ETV Bharat / bharat

ਪਹਿਲਵਾਨ ਸੁਸ਼ੀਲ ਤੋਂ ਐਵਾਰਡ ਵਾਪਸੀ ਲਈ ਭਾਜਪਾ ਨੇ ਉਪ ਰਾਜਪਾਲ ਤੱਕ ਕੀਤੀ ਪਹੁੰਚ

author img

By

Published : May 22, 2021, 8:58 PM IST

ਸਾਗਰ ਪਹਿਲਵਾਨ ਦੇ ਕਤਲ ਮਾਮਲੇ 'ਚ ਭਗੌੜਾ ਚੱਲ ਰਹੇ ਉਲੰਪੀਅਨ ਤਗਮਾ ਜੇਤੂ ਸੁਸ਼ੀਲ ਕੁਮਾਰ ਦੀ ਲੋਕੇਸ਼ਨ ਪੰਜਾਬ 'ਚ ਮਿਲੀ ਹੈ। ਦਿੱਲੀ ਪ੍ਰਦੇਸ਼ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਉਪ ਰਾਜਪਾਲ ਅਨਿਲ ਬੈਜਲ ਤੋਂ ਸੁਸ਼ੀਲ ਪਹਿਲਵਾਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਪਹਿਲਵਾਨ ਸੁਸ਼ੀਲ ਤੋਂ ਅਵਾਰਡ ਵਾਪਸੀ ਲਈ ਭਾਜਪਾ ਨੇ ਉਪ ਰਾਜਪਾਲ ਤੱਕ ਕੀਤੀ ਪਹੁੰਚ
ਪਹਿਲਵਾਨ ਸੁਸ਼ੀਲ ਤੋਂ ਅਵਾਰਡ ਵਾਪਸੀ ਲਈ ਭਾਜਪਾ ਨੇ ਉਪ ਰਾਜਪਾਲ ਤੱਕ ਕੀਤੀ ਪਹੁੰਚ

ਨਵੀਂ ਦਿੱਲੀ: ਛਤਰਸਾਲ ਸਟੇਡੀਅਮ 'ਚ ਹੋਏ ਸਾਗਰ ਪਹਿਲਵਾਨ ਦੇ ਕਤਲ ਮਾਮਲੇ 'ਚ ਪਿਛਲੇ 18 ਦਿਨਾਂ ਤੋਂ ਸੁਸ਼ੀਲ ਫਰਾਰ ਚੱਲ ਰਿਹਾ ਹੈ। ਅਜਿਹੀ ਸਥਿਤੀ ਵਿੱਚ ਪੁਲਿਸ ਨੂੰ ਉਸਦੇ ਪੰਜਾਬ ਵਿੱਚ ਲੁਕੇ ਹੋਣ ਦੀ ਜਾਣਕਾਰੀ ਮਿਲੀ ਹੈ। ਦੂਜੇ ਪਾਸੇ ਭਾਜਪਾ ਆਗੂ ਪ੍ਰਵੀਨ ਸ਼ੰਕਰ ਕਪੂਰ ਨੇ ਉਪ-ਰਾਜਪਾਲ ਤੋਂ ਸੁਸ਼ੀਲ ਪਹਿਲਵਾਨ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਹੈ ਕਿ ਫਰਾਰ ਸੁਸ਼ੀਲ ਨੂੰ ਦਿੱਤੇ ਸਾਰੇ ਪੁਰਸਕਾਰ ਉਸ ਤੋਂ ਵਾਪਸ ਲੈ ਲਏ ਜਾਣੇ ਚਾਹੀਦੇ ਹਨ। ਇਸਦੇ ਲਈ ਉਪ ਰਾਜਪਾਲ ਨੂੰ ਤੁਰੰਤ ਰਾਸ਼ਟਰਪਤੀ ਨੂੰ ਸਿਫਾਰਸ਼ ਕਰਨੀ ਚਾਹੀਦੀ ਹੈ।

ਦਿੱਲੀ ਪ੍ਰਦੇਸ਼ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਉਪ ਰਾਜਪਾਲ ਅਨਿਲ ਬੈਜਲ ਤੋਂ ਮੰਗ ਕੀਤੀ ਹੈ ਕਿ ਕਤਲ ਕੇਸ 'ਚ ਫ਼ਰਾਰ ਚੱਲ ਰਹੇ ਉਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਵੱਲ ਧਿਆਨ ਦਿੱਤਾ ਜਾਵੇ। ਕਤਲ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਅਤੇ ਉਸ ਉੱਤੇ ਇੱਕ ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਹੈ।

ਇਹ ਵੀ ਪੜ੍ਹੋ:SGPC ਵੱਲੋਂ ਬਣਾਏ ਕੋਵਿਡ ਕੇਅਰ ਸੈਂਟਰ ਦਾ ਸੁਖਬੀਰ ਵੱਲੋਂ ਉਦਘਾਟਨ

ਦਿੱਲੀ ਪੁਲਿਸ ਕੋਲ ਸੁਸ਼ੀਲ ਕੁਮਾਰ ਦਾ ਕਤਲ 'ਚ ਹੱਥ ਹੋਣ ਦੇ ਪੱਕੇ ਸਬੂਤ ਹਨ। ਇਸ ਨਾਲ ਸਬੰਧਤ ਵੀਡੀਓ ਵੀ ਪੁਲਿਸ ਕੋਲ ਹੈ। ਐੱਫਐੱਸਐੱਲ ਦੀ ਜਾਂਚ 'ਚ ਇਹ ਵੀ ਸਾਬਤ ਹੋਇਆ ਹੈ ਕਿ ਇਸ ਵੀਡੀਓ 'ਚ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ। ਇਸ ਲਈ ਸਰਕਾਰ ਲਈ ਇਸ 'ਤੇ ਪ੍ਰਸ਼ਾਸਨਿਕ ਕਾਰਵਾਈ ਕਰਨਾ ਬਹੁਤ ਜ਼ਰੂਰੀ ਹੈ।
ਸਾਰੇ ਐਵਾਰਡ ਵਾਪਸ ਲਏ ਜਾਣ
ਭਾਜਪਾ ਦੇ ਬੁਲਾਰੇ ਨੇ ਉਪ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਉਹ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸਿਫਾਰਸ਼ ਕਰਨ ਕਿ ਫ਼ਰਾਰ ਚੱਲ ਰਹੇ ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਦਿੱਤੇ ਗਏ ਰਾਜੀਵ ਗਾਂਧੀ ਖੇਲ ਰਤਨ ਅਤੇ ਅਰਜੁਨ ਐਵਾਰਡ ਦੇ ਨਾਲ ਹੀ ਪਦਮ ਸ਼੍ਰੀ ਅਵਾਰਡ ਨੂੰ ਵੀ ਵਾਪਸ ਲੈਣ। ਇਸਦੇ ਨਾਲ ਹੀ ਉਹ ਦਿੱਲੀ ਸਰਕਾਰ ਨੂੰ ਨਿਰਦੇਸ਼ ਦੇਣ ਕਿ ਸੁਸ਼ੀਲ ਕੁਮਾਰ ਨੂੰ ਸਿੱਖਿਆ/ਖੇਡ ਵਿਭਾਗ ਵਿੱਚ ਮਿਲੀ ਨੌਕਰੀ ਤੋਂ ਤੁਰੰਤ ਮੁਅੱਤਲ ਕਰ ਦਿੱਤਾ ਜਾਵੇ।

ਇਹ ਵੀ ਪੜ੍ਹੋ:ਹਾਈਕਮਾਨ ਦੇ ਦਖ਼ਲ ਤੋਂ ਬਾਅਦ ਸਿੱਧੂ ਨੇ ਸੁੱਟਿਆ ਇੱਕ ਹੋਰ ਬੰਬ !

ETV Bharat Logo

Copyright © 2024 Ushodaya Enterprises Pvt. Ltd., All Rights Reserved.