ETV Bharat / bharat

ਨੈਸ਼ਨਲ ਹੇਰਾਲਡ ਮਾਮਲਾ: ਸੋਨੀਆ ਗਾਂਧੀ 21 ਜੁਲਾਈ ਨੂੰ ਈਡੀ ਸਾਹਮਣੇ ਹੋਵੇਗੀ ਪੇਸ਼

author img

By

Published : Jul 11, 2022, 6:05 PM IST

ਨੈਸ਼ਨਲ ਹੇਰਾਲਡ ਮਾਮਲਾ
ਨੈਸ਼ਨਲ ਹੇਰਾਲਡ ਮਾਮਲਾ

ਨੈਸ਼ਨਲ ਹੇਰਾਲਡ ਮਾਮਲੇ ਵਿੱਚ ਸੋਨੀਆ ਗਾਂਧੀ 21 ਜੁਲਾਈ ਨੂੰ ਈਡੀ ਸਾਹਮਣੇ ਪੇਸ਼ ਹੋਵੇਗੀ। ਸੋਨੀਆ ਗਾਂਧੀ ਨੂੰ ਪਹਿਲਾਂ ਜੂਨ ਵਿੱਚ ਈਡੀ ਦੇ ਸਾਹਮਣੇ ਪੇਸ਼ ਹੋਣਾ ਸੀ, ਹਾਲਾਂਕਿ ਕੋਰੋਨਾ ਪਾਜ਼ੀਟਿਵ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ।

ਨਵੀਂ ਦਿੱਲੀ: ਨੈਸ਼ਨਲ ਹੇਰਾਲਡ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ (Congress interim President Sonia Gandhi) 21 ਜੁਲਾਈ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (Money Laundering Case)ਦੀ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਵੇਗੀ। ਸੋਨੀਆ ਨੂੰ ਇਸ ਤਰੀਕ 'ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਈਡੀ ਦੀ ਟੀਮ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਲਗਾਤਾਰ ਤਿੰਨ ਦਿਨ ਪੁੱਛਗਿੱਛ ਕੀਤੀ ਹੈ।

ਨੈਸ਼ਨਲ ਹੈਰਾਲਡ ਮਾਮਲੇ (National Herald) 'ਚ ਸੋਨੀਆ ਗਾਂਧੀ ਦੇ ਬੇਟੇ ਅਤੇ ਕਾਂਗਰਸ ਸਾਂਸਦ ਰਾਹੁਲ ਗਾਂਧੀ ਤੋਂ ਕਰੀਬ 50 ਘੰਟੇ ਪੁੱਛਗਿੱਛ ਕੀਤੀ ਗਈ। ਇਲਜ਼ਾਮ ਹੈ ਕਿ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਐਸੋਸੀਏਟ ਜਰਨਲ ਲਿਮਟਿਡ (ਏਜੇਐਲ) ਨੂੰ ਆਪਣੇ ਕਬਜ਼ੇ ਵਿੱਚ ਲੈਣ ਲਈ ਯੰਗ ਇੰਡੀਅਨ ਨਾਮ ਦੀ ਇੱਕ ਕੰਪਨੀ ਬਣਾਈ ਅਤੇ ਇਸ ਕੰਪਨੀ ਵਿੱਚ ਸ਼ੈੱਲ ਕੰਪਨੀਆਂ ਰਾਹੀਂ ਕਰਜ਼ਾ ਲਿਆ ਗਿਆ।

ਦੋਸ਼ ਹੈ ਕਿ ਕਾਂਗਰਸ ਨੇ ਐਸੋਸੀਏਟ ਜਨਰਲ ਲਿਮਟਿਡ ਨੂੰ 90 ਕਰੋੜ ਰੁਪਏ ਦਾ ਕਥਿਤ ਕਰਜ਼ਾ ਦਿੱਤਾ ਸੀ। ਇਹ ਕਰਜ਼ਾ ਕਾਂਗਰਸ ਨੇ ਯੰਗ ਇੰਡੀਅਨ ਨੂੰ ਦਿੱਤਾ ਸੀ ਅਤੇ ਇਸ ਦੇ ਆਧਾਰ 'ਤੇ ਐਸੋਸੀਏਟ ਜਰਨਲ ਲਿਮਟਿਡ ਦੇ ਜ਼ਿਆਦਾਤਰ ਸ਼ੇਅਰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਕੋਲ ਗਏ ਸਨ। ਦੋਸ਼ ਹੈ ਕਿ 90 ਕਰੋੜ ਰੁਪਏ ਦੇ ਕਰਜ਼ੇ ਦੇ ਬਦਲੇ ਯੰਗ ਇੰਡੀਅਨ ਨੇ ਕਾਂਗਰਸ ਨੂੰ ਸਿਰਫ਼ 50 ਲੱਖ ਰੁਪਏ ਦਿੱਤੇ ਸਨ। ਫਿਲਹਾਲ ਇਸ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਜਾਂਚ ਚੱਲ ਰਹੀ ਹੈ।

ਇਹ ਵੀ ਪੜ੍ਹੋ: ਗੋਆ 'ਚ ਕਾਂਗਰਸ ਦੇ ਕੁਝ ਵਿਧਾਇਕ ਹੋ ਸਕਦੇ ਹਨ ਬਾਗੀ, ਮਾਨ ਮਨੌਵਲ ਦੇ ਲਈ ਪਹੁੰਚੇ ਮੁਕੁਲ ਵਾਸਨਿਕ

ETV Bharat Logo

Copyright © 2024 Ushodaya Enterprises Pvt. Ltd., All Rights Reserved.