ETV Bharat / bharat

Budget session second phase: ਰਾਹੁਲ ਦੇ ਬਿਆਨ 'ਤੇ ਹੰਗਾਮਾ, ਵਿਰੋਧੀਆਂ ਨੇ ਕਿਹਾ ਮੁਆਫ਼ੀ ਮੰਗਣ ਰਾਹੁਲ ਗਾਂਧੀ

author img

By

Published : Mar 13, 2023, 4:34 PM IST

BUDGET SESSION SECOND PHASE FROM TODAY UPDATES
Budget session second phase: ਰਾਹੁਲ ਦੇ ਬਿਆਨ 'ਤੇ ਹੰਗਾਮਾ, ਲੋਕ ਸਭਾ ਦੀ ਕਾਰਵਾਈ ਮੁਲਤਵੀ

ਬਜਟ ਸੈਸ਼ਨ-2023 ਦੇ ਦੂਜੇ ਪੜਾਅ ਨੂੰ ਲੈ ਕੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਹਾਲਾਂਕਿ ਰਾਹਲ ਗਾਂਧੀ ਦੇ ਬਿਆਨ ਨੂੰ ਲੈਕੇ ਹੋਏ ਹੰਗਾਮੇ ਕਾਰਨ ਇਸ ਨੂੰ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਵਿਰੋਧੀ ਧਿਰ ਕਾਂਗਰਸ ਵੱਲੋਂ ਸੰਸਦ ਦੀ ਰਣਨੀਤੀ ਨੂੰ ਲੈ ਕੇ ਮੀਟਿੰਗ ਵੀ ਕੀਤੀ ਗਈ ਹੈ।

ਨਵੀਂ ਦਿੱਲੀ: ਬਜਟ ਸੈਸ਼ਨ-2023 ਲਈ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਹੀ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਲੰਡਨ 'ਚ ਕਾਂਗਰਸ ਸਾਂਸਦ ਰਾਹੁਲ ਗਾਂਧੀ ਦੇ ਭਾਸ਼ਣ ਉੱਤੇ ਬੋਲਿਆ। ਇਸ ਦੇ ਵਿਰੋਧ ਵਿੱਚ ਵਿਰੋਧੀ ਧਿਰ ਦੇ ਆਗੂ ਸਦਨ ਵਿੱਚ ਆ ਗਏ। ਸੰਸਦ ਮੈਂਬਰਾਂ ਦੇ ਹੰਗਾਮੇ ਦੌਰਾਨ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ, ‘ਲੰਡਨ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਸੰਸਦ ਮੈਂਬਰਾਂ ਨੂੰ ਸੰਸਦ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਰਾਹੁਲ ਗਾਂਧੀ ਦਾ ਇਹ ਬਿਆਨ ਇਹ ਲੋਕ ਸਭਾ ਦਾ ਅਪਮਾਨ ਹੈ ਅਤੇ ਇਸ ਬਿਆਨ 'ਤੇ ਸਦਨ ਦੇ ਸਪੀਕਰ ਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਸਾਡੇ ਲੋਕਤੰਤਰ ਦਾ ਅਪਮਾਨ ਕਰਨ ਲਈ ਉਸ ਦੇ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।

  • Rahul Gandhi, who is a member of this House, insulted India in London. I demand that his statements should be condemned by all members of this House and he should be asked to apologise before the House: Defence Minister Rajnath Singh in Lok Sabha pic.twitter.com/62GRnx2qbd

    — ANI (@ANI) March 13, 2023 " class="align-text-top noRightClick twitterSection" data=" ">

ਇਕ ਸਮਾਗਮ ਦੌਰਾਨ ਰਾਹੁਲ ਗਾਂਧੀ ਵੱਲੋਂ ਭਾਰਤੀ ਲੋਕਤੰਤਰ ਬਾਰੇ ਕੀਤੀ ਗਈ ਟਿੱਪਣੀ ਦੀ ਨਿੰਦਾ ਕਰਦੇ ਹੋਏ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨੇ ਸੋਮਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਤੋਂ ਮੰਗ ਕੀਤੀ ਕਿ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਸੰਸਦ 'ਚ ਆਉਣ ਲਈ ਨਿਰਦੇਸ਼ ਦੇਣ ਅਤੇ ਸਦਨ ਵਿੱਚ ਆਕੇ ਰੀਹੁਲ ਮੁਆਫ਼ੀ ਮੰਗੇ। ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਸੋਮਵਾਰ ਨੂੰ ਸ਼ੁਰੂ ਹੋਇਆ। ਜਦੋਂ ਸਵੇਰੇ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਸਪੀਕਰ ਓਮ ਬਿਰਲਾ ਨੇ ਚਾਰ ਮਰਹੂਮ ਸਾਬਕਾ ਮੈਂਬਰਾਂ ਦੇ ਦੇਹਾਂਤ ਦਾ ਜ਼ਿਕਰ ਕੀਤਾ ਅਤੇ ਮੈਂਬਰਾਂ ਨੇ ਕੁਝ ਪਲਾਂ ਲਈ ਚੁੱਪ ਰਹਿ ਕੇ ਸੋਗ ਪ੍ਰਗਟ ਕੀਤਾ।

ਇਸ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰਾਂ ਨੇ ਆਪਣੀਆਂ ਸੀਟਾਂ ਤੋਂ 'ਰਾਹੁਲ ਗਾਂਧੀ ਮਾਫੀ ਮੰਗੋ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਦੇ ਨਾਲ ਹੀ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਦੇ ਮੈਂਬਰ ਸੀਟ ਦੇ ਨੇੜੇ ਆ ਗਏ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, 'ਰਾਹੁਲ ਗਾਂਧੀ, ਜੋ ਇਸ ਸਦਨ ਦੇ ਮੈਂਬਰ ਹਨ, ਨੇ ਲੰਡਨ ਜਾ ਕੇ ਭਾਰਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।' ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਰਤ ਵਿੱਚ ਲੋਕਤੰਤਰ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ ਅਤੇ ਵਿਦੇਸ਼ੀ ਤਾਕਤਾਂ ਆ ਕੇ ਲੋਕਤੰਤਰ ਨੂੰ ਬਚਾਉਣ।

ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਰਾਹੁਲ ਗਾਂਧੀ ਨੇ ਭਾਰਤ ਦੇ ਮਾਣ 'ਤੇ, ਭਾਰਤ ਦੀ ਸ਼ਾਨ 'ਤੇ ਡੂੰਘੀ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਹੈ।' ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਇਸ ਵਿਵਹਾਰ ਦੀ ਪੂਰੇ ਸਦਨ ਨੂੰ ਨਿੰਦਾ ਕਰਨੀ ਚਾਹੀਦੀ ਹੈ ਅਤੇ ਨਿਰਦੇਸ਼ ਦੇਣਾ ਚਾਹੀਦਾ ਹੈ ਕਿ ਉਹ ਸੰਸਦ ਦੇ ਮੰਚ 'ਤੇ ਮੁਆਫੀ ਮੰਗਣ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਲੰਡਨ 'ਚ ਇਕ ਸਮਾਗਮ ਦੌਰਾਨ ਰਾਹੁਲ ਗਾਂਧੀ ਨੇ ਇਲਜ਼ਾਮ ਲਾਇਆ ਸੀ ਕਿ ਭਾਰਤੀ ਲੋਕਤੰਤਰ ਦਾ ਢਾਂਚਾ 'ਬਰਬਰ ਹਮਲੇ' ਅਧੀਨ ਹੈ। ਉਨ੍ਹਾਂ ਅਫਸੋਸ ਪ੍ਰਗਟ ਕੀਤਾ ਕਿ ਅਮਰੀਕਾ ਅਤੇ ਯੂਰਪ ਸਮੇਤ ਦੁਨੀਆਂ ਦੇ ਲੋਕਤੰਤਰੀ ਹਿੱਸੇ ਇਸ ਵੱਲ ਧਿਆਨ ਦੇਣ ਵਿੱਚ ਅਸਫਲ ਰਹੇ ਹਨ।

ਰਾਹੁਲ ਨੇ ਭਾਸਣ 'ਚ ਇਹ ਵੀ ਇਲਜ਼ਾਮ ਲਗਾਇਆ ਸੀ ਕਿ ਭਾਰਤ 'ਚ ਲੋਕਤੰਤਰ 'ਤੇ ਹਮਲੇ ਹੋ ਰਹੇ ਹਨ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਾਰਤ ਦੇ ਲੋਕਤੰਤਰੀ ਢਾਂਚੇ ਨੂੰ ਤਬਾਹ ਕਰ ਰਹੇ ਹਨ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਭਾਰਤ ਲੋਕਤੰਤਰ ਦੀ ਮਾਂ ਹੈ ਅਤੇ ਰਾਹੁਲ ਗਾਂਧੀ ਵਿਦੇਸ਼ੀ ਧਰਤੀ 'ਤੇ ਜਾ ਕੇ ਇਸ ਦਾ ਅਪਮਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਵਿਦੇਸ਼ ਜਾ ਕੇ ਇਲਜ਼ਾਮ ਲਗਾ ਰਹੇ ਹਨ। ਜਦਕਿ ਉਨ੍ਹਾਂ ਨੂੰ ਸਦਨ 'ਚ ਬੋਲਣ ਦਾ ਪੂਰਾ ਮੌਕਾ ਦਿੱਤਾ ਜਾਂਦਾ ਹੈ। ਜੋਸ਼ੀ ਨੇ ਪੁੱਛਿਆ ਕਿ ਐਮਰਜੈਂਸੀ ਦੌਰਾਨ ਜਦੋਂ ਬੁਨਿਆਦੀ ਅਧਿਕਾਰਾਂ ਨੂੰ ਮੁਅੱਤਲ ਕੀਤਾ ਗਿਆ ਸੀ ਅਤੇ ਜਦੋਂ ਰਾਹੁਲ ਨੇ ਮੀਡੀਆ ਦੇ ਸਾਹਮਣੇ ਆਰਡੀਨੈਂਸ ਦੀ ਕਾਪੀ ਪਾੜ ਦਿੱਤੀ ਸੀ ਤਾਂ ਕਿਸ ਦੀ ਸਰਕਾਰ ਸੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ, 'ਕਾਂਗਰਸ ਨੇਤਾ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਵਿਦੇਸ਼ੀ ਤਾਕਤਾਂ ਦੇ ਦਖਲ ਦੀ ਮੰਗ ਕਰ ਰਹੇ ਹਨ ਅਤੇ ਅਸੀਂ ਇਸ ਦੀ ਨਿੰਦਾ ਕਰਦੇ ਹਾਂ।

ਇਹ ਵੀ ਪੜ੍ਹੋ: IndiGo Flight Diverted to Pakistan: ਦੋਹਾ ਜਾਣ ਵਾਲੀ ਇੰਡੀਗੋ ਫਲਾਈਟ 'ਚ ਇੱਕ ਯਾਤਰੀ ਦੀ ਮੌਤ, ਪਾਕਿਸਤਾਨ 'ਚ ਕਰਵਾਈ ਐਮਰਜੈਂਸੀ ਲੈਂਡਿੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.