਾ

author img

By

Published : Sep 5, 2021, 6:03 AM IST

ਅੱਜ ਦੀਆਂ ਵੱਡੀਆਂ ਖਬਰਾਂ
ਅੱਜ ਦੀਆਂ ਵੱਡੀਆਂ ਖਬਰਾਂ

ਕੱਲ੍ਹ ਅਤੇ ਅੱਜ ਦੀਆਂ ਵੱਡੀਆਂ ਖਬਰਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ। ਅੱਜ ਦੀ ਖਬਰ ਜਿਹੜੀ ਤੁਹਾਡੀ ਨਜ਼ਰ 'ਚ ਰਹਿਣਗੀਆਂ ਅਤੇ ਕੱਲ੍ਹ ਦੀ ਵੱਡੀ ਖਬਰਾਂ, ਜਿਸ ਬਾਰੇ ਤੁਸੀਂ ਜ਼ਰੂਰ ਜਾਣਨਾ ਚਾਹੋਗੇ। ਈ.ਟੀ.ਵੀ ਭਾਰਤ ਦੇ EXCLUSIVE ਅਤੇ EXPLAINER ਬਾਰੇ ਪੜ੍ਹੋ...

ਅੱਜ ਜਿੰਨ੍ਹਾਂ ਖ਼ਬਰਾਂ ਤੇ ਰਹੇਗੀ ਨਜ਼ਰ

1. ਉੱਤਰ ਪ੍ਰਦੇਸ਼ : 5 ਸਤੰਬਰ ਨੂੰ ਮੁਜ਼ਫ਼ਰਨਗਰ 'ਚ ਕਿਸਾਨਾਂ ਦੀ ਮਹਾਂਪੰਚਾਇਤ

ਉੱਤਰ ਪ੍ਰਦੇਸ਼ ਵਿੱਚ 5 ਸਤੰਬਰ ਨੂੰ ਮੁਜ਼ਫਰਨਗਰ ਦੇ ਸਭ ਤੋਂ ਵੱਡੇ (ਜੇਆਈਸੀ ਮੈਦਾਨ) 'ਚ ਹੋਵੇਗੀ ਕਿਸਾਨਾਂ ਦੀ ਮਹਾਂਪੰਚਾਇਤ

ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ

1. ਮੁਜ਼ਫ਼ਰਨਗਰ ਮਹਾਪੰਚਾਇਤ ਲਈ ਪੰਜਾਬ ਤੋਂ ਰਵਾਨਾ ਹੋਏ ਕਿਸਾਨ

ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਵਿੱਚੋਂ ਬੱਸਾਂ ਭਰ ਕੇ ਕਿਸਾਨਾਂ ਦੇ ਕਾਫ਼ਲੇ ਰਵਾਨਾ ਹੋਏ ਹਨ। ਕਿਸਾਨਾਂ ਨੇ ਕਿਹਾ ਕਿ 5 ਸਤੰਬਰ ਦੀ ਮਹਾਪੰਚਾਇਤ ਯੂਪੀ ਵਿੱਚ ਬੀਜੇਪੀ ਦਾ ਸਫ਼ਾਇਆ ਕਰਨ ਅਤੇ ਕਿਸਾਨ ਸੰਘਰਸ਼ ਨੂੰ ਹੋਰ ਮਜਬੂਤ ਕਰਨ ਦੇ ਇਰਾਦੇ ਨਾਲ ਕੀਤੀ ਜਾ ਰਹੀ ਹੈ।

ਰਾਮਪੁਰਾ ਫੂਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜਨ ਤੋਂ ਇਨਕਾਰ ਕਰਨ ਵਾਲੇ ਸਿਕੰਦਰ ਸਿੰਘ ਮਲੂਕਾ ਚੋਣ ਲੜਨ ਲਈ ਰਾਜੀ ਹੋ ਗਏ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦੇ ਬੇਟੇ ਗੁਰਪ੍ਰੀਤ ਸਿੰਘ ਮਲੂਕਾ ਨੂੰ ਪਾਰਟੀ ਦਾ ਜਨਰਲ ਸਕੱਤਰ ਥਾਪ ਦਿੱਤਾ ਹੈ। ਇਸ ਉਪਰੰਤ ਮਲੂਕਾ ਨੇ ਕਿਹਾ ਕਿ ਪਾਰਟੀ ਦਾ ਹੁਕਮ ਸਿਰ ਮੱਥੇ ਹੋਵੇਗਾ।

3.ਸੁਮੇਧ ਸੈਣੀ ਨੇ ਖੇਡੀ ਨਵੀਂ ਚਾਲ ਤਾਂ ਵਿਜੀਲੈਂਸ ਨੇ ਦਿੱਤਾ ਵੱਡਾ ਝਟਕਾ

ਸਾਬਕਾ ਡੀਜੀਪੀ ਸੁਮੈਧ ਸੈਣੀ ਨੂੰ ਇੱਕ ਹੋਰ ਝਟਕਾ ਲੱਗਿਆ ਹੈ। ਹੁਣ ਸੈਣੀ ਖਿਲਾਫ਼ ਰਿਕਾਲ ਅਰਜ਼ੀ ਦਾਖਿਲ ਕੀਤੀ ਗਈ ਹੈ। ਇਸ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਹੋਵੇਗੀ। ਕਾਬਲੇਗੌਰ ਹੈ ਕਿ ਸੈਣੀ ਨੂੰ ਰਿਹਾਅ ਕਰਨ ਦੇ ਆਦੇਸ਼ਾਂ ਖਿਲਾਫ਼ ਪੰਜਾਬ ਸਰਕਾਰ ਨੇ ਅਰਜੀ ਦਾਖਲ ਕੀਤੀ ਹੈ।

4. Paralympics: ਪ੍ਰਮੋਦ ਭਗਤ ਨੇ ਬੈਡਮਿੰਟਨ ਵਿੱਚ ਜਿੱਤਿਆ Gold medal

ਪੈਰਾਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਬੈਡਮਿੰਟਨ ਨੂੰ ਸ਼ਾਮਲ ਕੀਤਾ ਗਿਆ। ਭਾਰਤ ਨੂੰ ਇਸ ਖੇਡ ਤੋਂ ਬਹੁਤ ਸਾਰੇ ਮੈਡਲਾਂ ਦੀ ਉਮੀਦ ਸੀ, ਜੋ ਕਿ ਪੂਰੀ ਹੋਈ। ਟੋਕੀਓ ਪੈਰਾਲਿੰਪਿਕਸ 2020 ਵਿੱਚ ਭਾਰਤ ਨੂੰ ਬੈਡਮਿੰਟਨ ਵਿੱਚ ਪ੍ਰਮੋਦ ਭਗਤ ਨੇ ਪਹਿਲਾ ਸੋਨ ਤਗਮਾ ਜਿੱਤਿਆ। ਉਨ੍ਹਾਂ ਨੇ ਪੁਰਸ਼ ਸਿੰਗਲਜ਼ SL3 ਸ਼੍ਰੇਣੀ ਦੇ ਫਾਈਨਲ ਵਿੱਚ ਡੈਨੀਅਲ ਬ੍ਰੇਥਲ ਨੂੰ ਹਰਾਇਆ।

Explainer

1. ਕੈਪਟਨ ਅਤੇ ਖੱਟਰ ਮੋਦੀ ਦੇ ਚੇਲੇ- ਢੀਂਡਸਾ

ਕਰਨਾਲ ਦੇ ਵਿੱਚ ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਰਕਾਰੀ ਰਿਹਾਇਸ਼ ਦਾ ਘਿਰਾਓ ਕਰਨ ਲਈ ਪਹੁੰਚੇ ਤਾਂ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਬੈਰੀਕੈਡਿੰਗ ਲਗਾ ਕੇ ਰੋਕਿਆ ਗਿਆ। ਨਾਲ ਹੀ ਇਸ ਦੌਰਾਨ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ’ਤੇ ਵਾਟਰ ਕੈਨਨ ਦਾ ਵੀ ਇਸਤੇਮਾਲ ਕੀਤਾ ਗਿਆ ਤੇ ਬਾਅਦ ’ਚ ਉਨ੍ਹਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ।

Exclusive

1. ਚੋਣਾਂ ਤੋਂ ਪਹਿਲਾਂ ਗਰਮਾਇਆ ਕਿਸਾਨੀ ਮੁੱਦਾ, ਵੱਡਾ ਸਵਾਲ ਕਿਸ ਤਰ੍ਹਾਂ ਹੋਣਗੀਆਂ ਸੂਬੇ ‘ਚ ਚੋਣਾਂ ?

ਚੰਡੀਗੜ੍ਹ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ, ਇਸ ਲਈ ਸਿਆਸੀ ਰੈਲੀਆਂ ਹੋਣਾ ਸੁਭਾਵਿਕ ਹੈ, ਪਰ ਜਿਸ ਤਰੀਕੇ ਨਾਲ ਕਿਸਾਨ ਪਿਛਲੇ 9 ਮਹੀਨਿਆਂ ਤੋਂ ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ, ਇਸਦਾ ਸੇਕ ਹੁਣ ਕੇਂਦਰ ਦੀ ਭਾਜਪਾ ਸਰਕਾਰ ਤੋਂ ਹੁੰਦਾ ਹੋਇਆ ਸੂਬੇ ਦੀ ਭਾਜਪਾ ਨੂੰ ਵੀ ਵਿਖਾਈ ਦੇ ਰਿਹਾ ਹੈ। ਸ਼੍ਰੋਮਣੀ ਅਕਾਲੀ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਵਿੱਚ ਕਿਸਾਨਾਂ ਵੱਲੋਂ ਸੁਖਬੀਰ ਬਾਦਲ ਦਾ ਵੀ ਵਿਰੋਧ ਕੀਤਾ ਗਿਆ ਅਤੇ ਉਸ ਤੋਂ ਬਾਅਦ ਪੰਜਾਬ ਦੇ ਮੋਗਾ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਝੜਪ ਹੋ ਗਈ।

ਚੋਣਾਂ ਤੋੋਂ ਪਹਿਲਾਂ ਗਰਮਾਇਆ ਕਿਸਾਨੀ ਮੁੱਦਾ
ETV Bharat Logo

Copyright © 2024 Ushodaya Enterprises Pvt. Ltd., All Rights Reserved.