ETV Bharat / bharat

Diarrhea spread in Himachal : ਹਮੀਰਪੁਰ ਵਿੱਚ ਡਾਇਰੀਆ ਦਾ ਕਹਿਰ, ਅਲਰਟ ਉੱਤੇ ਸਿਹਤ ਵਿਭਾਗ

author img

By

Published : Jan 30, 2023, 2:12 PM IST

ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਦੇ ਵਿਧਾਨਸਭਾ ਖੇਤਰ ਨਾਦੌਨ ਦੇ 22 ਪਿੰਡਾਂ ਵਿੱਚ ਡਾਇਰੀਆ ਫੈਲਣ ਨਾਲ ਮਰੀਜ਼ਾਂ ਦਾ ਅੰਕੜਾ 2 ਦਿਨਾਂ ਵਿੱਚ 533 ਤੱਕ ਪਹੁੰਚ ਗਿਆ ਹੈ। ਅੱਜ ਸਿਹਤ ਵਿਭਾਗ ਦੀਆਂ 6 ਟੀਮਾਂ ਨੇ ਪਿੰਡ ਦਾ ਦੌਰਾ ਕੀਤਾ ਹੈ।

Diarrhea spread in Himachal
Diarrhea spread in Himachal

ਹਮੀਰਪੁਰ / ਹਿਮਾਚਲ : ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਗ੍ਰਹਿ ਵਿਧਾਨਸਭਾ ਖੇਤਰ ਵਿੱਚ ਨਾਦੌਨ ਦੇ 22 ਪਿੰਡਾਂ ਵਿੱਚ ਡਾਇਰੀਆ ਕਾਰਨ ਲੋਕ ਪ੍ਰੇਸ਼ਾਨ ਹੋ ਚੁੱਕੇ ਹਨ। ਸ਼ਨੀਵਾਰ ਨੂੰ ਕੁਝ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜਦੋਂ ਸਿਹਤ ਵਿਭਾਗ ਦੀਆਂ 4 ਟੀਮਾਂ ਐਤਵਾਰ ਨੂੰ ਜਾਂਚ ਕਰਨ ਪਹੁੰਚੀ, ਤਾਂ 340 ਨਵੇਂ ਮਰੀਜ਼ ਆਏ। ਅੱਜ ਫਿਰ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਪਿੰਡਾਂ ਦਾ ਦੌਰਾ ਕਰੇਗੀ।

ਮਰੀਜ਼ਾਂ ਦਾ ਅੰਕੜਾ ਵਧਿਆ : ਆਸ਼ਾ ਵਰਕਰਾਂ ਵੀ ਆਪਣੇ ਖੇਤਰਾਂ ਵਿੱਚ ਲਗਾਤਾਰ ਸਿਹਤ ਅਧਿਕਾਰੀਆਂ ਨੂੰ ਮਰੀਜ਼ਾਂ ਦਾ ਅੰਕੜਾ ਦੱਸ ਰਹੀਆਂ ਹਨ। ਐਤਵਾਰ ਸ਼ਾਮ ਤੱਕ 22 ਪਿੰਡਾਂ ਵਿੱਚ ਉਲਟੀ, ਦਸਤ, ਬੁਖਾਰ ਨਾਲ ਪੀੜਤ 340 ਨਵੇਂ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਅਕੰੜਾ 533 ਉੱਤੇ ਪਹੁੰਚ ਗਿਆ ਹੈ। ਡਾਇਰੀਆ ਕਿਵੇਂ ਫੈਲਿਆ ਹੈ, ਇਹ ਅਜੇ ਸਾਫ ਨਹੀਂ ਹੋ ਪਾਇਆ ਹੈ।

ਪਿੰਡਾਂ ਚੋਂ ਲਏ ਗਏ ਪਾਣੀ ਦੇ ਸੈਂਪਲ : ਡਾਇਰੀਆ ਕਿਵੇਂ ਫੈਲਿਆ ਹੈ ਇਸ ਦੀ ਜਾਂਚ ਲਈ ਪਿੰਡਾਂ ਚੋਂ ਪਾਣੀ ਦੇ ਸੈਂਪਲ ਲਏ ਗਏ ਹਨ। ਇਨ੍ਹਾਂ ਸੈਂਪਲ ਦੀ ਜਾਂਚ ਡਾ. ਰਾਧਾਕ੍ਰਿਸ਼ਨ ਮੈਡੀਕਲ ਕਾਲਜ ਦੀ ਲੈਬ ਵਿੱਚ ਕੀਤਾ ਜਾਵੇਗੀ। ਲੈਬ ਜਾਂਚ ਦੌਰਾਨ ਪਤਾ ਚੱਲੇਗਾ ਕਿ ਪਾਣੀ ਵਿੱਚ ਕਿਸ ਤਰ੍ਹਾਂ ਦੇ ਬੈਕਟੀਰੀਆ ਸ਼ਾਮਲ ਹਨ। ਐਤਵਾਰ ਨੂੰ ਮੁੱਖ ਸਿਹਤ ਅਧਿਕਾਰੀ ਡਾ. ਆਰਕੇ ਅਗਨੀਹੋਤਰੀ ਖੁਦ ਰੋਜ਼ ਮਰੀਜ਼ਾਂ ਦੀ ਜਾਂਚ ਕਰ ਰਹੇ ਹਨ ਅਤੇ ਇਲਾਜ ਲਈ ਡਾਇਰੀਆ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚੇ ਹਨ।

ਪਾਣੀ ਉਬਾਲ ਕੇ ਪੀਣ ਦੀ ਸਲਾਹ : ਸਿਹਤ ਵਿਭਾਗ ਦੀਆਂ 4 ਟੀਮਾਂ ਨੇ ਜਿੱਥੇ ਮਰੀਜ਼ਾਂ ਦੀ ਜਾਂਚ ਕੀਤੀ, ਉੱਥੇ ਹੀ, ਉਨ੍ਹਾਂ ਦਵਾਈਆਂ ਅਤੇ ਆਰਓਐਸ ਵੀ ਵੰਡਿਆ, ਤਾਂ ਜੋ ਡਾਇਰੀਆ ਦਾ ਪ੍ਰਭਾਵ ਪਿੰਡਾਂ ਵਿੱਚ ਘੱਟ ਕੀਤਾ ਜਾ ਸਕੇ। ਇਸ ਦੇ ਨਾਲ ਹੀ, ਪਾਣੀ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ, ਨਾਦੌਨ ਉਪਮੰਡਲ ਦੇ ਤਹਿਤ ਆਉਣ ਵਾਲੀਆਂ ਪੰਜ ਪੰਚਾਇਤਾਂ ਵਿੱਚ ਲੋਕ ਉਲਟੀ, ਦਸਤ ਤੇ ਬੁਖਾਰ ਨਾਲ ਪੀੜਤ ਹਨ।

ਅੱਜ ਵੀ ਹੋਵੇਗੀ ਜਾਂਚ : ਐਤਵਾਰ ਨੂੰ ਹੋਈ ਜਾਂਚ ਵਿੱਚ 22 ਪਿੰਡਾਂ ਦੇ ਲੋਕ ਪੀੜਤ ਪਾਏ ਗਏ ਹਨ। ਅਜਿਹੇ ਵਿੱਚ ਅੱਜ ਟੀਮਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਸਿਹਤ ਵਿਭਾਗ ਦੀਆਂ 6 ਟੀਮਾਂ ਮਰੀਜ਼ਾਂ ਦੀ ਜਾਂਚ ਲਈ ਇਲਾਕਿਆਂ ਦਾ ਦੌਰਾ ਕਰੇਗੀ। ਉਪਮੰਡਲ ਦੀ ਰੰਗਸ, ਜੋਲਸੱਪੜ, ਨੌਹੰਗੀ, ਕਰੰਡੋਲਾ, ਭੂੰਪਲ ਪੰਚਾਇਤਾਂ ਵਿੱਚ ਡਾਇਰੀਆ ਦੇ ਮਰੀਜ਼ ਮਿਲ ਰਹੇ ਹਨ।

ਪੈਦਲ ਚੱਲ ਕੇ ਮਰੀਜ਼ਾਂ ਦੀ ਕੀਤੀ ਜਾਂਚ: ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੰਜੇ ਜਗੋਤਾ ਨੇ ਆਪਣੀ ਟੀਮ ਸਮੇਤ ਇਲਾਕੇ ਦੇ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ। ਸਿਹਤ ਵਿਭਾਗ ਮਰੀਜ਼ਾਂ ਦੀ ਜਾਂਚ ਲਈ 2 ਵਾਹਨਾਂ ਦੀ ਵਰਤੋਂ ਕਰ ਰਿਹਾ ਹੈ। ਇਸ ਦੇ ਨਾਲ ਹੀ ਚੀਫ਼ ਮੈਡੀਕਲ ਅਫ਼ਸਰ ਡਾ. ਆਰਕੇ ਅਗਨੀਹੋਤਰੀ ਨੇ ਇਸ ਮਾਮਲੇ 'ਤੇ ਚਿੰਤਾ ਪ੍ਰਗਟਾਈ ਹੈ।

ਇਹ ਵੀ ਪੜ੍ਹੋ: Uttarakhand Snowfall: ਭਾਰੀ ਬਰਫਬਾਰੀ ਦਾ ਸ਼ਾਨਦਾਰ ਨਜ਼ਾਰਾ, ਵੇਖੋ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.