ETV Bharat / bharat

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਦੂਜੇ ਦਿਨ ਦਿੱਲੀ ਤਲਬ !

author img

By

Published : Oct 29, 2021, 12:31 PM IST

Updated : Oct 29, 2021, 12:54 PM IST

ਪੰਜਾਬ ਕਾਂਗਰਸ ਦੀ ਸਿਆਸਤ (Punjab Congress's politics) ਦਿੱਲੀ ਤੋਂ ਚੱਲਣੀ ਸ਼ੁਰੂ ਹੋ ਗਈ ਹੈ। ਹਾਈਕਮਾਂਡ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਗਾਤਾਰ ਦੂਜੇ ਦਿਨ ਵੀ ਦਿੱਲੀ ਤਲਬ ਕੀਤਾ ਹੈ (High Command called Channi consecutively second day)। ਵੱਡੀ ਗੱਲ ਇਹ ਹੈ ਕਿ ਇੰਚਾਰਜ ਹਰੀਸ਼ ਚੌਧਰੀ (In Charge Harish Choudhary) ਤੇ ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ (Navjot Sidhu's Advisor Mohammad Mustafa) ਵੀ ਉਨ੍ਹਾਂ ਨਾਲ ਦਿੱਲੀ ਸੱਦੇ ਗਏ ਹਨ।

ਚੰਨੀ ਲਗਾਤਾਰ ਦੂਜੇ ਦਿਨ ਦਿੱਲੀ ਤਲਬ
ਚੰਨੀ ਲਗਾਤਾਰ ਦੂਜੇ ਦਿਨ ਦਿੱਲੀ ਤਲਬ

ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਸਿਆਸਤ ਦਾ ਧੁਰਾ ਚੰਡੀਗੜ੍ਹ ਦੀ ਬਜਾਇ ਹੁਣ ਦਿੱਲੀ ਤਬਦੀਲ (Center changed to Delhi from Chandigarh) ਹੋ ਗਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਦਿੱਲੀ ਬੁਲਾਇਆ ਗਿਆ ਹੈ। ਉਂਜ ਜਿਸ ਦਿਨ ਤੋਂ ਚੰਨੀ ਨੂੰ ਪਾਰਟੀ ਨੇ ਮੁੱਖ ਮੰਤਰੀ ਬਣਾਇਆ ਹੈ, ਉਦੋਂ ਤੋਂ ਹੀ ਉਨ੍ਹਾਂ ਦਾ ਇੱਕ ਪੈਰ ਚੰਡੀਗੜ੍ਹ ਤੇ ਦੂਜਾ ਪੈਰ ਦਿੱਲੀ ਵਾਲੀ ਸਥਿਤੀ ਬਣੀ ਹੋਈ ਹੈ। ਵੀਰਵਾਰ ਨੂੰ ਉਨ੍ਹਾਂ ਦਿੱਲੀ ਵਿਖੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ (Channi had met Rahul on Thursday) ਤੇ ਉਹ ਦੁਪਿਹਰ ਬਾਅਦ ਲਗਭਗ ਸਾਢੇ ਚਾਰ ਵਜੇ ਚੰਡੀਗੜ੍ਹ ਵਾਪਸ ਪਰਤੇ ਸੀ ਕਿ ਇਸੇ ਦੌਰਾਨ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਮੁੜ ਦਿੱਲੀ ਬੁਲਾ ਲਿਆ ਗਿਆ।

ਅੰਬਿਕਾ ਸੋਨੀ ਨਾਲ ਹੈ ਮੁਲਾਕਾਤ

ਦਿੱਲੀ ਵਿਖੇ ਉਨ੍ਹਾਂ ਦੀ ਮੁਲਾਕਾਤ ਅੰਬਿਕਾ ਸੋਨੀ ਨਾਲ ਤੈਅ ਹੈ (Channi to meet Ambika Soni)। ਪਾਰਟੀ ਹਾਈਕਮਾਂਡ ਦੇ ਆਗੂ ਚੰਨੀ ਨਾਲ ਪੰਜਾਬ ਦੇ ਹਾਲਾਤ ‘ਤੇ ਚਰਚਾ ਕਰ ਰਹੇ ਹਨ ਤੇ ਇਸ ਦੇ ਨਾਲ ਹੀ ਪਾਰਟੀ ਵਿੱਚ ਚੱਲ ਰਹੀਆਂ ਸਰਗਰਮੀਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਇਥੇ ਵੱਡੀ ਗੱਲ ਇਹ ਹੈ ਕਿ, ਜਿਸ ਦਿਨ ਤੋਂ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੇ ਪੰਜ ਸੂਬਿਆਂ ਦੇ ਪ੍ਰਧਾਨਾਂ ਤੇ ਇੰਚਾਰਜਾਂ ਨਾਲ ਮੁਲਾਕਾਤ ਕੀਤੀ ਹੈ (Sonia had a meeting with leaders of five states) , ਜਿਸ ਵਿੱਚ ਪੰਜਾਬ ਤੋਂ ਨਵਜੋਤ ਸਿੱਧੂ ਸ਼ਾਮਲ ਹੋਏ ਸੀ, ਉਸੇ ਦਿਨ ਤੋਂ ਪੰਜਾਬ ਦੇ ਆਗੂ ਲਗਾਤਾਰ ਦਿੱਲੀ ਵਿਖੇ ਸਰਗਰਮ ਹਨ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਦੂਜੇ ਦਿਨ ਦਿੱਲੀ ਤਲਬ

ਇੰਚਾਰਜ ਤੇ ਨਵਜੋਤ ਸਿੱਧੂ ਦੇ ਸਲਾਹਕਾਰ ਵੀ ਨਾਲ ਮੌਜੂਦ

ਸ਼ੁੱਕਰਵਾਰ ਦੀ ਮੀਟਿੰਗ ਦੇ ਵਖਰੇ ਮਾਇਨੇ ਹੋ ਸਕਦੇ ਹਨ, ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਵੀ ਦਿੱਲੀ ਸੱਦੇ ਗਏ ਹਨ ਤੇ ਉਨ੍ਹਾਂ ਦੇ ਨਾਲ ਪੰਜਾਬ ਮਾਮਿਲਆਂ ਦੇ ਇੰਚਾਰਜ ਹਰੀਸ਼ ਚੌਧਰੀ ਵੀ ਹਨ। ਉਥੇ ਉਹ ਪੰਜਾਬ ਦੀ ਸਿਆਸਤ ਬਾਰੇ ਚਰਚਾ ਕਰਨਗੇ। ਅੰਬਿਕਾ ਸੋਨੀ ਨਾਲ ਮੁਲਾਕਾਤ ਹੈ, ਉਹ ਪੰਜਾਬ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਹਨ।

ਸਿਆਸਤ ਦਾ ਧੁਰਾ ਚੰਡੀਗੜ੍ਹ ਤੋਂ ਦਿੱਲੀ ਘੁੰਮਿਆ

ਇਥੇ ਇਹ ਵੀ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਕੁਝ ਮਹੀਨਿਆਂ ਵਿੱਚ ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਜੋਰਾਂ ‘ਤੇ ਰਿਹਾ, ਉਦੋਂ ਪੰਜਾਬ ਮਾਮਿਲਆਂ ਤੇ ਤੱਤਕਾਲੀ ਇੰਚਾਰਜ ਹਰੀਸ਼ ਰਾਵਤ ਦਿੱਲੀ ਵਿਖੇ ਹਾਈਕਮਾਂਡ ਨਾਲ ਮੁਲਾਕਾਤ ਕਰਕੇ ਚਰਚਾ ਕਰਦੇ ਸੀ ਤੇ ਉਥੋਂ ਚੰਡੀਗੜ੍ਹ ਆ ਕੇ ਪੰਜਾਬ ਦੇ ਆਗੂਆਂ ਨੂੰ ਹਾਈਕਮਾਂਡ ਦਾ ਸੁਨੇਹਾ ਦਿੰਦੇ ਸੀ ਤੇ ਨਾਲ ਹੀ ਉਨ੍ਹਾਂ ਦੇ ਵਿਚਾਰ ਲੈਂਦੇ ਸੀ ਪਰ ਹੁਣ ਸਿਆਸਤ ਦਾ ਧੁਰਾ ਚੰਡੀਗੜ੍ਹ ਤੋਂ ਤਬਦੀਲ ਹੋ ਕੇ ਦਿੱਲੀ ਬਣ ਗਿਆ ਹੈ।

ਇਹ ਵੀ ਪੜ੍ਹੋ: ਕੇਜਰੀਵਾਲ ਦੇ ਪੰਜਾਬ ਦੌਰੇ ਦਾ ਦੂਜਾ ਦਿਨ, ਜਾਣੋ ਅੱਜ ਕੀ ਰਹੇਗਾ ਖ਼ਾਸ...

Last Updated : Oct 29, 2021, 12:54 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.