ETV Bharat / bharat

Women Bodybuilder Performance: ਮਹਿਲਾ ਬਾਡੀ ਬਿਲਡਰਾਂ ਨੇ ਭਗਵਾਨ ਸਾਹਮਣੇ ਕੀਤੀ ਅਸ਼ਲੀਲ ਰੈਂਪ ਵਾਕ, ਇਨ੍ਹਾਂ ਨੇ ਜਤਾਇਆ ਇਤਰਾਜ਼

author img

By

Published : Mar 6, 2023, 2:51 PM IST

Updated : Mar 6, 2023, 3:33 PM IST

Women Bodybuilder Performance, Women Bodybuilder MP
Women Bodybuilder Performance

13ਵੇਂ ਜੂਨੀਅਰ ਮਿਸਟਰ ਇੰਡੀਆ ਬਾਡੀ ਬਿਲਡਿੰਗ ਮੁਕਾਬਲੇ 'ਚ ਹਨੂੰਮਾਨ ਜੀ ਦੀ ਮੂਰਤੀ ਦੇ ਸਾਹਮਣੇ ਮਹਿਲਾ ਪ੍ਰਤੀਯੋਗੀਆਂ ਦੇ ਅਸ਼ਲੀਲ ਪ੍ਰਦਰਸ਼ਨ ਨੂੰ ਲੈ ਕੇ ਹੰਗਾਮਾ ਹੋਇਆ ਹੈ, ਫਿਲਹਾਲ ਹਿੰਦੂ ਸੰਗਠਨਾਂ ਅਤੇ ਕਾਂਗਰਸ ਨੇ ਇਸ 'ਤੇ ਇਤਰਾਜ਼ ਜਤਾਇਆ ਹੈ।

Women Bodybuilder Performance: ਮਹਿਲਾ ਬਾਡੀ ਬਿਲਡਰਾਂ ਨੇ ਭਗਵਾਨ ਸਾਹਮਣੇ ਕੀਤੀ ਅਸ਼ਲੀਲ ਰੈਂਪ ਵਾਕ, ਇਨ੍ਹਾਂ ਨੇ ਜਤਾਇਆ ਇਤਰਾਜ਼

ਰਤਲਾਮ/ਮੱਧ ਪ੍ਰਦੇਸ਼ : ਜ਼ਿਲ੍ਹੇ ਵਿੱਚ 13ਵਾਂ ਜੂਨੀਅਰ ਮਿਸਟਰ ਇੰਡੀਆ ਬਾਡੀ ਬਿਲਡਿੰਗ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਪ੍ਰਹਿਲਾਦ ਪਟੇਲ ਪ੍ਰਬੰਧਕੀ ਕਮੇਟੀ ਅਤੇ ਰਤਲਾਮ ਬਾਡੀ ਬਿਲਡਿੰਗ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ। ਬਾਡੀ ਬਿਲਡਿੰਗ ਮੁਕਾਬਲੇ ਦੇ ਨਾਂ 'ਤੇ ਮਹਿਲਾ ਪ੍ਰਤੀਯੋਗੀਆਂ ਵੱਲੋਂ ਅਸ਼ਲੀਲ ਪ੍ਰਦਰਸ਼ਨ ਕੀਤੇ ਜਾਣ 'ਤੇ ਹੰਗਾਮਾ ਮਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤਾਂ ਨੇ ਹਨੂੰਮਾਨ ਜੀ ਦੀ ਮੂਰਤੀ ਅੱਗੇ ਅਸ਼ਲੀਲ ਪ੍ਰਦਰਸ਼ਨ ਕੀਤਾ, ਜਿਸ 'ਤੇ ਹਿੰਦੂ ਸੰਗਠਨਾਂ ਨੇ ਇਤਰਾਜ਼ ਜਤਾਇਆ, ਉਥੇ ਹੀ ਕਾਂਗਰਸ ਨੇਤਾਵਾਂ ਨੇ ਵੀ ਮੈਦਾਨ 'ਚ ਆ ਕੇ ਆਪਣਾ ਗੁੱਸਾ ਜ਼ਾਹਰ ਕੀਤਾ।



ਹਿੰਦੂਵਾਦੀ ਨੇਤਾਵਾਂ ਅਤੇ ਕਾਂਗਰਸ ਨੇ ਖੋਲ੍ਹਿਆ ਮੋਰਚਾ: ਰਾਸ਼ਟਰੀ ਬਾਡੀ ਬਿਲਡਿੰਗ ਮੁਕਾਬਲੇ 'ਚ ਹਨੂੰਮਾਨ ਜੀ ਦੀ ਮੂਰਤੀ ਨੂੰ ਸਟੇਜ 'ਤੇ ਰੱਖਿਆ ਗਿਆ, ਉਸੇ ਹੀ ਸਟੇਜ 'ਤੇ ਹਿੱਸਾ ਲੈਣ ਵਾਲੀਆਂ ਔਰਤਾਂ ਨੇ ਇਤਰਾਜ਼ਯੋਗ ਪੋਸ਼ਾਕਾਂ 'ਚ ਸਟੇਜ 'ਤੇ ਪ੍ਰਦਰਸ਼ਨ ਕੀਤਾ। ਫਿਲਹਾਲ ਇਸ ਘਟਨਾ ਨੂੰ ਲੈ ਕੇ ਹਿੰਦੂਵਾਦੀ ਨੇਤਾ ਨੇ ਮੋਰਚਾ ਖੋਲ੍ਹ ਦਿੱਤਾ ਹੈ।

ਕਾਂਗਰਸ ਨੇ ਭਾਜਪਾ ਨੇਤਾਵਾਂ 'ਤੇ ਨਿਸ਼ਾਨਾ ਸਾਧਿਆ: ਇਸ ਮਾਮਲੇ 'ਚ ਕਾਂਗਰਸ ਨੇ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਤੇ ਭਾਜਪਾ ਨੇਤਾ ਪ੍ਰਹਿਲਾਦ ਪਟੇਲ 'ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਨੇ ਇਸ ਸਮਾਗਮ ਦਾ ਖੁੱਲ੍ਹ ਕੇ ਵਿਰੋਧ ਕੀਤਾ। ਰਤਲਾਮ ਤੋਂ ਕਾਂਗਰਸੀ ਆਗੂ ਪਾਰਸ ਸਕਲੇਚਾ ਨੇ ਕਿਹਾ ਕਿ "ਭਾਜਪਾ ਵੱਲੋਂ ਭਾਰਤੀ ਸੰਸਕ੍ਰਿਤੀ ਅਤੇ ਔਰਤਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ, ਹੁਣ ਇਸ ਦੇ ਵਿਰੋਧ ਦੀ ਸੁਰ ਕਾਂਗਰਸ ਨੇ ਤੈਅ ਕਰ ਲਈ ਹੈ। ਉਹ ਇਸ ਨੂੰ ਪਵਿੱਤਰ ਕਰੇਗੀ। ਉਨ੍ਹਾਂ ਕਿਹਾ ਕਿ ਜਿੱਥੇ ਹਨੂੰਮਾਨ ਜੀ ਦੀ ਮੂਰਤੀ ਹੋਵੇ, ਉੱਥੇ ਇਹੋ ਜਿਹੇ ਰੈਪ ਵਾਕ ਕਰਵਾਉਣਾ ਭਾਰਤੀ ਜਨਤਾ ਪਾਰਟੀ ਦਾ ਅਸਲੀ ਚਰਿੱਤਰ ਬਿਆਨ ਕਰ ਰਿਹਾ ਹੈ।"


ਕੀ ਹੈ ਮਾਮਲਾ : 13ਵਾਂ ਜੂਨੀਅਰ ਮਿਸਟਰ ਇੰਡੀਆ-2023 ਮੁਕਾਬਲਾ ਐਤਵਾਰ ਨੂੰ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਵਿਧਾਇਕ ਆਡੀਟੋਰੀਅਮ ਵਿੱਚ ਕਰਵਾਇਆ ਗਿਆ। ਇਸ ਵਿੱਚ ਮਹਾਰਾਸ਼ਟਰ, ਹਰਿਆਣਾ ਅਤੇ ਕਰਨਾਟਕ ਦੇ ਬਾਡੀ ਬਿਲਡਰਾਂ ਸਮੇਤ ਲਗਭਗ 350 ਪ੍ਰਤੀਯੋਗੀਆਂ ਨੇ ਭਾਗ ਲਿਆ। ਮੇਅਰ ਪ੍ਰਹਿਲਾਦ ਪਟੇਲ ਨੇ ਕੰਨਿਆ ਅਤੇ ਹਨੂੰਮਾਨ ਜੀ ਦੀ ਪੂਜਾ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਦਾ ਆਯੋਜਨ ਪ੍ਰਹਿਲਾਦ ਪਟੇਲ ਪ੍ਰਬੰਧਕੀ ਕਮੇਟੀ ਅਤੇ ਰਤਲਾਮ ਬਾਡੀ ਬਿਲਡਿੰਗ ਐਸੋਸੀਏਸ਼ਨ ਨੇ ਕੀਤਾ।

ਚੈਂਪੀਅਨਸ਼ਿਪ ਦੇ ਮੰਚ 'ਤੇ ਹਨੂੰਮਾਨ ਜੀ ਦੀ ਮੂਰਤੀ ਰੱਖੀ ਗਈ ਸੀ। ਪੁਸ਼ਾਕ ਅਤੇ ਸੈਂਡਲ ਪਹਿਨੀ ਇੱਕ ਮਹਿਲਾ ਬਾਡੀ ਬਿਲਡਰ ਮੂਰਤੀ ਦੇ ਸਾਹਮਣੇ ਪੋਜ਼ ਦਿੰਦੀ ਹੋਈ। ਇਸ ਦਾ ਸੋਸ਼ਲ ਮੀਡੀਆ 'ਤੇ ਵੱਖ-ਵੱਖ ਸਮਾਜਿਕ ਤੇ ਸਿਆਸੀ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ। ਹਿੰਦੂ ਜਾਗਰਣ ਮੰਚ ਨੇ ਮੇਅਰ ਨੂੰ ਜਨਤਕ ਤੌਰ 'ਤੇ ਮੁਆਫੀ ਮੰਗਣ ਲਈ ਕਿਹਾ ਹੈ।

ਇਹ ਵੀ ਪੜ੍ਹੋ: Ruckus in Kullu : ਕੁੱਲੂ 'ਚ ਪੰਜਾਬੀ ਸੈਲਾਨੀਆਂ ਦਾ ਹੁੱਲੜਬਾਜ਼ੀ, ਸ਼ਰ੍ਹੇਆਮ ਕੀਤੀ ਗੁੰਡਾਗਰਦੀ ਤੇ ਕੁੱਟਮਾਰ

Last Updated :Mar 6, 2023, 3:33 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.