ETV Bharat / bharat

ਪੰਜਾਬ ਵਿਧਾਨਸਭਾ ਚੋਣਾਂ : ਰੈਲੀਆਂ ਅਤੇ ਰੋਡ ਸ਼ੋਅ ਨੂੰ ਲੈਕੇ ਭਾਰਤੀ ਚੋਣ ਕਮਿਸ਼ਨ ਨੇ ਲਿਆ ਅਹਿਮ ਫੈਸਲਾ

author img

By

Published : Feb 6, 2022, 4:48 PM IST

ਰੈਲੀਆਂ ਅਤੇ ਰੋਡ ਸ਼ੋਅ ਨੂੰ ਲੈਕੇ ਭਾਰਤੀ ਚੋਣ ਕਮਿਸ਼ਨ ਨੇ ਲਿਆ ਅਹਿਮ ਫੈਸਲਾ
ਰੈਲੀਆਂ ਅਤੇ ਰੋਡ ਸ਼ੋਅ ਨੂੰ ਲੈਕੇ ਭਾਰਤੀ ਚੋਣ ਕਮਿਸ਼ਨ ਨੇ ਲਿਆ ਅਹਿਮ ਫੈਸਲਾ

ਚੋਣ ਕਮਿਸ਼ਨ ਵਲੋਂ ਇੰਡੋਰ ਹਾਲ ਦੀ ਸਮਰੱਥਾ ਦੇ 50 ਫੀਸਦੀ ਦੇ ਨਾਲ ਰੈਲੀ ਜਾਂ ਮੀਟਿੰਗ ਕੀਤੀ ਜਾ ਸਕੇਗੀ। ਉਥੇ ਹੀ ਜੇਕਰ ਖੁੱਲ੍ਹੇ ਮੈਦਾਨ 'ਚ ਰੈਲੀ ਕਰਨੀ ਹੈ ਤਾਂ ਉਥੇ ਸਮਰੱਥਾ ਤੋਂ 30 ਫੀਸਦੀ ਲੋਕਾਂ ਦੇ ਨਾਲ ਰੈਲੀ ਕਰ ਸਕਦੇ ਹਨ। ਇਹ ਰੈਲੀਆਂ ਚੋਣ ਕਮਿਸ਼ਨ ਵਲੋਂ ਤੈਅ ਥਾਵਾਂ 'ਤੇ ਹੀ ਹੋਵੇਗੀ।

ਚੰਡੀਗੜ੍ਹ : ਕੋਰੋਨਾ ਕੇਸਾਂ (Corona Cases) ਦੀ ਗਿਣਤੀ ਘੱਟ ਹੋਣ ਤੋਂ ਬਾਅਦ ਚੋਣ ਕਮਿਸ਼ਨ (Election Commission) ਨੇ ਪੰਜਾਬ 'ਚ ਚੋਣ ਰੈਲੀਆਂ (Election Rally) 'ਚ ਰਿਆਇਤ ਦੇ ਦਿੱਤੀ ਹੈ।

ਜਿਸ ਦੇ ਚੱਲਦਿਆਂ ਹੁਣ ਇੰਡੋਰ ਹਾਲ ਦੀ ਸਮਰੱਥਾ ਦੇ 50 ਫੀਸਦੀ ਦੇ ਨਾਲ ਰੈਲੀ ਜਾਂ ਮੀਟਿੰਗ ਕੀਤੀ ਜਾ ਸਕੇਗੀ। ਉਥੇ ਹੀ ਜੇਕਰ ਖੁੱਲ੍ਹੇ ਮੈਦਾਨ 'ਚ ਰੈਲੀ ਕਰਨੀ ਹੈ ਤਾਂ ਉਥੇ ਸਮਰੱਥਾ ਤੋਂ 30 ਫੀਸਦੀ ਲੋਕਾਂ ਦੇ ਨਾਲ ਰੈਲੀ ਕਰ ਸਕਦੇ ਹਨ। ਇਹ ਰੈਲੀਆਂ ਚੋਣ ਕਮਿਸ਼ਨ ਵਲੋਂ ਤੈਅ ਥਾਵਾਂ 'ਤੇ ਹੀ ਹੋਵੇਗੀ।

ਇਸ ਦੇ ਨਾਲ ਹੀ ਰੋਡ ਸ਼ੋਅ (Road Show),ਪੈਦਲ ਯਾਤਰਾ, ਸਾਈਕਲ (Cycle), ਬਾਈਕ (Bike) ਅਤੇ ਦੂਜੇ ਵ੍ਹੀਕਲ ਰੈਲੀ (Second Vehicle Rally) 'ਤੇ ਰੋਕ ਬਰਕਰਾਰ ਰਹੇਗੀ। ਇਸ ਤੋਂ ਇਲਾਵਾ ਚੋਣ ਕਮਿਸ਼ਨ ਵਲੋਂ ਡੋਰ ਟੂ-ਡੋਰ ਪ੍ਰਚਾਰ (Door to door preaching) ਲਈ 20 ਲੋਕਾਂ ਦੀ ਗਿਣਤੀ ਪੁਰਾਣੀ ਹੀ ਬਰਕਰਾਰ ਰੱਖੀ ਹੈ। ਉਥੇ ਹੀ ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ ਚੋਣ ਪ੍ਰਚਾਰ 'ਤੇ ਪਾਬੰਦੀ ਬਰਕਰਾਰ ਰੱਖੀ ਗਈ ਹੈ।

ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਰੈਲੀ ਦੀ ਥਾਂ 'ਤੇ ਇੱਕ ਤੋਂ ਵੱਧ ਦਾਖ਼ਲ ਅਤੇ ਬਾਹਰ ਨਿਕਲਣ ਦੇ ਗੇਟ ਹੋਣਾ ਲਾਜ਼ਮੀ ਹਨ। ਰੈਲੀ ਕਰਨ ਵਾਲੇ ਪ੍ਰਬੰਧਕਾਂ ਨੂੰ ਕੋਰੋਨਾ ਨਾਲ ਜੁੜੀਆਂ ਸਾਰੀਆਂ ਹਦਾਇਤਾਂ ਦਾ ਪਾਲਨ ਕਰਨਾ ਹੋਵੇਗਾ। ਕੋਰੋਨਾ ਤੋਂ ਬਚਣ ਲਈ ਸਾਵਧਾਨੀਆਂ ਦਾ ਪਾਲਨ ਕਰਵਾਉਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਨੋਡਲ ਅਫਸਰ ਨਿਯੁਕਤ ਕਰਾਂਗੇ। ਹਾਲਾਂਕਿ ਇਸ ਦੀ ਜ਼ਿੰਮੇਵਾਰੀ ਜ਼ਿਲੇ ਦੇ ਡੀ.ਸੀ. ਅਤੇ ਐੱਸ.ਐੱਸ.ਪੀ. 'ਤੇ ਰਹੇਗੀ।

ਭਾਰਤੀ ਚੋਣ ਕਮਿਸ਼ਨ ਵਲੋਂ ਮੁੜ 11 ਫਰਵਰੀ ਨੂੰ ਸਮੀਖਿਆ ਮੀਟਿੰਗ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 8 ਜਨਵਰੀ ਨੂੰ ਚੋਣ ਜ਼ਾਬਤਾ ਲਾਗੂ ਹੁੰਦੇ ਹੀ ਚੋਣ ਕਮਿਸ਼ਨ ਨੇ ਰੈਲੀ ਅਤੇ ਰੋਡ ਸ਼ੋਅ 'ਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ 3 ਵਾਰ ਇਹ ਰੋਕ ਵਧਾਈ ਜਾ ਚੁੱਕੀ ਹੈ। ਹਾਲਾਂਕਿ ਇਸ ਦੌਰਾਨ ਚੋਣ ਕਮਿਸ਼ਨ ਨੇ ਇਕ ਹਜ਼ਾਰ ਲੋਕਾਂ ਦੇ ਨਾਲ ਇੰਡੋਰ ਮੀਟਿੰਗ ਦੀ ਛੋਟ ਦੇ ਦਿੱਤੀ ਸੀ। ਕਮਿਸ਼ਨ ਦਾ ਕਹਿਣਾ ਹੈ ਕਿ ਚੋਣਾਂ ਵਾਲੇ ਸੂਬਿਆਂ ਦੇ ਚੀਫ ਸਕੱਤਰ ਅਤੇ ਉਨ੍ਹਾਂ ਦੇ ਆਬਜ਼ਰਵਰ ਦੀ ਰਿਪੋਰਟ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਸੀਐਮ ਚਿਹਰੇ ਦਾ ਕੁਝ ਸਮੇਂ 'ਚ ਹੋਵੇਗਾ ਐਲਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.