ETV Bharat / bharat

BSF ਨੇ ਕੌਮਾਂਤਰੀ ਸਰਹੱਦ ’ਤੇ ਬਰਾਮਦ ਕੀਤੀ 3 ਕਰੋੜ 15 ਲੱਖ ਦੀ ਹੈਰੋਇਨ

author img

By

Published : Nov 21, 2021, 5:23 PM IST

ਬੀਐਸਐਫ
ਬੀਐਸਐਫ

ਬੀਐਸਐਫ ਦੇ ਜਵਾਨਾਂ ਨੇ ਆਈਸੀਪੀ ਅਟਾਰੀ ਤੋਂ 630 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ 3 ਕਰੋੜ 15 ਲੱਖ ਰੁਪਏ ਦੱਸੀ ਜਾ ਰਹੀ ਹੈ।

ਨਵੀਂ ਦਿੱਲੀ: ਬੀਐਸਐਫ ਜਵਾਨਾਂ (BSF jawans) ਨੇ ਆਈਸੀਪੀ ਅਟਾਰੀ (ICP Attari) ਨੇੜੇ ਇੱਕ ਸ਼ੱਕੀ ਪੈਕਟ ਬਰਾਮਦ ਕੀਤਾ ਹੈ। ਪੈਕਟ ਵਿੱਚ ਹੈਰੋਇਨ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬਰਾਮਦ ਹੋਈ ਹੈਰੋਇਨ ਦੀ ਕੀਮਤ (price of heroin) ਤਿੰਨ ਕਰੋੜ 15 ਲੱਖ ਰੁਪਏ ਦੱਸੀ ਜਾ ਰਹੀ ਹੈ।

ਦਿੱਲੀ ਤੋਂ ਬੀਐਸਐਫ ਦੇ ਬੁਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੀਐਸਐਫ ਦੇ ਜਵਾਨਾਂ ਨੇ 20 ਨਵੰਬਰ ਨੂੰ ਆਈਸੀਪੀ ਅਟਾਰੀ ਨੇੜੇ ਸੂਤਰਾਂ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਸਰਚ ਅਭਿਆਨ ਦੌਰਾਨ ਕੌਮਾਂਤਰੀ ਸਰਹੱਦ (international border) ਨੇੜੇ ਇੱਕ ਪੈਕਟ ਬਰਾਮਦ ਕੀਤਾ ਗਿਆ ਸੀ। ਕਸਟਮ ਕੈਨਾਈਨ ਨੇ ਇਸ ’ਚ ਨਸ਼ੀਲੇ ਪਦਾਰਥ ਹੋਣ ਦਾ ਸੰਕੇਤ ਦਿੱਤਾ ਸੀ। ਡਰੱਗ ਡਿਟੈਕਸ਼ਨ ਕਿੱਟ ਤੋਂ ਜਾਂਚ ਦੌਰਾਨ ਇਸ ’ਚ ਹੈਰੋਇਨ ਹੋਣ ਦਾ ਖੁਲਾਸਾ ਹੋਇਆ ਹੈ

ਬਰਾਮਦ ਕੀਤੀ ਗਈ ਹੈਰੋਇਨ ਦਾ ਵਜ਼ਨ 630 ਗ੍ਰਾਮ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ 3 ਕਰੋੜ 15 ਲੱਖ ਰੁਪਏ ਦੱਸੀ ਜਾ ਰਹੀ ਹੈ। ਬੀਐਸਐਫ ਨੇ ਹੈਰੋਇਨ ਦਾ ਪੈਕੇਟ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਲਈ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

ਇਹ ਵੀ ਪੜੋ: ਹੈਰਾਨਕੁੰਨ! 4 ਸਾਲ ਦੇ ਬੱਚੇ ਦੇ ਮੂੰਹ ‘ਚ ਬੰਦੂਕ ਰੱਖ ਕੁੱਟਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.