ETV Bharat / bharat

ਡੀਐਸਜੀਐਮਸੀ ਕੋ-ਆਪਟ ਮੈਂਬਰ ਚੋਣਾਂ ‘ਚ ਹੋ ਸਕਦੈ ਉਲਟ ਫੇਰ

author img

By

Published : Sep 6, 2021, 3:08 PM IST

ਡੀਜੀਐਮਸੀ ਕੋ-ਆਪਟ ਮੈਂਬਰ ਚੋਣ ਹੋਵੇਗੀ ਵੱਖਰੀ
ਡੀਜੀਐਮਸੀ ਕੋ-ਆਪਟ ਮੈਂਬਰ ਚੋਣ ਹੋਵੇਗੀ ਵੱਖਰੀ

ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਉਣ ਵਾਲੇ ਦਿਨਾਂ ਵਿੱਚ ਕੋ-ਆਪਟ ਹੋਣ ਵਾਲੇ 2 ਮੈਬਰਾਂ ਲਈ ਕੁਲ 6 ਉਮੀਦਵਾਰਾਂ ਨੇ ਨਾਮਜਦਗੀਆਂ ਭਰੀਆਂ ਹਨ। ਚਰਚਾਵਾਂ ਹਨ ਕਿ ਇਸ ਚੋਣ ਵਿੱਚ ਆਖਰੀ ਮੌਕੇ ਕੁੱਝ ਅਜਿਹਾ ਹੋ ਸਕਦਾ ਹੈ ਜਿਸਦੀ ਉਮੀਦ ਨਹੀਂ ਹੈ।

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣਾਂ ਖਤਮ ਬੇਸ਼ੱਕ ਹੋ ਗਈਆਂ ਹਨ, ਲੇਕਿਨ ਸਿੱਖ ਰਾਜਨੀਤੀ ਦੇ ਹਲਕਿਆਂ ਵਿੱਚ ਹੁਣ ਵੀ ਕਮੇਟੀ ਦੀ ਅਗਲੀ ਚੋਣਾਂ ਨੂੰ ਲੈ ਕੇ ਚਰਚਾਵਾਂ ਤੇਜ ਹਨ। ਆਉਣ ਵਾਲੇ ਦਿਨਾਂ ਵਿੱਚ ਕਮੇਟੀ ਵਿੱਚ ਕੋ-ਆਪਟ ਹੋਣ ਵਾਲੇ 2 ਮੈਬਰਾਂ ਲਈ ਕੁਲ 6 ਉਮੀਦਵਾਰਾਂ ਨੇ ਨਾਮਜਗੀਆਂ ਭਰੀਆਂ ਹਨ। ਚਰਚਾ ਹੈ ਕਿ ਇਸ ਚੋਣ ਵਿੱਚ ਆਖਰੀ ਮੌਕੇ ਉੱਤੇ ਕੁੱਝ ਅਜਿਹਾ ਹੋ ਸਕਦਾ ਹੈ ਜਿਸ ਦੀ ਉਮੀਦ ਨਹੀਂ ਹੈ।

ਬਾਦਲ ਦਲ ਨੂੰ ਦੂਜੇ ਮੈਂਬਰ ਦੇ ਪੈ ਸਕਦੇ ਨੇ ਲਾਲੇ

ਦਰਅਸਲ, ਇਸ ਚੋਣ ਵਿੱਚ ਕਿਸੇ ਵੀ ਮੈਂਬਰ ਨੂੰ ਚੁਣਨ ਲਈ 16 ਵੋਟਾਂ ਦੀ ਜ਼ਰੂਰਤ ਹੈ। ਮੌਜੂਦਾ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਇੱਥੇ ਚਾਰ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਵਲੋਂ ਤਾਂ ਇੱਕ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਹੈ। ਹੁਣ ਤੱਕ ਸਭ ਠੀਕ ਸੀ ਲੇਕਿਨ ਜਾਗੋ ਪਾਰਟੀ ਨੇ ਵੀ ਆਪਣਾ ਇੱਕ ਉਮੀਦਵਾਰ ਖੜ੍ਹਾ ਕਰਕੇ ਇੱਥੇ ਚਰਚਾਵਾਂ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ। ਬਾਦਲ ਧੜੇ ਦੇ ਕੋਲ ਕੁਲ 28 ( 27 + 1 ) ਮੈਂਬਰ ਹਨ ਤੇ ਦੂਜੇ ਪਾਸੇ ਸਰਨਾ ਦਲ ਦੇ ਕੋਲ 15 (14+1) ਅਤੇ ਜਾਗੋ ਪਾਰਟੀ ਕੋਲ 3 ਮੈਂਬਰ ਹਨ। ਸੀਟਾਂ ਦੇ ਹਿਸਾਬ ਨੂੰ ਵੇਖੀਏ ਤਾਂ ਬਾਦਲ ਦਲ ਆਪਣਾ ਇੱਕ ਮੈਂਬਰ ਬੜੀ ਆਸਾਨੀ ਨਾਲ ਕਮੇਟੀ ਵਿੱਚ ਲਿਆ ਸਕੇਗਾ। ਹਾਲਾਂਕਿ ਦੂੱਜੇ ਮੈਂਬਰ ਲਈ ਨਾਂ ਤੇ ਬਾਦਲ ਦਲ ਕੋਲ ਬਹੁਮਤ ਹੈ ਅਤੇ ਨਾ ਹੀ ਸਰਨਾ ਧੜੇ ਕੋਲ। ਸਰਨਾ ਧੜੇ ਨੂੰ ਇੱਕ ਵੋਟ ਦੀ ਜ਼ਰੂਰਤ ਹੋਵੇਗੀ।

ਸਰਨਾ ਤੇ ਜੀਕੇ ਹੋ ਚੁੱਕੇ ਨੇ ਇਕੱਠੇ

ਬੀਤੇ ਦਿਨੀਂ ਚੋਣ ਨਤੀਜਾ ਆਉਣ ਦੇ ਨਾਲ ਹੀ ਮਨਜੀਤ ਸਿੰਘ ਜੀ ਕੇ ਅਤੇ ਸਰਨਾ ਨਾਲ ਆ ਗਏ ਸਨ। ਕਿਆਸ ਲਗਾਏ ਜਾ ਰਹੇ ਸਨ ਕਿ ਕੋ-ਆਪਟੇਡ ਮੈਂਬਰ ਲਈ ਜਾਗੋ ਪਾਰਟੀ ਵੱਲੋਂ ਸਰਨਾ ਦਲ ਨੂੰ ਸਮਰਥਨ ਦਿੱਤਾ ਜਾਵੇਗਾ। ਹਾਲਾਂਕਿ ਐਨ ਮੌਕੇ ਉੱਤੇ ਜੀ ਕੇ ਦੇ ਸਭ ਤੋਂ ਭਰੋਸੇਮੰਦ ਮੰਨੇ ਜਾਣ ਵਾਲੇਪਰਮਿੰਦਰ ਪਾਲ ਸਿੰਘ ਨੇ ਪਰਚਾ ਭਰ ਦਿੱਤਾ। ਯਾਨੀ ਚੋਣ ਵਿੱਚ ਸੰਭਾਵੀ ਨਤੀਜਿਆਂ ਨਾਲੋਂ ਵੱਖ ਨਤੀਜੇ ਵੀ ਹੋ ਸੱਕਦੇ ਹਨ।

ਸੁਖਬੀਰ ਜੀਕੇ ਨਾਲ ਸੰਪਰਕ ਕਰਨ ਦੀ ਜੁਗਤ ਵਿਚ

ਖਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇਨ੍ਹੀਂ ਦਿਨੀਂ ਮਨਜੀਤ ਸਿੰਘ ਜੀ ਦੇ ਨਾਲ ਮਿਲਣ ਦੀ ਜੁਗਤ ਵਿੱਚ ਹਨ। ਕਰਾਸ ਵੋਟਿੰਗ ਦੀ ਸੰਭਾਵਨਾ ਵੀ ਲਗਾਤਾਰ ਬਣੀ ਹੋਈ ਹੈ। ਹਾਲਾਂਕਿ ਮਨਜੀਤ ਸਿੰਘ ਜੀ ਕੇ ਦਾ ਕਿੰਗਮੇਕਰ ਬਨਣਾ ਤੈਅ ਹੈ।

ਇਹ ਵੀ ਪੜ੍ਹੋ:‘ਹਰੀਸ਼ ਰਾਵਤ ’ਤੇ ਪੰਜਾਬ ਸਰਕਾਰ ਪਰਚਾ ਕਰੇ ਦਰਜ’

ETV Bharat Logo

Copyright © 2024 Ushodaya Enterprises Pvt. Ltd., All Rights Reserved.