ETV Bharat / bharat

Bypolls 2023 Result Update: ਝਾਰਸੁਗੁੜਾ, ਸੋਹੀਓਂਗ ਜ਼ਿਮਨੀ ਚੋਣਾਂ ਦੀ ਗਿਣਤੀ ਜਾਰੀ, ਜਲੰਧਰ ਸੀਟ 'ਤੇ 'ਆਪ' ਅੱਗੇ

author img

By

Published : May 13, 2023, 11:25 AM IST

ਪੰਜਾਬ, ਓਡੀਸ਼ਾ ਅਤੇ ਮੇਘਾਲਿਆ ਵਿੱਚ 10 ਮਈ ਨੂੰ ਉਪ ਚੋਣਾਂ ਹੋਈਆਂ ਸਨ। ਇਨ੍ਹਾਂ ਜ਼ਿਮਨੀ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਰੁਝਾਨਾਂ ਤੋਂ ਪਤਾ ਲੱਗਾ ਹੈ ਕਿ ਜਲੰਧਰ ਉਪ ਚੋਣ 'ਚ 'ਆਪ' ਉਮੀਦਵਾਰ ਰਿੰਕੂ ਅੱਗੇ ਹਨ। ਹੋਰ ਅੱਪਡੇਟ ਲਈ ਪੂਰੀ ਖ਼ਬਰ ਪੜ੍ਹੋ...

Bypolls 2023 Result Update
Bypolls 2023 Result Update

ਜਲੰਧਰ/ਝਾਰਸੁਗੁਡਾ/ਸ਼ਿਲਾਂਗ: ਪੰਜਾਬ, ਓਡੀਸ਼ਾ ਅਤੇ ਮੇਘਾਲਿਆ ਵਿੱਚ 10 ਮਈ ਨੂੰ ਹੋਣ ਵਾਲੀਆਂ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਇਸ ਸਾਲ ਜਨਵਰੀ ਵਿਚ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਖਾਲੀ ਹੋਈ ਸੰਸਦੀ ਸੀਟ ਨੂੰ ਭਰਨ ਲਈ ਉਪ ਚੋਣ ਕਰਵਾਈ ਗਈ ਸੀ।

ਇਸ ਦੇ ਨਾਲ ਹੀ, ਓਡੀਸ਼ਾ ਦੇ ਸਿਹਤ ਮੰਤਰੀ ਨੈਬ ਕਿਸ਼ੋਰ ਦਾਸ ਦੀ 29 ਜਨਵਰੀ ਨੂੰ ਕਥਿਤ ਤੌਰ 'ਤੇ ਇਕ ਪੁਲਿਸ ਮੁਲਾਜ਼ਮ ਨੇ ਹੱਤਿਆ ਕਰ ਦਿੱਤੀ ਸੀ ਜਿਸ ਤੋਂ ਬਾਅਦ ਇਸ ਸੀਟ 'ਤੇ ਉਪ ਚੋਣ ਹੋਈ ਹੈ। ਦੱਸ ਦੇਈਏ ਕਿ ਮੇਘਾਲਿਆ 'ਚ 27 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਯੂਡੀਪੀ ਉਮੀਦਵਾਰ ਐਚਡੀਆਰ ਲਿੰਗਦੋਹ ਦੀ ਮੌਤ ਹੋ ਜਾਣ ਕਾਰਨ ਸੋਹੀਓਂਗ ਵਿਧਾਨ ਸਭਾ ਸੀਟ 'ਤੇ ਉਪ ਚੋਣ ਹੋਈ ਸੀ। ਇਨ੍ਹਾਂ ਤਿੰਨਾਂ ਸੀਟਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ ਅੱਠ ਵਜੇ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸ਼ੁਰੂ ਹੋ ਗਈ ਹੈ।

ਜਲੰਧਰ ਜ਼ਿਮਨੀ ਚੋਣ, ਸ਼ੁਰੂਆਤੀ ਰੁਝਾਨਾਂ 'ਚ 'ਆਪ' ਦਾ ਰਿੰਕੂ ਅੱਗੇ: ਜਲੰਧਰ ਲੋਕ ਸਭਾ ਸੀਟ 'ਤੇ ਹੋਈ ਜ਼ਿਮਨੀ ਚੋਣ ਦੇ ਸ਼ੁਰੂਆਤੀ ਰੁਝਾਨਾਂ 'ਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੁਸ਼ੀਲ ਰਿੰਕੂ ਅੱਗੇ ਹਨ। ਇਸ ਸੀਟ 'ਤੇ ਉਪ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ਅਨੁਸਾਰ ਰਿੰਕੂ ਆਪਣੇ ਨੇੜਲੇ ਵਿਰੋਧੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੁਮਾਰ ਸੁੱਖੀ ਤੋਂ 720 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਜਨਵਰੀ 'ਚ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ।

ਝਾਰਸੁਗੁੜਾ ਵਿਧਾਨ ਸਭਾ ਸੀਟ: ਇੱਥੇ ਨੌਂ ਉਮੀਦਵਾਰ ਮੈਦਾਨ ਵਿੱਚ ਸਨ, ਪਰ ਮੁਕਾਬਲਾ ਤਿੰਨ ਉਮੀਦਵਾਰਾਂ, ਸੱਤਾਧਾਰੀ ਬੀਜੂ ਜਨਤਾ ਦਲ (ਬੀਜੇਡੀ) ਦੀ ਦੀਪਾਲੀ ਦਾਸ, ਕਾਂਗਰਸ ਦੇ ਤਰੁਣ ਪਾਂਡੇ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਟੰਕਧਰ ਤ੍ਰਿਪਾਠੀ ਵਿਚਕਾਰ ਹੈ। ਉਪ ਚੋਣ ਦੇ ਨਤੀਜਿਆਂ ਦਾ ਨਵੀਨ ਪਟਨਾਇਕ ਦੀ ਅਗਵਾਈ ਵਾਲੀ ਬੀਜੇਡੀ ਸਰਕਾਰ 'ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਪਾਰਟੀ ਨੂੰ ਕਾਫੀ ਬਹੁਮਤ ਹਾਸਲ ਹੈ। 10 ਮਈ ਨੂੰ ਹੋਈ ਜ਼ਿਮਨੀ ਚੋਣ ਵਿੱਚ ਕੁੱਲ 2.21 ਲੱਖ ਵੋਟਰਾਂ ਵਿੱਚੋਂ 79.21 ਫੀਸਦੀ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ।

ਮੁੱਖ ਚੋਣ ਅਧਿਕਾਰੀ ਨਿਕੁੰਜ ਬਿਹਾਰੀ ਢੱਲ ਨੇ ਸ਼ੁੱਕਰਵਾਰ ਨੂੰ ਕਿਹਾ ਸੀ, "ਝਾਰਸੁਗੁਡਾ ਦੇ ਇੰਜੀਨੀਅਰਿੰਗ ਸਕੂਲ ਕੈਂਪਸ ਵਿੱਚ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਗਿਣਤੀ ਦੇ 18 ਪੂਰੇ ਗੇੜ ਅਤੇ ਇੱਕ ਅੰਸ਼ਕ ਗੇੜ ਹੋਵੇਗਾ। ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾਵੇਗੀ।"

147 ਮੈਂਬਰੀ ਓਡੀਸ਼ਾ ਵਿਧਾਨ ਸਭਾ ਵਿੱਚ ਬੀਜੇਡੀ ਦੇ 113 ਮੈਂਬਰ ਹਨ, ਵਿਰੋਧੀ ਭਾਜਪਾ ਅਤੇ ਕਾਂਗਰਸ ਦੇ ਕ੍ਰਮਵਾਰ 22 ਅਤੇ ਨੌਂ ਵਿਧਾਇਕ ਹਨ। ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀਪੀਆਈ-ਐਮ) ਦਾ ਮੈਂਬਰ ਹੈ ਅਤੇ ਇੱਕ ਆਜ਼ਾਦ ਵਿਧਾਇਕ ਹੈ। (ਇਨਪੁਟ-ਭਾਸ਼ਾ)

ETV Bharat Logo

Copyright © 2024 Ushodaya Enterprises Pvt. Ltd., All Rights Reserved.