ETV Bharat / bharat

ਖੇਤੀ ਕਾਨੂੰਨਾਂ ਨੂੰ ਲੈ ਕੇ ਮਨੋਹਰ ਲਾਲ ਖੱਟਰ ਨੇ ਖੇਤੀ ਮੰਤਰੀ ਨਾਲ ਕੀਤੀ ਮੁਲਕਾਤ

author img

By

Published : Dec 20, 2020, 10:28 PM IST

ਖੇਤੀ ਕਾਨੂੰਨਾਂ ਦੇ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੇਂਦਰੀ ਖੇਤੀ ਮੰਤਰੀ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਤੋਂ ਬਾਅਦ ਸੀਐਮ ਨੇ ਕਿਹਾ ਕਿਸਾਨ ਹਾਂ ਅਤੇ ਨਾ ਦੇ ਮੂਡ ਤੋਂ ਅੱਗ ਆਉਣ ਤਾਂ ਸਰਕਾਰ ਗੱਲਬਾਤ ਦੇ ਲਈ ਤਿਆਰ ਹੈ।

ਖੇਤੀ ਕਾਨੂੰਨਾਂ ਨੂੰ ਲੈ ਕੇ ਮਨੋਹਰ ਲਾਲ ਖੱਟਰ ਨੇ ਖੇਤੀ ਮੰਤਰੀ ਨਾਲ ਕੀਤੀ ਮੁਲਕਾਤ
ਖੇਤੀ ਕਾਨੂੰਨਾਂ ਨੂੰ ਲੈ ਕੇ ਮਨੋਹਰ ਲਾਲ ਖੱਟਰ ਨੇ ਖੇਤੀ ਮੰਤਰੀ ਨਾਲ ਕੀਤੀ ਮੁਲਕਾਤ

ਚੰਡੀਗੜ੍ਹ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਅੰਦੋਲਨ ਤੋਂ ਹੁਣ ਹਰਿਆਣਾ ਸਰਕਾਰ ਵੀ ਕਾਫ਼ੀ ਦਬਾਅ ਮਹਿਸੂਸ ਕਰ ਰਹੀ ਹੈ। ਕਿਸਾਨਾਂ ਦੇ ਅੰਦੋਲਨ ਦਾ ਹੱਲ ਕੱਢਣ ਦੇ ਲਈ ਹਰਿਆਣਾ ਦੇ ਸੀਐੱਮ ਮਨੋਹਰ ਲਾਲ ਹੁਣ ਦਿੱਲੀ ਵੱਲ ਰੁਖ ਕਰ ਚੁੱਕੇ ਹਨ। ਸ਼ਨਿਚਰਵਾਰ ਦੇਰ ਸ਼ਾਮ ਕਿਸਾਨ ਅੰਦੋਲਨ ਨੂੰ ਲੈ ਕੇ ਸੀਐੱਮ ਖੱਟਰ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਘਰ ਪਹੁੰਚੇ। ਇਸ ਦੌਰਾਨ ਸੀਐੱਮ ਮਨੋਹਰ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਚਰਚਾ ਕੀਤੀ।

ਇਸ ਚਰਚਾ ਤੋਂ ਬਾਅਦ ਸੀਐੱਮ ਮਨੋਹਰ ਲਾਲ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਆਉਣ ਵਾਲੇ ਇੱਕ-ਦੋ ਦਿਨਾਂ ਵਿੱਚ ਗੱਲਬਾਤ ਦਾ ਰਸਤਾ ਬਣ ਜਾਵੇਗਾ। ਸੀਐੱਮ ਨੇ ਕਿਹਾ ਕਿ ਕਿਸਾਨ ਹਾਂ ਜਾਂ ਨਾ ਤੋਂ ਅੱਗੇ ਵੱਧਣ ਤਾਂ ਸਰਕਾਰ ਗੱਲਬਾਤ ਦੇ ਲਈ ਤਿਆਰ ਹੈ। ਸੀਐੱਮ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਖੇਤੀ ਮੰਤਰੀ ਨਾਲ ਗੱਲਬਾਤ ਕੀਤੀ ਹੈ। ਕੋਸ਼ਿਸ਼ ਹੋ ਰਹੀ ਹੈ ਕਿ ਗੱਲਬਾਤ ਨਾਲ ਰਸਤਾ ਨਿਕਲੇ। ਕੇਂਦਰ ਨੇ ਜਿੰਨੀ ਸੋਧ ਕੀਤੀ, ਉਸ ਤੋਂ ਜ਼ਿਆਦਾ ਵੀ ਕੇਂਦਰ ਸਰਕਾਰ ਸੋਧ ਕਰਨ ਦੇ ਲਈ ਤਿਆਰ ਹੈ।

ਵੇਖੋ ਵੀਡੀਓ।

SYL ਨੂੰ ਲੈ ਕੇ ਮੁੱਖ ਮੰਤਰੀ ਦਾ ਬਿਆਨ

ਸੀਐੱਮ ਮਨੋਹਰ ਲਾਲ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਐੱਸਵਾਈਐੱਲ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਣ। ਪੰਜਾਬ ਵਿੱਚ ਜ਼ਿਆਦਾ ਪਾਣੀ ਨਾਲ ਫ਼ਸਲ ਖ਼ਰਾਬ ਹੁੰਦੀ ਹੈ। ਪੰਜਾਬ ਦਾ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਹੈ, ਇਸ ਲਈ ਇਸ ਮੁੱਦੇ ਨੂੰ ਵੀ ਹੱਲ ਕਰਨਾ ਚਾਹੀਦਾ ਹੈ।

ਸੀਐੱਮ ਮਨੋਹਰ ਲਾਲ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਖੇਤੀਬਾੜੀ ਮੰਤਰੀ ਦੀ ਚਿੱਠੀ ਨੂੰ ਜ਼ਰੂਰ ਪੜਣ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਲਈ ਇਹ ਚਿੱਠੀ ਪੰਜਾਬੀ ਵਿੱਚ ਵੀ ਭੇਜੀ ਜਾਵੇਗੀ।

ਡਿਪਟੀ ਸੀਐੱਮ ਵੀ ਕਰ ਚੁੱਕੇ ਹਨ ਰੱਖਿਆ ਮੰਤਰੀ ਨਾਲ ਮੁਲਾਕਾਤ

ਹਰਿਆਣਾ ਦੇ ਉਪ-ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਵੀ 12 ਦਸੰਬਰ ਨੂੰ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਸੀ। ਇਸ ਗੱਲਬਾਤ ਤੋਂ ਬਾਅਦ ਉਪ-ਮੁੱਖ ਮੰਤਰੀ ਦੁਸ਼ਿਅੰਤ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਹਰਿਆਣਾ ਵਿੱਚ ਹੁਣ ਤੱਕ ਐੱਮ.ਐੱਸ.ਪੀ ਮਿਲੇਗਾ, ਉਦੋਂ ਤੱਕ ਉਹ ਸਰਕਾਰ ਦਾ ਹਿੱਸਾ ਹੈ। ਸੂਬੇ ਵਿੱਚ ਜਿਸ ਦਿਨ ਕਿਸਾਨਾਂ ਨੂੰ ਐੱਮ.ਐੱਸ.ਪੀ ਨਹੀਂ ਮਿਲੇਗਾ, ਉਹ ਸਰਕਾਰ ਨਾਲੋਂ ਨਾਤਾ ਤੋੜ ਲੈਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.