ETV Bharat / bharat

ਭਾਜਪਾ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ 7 ਬਾਗੀਆਂ ਨੂੰ ਕੀਤਾ ਮੁਅੱਤਲ

author img

By

Published : Nov 20, 2022, 10:06 PM IST

BJP SUSPENDS 7 REBELS CONTESTING AS INDEPENDENTS IN GUJARAT
BJP SUSPENDS 7 REBELS CONTESTING AS INDEPENDENTS IN GUJARAT

ਭਾਜਪਾ 'ਚੋਂ ਕੱਢੇ ਗਏ ਨੇਤਾਵਾਂ 'ਚ ਮਧੂ ਸ਼੍ਰੀਵਾਸਤਵ, ਅਰਵਿੰਦ ਲਦਾਨੀ, ਦੀਨੂ ਪਟੇਲ, ਹਰਸ਼ਦ ਵਸਾਵਾ ਅਤੇ ਧਵਲ ਸਿੰਘ ਝਾਲਾ ਸਮੇਤ 7 ਲੋਕਾਂ ਦੇ ਨਾਂ ਸ਼ਾਮਲ ਹਨ।Assembly Elections 2022 in Gujarat

ਗਾਂਧੀਨਗਰ: ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ 2022 (Assembly Elections 2022 in Gujarat) ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਸੂਬੇ 'ਚ 27 ਸਾਲਾਂ ਤੋਂ ਸਰਕਾਰ ਚਲਾ ਰਹੀ ਭਾਜਪਾ ਦੀ ਕਾਰਗੁਜ਼ਾਰੀ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਪਾਰਟੀ ਇੱਕ ਵਾਰ ਫਿਰ ਸੂਬੇ ਵਿੱਚ ਕਮਲ ਦਾ ਫੁੱਲ ਖਿਲਾਰਨ ਲਈ ਪੂਰਾ ਜ਼ੋਰ ਲਾ ਰਹੀ ਹੈ।

ਪਰ ਬਾਗੀ ਆਗੂ ਸਾਰੀ ਖੇਡ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਭਾਜਪਾ ਨੇ ਹੁਣ ਬਾਗੀਆਂ ਖਿਲਾਫ ਸਖਤ ਕਾਰਵਾਈ ਕੀਤੀ ਹੈ। ਗੁਜਰਾਤ ਬੀਜੇਪੀ ਦੇ ਪ੍ਰਦੇਸ਼ ਪ੍ਰਧਾਨ ਸੀਆਰ ਪਾਟਿਲ ਨੇ ਪਾਰਟੀ ਦੇ ਖਿਲਾਫ ਬਗਾਵਤ ਕਰਨ ਵਾਲੇ 7 ਨੇਤਾਵਾਂ ਨੂੰ ਕੱਢ ਦਿੱਤਾ ਹੈ।

ਇਨ੍ਹਾਂ ਆਗੂਆਂ ਨੇ ਪਾਰਟੀ ਵੱਲੋਂ ਟਿਕਟਾਂ ਨਾ ਮਿਲਣ ਕਾਰਨ ਆਜ਼ਾਦ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਪਾਰਟੀ 'ਚੋਂ ਕੱਢੇ ਗਏ ਨੇਤਾਵਾਂ 'ਚ ਮਧੂ ਸ਼੍ਰੀਵਾਸਤਵ, ਅਰਵਿੰਦ ਲਦਾਨੀ, ਦੀਨੂ ਪਟੇਲ, ਹਰਸ਼ਦ ਵਸਾਵਾ ਅਤੇ ਧਵਲ ਸਿੰਘ ਝਾਲਾ 7 ਲੋਕਾਂ ਦੇ ਨਾਂ ਸ਼ਾਮਲ ਹਨ। ਸੂਬਾ ਪ੍ਰਧਾਨ ਨੇ ਪਾਰਟੀ ਵਿਰੁੱਧ ਕੰਮ ਕਰਨ ਲਈ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।

ਟਿਕਟ ਨਾ ਮਿਲਣ ਕਾਰਨ ਆਜ਼ਾਦ ਭਰਿਆ ਸੀ ਪਰਚਾ: ਭਾਜਪਾ ਦੇ ਕਈ ਆਗੂਆਂ ਨੇ ਪਾਰਟੀ ਵੱਲੋਂ ਟਿਕਟਾਂ ਨਾ ਮਿਲਣ ਕਾਰਨ ਆਜ਼ਾਦ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਨ੍ਹਾਂ ਵਿੱਚ ਕਈ ਵਿਧਾਇਕ ਤੇ ਸਾਬਕਾ ਵਿਧਾਇਕ ਵੀ ਸ਼ਾਮਲ ਹਨ। ਪਾਰਟੀ ਵਿੱਚੋਂ ਕੱਢੇ ਗਏ ਅਰਵਿੰਦ ਲਡਾਨੀ ਨੇ ਵੀ ਆਜ਼ਾਦ ਨਾਮਜ਼ਦਗੀ ਦਾਖ਼ਲ ਕੀਤੀ ਸੀ। ਸੂਬਾ ਪ੍ਰਧਾਨ ਨੂੰ ਮਨਾਉਣ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੀ ਨਾਮਜ਼ਦਗੀ ਵਾਪਸ ਨਹੀਂ ਲਈ ਹੈ। ਭਾਜਪਾ ਦੀ ਟਿਕਟ 'ਤੇ ਵਾਘੋਦੀਆ ਤੋਂ 6 ਵਾਰ ਵਿਧਾਇਕ ਰਹੇ ਮਧੂ ਸ਼੍ਰੀਵਾਸਤਵ ਨੂੰ ਟਿਕਟ ਨਾ ਮਿਲਣ 'ਤੇ ਉਹ ਵੀ ਆਜ਼ਾਦ ਮੈਦਾਨ 'ਚ ਕੁੱਦ ਪਏ ਸੀ।

ਇਹ ਵੀ ਪੜ੍ਹੋ: ਡੇਰਾ ਪ੍ਰੇਮੀ ਕਤਲ ਮਾਮਲਾ: ਪੰਜਾਬ ਪੁਲਿਸ ਨੇ ਗੈਂਗਸਟਰ ਰਾਜ ਹੁੱਡਾ ਦਾ ਕੀਤਾ ਐਨਕਾਉਂਟਰ

ETV Bharat Logo

Copyright © 2024 Ushodaya Enterprises Pvt. Ltd., All Rights Reserved.