ETV Bharat / bharat

SGPC On Bageshwar Controversy: ਵਿਵਾਦਾਂ 'ਚ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ, ਸਿੱਖਾਂ ਨੂੰ ਸਨਾਤਨ ਧਰਮ ਦੀ ਦੱਸਿਆ ਫੌਜ

author img

By

Published : Jul 10, 2023, 2:22 PM IST

Updated : Jul 10, 2023, 2:43 PM IST

SGPC On Bageshwar Controversy
SGPC On Bageshwar Controversy

ਬਾਬਾ ਬਾਗੇਸ਼ਵਰ ਧਾਮ ਦੇ ਪੰਡਿਤ ਧੀਰੇਂਦਰ ਸ਼ਾਸਤਰੀ ਨਵੇਂ ਵਿਵਾਦਾਂ ਵਿੱਚ ਘਰ ਗਏ ਹਨ। ਉਨ੍ਹਾਂ ਨੇ ਸਿੱਖਾਂ ਨੂੰ ਸਨਾਤਨ ਧਰਮ ਦੀ ਫੌਜ ਦੱਸਿਆ ਹੈ, ਜਿਸ ਉੱਤੇ ਐਸਜੀਪੀਸੀ ਨੇ ਸਖ਼ਤ ਵਿਰੋਧ ਜਤਾਇਆ ਹੈ ਅਤੇ ਧੀਰੇਂਦਰ ਸ਼ਾਸਤਰੀ ਨੂੰ ਨਸੀਹਤ ਦਿੱਤੀ ਹੈ।

ਹੈਦਰਾਬਾਦ ਡੈਸਕ: ਮੱਧ ਪ੍ਰਦੇਸ਼ 'ਚ ਸਥਿਤ ਬਾਬਾ ਬਾਗੇਸ਼ਵਰ ਧਾਮ ਦੇ ਪੰਡਿਤ ਧੀਰੇਂਦਰ ਸ਼ਾਸਤਰੀ ਨਵੇਂ ਵਿਵਾਦ 'ਚ ਘਿਰ ਗਏ ਹਨ। ਉਸ ਨੇ ਸਿੱਖਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਸਨਾਤਨ ਧਰਮ ਦੀ ਫੌਜ ਦੱਸਿਆ ਹੈ। ਉਨ੍ਹਾਂ ਇਹ ਗੱਲ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੇ ਸਾਹਮਣੇ ਕਹੀ, ਜੋ ਉਸ ਸਮੇਂ ਸਭਾ ਵਿੱਚ ਖੜ੍ਹੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਹੁਣ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਸਿੱਖ ਕੌਮ ਜ਼ੁਲਮ ਦਾ ਟਾਕਰਾ ਕਰਨ ਲਈ ਬਣੀ ਹੈ। ਇਹ ਕਹਿਣਾ ਗ਼ਲਤ ਹੈ ਕਿ ਸਿੱਖ ਸਨਾਤਨ ਧਰਮ ਦੀ ਫੌਜ ਹਨ। ਉਨ੍ਹਾਂ ਨੇ ਸ਼ਾਸਤਰੀ ਨੂੰ ਪਹਿਲਾਂ ਸਿੱਖ ਧਰਮ ਬਾਰੇ ਜਾਣਨ ਲਈ ਕਿਹਾ ਹੈ।

ਸਰਦਾਰ ਸਨਾਤਨ ਧਰਮ ਦੀ ਫੌਜ ਹਨ: ਧੀਰੇਂਦਰ ਸ਼ਾਸਤਰੀ ਨੇ ਕਿਹਾ - "ਜਦੋਂ ਕਸ਼ਮੀਰੀ ਪੰਡਤਾਂ ਨੂੰ ਮਾਰਿਆ ਤੇ ਭਜਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਨੌਵੇਂ ਗੁਰੂ ਸ੍ਰੀ ਤੇਗ ਬਹਾਦਰ ਜੀ ਨੇ ਉਨ੍ਹਾਂ ਕਸ਼ਮੀਰੀ ਪੰਡਤਾਂ ਦੀ ਰੱਖਿਆ ਕੀਤੀ ਸੀ। ਸ਼ਾਸਤਨੀ ਨੇ ਕਿਹਾ ਕਿ ਸਰਦਾਰ ਸਾਡੇ ਸਨਾਤਨ ਧਰਮ ਦੀ ਫੌਜ ਹਨ। ਪੰਜ ਪਿਆਰੇ ਸਨਾਤਨ ਧਰਮ ਦੀ ਰੱਖਿਆ ਲਈ ਹੀ ਹਨ। ਦਸਤਾਰ, ਕਿਰਪਾਣ.. ਇਹ ਸਭ ਸਨਾਤਨ ਧਰਮ ਦੀ ਰੱਖਿਆ ਲਈ ਹਨ, ਜੋ ਕੋਈ ਗਲਤ ਬੋਲਦਾ ਹੈ, ਉਨ੍ਹਾਂ ਦੇ ਮਨ ਵਿੱਚ ਗੰਦਗੀ ਹੈ, ਉਹਨਾਂ ਦੀ ਅਕਲ ਨੂੰ ਸ਼ੁੱਧ ਕਰਨ ਦੀ ਲੋੜ ਹੈ। ਸਨਾਤਨ ਧਰਮ ਦੀ ਰੱਖਿਆ ਲਈ ਫੌਜ ਦੀ ਲੋੜ ਹੈ, ਇਸ ਲਈ ਸਰਦਾਰ ਬਣਾਏ ਗਏ ਹਨ।"

ਅਸੀਂ ਗੁਰੂਆਂ ਦੀ ਕਥਾ ਗਾਉਂਦੇ ਹਾਂ: ਧੀਰੇਂਦਰ ਸ਼ਾਸਤਰੀ ਨੇ ਅੱਗੇ ਕਿਹਾ- “ਅਸੀਂ ਨੌਵੇਂ ਗੁਰੂ ਤੇਗ ਬਹਾਦਰ ਜੀ ਅਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਥਾ ਗਾਉਂਦੇ ਹਾਂ। ਇਹ ਸਾਡੇ ਸਨਾਤਨ ਧਰਮ ਦੇ ਆਦਰਸ਼ ਹਨ। ਇਹ ਸਾਡੇ ਸਨਾਤਨ ਦੀ ਚੰਗੀ ਕਿਸਮਤ ਹੈ ਜਿਨ੍ਹਾਂ ਨੇ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਆਪਣੇ ਬੱਚੇ ਕੁਰਬਾਨ ਕਰ ਦਿੱਤੇ ਤੇ ਰੱਖਿਆ ਲਈ ਹੱਥ ਵਿੱਚ ਤਲਵਾਰ ਚੁੱਕੀ।"

SGPC ਦਾ ਜਵਾਬ, ਪਹਿਲਾਂ ਪੰਜ ਪਿਆਰਿਆਂ ਬਾਰੇ ਜਾਣੋ: ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਗਰੇਵਾਲ ਨੇ ਕਿਹਾ ਕਿ ਪੰਡਿਤ ਧੀਰੇਂਦਰ ਸ਼ਾਸਤਰੀ ਨੂੰ ਪਹਿਲਾਂ ਸਿੱਖ ਬਾਰੇ ਜਾਣਨਾ ਚਾਹੀਦਾ ਹੈ। ਹਾਂ, ਇਹ ਸੱਚ ਹੈ ਕਿ ਸਾਡੇ ਨੌਵੇਂ ਗੁਰੂ ਜੀ ਨੇ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਕੁਰਬਾਨੀ ਦਿੱਤੀ ਸੀ, ਪਰ ਇਹ ਕਥਨ ਕਰਨ ਤੋਂ ਪਹਿਲਾਂ ਪੰਜ ਪਿਆਰਿਆਂ ਬਾਰੇ ਜਾਣ ਲੈਣਾ ਚਾਹੀਦਾ ਹੈ।

Heavy Rain In Himachal: ਹਿਮਾਚਲ 'ਚ ਮੀਂਹ ਦਾ ਤਾਂਡਵ ! ਕਾਗਜ਼ ਵਾਂਗ ਰੁੜ੍ਹਿਆ 100 ਸਾਲ ਪੁਰਾਣਾ ਪੁਲ, ਦੇਖੋ ਵੀਡੀਓ

Punjab in critical condition: 35 ਸਾਲ ਬਾਅਦ ਮੁੜ ਹੜ੍ਹਾਂ ਦੀ ਸਥਿਤੀ ਨਾਲ ਜੂਝ ਰਿਹਾ ਪੰਜਾਬ ! ਖਾਸ ਰਿਪੋਰਟ

Rescue On Tractor By MLA: ਪਾਣੀ ਵਿੱਚ ਫਸੇ ਲੋਕਾਂ ਨੂੰ ਰੈਸਕਿਊ ਕਰਨ ਲਈ ਵਿਧਾਇਕ ਲਖਵੀਰ ਸਿੰਘ ਖੁਦ ਟਰੈਕਟਰ ਲੈ ਕੇ ਪਹੁੰਚੇ

ਸਿੱਖ ਕੌਮ ਨੇ ਹਰ ਤਰ੍ਹਾਂ ਦੇ ਜ਼ੁਲਮ ਵਿਰੁੱਧ ਲੜਨ ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਇਹ ਭਾਈਚਾਰਾ ਸਿਰਫ਼ ਹਿੰਦੂਆਂ ਲਈ ਹੈ। ਜੋ ਵੀ ਜ਼ੁਲਮ ਹੋਇਆ ਸਿੱਖ ਉਸ ਦੇ ਖਿਲਾਫ ਖੜੇ ਹੋਣਗੇ। ਜਦੋਂ ਅੰਗਰੇਜ਼ਾਂ ਨੇ ਜ਼ੁਲਮ ਕੀਤੇ, ਉਸ ਤੋਂ ਪਹਿਲਾਂ ਮੁਗ਼ਲ ਹਕੂਮਤ ਨੇ ਜ਼ੁਲਮ ਕੀਤੇ ਤਾਂ ਸਿੱਖ ਉਸ ਦੇ ਵੀ ਖ਼ਿਲਾਫ਼ ਖੜ੍ਹੇ ਹੋਏ।- ਗੁਰਚਰਨ ਗਰੇਵਾਲ, ਜਨਰਲ ਸਕੱਤਰ ਸ਼੍ਰੋਮਣੀ ਕਮੇਟੀ

ਇੰਦਰਜੀਤ ਨਿੱਕੂ ਸਿੱਖ ਧਰਮ ਦਾ ਨੁਮਾਇੰਦਾ ਨਹੀਂ : SGPC ਨੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ 'ਤੇ ਨਾਰਾਜ਼ਗੀ ਜਤਾਈ ਹੈ ਤੇ ਕਿਹਾ ਕਿ ਗਾਇਕ ਨਿੱਕੂ ਸਿੱਖ ਧਰਮ ਦਾ ਨੁਮਾਇੰਦਾ ਨਹੀਂ ਹੈ। ਸਾਰੇ ਧਰਮ ਇੱਕੋ ਜਿਹੇ ਨਹੀਂ ਹੋ ਸਕਦੇ। ਸਿੱਖ ਧਰਮ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਗੱਲ ਕਹੀ ਗਈ ਹੈ। ਇੱਥੇ ਨਿੱਕੂ ਨੇ ਇਸ ਦੌਰਾਨ ਸ਼ਾਸਤਰੀ ਨੂੰ ਕਿਹਾ ਕਿ ਉਹ ਸਮੁੱਚੇ ਸਿੱਖ ਭਾਈਚਾਰੇ ਦੀ ਤਰਫੋਂ ਉਨ੍ਹਾਂ ਦਾ ਧੰਨਵਾਦ ਕਰਦੇ ਹਨ।

ਨਿੱਕੂ ਨੇ ਕਿਹਾ- ਬਾਗੇਸ਼ਵਰ ਧਾਮ ਵਿੱਚ ਸਾਰੇ ਧਰਮਾਂ ਦਾ ਸਤਿਕਾਰ: ਇੰਦਰਜੀਤ ਨਿੱਕੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਬਾਰੇ ਲਿਖਿਆ- "ਮੈਂ ਹਮੇਸ਼ਾ ਆਪਣੇ ਸਿੱਖ ਧਰਮ ਦਾ ਸਤਿਕਾਰ ਕੀਤਾ ਹੈ ਅਤੇ ਕਰਦਾ ਰਹਾਂਗਾ।" ਮੇਰੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਮੇਰੇ ਗੁਰੂ ਸਾਹਿਬ ਸਭ ਤੋਂ ਉੱਪਰ ਹਨ। ਹਾਲਾਂਕਿ ਬਾਬੇ ਦੇ ਸਾਹਮਣੇ ਬੋਲਦਿਆਂ ਨਿੱਕੂ ਨੇ ਕਿਹਾ ਕਿ ਜੋ ਲੋਕ ਮੇਰਾ ਵਿਰੋਧ ਕਰਦੇ ਹਨ, ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਬਾਗੇਸ਼ਵਰ ਧਾਮ 'ਚ ਸਾਰੇ ਧਰਮਾਂ ਦਾ ਸਨਮਾਨ ਕੀਤਾ ਜਾਂਦਾ ਹੈ।

ਪਹਿਲਾਂ ਵੀ ਵਿਵਾਦਾਂ 'ਚ ਘਿਰੇ ਸੀ ਇੰਦਰਜੀਤ ਨਿੱਕੂ: ਪੰਜਾਬੀ ਗਾਇਕ ਨਿੱਕੂ ਕੁਝ ਮਹੀਨੇ ਪਹਿਲਾਂ ਬਾਗੇਸ਼ਵਰ ਧਾਮ ਗਿਆ ਸੀ। ਉੱਥੇ ਨਿੱਕੂ ਨੇ ਕਿਹਾ ਕਿ ਉਸ ਦਾ ਕੰਮ ਨਹੀਂ ਚੱਲ ਰਿਹਾ ਹੈ। ਜਦੋਂ ਇਸ ਦੀ ਵੀਡੀਓ ਸਾਹਮਣੇ ਆਈ ਤਾਂ ਸਿੱਖ ਧਰਮ ਵਿੱਚ ਇਸ ਦਾ ਵਿਰੋਧ ਸ਼ੁਰੂ ਹੋ ਗਿਆ। ਸਿੱਖਾਂ ਨੇ ਦਲੀਲ ਦਿੱਤੀ ਕਿ ਸਾਡੇ ਧਰਮ ਅਨੁਸਾਰ ਸਰਦਾਰ ਕਿਸੇ ਸਰੀਰਕ ਗੁਰੂ ਅੱਗੇ ਸਿਰ ਨਹੀਂ ਝੁਕਾ ਸਕਦਾ। ਹਾਲਾਂਕਿ ਕੁਝ ਸਿੱਖ ਕਲਾਕਾਰਾਂ ਨੇ ਨਿੱਕੂ ਦਾ ਸਮਰਥਨ ਕੀਤਾ ਅਤੇ ਉਨ੍ਹਾਂ ਦੇ ਸ਼ੋਅ ਚੱਲਣ ਲੱਗੇ। ਇਸ ਤੋਂ ਬਾਅਦ ਨਿੱਕੂ ਹੁਣ ਫਿਰ ਬਾਗੇਸ਼ਵਰ ਧਾਮ ਚਲਾ ਗਿਆ। ਜਿਸ 'ਚ ਉਨ੍ਹਾਂ ਪੰਜਾਬ 'ਚ ਰੋਸ ਦੇ ਇਸੇ ਮੁੱਦੇ 'ਤੇ ਧੀਰੇਂਦਰ ਸ਼ਾਸਤਰੀ ਨਾਲ ਗੱਲ ਕੀਤੀ।

Last Updated :Jul 10, 2023, 2:43 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.