ETV Bharat / bharat

ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਦੀ ਅਗਵਾਈ ਵਿਚ ਭਾਜਪਾ ਨੇ ਕੱਢੀ ਤਿਰੰਗਾ ਰੈਲੀ

author img

By

Published : Aug 13, 2022, 11:01 PM IST

Union Health Minister Mansukh Mandaviya
Etv Bharatਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ

ਤਿਰੰਗਾ ਯਾਤਰਾ ਕੱਢਣ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਲੁਧਿਆਣਾ ਪਹੁੰਚੇ ਧਾਰਾ ਇਕ ਸੋ ਚਤਾਲੀ ਲੱਗੀ ਹੋਣ ਦੇ ਬਾਵਜੂਦ ਰੈਲੀ ਕੀਤੀ

ਲੁਧਿਆਣਾ ਦੇ ਵਿੱਚ ਅੱਜ ਭਾਜਪਾ ਦੇ ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਤਿਰੰਗਾ ਯਾਤਰਾ ਕੱਢਣ ਲਈ ਪਹੁੰਚੇ ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਪਹੁੰਚੇ ਹੋਏ ਸਨ ਇਸ ਦੌਰਾਨ ਜਦੋਂ ਮਨਸੁਖ ਮੰਡਾਵੀਆ ਕੇਂਦਰੀ ਸਿਹਤ ਮੰਤਰੀ ਪੱਤਰਕਾਰਾਂ ਨਾਲ ਗੱਲਬਾਤ ਕਰਨ ਲੱਗੇ ਤਾਂ ਤਿਰੰਗਾ ਲਹਿਰਾਉਣ ਨੂੰ ਲੈ ਕੇ ਉਨ੍ਹਾਂ ਦੀ ਜ਼ੁਬਾਨ ਫਿਸਲ ਗਈ। ਉਹ ਤਿਰੰਗਾ ਲਹਿਰਾਉਣ ਜਾਂ ਫਹਿਰਾਉਣ ਦੀ ਥਾਂ ਕੁਝ ਹੋਰ ਹੀ ਬੋਲਦੇ ਵਿਖਾਈ ਦਿੱਤੇ ਹਾਲਾਂਕਿ ਪੱਤਰਕਾਰਾਂ ਨਾਲ ਉਹਨਾਂ ਨੇ ਬਹੁਤੀ ਗੱਲਬਾਤ ਨਹੀਂ ਕੀਤੀ।

ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਵਿਚ ਪੁਲਿਸ ਕਮਿਸ਼ਨਰ ਨੇ ਬੀਤੇ ਦਿਨੀਂ ਸੁਰੱਖਿਆ ਦਾ ਹਵਾਲਾ ਦਿੰਦਿਆਂ ਕਿਸੇ ਵੀ ਤਰ੍ਹਾਂ ਦੇ ਧਰਨੇ ਜਾਂ ਰੈਲੀ ਦੀ ਮਨਾਹੀ ਕੀਤੀ ਗਈ ਸੀ ਅਤੇ ਇਸ ਸਬੰਧੀ ਸਿਰਫ ਗਲਾਡਾ ਗਰਾਊਂਡ ਦੇ ਵਿੱਚ ਹੀ ਇਕੱਠ ਕਰਨ ਸਬੰਧੀ ਕਿਹਾ ਗਿਆ ਸੀ।

5 ਲੋਕਾਂ ਤੋਂ ਵੱਧ ਇਕੱਠ ਤੇ ਸਾਫ਼ ਮਨਾਹੀ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਭਾਜਪਾ ਵੱਲੋਂ ਅੱਜ ਵੱਡਾ ਇਕੱਠ ਕੀਤਾ ਗਿਆ। ਇਸ ਸੰਬੰਧੀ ਜਦੋਂ ਸਾਡੇ ਸਹਿਯੋਗੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਪਹੁੰਚੇ ਤਾਂ ਉਨ੍ਹਾਂ ਨੇ ਹੱਥ ਦਿਖਾ ਕੇ ਕੈਮਰਾ ਹੀ ਬੰਦ ਕਰਵਾ ਦਿੱਤਾ। ਇੰਨਾ ਹੀ ਨਹੀਂ ਭਾਜਪਾ ਦੀ ਇਸ ਮੋਟਰਸਾਈਕਲ ਰੈਲੀ ਵਿੱਚ ਕਈ ਭਾਜਪਾ ਆਗੂਆਂ ਵਰਕਰਾਂ ਵੱਲੋਂ ਮੋਟਰਸਾਈਕਲ ਤੇ ਸਵਾਰ ਹੋਣ ਵੇਲੇ ਟਰੈਫਿਕ ਨਿਯਮਾਂ ਦੀ ਵੀ ਧੱਜੀਆਂ ਉਡਾਈਆਂ ਗਈਆਂ।

Union Health Minister Mansukh Mandaviya

ਕਈ ਨੌਜਵਾਨ ਅਤੇ ਭਾਜਪਾ ਦੇ ਆਗੂ ਤੇ ਵਰਕਰ ਬਿਨਾਂ ਹੈਲਮੇਟ ਵਿਖਾਈ ਦਿੱਤੇ। ਕੇਂਦਰੀ ਮੰਤਰੀ ਨੂੰ ਬਿਠਾ ਕੇ ਜੋ ਮੋਟਰਸਾਈਕਲ ਤੇ ਨੌਜਵਾਨ ਲਿਜਾ ਰਿਹਾ ਸੀ ਉਹ ਖੁਦ ਬਿਨਾਂ ਹੈਲਮਟ ਤੋ ਸੀ ਹਾਲਾਂਕਿ ਮੰਤਰੀ ਕੇਂਦਰੀ ਸਿਹਤ ਮੰਤਰੀ ਨੇ ਰੈਲੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕੇਸਰੀ ਰੰਗ ਦੀ ਪੱਗ ਜ਼ਰੂਰ ਬੰਨ੍ਹ ਲਈ ਸੀ।

ਉਨ੍ਹਾਂ ਨੂੰ ਨੌਜਵਾਨ ਵੱਲੋਂ ਪਹਿਲਾਂ ਪੱਗ ਬੰਨ੍ਹੀ ਗਈ ਜਿਸ ਤੋਂ ਬਾਅਦ ਉਹ ਇਸ ਰੈਲੀ ਵਿਚ ਸ਼ਾਮਿਲ ਹੋਏ। ਕੇਂਦਰੀ ਸਿਹਤ ਮੰਤਰੀ ਨੇ ਇੰਨਾ ਜ਼ਰੂਰ ਕਿਹਾ ਕਿ ਪੂਰੇ ਦੇਸ਼ ਭਰ ਵਿੱਚ ਤਿਰੰਗੇ ਦੀ ਸ਼ਾਨ ਲਈ ਤਿਰੰਗਾ ਯਾਤਰਾਵਾਂ ਅਤੇ ਤਿਰੰਗੇ ਲਹਿਰਾਏ ਜਾ ਰਹੇ ਹਨ।

ਉੱਧਰ ਦੂਜੇ ਪਾਸੇ ਜਦੋਂ ਸਾਡੀ ਟੀਮ ਧਾਰਾ 144 ਦੀ ਉਲੰਘਣਾ ਸਬੰਧੀ ਪੁਲਿਸ ਨੂੰ ਸਵਾਲ ਕਰਨ ਪਹੁੰਚੀ ਤਾਂ ਪੁਲਿਸ ਨੇ ਵੀਡੀਓ ਬਣਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਪਲੀਜ਼ ਕਹਿ ਕੇ ਬਾਅਦ ਵਿਚ ਗੱਲ ਕਰਨ ਲਈ ਕਹਿ ਕੇ ਗੱਲ ਟਾਲ ਦਿੱਤੀਰੁਪਿੰਦਰ ਕੌਰ ਸਰਾਂ ਏਡੀਸੀਪੀ ਨੇ ਸਵਾਲ ਪੁੱਛਣ ਤੋਂ ਰੋਕ ਦਿੱਤਾ।

ਇਹ ਵੀ ਪੜ੍ਹੋ:- ਪਟਨਾ ਦੇ ਰੌਸ਼ਨ ਹਿੰਦੂਸਤਾਨੀ ਸਤਾਰਾਂ ਸਾਲਾਂ ਤੋਂ ਵੰਡ ਰਹੇ ਨੇ ਤਿਰੰਗਾ

ETV Bharat Logo

Copyright © 2024 Ushodaya Enterprises Pvt. Ltd., All Rights Reserved.