ETV Bharat / bharat

ਕੋਵੈਕਸੀਨ ਦੀਆਂ ਦੋਵੇਂ ਖੁਰਾਕਾਂ ਕੋਵਿਡ-19 ਦੇ ਵਿਰੁੱਧ 50 ਫੀਸਦ ਪ੍ਰਭਾਵਸ਼ਾਲੀ: ਅਧਿਐਨ

author img

By

Published : Nov 24, 2021, 10:37 AM IST

ਕੋਵੈਕਸੀਨ ਦੀਆਂ ਦੋਵੇਂ ਖੁਰਾਕਾਂ ਕੋਵਿਡ-19 ਦੇ ਵਿਰੁੱਧ 50% ਪ੍ਰਭਾਵਸ਼ਾਲੀ: ਅਧਿਐਨ
ਕੋਵੈਕਸੀਨ ਦੀਆਂ ਦੋਵੇਂ ਖੁਰਾਕਾਂ ਕੋਵਿਡ-19 ਦੇ ਵਿਰੁੱਧ 50% ਪ੍ਰਭਾਵਸ਼ਾਲੀ: ਅਧਿਐਨ

ਭਾਰਤ ਬਾਇਓਟੈੱਕ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (National Institute of Virology) ਦੁਆਰਾ ਵਿਕਸਤ ਕੋਵੈਕਸੀਨ ਨੂੰ ਇਸ ਮਹੀਨੇ ਐਮਰਜੈਂਸੀ ਵਰਤੋਂ ਲਈ WHO ਦੁਆਰਾ ਮਨਜ਼ੂਰੀ ਦਿੱਤੀ ਗਈ ਹੈ। ਦੋਵੇਂ ਖੁਰਾਕਾਂ 28 ਦਿਨਾਂ ਦੇ ਅੰਤਰਾਲ 'ਤੇ ਦਿੱਤੀਆਂ ਜਾਂਦੀਆਂ ਹਨ।

ਨਵੀਂ ਦਿੱਲੀ: ਲਾਂਸੇਟ ਇਨਫੈਕਸ਼ਨੀਅਸ ਡਿਜ਼ੀਜ਼ ਜਰਨਲ (Lancet Infectious Diseases journal) ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਬਾਇਓਟੈਕ ਦੇ ਐਂਟੀ-ਕੋਵਿਡ ਵੈਕਸੀਨ, ਕੋਵੈਕਸੀਨ (Covaxin) ਦੀਆਂ ਦੋਵੇਂ ਖੁਰਾਕਾਂ ਲੱਛਣਾਂ ਵਾਲੇ ਕੋਰੋਨ ਦੇ ਮਰੀਜ਼ਾਂ (symptomatic COVID-19) ਵਿੱਚ 50 ਪ੍ਰਤੀਸ਼ਤ ਪ੍ਰਭਾਵਸ਼ਾਲੀ ਹਨ। ਇਹ ਅਧਿਐਨ 15 ਅਪ੍ਰੈਲ ਤੋਂ 15 ਮਈ ਤੱਕ ਦਿੱਲੀ ਏਮਜ਼ (Delhi AIIMS) ਵਿੱਚ 2,714 ਮਰੀਜ਼ਾਂ 'ਤੇ ਕੀਤਾ ਗਿਆ ਸੀ, ਜਿਨ੍ਹਾਂ ਵਿਚ ਕੋਰੋਨਾ (Corona) ਦੇ ਲੱਛਣ ਸਨ ਅਤੇ ਉਨ੍ਹਾਂ ਦਾ ਆਰਟੀ-ਪੀਸੀਆਰ ਟੈਸਟ ਵੀ ਕੀਤਾ ਗਿਆ ਸੀ। ਇਸ ਸਮੇਂ ਭਾਰਤ ਵਿੱਚ ਡੈਲਟਾ ਵੇਰੀਐਂਟ ਤਬਾਹੀ ਮਚਾ ਰਿਹਾ ਸੀ ਅਤੇ ਇਹ ਵੇਰੀਐਂਟ 80 ਫੀਸਦੀ ਮਾਮਲਿਆਂ ਵਿੱਚ ਪਾਇਆ ਗਿਆ ਸੀ।

ਭਾਰਤ ਬਾਇਓਟੈੱਕ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (National Institute of Virology) ਦੁਆਰਾ ਵਿਕਸਤ ਕੋਵੈਕਸੀਨ ਨੂੰ ਇਸ ਮਹੀਨੇ ਐਮਰਜੈਂਸੀ ਵਰਤੋਂ ਲਈ WHO ਦੁਆਰਾ ਮਨਜ਼ੂਰੀ ਦਿੱਤੀ ਗਈ ਹੈ। ਦੋਵੇਂ ਖੁਰਾਕਾਂ 28 ਦਿਨਾਂ ਦੇ ਅੰਤਰਾਲ 'ਤੇ ਦਿੱਤੀਆਂ ਜਾਂਦੀਆਂ ਹਨ।

ਇਸ ਤੋਂ ਪਹਿਲਾਂ, ਦਿ ਲੈਂਸੇਟ ਵਿੱਚ ਪ੍ਰਕਾਸ਼ਿਤ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਸੀ ਕਿ ਕੋਵੀਡ -19 ਦੇ ਲੱਛਣਾਂ ਦੇ ਵਿਰੁੱਧ ਕੋਵੈਕਸੀਨ 77.8% ਅਤੇ ਬੀ.1.617.2 ਡੈਲਟਾ ਦੇ ਵਿਰੁੱਧ 65.2% ਪ੍ਰਭਾਵਸ਼ਾਲੀ ਪਾਈ ਗਈ ਸੀ।

ਦਿੱਲੀ ਏਮਜ਼ ਦੇ ਮੈਡੀਸਨ ਦੇ ਪ੍ਰੋਫੈਸਰ ਮਨੀਸ਼ ਸੋਨੇਜਾ ਨੇ ਕਿਹਾ ਕਿ ਸਾਡਾ ਅਧਿਐਨ ਇਸ ਗੱਲ ਦੀ ਪੂਰੀ ਤਸਵੀਰ ਪੇਸ਼ ਕਰਦਾ ਹੈ ਕਿ BBV152 (Covacin) ਕਿਵੇਂ ਕੰਮ ਕਰ ਰਹੀ ਹੈ। ਇਸ ਨੂੰ ਭਾਰਤ ਵਿੱਚ ਕੋਵਿਡ-19 ਦੀ ਵਿਕਾਸ ਸਥਿਤੀ ਦੇ ਸੰਦਰਭ ਵਿੱਚ ਵਿਚਾਰਿਆ ਜਾਣਾ ਚਾਹੀਦਾ ਹੈ, ਡੈਲਟਾ ਵੇਰੀਐਂਟ ਦੀ ਸੰਭਾਵੀ ਪ੍ਰਤੀਰੋਧਤਾ ਦੇ ਨਾਲ। ਪ੍ਰੋਫੈਸਰ ਮਨੀਸ਼ ਸੋਨੇਜਾ ਦਾ ਕਹਿਣਾ ਹੈ ਕਿ ਅਧਿਐਨ ਦੇ ਨਤੀਜਿਆਂ ਤੋਂ ਇਹ ਸਪੱਸ਼ਟ ਹੈ ਕਿ ਟੀਕਾਕਰਨ ਮੁਹਿੰਮ ਮਹਾਂਮਾਰੀ ਕੰਟਰੋਲ ਲਈ ਸਭ ਤੋਂ ਮਹੱਤਵਪੂਰਨ ਹਥਿਆਰ ਹੈ।

ਇਹ ਵੀ ਪੜ੍ਹੋ:ਦਿੱਲੀ ਪ੍ਰਦੂਸ਼ਣ 'ਤੇ ਅੱਜ ਫਿਰ ਹੋਵੇਗੀ ਸੁਪਰੀਮ ਸੁਣਵਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.