ETV Bharat / bharat

Coronavirus Update: ਭਾਰਤ ਵਿੱਚ ਕੋਰੋਨਾ ਦੇ 145 ਨਵੇਂ ਮਾਮਲੇ, ਜਦਕਿ ਪੰਜਾਬ 'ਚ 09 ਨਵੇਂ ਮਾਮਲੇ ਦਰਜ

author img

By

Published : Jan 21, 2023, 7:26 AM IST

Corona Update Punjab, Coronavirus Update, Corona Update India
Coronavirus Update: ਭਾਰਤ ਵਿੱਚ ਕੋਰੋਨਾ ਦੇ 145 ਨਵੇਂ ਮਾਮਲੇ, ਜਦਕਿ ਪੰਜਾਬ 'ਚ 09 ਨਵੇਂ ਮਾਮਲੇ ਦਰਜ

Coronavirus Update: ਦੁਨੀਆ ਭਰ 'ਚ ਕੋਰੋਨਾ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ 'ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਭਾਰਤ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਠੱਲ੍ਹ ਪਈ ਵੀ ਨਜ਼ਰ ਆ ਰਹੀ ਹੈ। ਪਿਛਲੇ 24 ਘੰਟਿਆਂ 'ਚ ਭਾਰਤ ਵਿੱਚ ਕੋਰੋਨਾ ਦੇ 145 ਨਵੇਂ ਮਾਮਲੇ, ਜਦਕਿ ਪੰਜਾਬ 'ਚ 09 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

ਨਵੀਂ ਦਿੱਲੀ/ਪੰਜਾਬ : ਕੇਂਦਰੀ ਸਿਹਤ ਮੰਤਰਾਲੇ ਵੱਲੋਂ ਪਿਛਲੇ 24 ਘੰਟਿਆਂ ਵਿੱਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਦਾ ਐਲਾਨ ਕੀਤਾ ਗਿਆ ਹੈ। ਭਾਰਤ ਵਿੱਚ ਕੋਵਿਡ-19 ਦੇ 145 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਸ਼ੁਕਰਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 4,46,81,650 ਹੋ ਗਈ ਹੈ। ਕੁੱਲ ਐਕਟਿਵ ਕੇਸ 1,946 ਹੋ ਗਏ ਹਨ। ਇਸ ਦੇ ਨਾਲ ਹੀ, ਇਲਾਜ ਤੋਂ ਬਾਅਦ ਠੀਕ ਹੋ ਕੇ ਪਿਛਲੇ 24 ਘੰਟਿਆਂ ਵਿੱਚ 161 ਲੋਕ ਵਾਪਸ ਘਰ ਪਰਤੇ ਹਨ, ਜਦਕਿ ਕੋਈ ਵੀ ਮੌਤ ਦਰਜ ਨਹੀਂ ਕੀਤੀ ਗਈ ਹੈ।




ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਸ਼ੁਕਰਵਾਰ ਨੂੰ ਰੋਜ਼ਾਨਾ ਲਾਗ ਦੀ ਦਰ 0.08 ਫ਼ੀਸਦੀ ਹੋ ਗਈ ਹੈ, ਜਦਕਿ ਹਫ਼ਤਾਵਾਰੀ 0.08 ਫ਼ੀਸਦੀ ਦਰਜ ਕੀਤੀ ਗਈ। ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ, ਸ਼ੁਕਰਵਾਰ ਨੂੰ ਕੋਵਿਡ -19 ਲਈ 1,71, 499 ਨਮੂਨਿਆਂ ਦੀ ਜਾਂਚ ਕੀਤੀ ਗਈ। ਪਿਛਲੇ 24 ਘੰਟਿਆ ਵਿੱਚ 161 ਕੋਰੋਨਾ ਪੀੜਤ ਲੋਕ ਹਸਪਤਾਲ ਚੋਂ ਸਿਹਤਯਾਬ ਹੋ ਕੇ ਘਰ ਪਰਤ ਚੁੱਕੇ ਹਨ। ਐਕਟਿਵ ਕੇਸ ਦੀ ਕੁੱਲ 0.00 ਫੀਸਦੀ ਹੈ, ਜਦਕਿ ਮੌਤ ਦਰ 1.19 ਫੀਸਦੀ ਉੱਤੇ ਹੀ ਬਣੀ ਹੋਈ ਹੈ।




ਇਲਾਜ ਅਧੀਨ ਮਰੀਜ਼ਾਂ ਦਾ ਰਿਕਵਰੀ ਰੇਟ 99 ਫੀਸਦੀ: ਸਿਹਤ ਮੰਤਰਾਲੇ ਦੀ ਵੈੱਬਸਾਈਟ ਦੇ ਅਨੁਸਾਰ, ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਦੇਸ਼ ਵਿੱਚ 99 ਫ਼ੀਸਦੀ ਰਿਕਵਰੀ ਰੇਟ ਦਰਜ ਕੀਤੀ ਗਈ ਹੈ। ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 4,41,48, 976 ਹੋ ਗਈ ਹੈ। ਮੰਤਰਾਲੇ ਦੀ ਵੈੱਬਸਾਈਟ ਦੇ ਅਨੁਸਾਰ, ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕੋਵਿਡ-19 ਵਿਰੋਧੀ ਵੈਕਸੀਨ ਦੀਆਂ 2,20,22, 14, 046 ਲੋਕਾਂ ਨੂੰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।





Corona Update Punjab, Coronavirus Update, Corona Update India
Coronavirus Update: ਭਾਰਤ ਵਿੱਚ ਕੋਰੋਨਾ ਦੇ 145 ਨਵੇਂ ਮਾਮਲੇ, ਜਦਕਿ ਪੰਜਾਬ 'ਚ 09 ਨਵੇਂ ਮਾਮਲੇ ਦਰਜ






ਪੰਜਾਬ ਵਿੱਚ ਕੋਰੋਨਾ ਦੀ ਸਥਿਤੀ:
ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕੋਰੋਨਾ ਨਾਲ ਨਜਿੱਠਣ ਲਈ ਹਰ ਤਰ੍ਹਾਂ ਦੇ ਹੱਲ ਕੀਤੇ ਜਾ ਰਹੇ ਹਨ। ਇਸੇ ਤਹਿਤ ਪੰਜਾਬ ਵਿੱਚ ਵੀ ਕੋਰੋਨਾ ਕੇਸਾਂ ਦੇ ਅੰਕੜਿਆਂ ਵਿੱਚ ਕਮੀ ਆ ਰਹੀ ਹੈ। ਬੀਤੇ ਦਿਨ ਸ਼ੁਕਰਵਾਰ ਨੂੰ ਪੰਜਾਬ ਵਿੱਚ ਕਰੋਨਾ ਦੇ 40 ਐਕਟਿਵ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਹਾਲਾਂਕਿ, ਕੋਰੋਨਾ ਤੋਂ ਬੱਚਣ ਲਈ ਸਾਵਧਾਨੀ ਵਰਤਨਾ ਬੇਹੱਦ ਜ਼ਰੂਰੀ ਹੈ।




ਪਿਛਲੇ 24 ਘੰਟਿਆਂ ਵਿੱਚ ਪੰਜਾਬ 'ਚ ਕੋਰੋਨਾ ਦੇ ਮਾਮਲੇ: ਪਿਛਲੇ 24 ਘੰਟਿਆਂ ਵਿੱਚ ਸ਼ੁਕਰਵਾਰ ਨੂੰ ਪੰਜਾਬ 'ਚ ਸਿਰਫ਼ 09 ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਐਕਟਿਵ ਕੇਸ 40 ਹਨ। ਕੋਰੋਨਾ ਨਾਲ ਪੰਜਾਬ ਵਿੱਚ ਸ਼ੁਕਰਵਾਰ ਨੂੰ ਵੀ ਕੋਈ ਮੌਤ ਦਰਜ ਨਹੀਂ ਕੀਤੀ ਗਈ।

ਹਸਪਤਾਲ ਚੋਂ ਛੁੱਟੀ ਮਿਲੀ: ਉੱਥੇ ਹੀ, ਸ਼ੁਕਰਵਾਰ ਨੂੰ ਸਿਰਫ਼ ਫਿਰੋਜ਼ਪੁਰ ਤੋਂ 1 ਮਰੀਜ਼ ਹੀ ਕੋਰੋਨਾ ਨੂੰ ਮਾਤ ਦੇ ਕੇ ਹਸਪਤਾਲ ਤੋਂ ਵਾਪਸ ਘਰ ਪਰਤਿਆ ਹੈ। ਉੱਥੇ ਹੀ, ਵੀਰਵਾਰ ਨੂੰ ਕੁੱਲ 3, ਜਿਨ੍ਹਾਂ ਚੋ ਜਲੰਧਰ ਤੋਂ 1, ਮੋਹਾਲੀ ਤੋਂ 1 ਅਤੇ ਲੁਧਿਆਣਾ ਤੋਂ 1 ਮਰੀਜ਼ ਠੀਕ ਹੋ ਕੇ ਘਰ ਪਰਤੇ ਸੀ।

ਕੋਰੋਨਾ ਦੇ ਨਵੇਂ ਮਾਮਲੇ ਦਰਜ: ਉੱਥੇ ਹੀ, ਸ਼ੁਕਰਵਾਰ ਨੂੰ ਮੁਕਤਸਰ ਸਾਹਿਬ ਤੋਂ ਹੀ ਕੋਰੋਨਾ ਵਾਇਰਸ ਦੇ 9 ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ, ਪੰਜਾਬ ਵਿੱਚ ਕੋਰੋਨਾ ਵਾਇਰਸ ਦੀ ਪਾਜ਼ੀਟਿਵ ਦਰ 0.19 ਫੀਸਦੀ ਹੈ, ਜਦਕਿ ਮੌਤ ਦਰ 0.1 % ਹੈ।

1 ਅਪ੍ਰੈਲ 2022 ਤੋਂ ਹੁਣ ਤੱਕ ਪੰਜਾਬ 'ਚ ਕੋਰੋਨਾ ਵਾਇਰਸ ਮਾਮਲਿਆਂ ਦੀ ਸਥਿਤੀ: ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸ਼ੁਕਰਵਾਰ 20 ਜਨਵਰੀ 2023 ਨੂੰ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁੱਲ ਗਿਣਤੀ 7,85, 537 ਹੋ ਗਈ ਹੈ, ਇਸ ਤੋਂ ਇਲਾਵਾ 40 ਐਕਟਿਵ ਮਾਮਲੇ ਹਨ। ਹੁਣ ਤੱਕ ਇਸ ਵਾਇਰਸ ਦੀ (Corona Update in India and Punjab) ਲਾਗ ਕਾਰਨ 20,513 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 7,64,984 ਲੋਕ ਠੀਕ ਹੋ ਕੇ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਜਾ ਚੁੱਕੇ ਹਨ।

ਇਹ ਵੀ ਪੜ੍ਹੋ: ਨਕਲੀ ਦਵਾਈਆਂ ਦੀ ਕਵਰੇਜ ਲਈ ਮੈਡੀਕਲ ਸਟੋਰ ਗਿਆ ਸੀ ਪੱਤਰਕਾਰ, ਸਟੋਰ ਦੇ ਕਰਿੰਦਿਆਂ ਨੇ ਫੜ੍ਹ ਲਿਆ, ਅੱਗੇ ਜੋ ਹੋਇਆ ਦੇਖ ਕੇ ਹੋ ਜਾਓਗੇ ਹੈਰਾਨ...

etv play button
ETV Bharat Logo

Copyright © 2024 Ushodaya Enterprises Pvt. Ltd., All Rights Reserved.