ETV Bharat / bharat

Budget Session Live Updates: ਲੋਕ ਸਭਾ ਦੀ ਕਾਰਵਾਈ ਜਾਰੀ, ਵਿਰੋਧੀ ਕਰ ਰਹੇ ਸਵਾਲ

author img

By

Published : Mar 13, 2023, 9:34 AM IST

Updated : Mar 13, 2023, 2:24 PM IST

Budget Session Live Updates, Budget Session
Budget Session Live Updates

ਬਜਟ ਸੈਸ਼ਨ 2023 ਦੇ ਦੂਜੇ ਪੜਾਅ ਨੂੰ ਲੈ ਕੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਹਾਲਾਂਕਿ ਹੰਗਾਮੇ ਕਾਰਨ ਇਸ ਨੂੰ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਈ ਸੀ। ਇਹ ਸੈਸ਼ਨ ਵੀ ਤੂਫਾਨੀ ਹੋਣ ਦੀ ਉਮੀਦ ਹੈ। ਵਿਰੋਧੀ ਧਿਰ ਕਾਂਗਰਸ ਵੱਲੋਂ ਸੰਸਦ ਦੀ ਰਣਨੀਤੀ ਨੂੰ ਲੈ ਕੇ ਮੀਟਿੰਗ ਕੀਤੀ ਗਈ।

ਨਵੀਂ ਦਿੱਲੀ: ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਲਈ ਰਣਨੀਤੀ ਬਣਾਉਣ ਲਈ ਵਿਰੋਧੀ ਪਾਰਟੀਆਂ ਸੋਮਵਾਰ ਨੂੰ ਸਵੇਰੇ ਮੀਟਿੰਗ ਕੀਤੀ ਹੈ। ਸੈਸ਼ਨ ਦੇ ਦੂਜੇ ਪੜਾਅ 'ਚ ਵਿਰੋਧੀ ਧਿਰ ਕੇਂਦਰੀ ਏਜੰਸੀਆਂ ਦੀ ਕਥਿਤ ਦੁਰਵਰਤੋਂ ਅਤੇ ਅਡਾਨੀ ਵਿਵਾਦ ਸਮੇਤ ਕੁਝ ਹੋਰ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰੇਗੀ। ਸੂਤਰਾਂ ਨੇ ਦੱਸਿਆ ਕਿ ਵਿਰੋਧੀ ਪਾਰਟੀਆਂ ਦੀ ਸੰਸਦ ਭਵਨ ਕੰਪਲੈਕਸ 'ਚ ਰਾਜ ਸਭਾ 'ਚ ਵਿਰੋਧੀ ਧਿਰ ਕਾਂਗਰਸੀ ਨੇਤਾ ਮਲਿਕਾਰਜੁਨ ਖੜਗੇ ਦੇ ਦਫ਼ਤਰ ਵਿੱਚ ਬੈਠਕ ਹੋਈ ਹੈ।


  • Rahul Gandhi, who is a member of this House, insulted India in London. I demand that his statements should be condemned by all members of this House and he should be asked to apologise before the House: Defence Minister Rajnath Singh in Lok Sabha pic.twitter.com/62GRnx2qbd

    — ANI (@ANI) March 13, 2023 " class="align-text-top noRightClick twitterSection" data=" ">



ਲੋਕ ਸਭਾ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, 'ਇਸ ਸਦਨ ਦੇ ਮੈਂਬਰ ਰਾਹੁਲ ਗਾਂਧੀ ਨੇ ਲੰਡਨ 'ਚ ਭਾਰਤ ਦਾ ਅਪਮਾਨ ਕੀਤਾ ਹੈ। ਮੈਂ ਮੰਗ ਕਰਦਾ ਹਾਂ ਕਿ ਉਸ ਦੇ ਬਿਆਨਾਂ ਦੀ ਇਸ ਸਦਨ ਦੇ ਸਾਰੇ ਮੈਂਬਰਾਂ ਵੱਲੋਂ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਅਤੇ ਉਸ ਨੂੰ ਸਦਨ ਦੇ ਸਾਹਮਣੇ ਮੁਆਫੀ ਮੰਗਣ ਲਈ ਕਿਹਾ ਜਾਣਾ ਚਾਹੀਦਾ ਹੈ।

ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ, ‘ਲੰਡਨ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਸੰਸਦ ਮੈਂਬਰਾਂ ਨੂੰ ਸੰਸਦ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਹੈ। ਇਹ ਲੋਕ ਸਭਾ ਦਾ ਅਪਮਾਨ ਹੈ। ਇਸ ਬਿਆਨ 'ਤੇ ਸਦਨ ਦੇ ਸਪੀਕਰ ਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਸਾਡੇ ਲੋਕਤੰਤਰ ਦਾ ਅਪਮਾਨ ਕਰਨ ਲਈ ਉਸ ਦੇ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਦੂਜੇ ਪਾਸੇ, ਕੇਂਦਰੀ ਮੰਤਰੀ ਤੇ ਭਾਜਪਾ ਨੇਤਾ ਪਿਊਸ਼ ਗੋਇਲ ਨੇ ਵੀ ਕਿਹਾ ਕਿ, "ਅਸੀਂ ਮੰਗ ਕਰਦੇ ਹਾਂ ਕਿ ਰਾਹੁਲ ਗਾਂਧੀ ਸੰਸਦ ਵਿੱਚ ਆ ਕੇ ਦੇਸ਼ ਅਤੇ ਸਦਨ ਦੇ ਲੋਕਾਂ ਤੋਂ ਮੁਆਫੀ ਮੰਗਣ।"

  • Rahul Gandhi in London said that MPs were not allowed to speak in Parliament. This is an insult to Lok Sabha. The House speaker should take action against him on this statement. A sedition case should be registered against him for insulting our democracy: Union minister Giriraj… https://t.co/UczybXj2qi pic.twitter.com/fzIj0ZsAkb

    — ANI (@ANI) March 13, 2023 " class="align-text-top noRightClick twitterSection" data=" ">

ਇਨ੍ਹਾਂ ਮੁੱਦਿਆ ਉੱਤੇ ਘੇਰਨਗੇ ਵਿਰੋਧੀ: ਸੰਸਦ ਮੈਂਬਰ ਕਾਂਗਰਸ ਸੰਸਦੀ ਪਾਰਟੀ ਦੇ ਦਫ਼ਤਰ ਵਿੱਚ ਮੀਟਿੰਗ ਕੀਤੀ। ਬੈਠਕ ਦੀ ਪ੍ਰਧਾਨਗੀ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਕੀਤੀ। ਇਸ ਮੀਟਿੰਗ ਵਿੱਚ ਸੰਸਦ ਮੈਂਬਰ ਸੋਨੀਆ ਗਾਂਧੀ ਅਤੇ ਅਧੀਰ ਰੰਜਨ ਚੌਧਰੀ ਵੀ ਸ਼ਾਮਲ ਹੋਏ। ਕੋਚੀ 'ਚ ਬ੍ਰਹਮਪੁਰਮ ਅੱਗ ਦੀ ਘਟਨਾ 'ਤੇ ਚਰਚਾ ਕਰਨ ਲਈ ਕਾਂਗਰਸ ਦੇ ਸੰਸਦ ਮੈਂਬਰ ਕੇਸੀ ਵੇਣੂਗੋਪਾਲ ਨੇ ਰਾਜ ਸਭਾ 'ਚ ਮੁਅੱਤਲੀ ਮਤਾ ਪੇਸ਼ ਕੀਤਾ ਹੈ। ਬੀਆਰਐਸ ਦੇ ਰਾਜ ਸਭਾ ਮੈਂਬਰ ਕੇ ਕੇਸ਼ਵ ਰਾਓ ਨੇ ਸਰਕਾਰ ਦੁਆਰਾ ਸੀਬੀਆਈ ਅਤੇ ਈਡੀ ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ 'ਤੇ ਚਰਚਾ ਦੀ ਮੰਗ ਕਰਦੇ ਹੋਏ ਨਿਯਮ 267 ਦੇ ਤਹਿਤ ਕਾਰੋਬਾਰੀ ਨੋਟਿਸ ਨੂੰ ਮੁਅੱਤਲ ਕੀਤਾ।

  • Delhi | Congress President & LoP Rajya Sabha Mallikarjun Kharge chairs a meeting of Congress MPs at the CPP office in Parliament. MPs Sonia Gandhi and Adhir Ranjan Chowdhury among those present at the meeting. pic.twitter.com/nAXECNgXlw

    — ANI (@ANI) March 13, 2023 " class="align-text-top noRightClick twitterSection" data=" ">

ਇਸ ਦੇ ਨਾਲ ਹੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸੰਸਦ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦਾ ਬਜਟ 2023-24 ਪੇਸ਼ ਕਰੇਗੀ। ਜੰਮੂ-ਕਸ਼ਮੀਰ ਦੇ ਬਜਟ ਦੀਆਂ ਕਾਪੀਆਂ ਸੰਸਦ 'ਚ ਪਹੁੰਚ ਗਈਆਂ ਹਨ। ਵਿਰੋਧੀ ਪਾਰਟੀਆਂ ਦੀ ਮੀਟਿੰਗ ਹੋਵੇਗੀ। ਸੈਸ਼ਨ ਦੇ ਦੂਜੇ ਪੜਾਅ 'ਚ ਵਿਰੋਧੀ ਧਿਰ ਕੇਂਦਰੀ ਏਜੰਸੀਆਂ ਦੀ ਕਥਿਤ ਦੁਰਵਰਤੋਂ ਅਤੇ ਅਡਾਨੀ ਵਿਵਾਦ ਸਮੇਤ ਕੁਝ ਹੋਰ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰੇਗੀ। ਸੂਤਰਾਂ ਨੇ ਦੱਸਿਆ ਕਿ ਵਿਰੋਧੀ ਪਾਰਟੀਆਂ ਦੀ ਸੰਸਦ ਭਵਨ ਕੰਪਲੈਕਸ 'ਚ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਦੇ ਦਫਤਰ 'ਚ ਸਵੇਰੇ 10 ਵਜੇ ਬੈਠਕ ਹੋਣ ਦੀ ਉਮੀਦ ਹੈ।



ਕਾਂਗਰਸ ਅਡਾਨੀ-ਹਿੰਡਨਬਰਗ ਮੁੱਦਿਆਂ ਖਿਲਾਫ ਆਵਾਜ਼ ਚੁੱਕੇਗੀ: ਕਾਂਗਰਸੀ ਆਗੂ ਕੇ. ਸੁਰੇਸ਼ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਡਾਨੀ-ਹਿੰਡਨਬਰਗ ਮੁੱਦੇ ਨੂੰ ਚੁੱਕਦੀ ਰਹੇਗੀ ਅਤੇ ਸਰਕਾਰ ਨੂੰ ਸਵਾਲ ਪੁੱਛਦੀ ਰਹੇਗੀ, ਕਿਉਂਕਿ ਸਰਕਾਰ ਨੇ ਸੈਸ਼ਨ ਦੇ ਪਹਿਲੇ ਪੜਾਅ ਵਿੱਚ ਇਸ ਦਾ ਜਵਾਬ ਨਹੀਂ ਦਿੱਤਾ। ਇਸ ਵਿੱਚ ਮੁੱਖ ਮੁੱਦਾ ਕੇਂਦਰੀ ਏਜੰਸੀਆਂ ਦੀ ਕਥਿਤ ਦੁਰਵਰਤੋਂ ਹੋਣ ਦੀ ਸੰਭਾਵਨਾ ਹੈ। ਇਹ ਵਿਸ਼ਾ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਵਿਰੁੱਧ ਜ਼ਮੀਨ-ਨੌਕਰੀ ਘੁਟਾਲੇ 'ਚ ਚੱਲ ਰਹੀ ਜਾਂਚ ਨੂੰ ਲੈ ਕੇ ਚਰਚਾ 'ਚ ਹੈ। ਸਮਾਜਵਾਦੀ ਪਾਰਟੀ, ਖੱਬੀਆਂ ਪਾਰਟੀਆਂ ਅਤੇ ਡੀਐਮਕੇ ਵੀ ਸੰਘੀ ਢਾਂਚੇ 'ਤੇ ਹਮਲੇ ਅਤੇ ਸੰਸਥਾਵਾਂ ਦੀ ਕਥਿਤ ਦੁਰਵਰਤੋਂ ਦਾ ਵਿਰੋਧ ਕਰ ਰਹੀਆਂ ਹਨ।

ਸੈਸ਼ਨ ਦਾ ਦੂਜਾ ਪੜਾਅ 13 ਮਾਰਚ ਤੋਂ ਸ਼ੁਰੂ ਹੋ ਕੇ 6 ਅਪ੍ਰੈਲ ਤੱਕ: ਸੈਸ਼ਨ ਦੌਰਾਨ ਤ੍ਰਿਣਮੂਲ ਕਾਂਗਰਸ ਐਲਆਈਸੀ, ਐਸਬੀਆਈ ਨੂੰ ਸੰਭਾਵਿਤ ਖਤਰੇ, ਮਹਿੰਗਾਈ, ਬੇਰੁਜ਼ਗਾਰੀ, ਕੇਂਦਰੀ ਏਜੰਸੀਆਂ ਦੀ ਕਥਿਤ ਦੁਰਵਰਤੋਂ ਦਾ ਮੁੱਦਾ ਚੁੱਕੇਗੀ। ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਡੇਰੇਕ ਓ ਬ੍ਰਾਇਨ ਨੇ ਹਾਲ ਹੀ 'ਚ ਕਿਹਾ ਸੀ ਕਿ ਐੱਲਆਈਸੀ ਨਾਲ ਜੁੜੇ ਨਿਵੇਸ਼ ਪ੍ਰਭਾਵ, ਜੋਖਮ, ਮਹਿੰਗਾਈ ਵਰਗੇ ਮੁੱਦਿਆਂ ਦਾ ਆਮ ਲੋਕਾਂ ਦੇ ਜੀਵਨ 'ਤੇ ਗੰਭੀਰ ਪ੍ਰਭਾਵ ਪੈਂਦਾ ਹੈ ਅਤੇ ਤ੍ਰਿਣਮੂਲ ਕਾਂਗਰਸ ਇਨ੍ਹਾਂ ਮੁੱਦਿਆਂ ਨੂੰ ਚੁੱਕੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਗੈਰ-ਭਾਜਪਾ ਸ਼ਾਸਤ ਰਾਜਾਂ ਦੀਆਂ ਸਰਕਾਰਾਂ ਵਿਰੁੱਧ ਕੇਂਦਰੀ ਏਜੰਸੀਆਂ ਦੀ ਕਥਿਤ ਦੁਰਵਰਤੋਂ ਦਾ ਮੁੱਦਾ ਵੀ ਉਠਾਏਗੀ। ਜ਼ਿਕਰਯੋਗ ਗੱਲ ਇਹ ਹੈ ਕਿ ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਨੂੰ ਸ਼ੁਰੂ ਹੋਇਆ ਸੀ ਜਿਸ ਦਿਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕੀਤਾ ਸੀ। ਪ੍ਰੋਗਰਾਮ ਮੁਤਾਬਕ ਸੈਸ਼ਨ ਦਾ ਦੂਜਾ ਪੜਾਅ 13 ਮਾਰਚ ਤੋਂ ਸ਼ੁਰੂ ਹੋ ਕੇ 6 ਅਪ੍ਰੈਲ ਤੱਕ ਚੱਲੇਗਾ। (ਵਾਧੂ ਇਨਪੁਟ-ਏਜੰਸੀ)

ਇਹ ਵੀ ਪੜ੍ਹੋ: Oscars Awards 2023: 'ਆਰਆਰਆਰ' ਦੇ 'ਨਾਟੂ ਨਾਟੂ' ਨੇ ਜਿੱਤਿਆ ਆਸਕਰ, ਰਚਿਆ ਇਤਿਹਾਸ

Last Updated :Mar 13, 2023, 2:24 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.