ETV Bharat / bharat

ਬਾਹਰੀ ਦਿੱਲੀ ਦੇ ਡਰੇਨ 'ਚ ਬੋਰੀ ਅੰਦਰ ਕਈ ਟੁਕੜਿਆਂ 'ਚ ਮਿਲੀ ਲਾਸ਼, ਪੁਲਿਸ ਮ੍ਰਿਤਕ ਦੀ ਪਛਾਣ ਕਰਨ 'ਚ ਲੱਗੀ

author img

By ETV Bharat Punjabi Team

Published : Dec 22, 2023, 8:26 AM IST

Body parts of man found in drain in Delhi: ਬਾਹਰੀ ਦਿੱਲੀ ਦੇ ਬਾਪਰੋਲਾ ਇਲਾਕੇ 'ਚ ਇਕ ਖੁੱਲ੍ਹੇ ਨਾਲੇ 'ਚੋਂ ਵੀਰਵਾਰ ਨੂੰ ਕਈ ਟੁਕੜਿਆਂ 'ਚ ਇਕ ਲਾਸ਼ ਮਿਲੀ। ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ ਅਤੇ ਜਾਂਚ ਕਰ ਰਹੀ ਹੈ।

body parts of man found
body parts of man found

ਨਵੀਂ ਦਿੱਲੀ: ਨੰਗਲੋਈ-ਨਜਫਗੜ੍ਹ ਖੇਤਰ ਦੇ ਬਾਪਰੋਲਾ ਨੇੜੇ ਇੱਕ ਨਾਲੇ ਵਿੱਚ ਇੱਕ ਲਾਸ਼ ਦੇ ਕਈ ਟੁਕੜੇ ਮਿਲੇ ਹਨ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ, ਜਿੱਥੇ ਲਾਸ਼ ਦਾ ਇਕ ਹਿੱਸਾ ਅਤੇ ਇਕ ਹੱਥ ਨਾਲੇ ਦੇ ਪਾਣੀ 'ਚ ਤੈਰ ਰਹੇ ਸਨ। ਜਾਂਚ ਕਰਨ 'ਤੇ ਇਕ ਕਿਲੋਮੀਟਰ ਦੇ ਦਾਇਰੇ ਵਿਚ ਲਾਸ਼ ਦਾ ਇਕ ਹੋਰ ਹਿੱਸਾ ਬਰਾਮਦ ਹੋਇਆ। ਮ੍ਰਿਤਕ ਦੇਹ ਦਾ ਸਿਰ ਗਾਇਬ ਹੈ। ਫਿਲਹਾਲ ਰਣਹੌਲਾ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਦੀਨਦਿਆਲ ਉਪਾਧਿਆਏ ਹਸਪਤਾਲ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮਾਮਲਾ ਦਰਜ ਕਰ ਜਾਂਚ 'ਚ ਜੁਟੀ ਪੁਲਿਸ: ਡੀਸੀਪੀ ਆਊਟਰ ਜਿੰਮੀ ਚਿਰਮ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ, "ਵੀਰਵਾਰ ਸਵੇਰੇ ਪੀਸੀਆਰ ਰਾਹੀਂ ਸੂਚਨਾ ਮਿਲੀ ਸੀ ਕਿ ਪਿੰਡ ਬਪਰੌਲਾ ਨੇੜੇ ਡਰੇਨ ਵਿੱਚ ਇੱਕ ਪਲਾਸਟਿਕ ਦਾ ਥੈਲਾ ਪਿਆ ਹੈ। ਜਿਸ ਦੀ ਜਾਂਚ ਕਰਨ 'ਤੇ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਦੋ ਵੱਖ-ਵੱਖ ਥਾਵਾਂ ਤੋਂ ਲਾਸ਼ ਦੇ ਟੁਕੜੇ ਬਰਾਮਦ ਹੋਏ ਹਨ।" ਇਸ ਮਾਮਲੇ 'ਚ ਆਈ.ਪੀ.ਸੀ. ਦੀ ਧਾਰਾ 302 (ਕਤਲ) ਅਤੇ 201 (ਅਪਰਾਧ ਦੇ ਸਬੂਤ ਗਾਇਬ ਕਰਨ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਥਾਨਕ ਪੁਲਿਸ ਤੋਂ ਇਲਾਵਾ ਵਿਸ਼ੇਸ਼ ਪੁਲਿਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। "ਸਰੀਰ ਦੇ ਹੋਰ ਅੰਗ ਵੀ ਬਰਾਮਦ ਕੀਤੇ ਜਾ ਸਕਣ, ਇਸ ਦੇ ਲਈ ਭਾਲ ਜਾਰੀ ਹੈ।"

ਲਾਸ਼ ਦੀ ਨਹੀਂ ਹੋ ਸਕੀ ਹਾਲੇ ਤੱਕ ਪਹਿਚਾਣ: ਜਿੰਮੀ ਚਿਰਮ ਨੇ ਇਹ ਵੀ ਕਿਹਾ, "ਕਈ ਟੀਮਾਂ ਕਾਤਲਾਂ ਨੂੰ ਗ੍ਰਿਫਤਾਰ ਕਰਨ ਅਤੇ ਪੀੜਤ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਪੁਲਿਸ ਲਾਸ਼ ਦੇ ਅੰਗਾਂ ਬਾਰੇ ਸੁਰਾਗ ਪ੍ਰਾਪਤ ਕਰਨ ਲਈ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਰਹੀ ਹੈ। ਇਸ ਦੇ ਨਾਲ ਹੀ ਨੇੜਲੇ ਪੁਲਿਸ ਥਾਣਿਆਂ ਨੂੰ ਉਨ੍ਹਾਂ ਦੇ ਆਪਣੇ ਖੇਤਰਾਂ ਵਿੱਚ ਗੁੰਮਸ਼ੁਦਾ ਸ਼ਿਕਾਇਤਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਸੰਭਾਵਨਾ ਹੈ ਕਿ ਪੀੜਤ ਦਾ ਕਿਤੇ ਹੋਰ ਕਤਲ ਕਰਕੇ ਇੱਥੇ ਸੁੱਟ ਦਿੱਤਾ ਗਿਆ ਹੋਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.