ETV Bharat / bharat

ਇੱਕ ਜਗ੍ਹਾਂ ਤੋਂ ਦੂਜੀ ਜਗ੍ਹਾਂ ਟ੍ਰਾਂਸਫਰ ਹੋਏ ਵੋਟਰ ਇਸ ਤਰ੍ਹਾਂ ਬਦਲ ਸਕਦੇ ਨੇ ਆਪਣੇ ਵੋਟਰ ਆਈ ਕਾਰਡ ਦਾ ਪਤਾ, ਅੱਜ ਹੀ ਕਰੋ ਅਪਲਾਈ

author img

By ETV Bharat Punjabi Team

Published : Dec 2, 2023, 3:18 PM IST

Notice to Displaced voters of Delhi
Notice to Displaced voters of Delhi

Notice To Displaced Voters Of Delhi: ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੇ ਇੱਕ ਜਗ੍ਹਾਂ ਤੋਂ ਦੂਜੀ ਜਗ੍ਹਾਂ ਟ੍ਰਾਂਸਫਰ ਕੀਤੇ ਵੋਟਰਾਂ ਨੂੰ ਵੋਟਰ ਆਈਡੀ ਕਾਰਡ ਵਿੱਚ ਪਤੇ ਨੂੰ ਸੋਧਣ ਲਈ ਇੱਕ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ਵਿੱਚ ਕਈ ਹੋਰ ਗੱਲਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਨਵੀਂ ਦਿੱਲੀ: ਦਿੱਲੀ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਲੋਕ ਜੀ-20 ਸੰਮੇਲਨ ਦੌਰਾਨ ਜਾਂ ਦਿੱਲੀ ਦੇ ਹੋਰ ਖੇਤਰਾਂ ਵਿੱਚ ਸ਼ਿਫਟ ਹੋਏ ਵੋਟਰਾਂ ਨੂੰ ਵੋਟਰ ਆਈਡੀ ਕਾਰਡ ਵਿੱਚ ਆਪਣਾ ਪਤਾ ਸੋਧਣ ਲੈਣਾ ਚਾਹੀਦਾ ਹੈ ਤਾਂ ਜੋ ਉਹ ਵੋਟ ਪਾਉਣ ਤੋਂ ਵਾਂਝੇ ਨਾ ਰਹਿ ਜਾਣ।

ਨੋਟਿਸ ਵਿੱਚ ਕਿਹਾ ਗਿਆ ਹੈ ਕਿ ਵੋਟਰ ਫਾਰਮ-8 ਭਰ ਕੇ ਨਵੀਂ ਥਾਂ ’ਤੇ ਵੋਟਰ ਸੂਚੀ ਵਿੱਚ ਆਪਣਾ ਪਤਾ ਦਰਜ ਕਰਵਾਉਣ ਅਤੇ ਫਾਰਮ-8 ਵਿੱਚ ਹੀ ਆਪਣੀ ਪਿਛਲੀ ਰਿਹਾਇਸ਼ ਦਾ ਵੇਰਵਾ ਭਰ ਕੇ ਵੋਟਰ ਸੂਚੀ ਵਿੱਚੋਂ ਆਪਣਾ ਨਾਂ ਹਟਾ ਲੈਣ।

ਸੂਚਨਾ ਅਨੁਸਾਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਕੀਤੀ ਜਾ ਰਹੀ ਹੈ। ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਵਾਉਣ ਦੀ ਆਖਰੀ ਮਿਤੀ 9 ਦਸੰਬਰ 2023 ਨਿਸ਼ਚਿਤ ਕੀਤੀ ਗਈ ਹੈ। ਰਜਿਸਟਰਡ ਵੋਟਰ ਜੋ ਪਤਾ ਬਦਲ ਚੁੱਕੇ ਹਨ, ਫਾਰਮ-8 ਭਰ ਕੇ ਅਪਲਾਈ ਕਰ ਸਕਦੇ ਹਨ।

ਤੁਸੀਂ ਆਨਲਾਈਨ ਅਰਜ਼ੀ ਵੀ ਦੇ ਸਕਦੇ ਹੋ: ਤੁਸੀਂ ਵੋਟਰ ਪੋਰਟਲ https://voters.eci.gov.in, ਵੋਟਰ ਹੈਲਪਲਾਈਨ ਐਪ ਅਤੇ 'ਦਿਵਯਾਂਗਜਨ ਸਕਸ਼ਮ ਐਪ' ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹੋ। ਤੁਸੀਂ ਵਿਧਾਨ ਸਭਾ ਹਲਕੇ ਦੇ ਵੋਟਰ ਕੇਂਦਰ ਜਾਂ ਆਪਣੇ ਪੋਲਿੰਗ ਸਟੇਸ਼ਨ 'ਤੇ ਜਾ ਕੇ ਆਫਲਾਈਨ ਵੀ ਅਪਲਾਈ ਕਰ ਸਕਦੇ ਹੋ। ਇਸ ਦੇ ਨਾਲ ਤੁਸੀਂ ਕੇਂਦਰਾਂ ਦੀ ਸੂਚੀ ਲਈ www.ceodelhi.gov.in 'ਤੇ ਅਰਜ਼ੀ ਦੇ ਸਕਦੇ ਹੋ।

ਉਲੇਖਯੋਗ ਹੈ ਕਿ ਵੋਟਰ ਸੂਚੀ ਵਿੱਚ ਇੱਕ ਤੋਂ ਵੱਧ ਐਂਟਰੀਆਂ ਕਰਵਾਉਣਾ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 17 ਅਤੇ 18 ਤਹਿਤ ਸਜ਼ਾਯੋਗ ਅਪਰਾਧ ਮੰਨਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਜੀ-20 ਸੰਮੇਲਨ ਦੌਰਾਨ ਦਿੱਲੀ ਨਗਰ ਨਿਗਮ ਨੇ ਕਈ ਥਾਵਾਂ ਤੋਂ ਕਬਜ਼ੇ ਹਟਾਏ ਸਨ। ਇਸ ਮੁਹਿੰਮ ਦੌਰਾਨ ਬਹੁਤ ਸਾਰੇ ਲੋਕ ਬੇਘਰ ਹੋਏ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.