ETV Bharat / bharat

Delhi Unlock ਹੁੰਦਿਆ ਹੀ ਬਦਲਿਆ ਦਿੱਲੀ ਦਾ ਨਜ਼ਾਰਾ, ਕਈ ਥਾਂ ਭਾਰੀ ਜਾਮ,50 ਫੀਸਦ ਸਮਰਥਾਂ ਨਾਲ ਮੈਟਰੋ ਸੇਵਾ ਸ਼ੁਰੂ

author img

By

Published : Jun 7, 2021, 12:51 PM IST

ਫ਼ੋਟੋ
ਫ਼ੋਟੋ

ਰਾਸ਼ਟਰੀ ਰਾਜਧਾਨੀ ਵਿੱਚ ਕੋਵਿਡ -19 ਸਬੰਧੀ ਹਾਲਾਤ ਬਿਹਤਰ ਹੋਣ ਦੇ ਬਾਅਦ ਦਿੱਲੀ ਮੈਟਰੋ ਸੇਵਾ ਸੋਮਵਾਰ ਨੂੰ ਕਰੀਬ ਤਿੰਨ ਹਫਤੇ ਦੇ ਅੰਤਰਾਲ ਦੇ ਬਾਅਦ ਬਹਾਲ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮੈਟਰੋ ਵਿੱਚ ਸਮਰਥਾ ਤੋਂ 50 ਫੀਸਦ ਯਾਤਰੀ ਹੀ ਬੈਠ ਸਕਣਗੇ ਅਤੇ ਖੜੇ ਹੋ ਕੇ ਯਾਤਰਾ ਕਰਨ ਦੀ ਇਜ਼ਾਜਤ ਨਹੀਂ ਹੋਵੇਗੀ।

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਵਿੱਚ ਕੋਵਿਡ -19 ਸਬੰਧੀ ਹਾਲਾਤ ਬਿਹਤਰ ਹੋਣ ਦੇ ਬਾਅਦ ਦਿੱਲੀ ਮੈਟਰੋ ਸੇਵਾ ਸੋਮਵਾਰ ਨੂੰ ਕਰੀਬ ਤਿੰਨ ਹਫਤੇ ਦੇ ਅੰਤਰਾਲ ਦੇ ਬਾਅਦ ਬਹਾਲ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮੈਟਰੋ ਵਿੱਚ ਸਮਰਥਾ ਤੋਂ 50 ਫੀਸਦ ਯਾਤਰੀ ਹੀ ਬੈਠ ਸਕਣਗੇ ਅਤੇ ਖੜੇ ਹੋ ਕੇ ਯਾਤਰਾ ਕਰਨ ਦੀ ਇਜ਼ਾਜਤ ਨਹੀਂ ਹੋਵੇਗੀ।

ਫ਼ੋਟੋ
ਫ਼ੋਟੋ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਅੱਜ ਤੋਂ ਦਿੱਲੀ ਵਿੱਚ ਕਈ ਗਤੀਵਿਧੀਆਂ ਫਿਰ ਤੋਂ ਸ਼ੁਰੂ ਹੋ ਰਹੀ ਹੈ ਪਰ ਕੋਰੋਨਾ ਤੋਂ ਬਚਾਅ ਲਈ ਸਾਰੀ ਇਹਤਿਆਤ ਪੂਰੀ ਤਰ੍ਹਾਂ ਨਾਲ ਵਰਤੋਂ। ਮਾਸਕ ਪਾਓ ਸੋਸ਼ਲ ਦੂਰੀ ਰੱਖੋ ਹੱਥ ਧੌਦੇ ਰਹੋ ਬਿਲਕੁਲ ਢਿੱਲ ਨਹੀਂ ਕਰਨੀ। ਕੋਰੋਨਾ ਸੰਕਰਮਣ ਤੋਂ ਬੱਚ ਕੇ ਵੀ ਰਹਿਣਾ ਹੈ ਅਤੇ ਅਰਥ ਵਿਵਸਥਾ ਨੂੰ ਫਿਰ ਤੋਂ ਲੀਹਾਂ ਉੱਤੇ ਲੈ ਕੇ ਆਉਣਾ ਹੈ।

ਕੋਵਿਡ-19 ਦੇ ਕਾਰਨ ਲਗਾਏ ਗਏ ਲੌਕਡਾਈਨ ਦੇ ਚਲਦੇ ਦਿੱਲੀ ਮੈਟਰੋ ਰੇਲ ਨਿਗਮ (ਡੀਐਮਆਰਸੀ) ਦੀ ਸੇਵਾਵਾਂ 20 ਮਈ ਨੂੰ ਪੂਰੀ ਤਰ੍ਹਾਂ ਨਾਲ ਮੁਅੱਤਲ ਕਰ ਦਿੱਤੀ ਗਈ ਸੀ। ਕੋਰੋਨਾ ਵਾਇਰਸ ਦੇ ਫੈਲਣ ਦੇ ਮਧੇਨਜ਼ਰ ਦਿੱਲੀ ਵਿੱਚ 19 ਅਪ੍ਰੈਲ ਨੂੰ ਲੌਕਡਾਈਨ ਲਗਾਇਆ ਗਿਆ ਸੀ ਅਤੇ ਉਸ ਦੇ ਬਾਅਦ ਦਿੱਲੀ ਸਰਕਾਰ ਇਸ ਦੀ ਮਿਆਦ ਵਧਾਉਂਦੀ ਗਈ।

ਸ਼ੁਰੂਆਤ ਵਿੱਚ ਤਾਂ ਮੈਟਰੋ ਸੇਵਾ ਅੰਸ਼ਕ ਤੌਰ ਉੱਤੇ ਜਾਰੀ ਰਹੀ। ਜਿਸ ਵਿੱਚ ਸਿਰਫ਼ ਜ਼ਰੂਰੀ ਸੇਵਾਵਾਂ ਦੇ ਕਰਮੀਆਂ ਨੂੰ ਹੀ ਯਾਤਰਾ ਕਰਨ ਦੀ ਇਜ਼ਾਜਤ ਸੀ ਪਰ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿੱਚ ਸੰਕਰਮਣ ਦੇ ਵਧਦੇ ਮਾਮਲਿਆਂ ਨੂੰ ਦੇਖ ਦੇ ਹੋਏ ਇਸ ਨੂੰ 10 ਮਈ ਨੂੰ ਬੰਦ ਕਰ ਦਿੱਤਾ ਗਿਆ।

ਸੋਮਵਾਰ ਨੂੰ ਮੈਟਰੋ ਟ੍ਰੇਨ ਦਾ ਕੰਮ ਆਪਣੇ ਤੈਅ ਸਮੇਂ ਸਵੇਰੇ 6 ਵਜੇ ਤੋਂ ਸ਼ੁਰੂ ਹੋ ਜਾਵੇਗਾ। ਡੀਐਮਆਰਸੀ ਦੇ ਇੱਕ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਸੀ ਮੈਟਰੋ ਦੀ ਵੱਖ-ਵੱਖ ਲਾਈਨਾਂ ਉੱਤੇ ਸਿਰਫ਼ ਅੱਧੀ ਟ੍ਰੇਨਾਂ ਦਾ ਹੀ ਸੰਚਾਲਨ ਕੀਤਾ ਜਾਵੇਗਾ ਅਤੇ ਹਰ ਪੰਜ ਤੋਂ 15 ਮਿੰਟ ਦੇ ਅੰਤਰਾਲ ਉੱਤੇ ਮੈਟਰੋ ਮਿਲੇਗੀ।

ਸੀਐਮ ਕੇਜਰੀਵਾਲ ਵੱਲੋਂ ਲੌਕਡਾਊਨ ਦੇ ਨਿਯਮਾਂ ਵਿੱਚ ਢਿੱਲ ਦੇਣ ਦੇ ਐਲਾਨ ਦੇ ਬਾਅਦ ਡੀਐਮਆਰਸੀ ਨੇ ਇੱਕ ਬਿਆਨ ਵਿੱਚ ਕਿਹਾ ਸੀ, ਸਮਾਜਿਕ ਦੂਰੀ ਅਤੇ ਟ੍ਰੇਨਾਂ ਦੇ ਅੰਦਰ 50 ਫੀਸਦ ਯਾਤਰੀਆਂ ਦਾ ਸਫਰ ਸੁਨਿਸ਼ਚਿਤ ਕਰਨ ਦੇ ਲਈ ਲੋਕਾਂ ਨੂੰ ਆਪਣੇ ਰੋਜ਼ਾਨਾ ਸਫ਼ਰ ਕਰਨ ਲਈ ਵਾਧੂ ਸਮਾਂ ਕੱਢਣਾ ਅਤੇ ਸਟੇਸ਼ਨਾਂ ਦੇ ਬਾਹਰ ਦਾਖਲ ਹੋਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਵੀ COVID ਉਚਿਤ ਵਿਵਹਾਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.