ETV Bharat / bharat

Sunny Deol Residence Auction Row: ਆਖਿਰ ਇਨ੍ਹਾਂ 'ਤਕਨੀਕੀ ਕਾਰਨ ਕਰਕੇ ... ਸੰਨੀ ਦਿਓ ਦੇ ਬੰਗਲੇ ਦੀ ਨਿਲਾਮੀ ਉੱਤੇ ਕਾਂਗਰਸ ਦਾ ਤੰਜ

author img

By

Published : Aug 21, 2023, 3:18 PM IST

ਅਦਾਕਾਰ ਅਤੇ ਭਾਜਪਾ ਸਾਂਸਦ ਸੰਨੀ ਦਿਓਲ ਦੇ ਬੰਗਲੇ ਦੀ ਈ-ਨਿਲਾਮੀ ਨੂੰ ਲੈ ਕੇ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਤੰਜ ਕੱਸਿਆ ਹੈ। ਪੜ੍ਹੋ ਪੂਰੀ ਖ਼ਬਰ।

Sunny Deol Residence Auction Row
Sunny Deol Residence Auction Row

ਨਵੀਂ ਦਿੱਲੀ: ਕਾਂਗਰਸ ਨੇ ਬੈਂਕ ਆਫ਼ ਬੜੌਦਾ ਵਲੋਂ ਭਾਰਤੀ ਜਨਤਾ ਪਾਰਟੀ (BJP) ਸਾਂਸਦ ਅਤੇ ਅਦਾਕਾਰ ਸੰਨੀ ਦਿਓਲ ਦੇ ਬੰਗਲੇ ਦੀ ਈ-ਨਿਲਾਮੀ ਸਬੰਧੀ ਨੋਟਿਸ ਨੂੰ ਕਥਿਤ ਤੌਰ ਉੱਤੇ ਵਾਪਿਸ ਲਏ ਜਾਣ ਨੂੰ ਲੈ ਕੇ ਸੋਮਵਾਰ ਨੂੰ ਸਵਾਲ ਖੜ੍ਹੇ ਕੀਤੇ। ਪਾਰਟੀ ਦੇ ਮਹਾ ਸਕੱਤਰ ਜੈਰਾਮ ਰਮੇਸ਼ ਨੇ ਪੁੱਛਿਆ ਕਿ ਆਖਿਰ 'ਤਕਨੀਕੀ ਕਾਰਣਾਂ' ਦਾ ਹਵਾਲਾ ਦੇਣ ਲਈ ਬੈਂਕ ਨੂੰ ਕਿਸ ਨੇ ਪ੍ਰੇਰਿਤ ਕੀਤਾ।

ਕਾਂਗਰਸ ਦਾ ਭਾਜਪਾ ਉੱਤੇ ਤੰਜ: ਰਮੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਉੱਤੇ ਲਿਖਿਆ ਕਿ, ਭਲਕੇ ਦੁਪਹਿਰ ਨੂੰ ਦੇਸ਼ ਨੂੰ ਪਤਾ ਲੱਗਾ ਕਿ ਬੈਂਕ ਆਫ਼ ਬੜੌਦਾ ਨੇ ਭਾਜਪਾ ਸਾਂਸਦ ਸੰਨੀ ਦਿਓਲ ਦੇ ਜੁਹੂ ਸਥਿਤ ਬੰਗਲੇ ਨੂੰ ਈ-ਨਿਲਾਮੀ ਲਈ ਰੱਖਿਆ ਹੈ, ਕਿਉਂਕਿ ਉਨ੍ਹਾਂ ਨੇ ਬੈਂਕ ਨੂੰ 56 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ। ਅੱਜ ਸਵੇਰੇ 24 ਘੰਟਿਆਂ ਤੋਂ ਪਹਿਲਾਂ ਦੇਸ਼ ਨੂੰ ਪਤਾ ਲੱਗਾ ਕਿ ਬੈਂਕ ਆਫ਼ ਬੜੌਦਾ ਨੇ 'ਤਕਨੀਕੀ ਕਾਰਣਾਂ' ਨਾਲ ਨਿਲਾਮੀ ਨੋਟਿਸ ਵਾਪਿਸ ਲੈ ਲਿਆ।

  • Yesterday afternoon the nation got to know that Bank of Baroda had put up the Juhu residence of BJP MP Sunny Deol for e-auction since he has not paid up Rs 56 crore owed to the Bank.

    This morning, in less than 24 hours, the nation has got to know that the Bank of Baroda has…

    — Jairam Ramesh (@Jairam_Ramesh) August 21, 2023 " class="align-text-top noRightClick twitterSection" data=" ">

ਉਨ੍ਹਾਂ ਨੇ ਸਵਾਲ ਚੁੱਕਿਆ ਕਿ 'ਆਖਿਕ ਇਨ੍ਹਾਂ ਤਕਨੀਕੀ ਕਾਰਣਾਂ' ਦਾ ਹਵਾਲਾ ਦੇਣ ਲਈ ਕਿਸ ਨੇ ਪ੍ਰੇਰਿਤ ਕੀਤਾ ਸੀ?' ਬੈਂਕ ਆਫ਼ ਬੜੌਦਾ ਨੇ 56 ਕਰੋੜ ਰੁਪਏ ਦੀ ਵਸੂਲੀ ਲਈ ਸੰਨੀ ਦਿਓਲ ਦੀ ਸੰਪਤੀ ਨੀਲਾਮੀ ਲਈ ਰੱਖੀ ਸੀ। ਇਹ ਨਿਲਾਮੀ 25 ਅਗਸਤ ਨੂੰ ਆਨਲਾਈਨ ਹੋਣੀ ਸੀ। ਖਬਰਾਂ ਮੁਤਾਬਕ, ਸੰਨੀ ਦਿਓਲ ਦੇ ਦੇ ਨੋਟਿਸ ਨੂੰ ਵਾਪਿਸ ਲੈ ਲਿਆ ਗਿਆ ਹੈ।

ਕੀ ਹੈ ਪੂਰਾ ਮਾਮਲਾ: ਦੱਸ ਦਈਏ ਕਿ ਸ਼ਨੀਵਾਰ ਨੂੰ ਬੈਂਕ ਆਫ਼ ਬੜੌਦਾ ਨੇ ਅਦਾਕਾਰ ਸੰਨੀ ਦਿਓਲ ਦੇ ਬੰਗਲੇ ਦੀ ਨਿਲਾਮੀ ਦਾ ਨੋਟਿਸ ਕੱਢਿਆ। ਇਸ ਵਿੱਚ ਦੱਸਿਆ ਗਿਆ ਹੈ ਕਿ ਸੰਨੀ ਦਿਓਲ ਨੇ ਬੈਂਕ ਤੋਂ ਇੱਕ ਵੱਡਾ ਕਰਜ਼ਾ ਲਿਆ ਹੈ। ਇਸ ਕਰਜ਼ੇ ਦੇ ਬਦਲੇ ਸੰਨੀ ਨੇ ਜੁਹੂ ਵਾਲੇ ਬੰਗਲੇ ਨੂੰ ਗਿਰਵੀ ਰੱਖਿਆ ਸੀ ਜਿਸ ਦੇ ਬਦਲੇ ਉਨ੍ਹਾਂ ਨੇ ਕਰੀਬ 56 ਕਰੋੜ ਦਾ ਕਰਜ਼ਾ ਚੁਕਾਉਣਾ ਸੀ। ਕਰਜ਼ੇ ਅਤੇ ਵਿਆਜ ਨੂੰ ਵਸੂਲਣ ਲਈ ਬੈਂਕ ਨੇ ਬੰਗਲੇ ਦੀ ਨਿਲਾਮੀ ਦਾ ਇਸ਼ਤਿਹਾਰ ਜਾਰੀ ਕੀਤਾ ਸੀ। (ਵਾਧੂ ਜਾਣਕਾਰੀ-ਏਜੰਸੀ)

ETV Bharat Logo

Copyright © 2024 Ushodaya Enterprises Pvt. Ltd., All Rights Reserved.