ETV Bharat / bharat

ਦੇਸ਼ ਵਿਰੋਧੀ ਤਾਕਤਾਂ ਨੂੰ ਸ਼ਹਿ ਦੇ ਰਹੀ ਹੈ ਕਾਂਗਰਸ:ਮਜੀਠੀਆ

author img

By

Published : Nov 26, 2021, 2:14 PM IST

ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Senior Akali leader Bikram Majithia) ਨੇ ਕਾਂਗਰਸ ’ਤੇ ਦੇਸ਼ ਵਿਰੋਧੀ ਤਾਕਤਾਂ ਨੂੰ ਸ਼ਹਿ ਦੇਣ ਦਾ ਦੋਸ਼ (Alleged congress to shelter anti national people) ਲਗਾਉਂਦਿਆਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕੋਲੋਂ ਅਸਤੀਫਾ ਮੰਗਿਆ (Ask resign from Tript Bajwa) ਹੈ। ਉਨ੍ਹਾਂ ਕਿਹਾ ਕਿ ਗੁਰਪਤਵੰਤ ਸਿੰਘ ਪੰਨੂ (Gurpatwant Pannu) ਦੇ ਭਰਾ ਨੂੰ ਨਾ ਸਿਰਫ ਉੱਚ ਅਹੁਦਾ ਦਿੱਤਾ ਗਿਆ, ਸਗੋਂ ਬਾਜਵਾ ਉਸ ਨੂੰ ਆਪਣੀ ਸੱਜੀ ਬਾਂਹ ਦੱਸ ਰਹੇ ਹਨ।

ਦੇਸ਼ ਵਿਰੋਧੀ ਤਾਕਤਾਂ ਨੂੰ ਸ਼ਹਿ ਦੇ ਰਹੀ ਹੈ ਕਾਂਗਰਸ:ਮਜੀਠੀਆ
ਦੇਸ਼ ਵਿਰੋਧੀ ਤਾਕਤਾਂ ਨੂੰ ਸ਼ਹਿ ਦੇ ਰਹੀ ਹੈ ਕਾਂਗਰਸ:ਮਜੀਠੀਆ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਕੀਤੀ ਪ੍ਰੈੱਸ ਕਾਨਫਰੰਸ ਹਲਕਾ ਦੱਖਣੀ ਦੇ ਵਿੱਚ ਕਈ ਪਰਿਵਾਰਾਂ ਨੂੰ ਅਕਾਲੀ ਦਲ ਵਿਚ ਸ਼ਾਮਲ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਤੱਕ 88 ਐਲਾਨ ਕਰ ਦਿੱਤਾ। ਮਜੀਠੀਆ ਨੇ ਕਿਹਾ ਕਿ ਸਿਰਫ਼ 12 ਹੀ ਲਾਗੂ ਹੋ ਸਕੇ ਹਨ (Only 12 out of 88 announcements fulfilled)।

88 ਵਿੱਚੋਂ 12 ਐਲਾਨ ਹੀ ਹੋਏ ਪੂਰੇ

ਅੰਮ੍ਰਿਤਸਰ ਪੁੱਜੇ ਸਾਬਕਾ ਅਕਾਲੀ ਮੰਤਰੀ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਆਪਣੇ ਕੈਬਨਿਟ ਦੇ ਵਿਚ 88 ਦੇ ਗ਼ਰੀਬ ਐਲਾਨ ਕਰ ਚੁੱਕੇ ਹਨ ਜਿਨ੍ਹਾਂ ਵਿੱਚੋਂ 12 ਹੀ ਲਾਗੂ ਹੋ ਸਕੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਰੇਤ ਪੁਰਾਣੇ ਰੇਟ ਤੇ ਵਿਕ ਰਹੀ ਹੈ (No change in sand rate) ਤੇ ਬਿਜਲੀ ਵੀ ਸਸਤੀ ਨਹੀਂ ਹੋਈ (No electricity rate cut down) ਤੇ ਕੱਚੇ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਉਹ ਵੀ ਪੱਕੇ ਨਹੀਂ ਕੀਤੇ ਗਏ (No contractual employees regularized)। ਉਨ੍ਹਾਂ ਕਿਹਾ ਕਿ ਇਹ ਐਲਾਨ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹੈ।

ਸੀਐਮ ਚੰਨੀ ਅਸਲ ਵਿੱਚ ਹਨ ਐਲਾਨਜੀਤ ਸਿੰਘ ਚੰਨੀ:ਮਜੀਠੀਆ

ਮਜੀਠੀਆ ਨੇ ਕਿਹਾ ਕਿ ਉਨ੍ਹਾਂ ਕੋਲ 20 ਦਿਨ ਹੀ ਰਹਿ ਗਏ ਤੇ ਐਲਾਨ ਐਲਾਨ ਹੀ ਕਰੀ ਜਾ ਰਹੇ ਹਨ, ਇਸ ਲਈ ਉਨ੍ਹਾਂ ਨੇ ਮੁੱਖ ਮੰਤਰੀ ਦਾ ਨਾਮ ਐਲਾਨਜੀਤ ਸਿੰਘ ਚੰਨੀ ਰੱਖ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਚਲਦੇ ਕਈ ਚੈਨਲਾਂ ਉੱਤੇ ਕਾਰਵਾਈ ਹੋਈ ਹੈ ਤੇ ਫਾਸਫੇਟ ਨਾਲ ਜੁੜੇ ਲੋਕਾਂ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਕੇਬਲ ਮਾਫੀਆ ਦੇ ਬਾਰੇ ਉਨ੍ਹਾਂ ਕਿਹਾ ਕਿ ਸਿੱਧੂ ਨੂੰ ਜਾਣਕਾਰੀ ਹੋਣ ਤੋਂ ਬਾਅਦ ਠੋਕੋ ਤਾੜੀ ਨੇ ਕਿਹਾ ਕਿਹਾ ਇਸ ਦੇ ਬਾਰੇ ਮੈਨੂੰ ਕੁਝ ਪਤਾ ਨਹੀਂ ਹੈ।

ਦੇਸ਼ ਵਿਰੋਧੀ ਤਾਕਤਾਂ ਨੂੰ ਸ਼ਹਿ ਦੇ ਰਹੀ ਹੈ ਕਾਂਗਰਸ:ਮਜੀਠੀਆ

ਕਾਂਗਰਸ ਦਾ ਚਿਹਰਾ ਚੰਨੀ ਜਾਂ ਹੋਰ, ਸਪਸ਼ਟ ਕਰੇ ਪਾਰਟੀ

ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦਾ 2022 ਦਾ ਮੁੱਖ ਮੰਤਰੀ ਚਿਹਰਾ ਚਰਨਜੀਤ ਚੰਨੀ ਹੈ ਜਾਂ ਕੋਈ ਹੋਰ ਇਸ ਗੱਲ ਨੂੰ ਕਾਂਗਰਸ ਸਪੱਸ਼ਟ ਕਿਉਂ ਨਹੀਂ ਕਰਦੀ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖੁਦ ਕਹਿੰਦਾ ਹੈ ਕਿ ਉਨ੍ਹਾਂ ਵੱਲੋਂ ਕੀਤੇ ਗਏ ਐਲਾਨ ਕੇਵਲ ਲਾਲੀਪਾਪ ਹਨ। ਉੱਥੇ ਹੀ ਮਜੀਠੀਆ ਨੇ ਗੁਰਪਤਵੰਤ ਸਿੰਘ ਪਨੂੰ ਦੇ ਭਰਾ ਨੂੰ ਕਾਂਗਰਸ ਦੇ ਉੱਚ ਅਹੁਦੇ ’ਤੇ ਨਿਯੁਕਤ ਕਰਨ ਬਾਰੇ ਕਿਹਾ ਕਿ ਕਾਂਗਰਸ ਨੇ ਸਾਫ਼ ਕਰ ਦਿੱਤਾ ਹੈ ਕਿ ਦੇਸ਼ ਵਿਰੋਧੀ ਤਾਕਤਾਂ ਦੇ ਨਾਲ ਉਨ੍ਹਾਂ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਉਸ ਵਿਅਕਤੀ ਨੂੰ ਚੇਅਰਮੈਨ ਲਗਾ ਰਹੀ ਹੈ, ਜਿਸ ਦਾ ਵਿਰੋਧ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਹੀ ਕਰ ਰਹੇ ਹਨ।

ਪੰਨੂ ਦੇ ਭਰਾ ਨੂੰ ਦਿੱਤਾ ਉੱਚ ਅਹੁਦਾ, ਦੇਸ਼ ਵਿਰੋਧੀ ਤਾਕਤਾਂ ਨੂੰ ਸ਼ਹਿ ਦਿੱਤੀ

ਉਨ੍ਹਾਂ ਕਿਹਾ ਕਿ ਪੰਨੂੰ ਦਾ ਭਰਾ ਪੰਜਾਬ ਚ ਇੱਕ ਵੱਖ ਦੇਸ਼ ਬਣਾਉਣਾ ਚਾਹੁੰਦਾ ਹੈ ਪਰ ਦੇਸ਼ ਵਿਰੋਧੀ ਹੋਣ ਦੇ ਕਾਰਨ ਉਨ੍ਹਾਂ ’ਤੇ ਕੇਸ ਦਰਜ ਕਰਨ ਦੀ ਬਜਾਏ ਐੱਨਆਈਏ ਦੀ ਜਾਂਚ ਦੀ ਮੰਗ ਕਰਨ ਦੀ ਬਜਾਏ ਕਾਂਗਰਸ ਰਿਸ਼ਤੇਦਾਰਾਂ ਨੂੰ ਆਪਣੀ ਪਾਰਟੀ ’ਚ ਉੱਚ ਅਹੁਦੇ ਦੇ ਰਹੀ ਹੈ ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪੰਨੂ ਦੇ ਭਰਾ ਨੂੰ ਆਪਣੀ ਸੱਜੀ ਬਾਂਹ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਸੋਨੀਆ ਗਾਂਧੀ ਨੂੰ ਦਖ਼ਲ ਦੇਣਾ ਚਾਹੀਦਾ ਹੈ।

ਨਵਜੋਤ ਸਿੱਧੂ ਦੱਸਣ ਮੋਦੀ ਮਾਡਲ ਜਾਂ ਸੋਨੀਆ ਮਾਡਲ ਲਾਗੂ ਹੋਵੇਗਾ

ਉਥੇ ਹੀ ਮਜੀਠੀਆ ਨੇ ਚੰਨੀ ਤੇ ਨਵਜੋਤ ਸਿੰਘ ਸਿੱਧੂ ਪਹਿਲਾਂ ਇਹ ਦੱਸਣ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਾਡਲ ਪੰਜਾਬ ਵਿੱਚ ਲਾਗੂ ਕਰਨਾ ਚਾਹੁੰਦੇ ਹਨ ਜਾਂ ਸੋਨੀਆ ਗਾਂਧੀ ਦਾ ਕਰਨਾ ਚਾਹੁੰਦੇ ਹਨ ਜਾਂ ਪੱਪੂ ਦਾ ਕਰਨਾ ਚਾਹੁੰਦੇ ਹਨ।

ਖਜਾਨਾ ਖਾਲੀ ਹੋਣ ਦੀ ਗੱਲ ਕਰਨ ਵਾਲੇ ਕਰ ਰਹੇ ਹਨ ਧੜਾਧੜ ਐਲਾਨ

ਮਜੀਠੀਆ ਨੇ ਕਿਹਾ ਕਿ ਪਹਿਲਾਂ ਇਹ ਸਪੱਸ਼ਟ ਕਰਨ ਉਨ੍ਹਾਂ ਕਿਹਾ ਕਿ ਸਮੇਂ ਤੋਂ ਪਹਿਲਾਂ ਇਹ ਲੋਕ ਖ਼ਜ਼ਾਨਾ ਖਾਲੀ ਹੋਣ ਦੀ ਗੱਲ ਕਰਦੇ ਹਨ ਤੇ ਇਕ ਦਮ ਕਰੋੜਾਂ ਰੁਪਏ ਦਾ ਐਲਾਨ ਕਰੀ ਜਾ ਰਹੇ ਹਨ ਉਨ੍ਹਾਂ ਕੋਲ ਕੇਵਲ 20 ਦਿਨ ਹੀ ਰਹਿ ਗਏ ਹਨ ਅਤੇ ਗੱਲਾਂ ਅਗਲੇ ਸਾਲਾਂ ਦੀਆਂ ਕਰ ਰਹੇ ਹਨ। ਮਜੀਠੀਆ ਨੇ ਇੰਦਰਬੀਰ ਬੁਲਾਰੀਆ ਦੇ ਪੀਏ ਦਾ ਨਾਂ ਇੱਕ ਖੁਦਕੁਸ਼ੀ ਕੇਸ ਵਿੱਚ ਆਉਣ ’ਤੇ ਵੀ ਨਿੰਦਾ ਕੀਤੀ ਕਿ ਦੁਖੀ ਪਰਿਵਾਰ ਦੀ ਕੋਈ ਸਾਰ ਨਹੀਂ ਲਈ ਗਈ।

ਇਹ ਵੀ ਪੜ੍ਹੋ:ਗੈਰ-ਕਾਨੂੰਨੀ ਮਾਈਨਿੰਗ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ

ETV Bharat Logo

Copyright © 2024 Ushodaya Enterprises Pvt. Ltd., All Rights Reserved.