ETV Bharat / bharat

Watch: 'ਮੋਦੀ ਸਰਨੇਮ' ਮੁੱਦੇ 'ਤੇ ਭਾਜਪਾ ਨੇ ਕਿਹਾ- "ਮੁਆਫ਼ੀ ਮੰਗਣਾ ਰਾਹੁਲ ਗਾਂਧੀ ਦੇ ਸੁਭਾਅ 'ਚ ਨਹੀਂ"

author img

By

Published : Jul 7, 2023, 3:37 PM IST

BJP comments on Gujarat High Court verdict on defamation case against Rahul Gandhi

ਗੁਜਰਾਤ ਹਾਈਕੋਰਟ ਨੇ ਮੋਦੀ ਸਰਨੇਮ ਮਾਮਲੇ 'ਚ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਸਮੀਖਿਆ ਪਟੀਸ਼ਨ ਦਾਇਰ ਕੀਤੀ ਹੈ। ਇਸ 'ਤੇ ਭਾਜਪਾ ਦੇ ਸੰਸਦ ਮੈਂਬਰ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਹਾਲਾਂਕਿ ਰਾਹੁਲ ਗਾਂਧੀ ਨੂੰ ਇਸ ਮਾਮਲੇ 'ਤੇ ਮੁਆਫ਼ੀ ਮੰਗਣੀ ਚਾਹੀਦੀ ਸੀ, ਪਰ ਮੁਆਫੀ ਮੰਗਣਾ ਰਾਹੁਲ ਗਾਂਧੀ ਦੇ ਸੁਭਾਅ 'ਚ ਨਹੀਂ ਹੈ।

ਨਵੀਂ ਦਿੱਲੀ : ਗੁਜਰਾਤ ਹਾਈ ਕੋਰਟ ਨੇ 'ਮੋਦੀ ਸਰਨੇਮ' ਮਾਣਹਾਨੀ ਮਾਮਲੇ 'ਚ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਸਮੀਖਿਆ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਸ 'ਤੇ ਭਾਜਪਾ ਸੰਸਦ ਰਵੀਸ਼ੰਕਰ ਪ੍ਰਸਾਦ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਾਂਗਰਸ ਨੂੰ ਸਵਾਲ ਪੁੱਛਿਆ ਹੈ। ਇਹ ਵੀ ਕਿਹਾ ਕਿ ਤੁਸੀਂ (ਕਾਂਗਰਸ) ਰਾਹੁਲ ਗਾਂਧੀ ਨੂੰ ਕਿਉਂ ਨਹੀਂ ਕਾਬੂ ਕਰ ਸਕਦੇ? ਤੁਸੀਂ ਉਨ੍ਹਾਂ ਨੂੰ ਸਹੀ ਢੰਗ ਨਾਲ ਬੋਲਣ ਦੀ ਸਿਖਲਾਈ ਕਿਉਂ ਨਹੀਂ ਦੇ ਸਕਦੇ? ਉਹ ਤੁਹਾਡਾ ਆਗੂ ਹੈ। ਰਵੀਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਜੇਕਰ ਰਾਹੁਲ ਗਾਂਧੀ ਨੇ ਮੁਆਫੀ ਮੰਗੀ ਹੁੰਦੀ ਤਾਂ ਅੱਜ ਇਹ ਮਾਮਲਾ ਇੱਥੇ ਹੀ ਖਤਮ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਮਸ਼ਹੂਰ ਆਗੂਆਂ ਅਤੇ ਸੰਸਥਾਵਾਂ ਨੂੰ ਗਾਲ੍ਹਾਂ ਕੱਢਣੀਆਂ ਅਤੇ ਬਦਨਾਮ ਕਰਨਾ ਰਾਹੁਲ ਗਾਂਧੀ ਦੀ ਪੁਰਾਣੀ ਆਦਤ ਬਣ ਗਈ ਹੈ।

  • #WATCH | Gujarat High Court verdict on defamation case against Rahul Gandhi | BJP MP Ravi Shankar Prasad says, "...We would like to ask Congress - why can't you control Rahul Gandhi? Why can't you train him to speak properly? He is your leader. Had he apologised in this matter,… pic.twitter.com/DQ8sVNqIum

    — ANI (@ANI) July 7, 2023 " class="align-text-top noRightClick twitterSection" data=" ">

ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਦਾ ਕੋਈ ਪਹਿਲਾ ਮਾਮਲਾ ਨਹੀਂ : ਦੂਜੇ ਪਾਸੇ ਦਿੱਲੀ ਭਾਜਪਾ ਦੇ ਸੂਬਾ ਬੁਲਾਰੇ ਹਰੀਸ਼ ਖੁਰਾਣਾ ਨੇ ਕਾਂਗਰਸੀ ਆਗੂਆਂ 'ਤੇ ਵਿਅੰਗ ਕੱਸਦਿਆਂ ਕਿਹਾ ਕਿ ਹੁਣ ਉਹ ਘਟੀਆ ਰਾਜਨੀਤੀ ਕਰਨਗੇ। ਇੱਕ ਟਵੀਟ ਵਿੱਚ ਉਨ੍ਹਾਂ ਨੇ ਕਿਹਾ ਕਿ ਗੁਜਰਾਤ ਹਾਈ ਕੋਰਟ ਨੇ ਰਾਹੁਲ ਗਾਂਧੀ ਦੀ ਪਟੀਸ਼ਨ ਨੂੰ ਰੱਦ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਦੇ ਖਿਲਾਫ ਪਹਿਲਾਂ ਹੀ 10 ਮਾਮਲੇ ਪੈਂਡਿੰਗ ਹਨ। ਮਾਣਹਾਨੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਜਾ ਚੁੱਕੀ ਹੈ। ਅਜਿਹੇ 'ਚ ਹੁਣ ਰਾਹੁਲ ਗਾਂਧੀ ਚੋਣ ਨਹੀਂ ਲੜ ਸਕਣਗੇ।

  • Biggest Breaking @RahulGandhi को बड़ा झटका

    गुजरात हाईकोर्ट ने ख़ारिज की याचिका

    हाईकोर्ट ने कहा कि राहुल गांधी पर 10 क्रिमिनल केस पहले से पेंडिंग हैं। मानहानि का ये कोई पहला मामला नहीं है।

    राहुल गांधी की लोकसभा सदस्यता पहले ही रद्द की जा चुकी है।

    राहुल गांधी चुनाव नहीं लड़…

    — Harish Khurana (@HarishKhuranna) July 7, 2023 " class="align-text-top noRightClick twitterSection" data=" ">

ਕੀ ਹੈ ਮੋਦੀ ਸਰਨੇਮ ਮਾਮਲਾ: ਤੁਹਾਨੂੰ ਦੱਸ ਦੇਈਏ ਕਿ 2019 'ਚ ਕਰਨਾਟਕ ਦੇ ਕੋਲਾਟ 'ਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਰਾਹੁਲ ਗਾਂਧੀ ਨੇ ਮੋਦੀ ਸਰਨੇਮ ਨੂੰ ਚੋਰਾਂ ਨਾਲ ਜੋੜਨ ਵਾਲੀ ਟਿੱਪਣੀ ਕੀਤੀ ਸੀ। ਨੀਰਵ ਮੋਦੀ ਬਾਰੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ 'ਸਾਰੇ ਚੋਰਾਂ ਦੇ ਨਾਂ 'ਤੇ ਮੋਦੀ ਕਿਉਂ ਹੈ, ਚਾਹੇ ਉਹ ਨੀਰਵ ਮੋਦੀ ਹੋਵੇ, ਲਲਿਤ ਮੋਦੀ ਜਾਂ ਨਰਿੰਦਰ ਮੋਦੀ'। ਇਸ ਤੋਂ ਬਾਅਦ ਹੀ ਸੂਰਤ ਦੇ ਭਾਜਪਾ ਵਿਧਾਇਕ ਨੇ ਸੂਰਤ ਦੀ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।

ਮਸ਼ਹੂਰ ਆਗੂਆਂ ਨੂੰ ਗਾਲ੍ਹਾਂ ਕੱਢਣੀਆਂ ਅਤੇ ਬਦਨਾਮ ਕਰਨਾ ਰਾਹੁਲ ਗਾਂਧੀ ਦੀ ਪੁਰਾਣੀ ਆਦਤ : ਭਾਜਪਾ ਸੰਸਦ ਰਵੀਸ਼ੰਕਰ ਪ੍ਰਸਾਦ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਾਂਗਰਸ ਨੂੰ ਸਵਾਲ ਪੁੱਛਿਆ ਹੈ। ਇਹ ਵੀ ਕਿਹਾ ਕਿ ਤੁਸੀਂ (ਕਾਂਗਰਸ) ਰਾਹੁਲ ਗਾਂਧੀ ਨੂੰ ਕਿਉਂ ਨਹੀਂ ਕਾਬੂ ਕਰ ਸਕਦੇ? ਤੁਸੀਂ ਉਨ੍ਹਾਂ ਨੂੰ ਸਹੀ ਢੰਗ ਨਾਲ ਬੋਲਣ ਦੀ ਸਿਖਲਾਈ ਕਿਉਂ ਨਹੀਂ ਦੇ ਸਕਦੇ? ਉਹ ਤੁਹਾਡਾ ਆਗੂ ਹੈ। ਰਵੀਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਜੇਕਰ ਰਾਹੁਲ ਗਾਂਧੀ ਨੇ ਮੁਆਫੀ ਮੰਗੀ ਹੁੰਦੀ ਤਾਂ ਅੱਜ ਇਹ ਮਾਮਲਾ ਇੱਥੇ ਹੀ ਖਤਮ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਮਸ਼ਹੂਰ ਆਗੂਆਂ ਅਤੇ ਸੰਸਥਾਵਾਂ ਨੂੰ ਗਾਲ੍ਹਾਂ ਕੱਢਣੀਆਂ ਅਤੇ ਬਦਨਾਮ ਕਰਨਾ ਰਾਹੁਲ ਗਾਂਧੀ ਦੀ ਪੁਰਾਣੀ ਆਦਤ ਬਣ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.