ETV Bharat / bharat

Covaxin ਤੇ Covishield ਦੀ ਖੁੱਲ੍ਹੀ ਮਾਰਕੀਟ ਵਿਕਰੀ ਲਈ ਸਿਫਾਰਸ਼: ਸੂਤਰ

author img

By

Published : Jan 20, 2022, 6:28 AM IST

DCGI ਦੀ ਵਿਸ਼ਾ ਮਾਹਿਰ ਕਮੇਟੀ (SEC) ਨੇ Covaxin ਅਤੇ Covishield ਦੀ ਖੁੱਲ੍ਹੀ ਮਾਰਕੀਟ ਵਿਕਰੀ ਦੀ ਸਿਫ਼ਾਰਸ਼ ਕੀਤੀ ਹੈ।

Covaxin ਅਤੇ Covishield ਦੀ ਖੁੱਲ੍ਹੀ ਮਾਰਕੀਟ ਵਿਕਰੀ ਲਈ ਸਿਫਾਰਸ਼: ਸੂਤਰ
Covaxin ਅਤੇ Covishield ਦੀ ਖੁੱਲ੍ਹੀ ਮਾਰਕੀਟ ਵਿਕਰੀ ਲਈ ਸਿਫਾਰਸ਼: ਸੂਤਰ

ਨਵੀਂ ਦਿੱਲੀ: DCGI ਦੀ ਵਿਸ਼ਾ ਮਾਹਿਰ ਕਮੇਟੀ (SEC) ਨੇ Covishield ਅਤੇ Covaxin ਦੀ ਖੁੱਲ੍ਹੀ ਮਾਰਕੀਟ ਵਿਕਰੀ ਦੀ ਸਿਫ਼ਾਰਸ਼ ਕੀਤੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਡਰੱਗ ਅਥਾਰਟੀ ਆਫ਼ ਇੰਡੀਆ ਦੇ ਇਕ ਮਾਹਰ ਪੈਨਲ ਨੇ ਬੁੱਧਵਾਰ ਨੂੰ ਕੋਵਿਡ ਵੈਕਸੀਨ ਕੋਵਿਸ਼ੀਲਡ ਅਤੇ ਕੋਵੈਕਸੀਨ ਜੋ ਕਿ ਦੋਵੇਂ ਦੇਸ਼ ਵਿੱਚ ਉਪਲਬਧ ਹਨ, ਦੀ ਨਿਯਮਤ ਮਾਰਕੀਟ ਵਿਕਰੀ ਨੂੰ ਮਨਜ਼ੂਰੀ ਦੇਣ ਦੀ ਸਿਫਾਰਿਸ਼ ਕੀਤੀ। ਮੌਜੂਦਾ ਸਮੇਂ ਵਿੱਚ ਕੁਝ ਸ਼ਰਤਾਂ ਦੇ ਅਧੀਨ ਸਿਰਫ ਐਮਰਜੈਂਸੀ ਵਰਤੋਂ ਲਈ ਅਧਿਕਾਰਤ।

ਫਾਰਮਾ ਕੰਪਨੀਆਂ ਭਾਰਤ ਬਾਇਓਟੈੱਕ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ(Serum Institute of India) (SII) ਨੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੂੰ ਉਨ੍ਹਾਂ ਦੀਆਂ ਸਬੰਧਤ ਕੋਵਿਡ-19 ਵੈਕਸੀਨ ਕੋਵੈਕਸੀਨ ਅਤੇ ਕੋਵਿਸ਼ੀਲਡ ਲਈ ਨਿਯਮਤ ਮਾਰਕੀਟ ਅਧਿਕਾਰ ਦਿੱਤਾ ਹੈ। ਬਾਜ਼ਾਰ ਦੀ ਨਿਯਮਤ ਅਧਿਕਾਰ ਦੀ ਮੰਗ ਲਈ ਅਰਜ਼ੀਆਂ ਜਮ੍ਹਾਂ ਕੀਤੀਆਂ ਗਈਆਂ ਸਨ।

Covaxin ਅਤੇ Covishield ਦੀ ਖੁੱਲ੍ਹੀ ਮਾਰਕੀਟ ਵਿਕਰੀ ਲਈ ਸਿਫਾਰਸ਼: ਸੂਤਰ
Covaxin ਅਤੇ Covishield ਦੀ ਖੁੱਲ੍ਹੀ ਮਾਰਕੀਟ ਵਿਕਰੀ ਲਈ ਸਿਫਾਰਸ਼: ਸੂਤਰ

ਸੀਰਮ ਇੰਸਟੀਚਿਊਟ ਦੇ ਸਰਕਾਰੀ ਅਤੇ ਰੈਗੂਲੇਟਰੀ ਮਾਮਲਿਆਂ ਦੇ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ 25 ਅਕਤੂਬਰ ਨੂੰ ਡੀਸੀਜੀਆਈ ਨੂੰ ਇਸ ਮਾਮਲੇ ਵਿੱਚ ਇੱਕ ਅਰਜ਼ੀ ਦਿੱਤੀ ਸੀ। ਉਸ 'ਤੇ ਡੀਸੀਜੀਆਈ ਨੇ ਪੁਣੇ ਦੇ ਸੀਰਮ ਇੰਸਟੀਚਿਊਟ ਤੋਂ ਹੋਰ ਡੇਟਾ ਅਤੇ ਦਸਤਾਵੇਜ਼ ਮੰਗੇ ਸਨ, ਜਿਸ ਤੋਂ ਬਾਅਦ ਪ੍ਰਕਾਸ਼ ਕੁਮਾਰ ਸਿੰਘ ਨੇ ਹਾਲ ਹੀ ਵਿੱਚ ਹੋਰ ਜਾਣਕਾਰੀ ਜਮ੍ਹਾਂ ਕਰਾਈ ਸੀ।

ਇਹ ਵੀ ਪੜ੍ਹੋ: PM ਦੀ ਸੁਰੱਖਿਆ ਨੂੰ ਲੈਕੇ ਉੱਠ ਰਹੇ ਸਵਾਲਾਂ ’ਤੇ ਭੜਕੇ ਡਿਪਟੀ CM ਰੰਧਾਵਾ

ETV Bharat Logo

Copyright © 2024 Ushodaya Enterprises Pvt. Ltd., All Rights Reserved.