ETV Bharat / bharat

ਭਰਾ ਦੀ ਬੇਵਕੂਫੀ ਤੇ ਨਾਸਮਝੀ ਨੇ ਲੈ ਲਈ ਮਾਸੂਮ ਕੁੜੀ ਦੀ ਜਾਨ, ਕਤਲ ਦੀ ਵਜ੍ਹਾ ਪੜ੍ਹ ਕੇ ਹੋ ਜਾਵੇਗਾ ਦਿਮਾਗ ਸੁੰਨ

author img

By

Published : May 9, 2023, 7:07 PM IST

ਮਹਾਂਰਾਸ਼ਟਰ ਵਿੱਚ ਇਕ ਭਰਾ ਵਲੋਂ ਆਪਣੀ ਮਾਸੂਮ ਭੈਣ ਦਾ ਇਸ ਸ਼ੱਕ ਵਿੱਚ ਕਤਲ ਕਰ ਦਿੱਤਾ ਗਿਆ ਕਿ ਉਸਨੂੰ ਪਹਿਲੀ ਵਾਰ ਪੀਰੀਅਡਸ ਯਾਨੀ ਕਿ ਮਾਂਹਵਾਰੀ ਆਈ ਸੀ ਤੇ ਖੂਨ ਦੇ ਧੱਬੇ ਦੇਖ ਕੇ ਉਸਦੇ ਭਰਾ ਨੂੰ ਸ਼ੱਕ ਸੀ ਉਸਦੀ ਭੈਣ ਨੇ ਕਿਸੇ ਨਾਲ ਪ੍ਰੇਮ ਸੰਬੰਧ ਬਣਾਏ ਹਨ।

Brother killed innocent sister in Maharashtra
ਭਰਾ ਦੀ ਬੇਵਕੂਫੀ ਤੇ ਨਾਸਮਝੀ ਨੇ ਲੈ ਲਈ ਮਾਸੂਮ ਕੁੜੀ ਦੀ ਜਾਨ, ਕਤਲ ਦੀ ਵਜ੍ਹਾ ਪੜ੍ਹ ਕੇ ਹੋ ਜਾਵੇਗਾ ਦਿਮਾਗ ਸੁੰਨ

ਚੰਡੀਗੜ੍ਹ : ਮਹਾਂਰਾਸ਼ਟਰ ਦੇ ਠਾਣੇ ਵਿੱਚ ਇਕ ਭਰਾ ਨੇ ਸ਼ੱਕ ਵਿੱਚ ਹੀ ਆਪਣੀ ਭੈਣ ਦਾ ਕਤਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ 30 ਸਾਲਾ ਸੁਰੱਖਿਆ ਗਾਰਡ ਵਲੋਂ ਆਪਣੀ 12 ਸਾਲ ਦੀ ਭੈਣ ਦਾ ਕਤਲ ਕੀਤਾ ਗਿਆ ਹੈ। ਕਤਲ ਦਾ ਕਾਰਨ ਵੀ ਅਜੀਬ ਅਤੇ ਬੇਬੁਨਿਆਦ ਹੈ। ਭਰਾ ਨੂੰ ਸਿਰਫ ਆਪਣੀ ਭੈਣ ਦੇ ਪ੍ਰੇਮ ਸੰਬੰਧਾਂ ਦਾ ਸ਼ੱਕ ਸੀ। ਦੱਸਿਆ ਜਾ ਰਿਹਾ ਹੈ ਕਿ ਉਸਦੀ ਭੈਣ ਨੂੰ ਪਹਿਲੀ ਵਾਰ ਮਾਂਹਵਾਰੀ ਆਈ ਸੀ। ਇਸ ’ਤੇ ਮੁਲਜ਼ਮ ਨੂੰ ਇਹ ਸ਼ੱਕ ਸੀ ਕਿ ਉਸਦੀ ਭੈਣ ਨੇ ਕਿਸੇ ਪਾਸੇ ਸਰੀਰਕ ਸਬੰਧ ਬਣਾਏ ਹਨ। ਇਹੀ ਸ਼ੱਕ ਉਸਦੀ ਭੈਣ ਦੇ ਕਤਲ ਦਾ ਕਾਰਣ ਬਣ ਗਿਆ। ਜਾਣਕਾਰੀ ਮੁਕਾਬਿਕ ਲੜਕੀ ਉਲਹਾਸਨਗਰ 'ਚ ਆਪਣੇ ਭਰਾ ਅਤੇ ਸਾਲੇ ਨਾਲ ਹੀ ਰਹਿ ਰਹੀ ਸੀ।

ਚਿਹਰਾ ਅਤੇ ਪਿੱਠ ਸਾੜ ਕੇ ਕੀਤਾ ਕਤਲ : ਪੁੁਲਿਸ ਮੁਤਾਬਿਕ ਇਕ ਭਰਾ ਦੀ ਬੇਵਕੂਫੀ ਦਾ ਖਾਮਿਆਜਾ ਉਸਦੀ ਭੈਣ ਨੇ ਭੁਗਤਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਹੀ ਲੜਕੀ ਨੂੰ ਪੀਰੀਅਡਸ ਆਉਣੇ ਸ਼ੁਰੂ ਹੋਏ ਸਨ ਅਤੇ ਉਸਦੇ ਖੂਨ ਵਗ ਰਿਹਾ ਸੀ। ਦੂਜੇ ਪਾਸੇ ਉਸਦੇ ਭਰਾ ਨੇ ਦੇਖਿਆ ਕਿ ਲੜਕੀ ਦੇ ਕੱਪੜਿਆਂ 'ਤੇ ਖੂਨ ਦੇ ਧੱਬੇ ਸਨ ਅਤੇ ਉਸ ਤੋਂ ਬਾਅਦ ਉਸ ਨੂੰ ਸ਼ੱਕ ਹੋਣ ਲੱਗਾ ਕਿ ਉਸ ਦਾ ਕਿਸੇ ਨਾਲ ਪ੍ਰੇਮ ਸੰਬੰਧ ਹਨ। ਉਸ ਮਾਸੂਮ ਕੁੜੀ ਨੂੰ ਵੀ ਇਸ ਮਾਂਹਵਾਰੀ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜਦੋਂ ਮੁਲਜ਼ਮ ਨੇ ਉਸਨੂੰ ਖੂਨ ਦੇ ਧੱਬਿਆਂ ਬਾਰੇ ਪੁੱਛਿਆ ਤਾਂ ਲੜਕੀ ਡਰ ਗਈ ਅਤੇ ਇਸ ਬਾਰੇ ਕੁੱਝ ਨਹੀਂ ਕਹਿ ਸਕੀ। ਪੁਲਿਸ ਮੁਤਾਬਿਕ ਮੁਲਜ਼ਮ ਨੇ ਬਲਦੀ ਚੀਜ਼ ਨਾਲ ਉਸਦਾ ਚਿਹਰਾ ਅਤੇ ਪਿੱਠ ਸਾੜ ਦਿੱਤੀ। ਲੜਕੀ ਇੰਨੀ ਬੁਰੀ ਤਰ੍ਹਾਂ ਸੜ ਗਈ ਕਿ ਉਸ ਦੀ ਜਾਨ ਚਲੀ ਗਈ।

  1. THE KERALA STORY STAY: The Kerala Story ਦੀ ਰਿਲੀਜ਼ 'ਤੇ ਰੋਕ ਲਗਾਉਣ ਲਈ ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨ, 15 ਨੂੰ ਹੋਵੇਗੀ ਅਗਲੀ ਸੁਣਵਾਈ
  2. Wrestler Protest: 17ਵੇਂ ਦਿਨ ਜੰਤਰ-ਮੰਤਰ 'ਤੇ ਬਦਲੀ ਤਸਵੀਰ, ਪੂਰਾ ਇਲਾਕਾ ਛਾਉਣੀ 'ਚ ਤਬਦੀਲ
  3. Shardha Murder Case : ਸ਼ਰਧਾ ਵਾਕਰ ਕਤਲ ਕੇਸ ਵਿੱਚ ਅਦਾਲਤ ਨੇ ਮੁਲਜ਼ਮ ਆਫਤਾਬ ਪੂਨਾਵਾਲਾ ਖ਼ਿਲਾਫ਼ ਦੋਸ਼ ਕੀਤੇ ਤੈਅ

ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬੱਚੀ ਨੂੰ ਇਲਾਜ ਲਈ ਉਲਹਾਸਨਗਰ ਸੈਂਟਰਲ ਹਸਪਤਾਲ ਲਿਆਂਦਾ ਗਿਆ। ਹਸਪਤਾਲ 'ਚ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ। ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਲੜਕੇ ਨੇ ਕਤਲ ਦੀ ਸਾਰੀ ਕਹਾਣੀ ਦੱਸੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.