ETV Bharat / bharat

UP Woman Suicide News : ਜੀਜੇ ਦੀਆਂ ਘਟੀਆ ਹਰਕਤਾਂ ਤੋਂ ਤੰਗ ਆ ਕੇ ਔਰਤ ਨੇ ਦਿੱਤੀ ਜਾਨ, 2 ਸਾਲਾਂ ਤੋਂ ਕਰ ਰਿਹਾ ਸੀ ਜਬਰ ਜਨਾਹ

author img

By ETV Bharat Punjabi Team

Published : Sep 1, 2023, 10:21 PM IST

ਫਿਰੋਜ਼ਾਬਾਦ (Suicide of Firozabad rape victim) 'ਚ ਔਰਤ ਨੇ ਜਬਰ ਜਨਾਹ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਹੈ। ਇਲਜ਼ਾਮ ਹਨ ਕਿ ਉਸ ਦੇ ਦਿਓਰ ਵਲੋਂ ਹੀ ਮ੍ਰਿਤਕਾ ਨਾਲ ਜਿਣਸੀ ਸੋਸ਼ਣ ਕਰਦੇ ਹੋਏ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।

Troubled by brother-in-law disgusting acts Firozabad woman suicide, accused raping for two years
Woman Suicide : ਜੀਜੇ ਦੀਆਂ ਘਟੀਆ ਹਰਕਤਾਂ ਤੋਂ ਤੰਗ ਆ ਕੇ ਔਰਤ ਨੇ ਦਿੱਤੀ ਜਾਨ, 2 ਸਾਲਾਂ ਤੋਂ ਕਰ ਰਿਹਾ ਸੀ ਬਲਾਤਕਾਰ

ਫਿਰੋਜ਼ਾਬਾਦ/ਉੱਤਰ ਪ੍ਰਦੇਸ਼: ਫਿਰੋਜ਼ਾਬਾਦ ਵਿੱਚ ਇੱਕ ਔਰਤ ਨੇ ਦੁੱਖੀ ਹੋ ਕੇ ਖੁਦਕੁਸ਼ੀ ਕਰ ਲਈ। ਦਿਓਰ ਉੱਤੇ ਇਲਜ਼ਾਮ ਲੱਗੇ ਹਨ ਕਿ ਵੱਲੋਂ ਔਰਤ ਨਾਲ ਜਬਰ ਜਨਾਹ ਕਰ ਰਿਹਾ ਹੈ। ਉਸ ਨੇ ਕਈ ਵਾਰ ਨਸ਼ੀਲਾ ਪਦਾਰਥ ਖਿਲਾ ਕੇ ਗ਼ਲਤ ਕੰਮ ਕੀਤੇ ਹਨ। ਮੁਲਜ਼ਮ ਨੇ ਔਰਤ ਦੀ ਇਤਰਾਜ਼ਯੋਗ ਵੀਡੀਓ ਵੀ ਬਣਾਈ। ਇਸ ਦੇ ਆਧਾਰ 'ਤੇ ਉਹ ਔਰਤ ਨੂੰ ਬਲੈਕਮੇਲ ਕਰਕੇ 2 ਸਾਲ ਤੱਕ ਉਸ ਨਾਲ ਜਬਰ ਜਨਾਹ ਕਰਦਾ ਰਿਹਾ। ਇਸ ਮਾਮਲੇ ਦਾ ਪਤੀ ਨੂੰ ਦੋ ਦਿਨ ਪਹਿਲਾਂ ਪਤਾ ਲੱਗਾ ਅਤੇ ਇਸ 'ਤੇ ਔਰਤ ਨੇ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਉਸ ਨੇ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੋ ਸਾਲਾਂ ਤੋਂ ਕਰ ਰਿਹਾ ਸੀ ਜਬਰ ਜਨਾਹ: ਘਟਨਾ ਪਚੋਖਰਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਦੀ ਹੈ। ਥਾਣਾ ਇੰਚਾਰਜ ਪਚੋਖਰਾ ਸ਼ੈਲੇਂਦਰ ਸਿੰਘ ਚੌਹਾਨ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਪਿੰਡ ਦੀ ਰਹਿਣ ਵਾਲੀ ਔਰਤ ਨੂੰ ਦਿਓਰ ਨੇ ਨਸ਼ੀਲਾ ਪਦਾਰਥ ਦਿੱਤਾ ਸੀ। ਜਦੋਂ ਔਰਤ ਬੇਹੋਸ਼ ਹੋਈ ਤਾਂ ਉਸ ਨੇ ਉਸ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਔਰਤ ਦੀ ਅਸ਼ਲੀਲ ਵੀਡੀਓ ਵੀ ਬਣਾਈ ਗਈ। ਇਸ ਵੀਡੀਓ ਦੇ ਆਧਾਰ 'ਤੇ ਉਹ ਔਰਤ ਨੂੰ ਬਲੈਕਮੇਲ ਕਰ ਰਿਹਾ ਸੀ। ਉਹ ਦੋ ਸਾਲਾਂ ਤੋਂ ਉਸ ਨਾਲ ਜਬਰ ਜਨਾਹ ਕਰਦਾ ਰਿਹਾ। ਅਸ਼ਲੀਲ ਵੀਡੀਓ ਮੁਲਜ਼ਮ ਕੋਲ ਹੋਣ ਕਾਰਨ ਔਰਤ ਡਰ ਗਈ। ਉਹ ਆਪਣੇ ਪਤੀ ਨੂੰ ਕੁਝ ਦੱਸਣ ਦੀ ਹਿੰਮਤ ਨਹੀਂ ਜੁਟਾ ਸਕੀ।

ਦੋ ਦਿਨ ਪਹਿਲਾਂ ਆਇਆ ਸੱਚ ਸਾਹਮਣੇ: ਦੋ ਦਿਨ ਪਹਿਲਾਂ ਪਤੀ ਨੂੰ ਇਸ ਬਾਰੇ ਪਤਾ ਲੱਗਾ। ਪਤੀ ਨੇ ਸਖ਼ਤੀ ਨਾਲ ਪੁੱਛਿਆ, ਤਾਂ ਔਰਤ ਨੇ ਦਿਓਰ ਦੀਆਂ ਸਾਰੀਆਂ ਕਰਤੂਤਾਂ ਦੱਸ ਦਿੱਤੀਆਂ। ਇਸ ਤੋਂ ਬਾਅਦ ਉਸ ਨੇ ਦੁਖੀ ਹੋ ਕੇ ਵੀਰਵਾਰ ਨੂੰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਦੀ ਹਾਲਤ ਗੰਭੀਰ ਹੋਣ 'ਤੇ ਉਸ ਨੂੰ ਇਲਾਜ ਲਈ ਆਗਰਾ ਰੈਫਰ ਕਰ ਦਿੱਤਾ ਗਿਆ। ਉੱਥੇ ਇਲਾਜ ਦੌਰਾਨ ਸ਼ੁੱਕਰਵਾਰ ਨੂੰ ਉਸ ਦੀ ਮੌਤ ਹੋ ਗਈ। ਥਾਣਾ ਇੰਚਾਰਜ ਪਚੋਖਰਾ ਨੇ ਦੱਸਿਆ ਕਿ ਪਤੀ ਤੋਂ ਤਹਿਰੀਰ ਲੈ ਕੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.