ETV Bharat / bharat

ਯੂਪੀ ਪੁਲਿਸ ਨੇ ਪਾਕਿ PM ਇਮਰਾਨ ਖਾਨ ਦੇ ਝੂਠ ਨੂੰ ਕੀਤਾ ਬੇਨਕਾਬ

author img

By

Published : Jan 4, 2020, 2:56 AM IST

Updated : Jan 4, 2020, 7:40 AM IST

UP police expose Pakistan PM Imran Khan fake video
ਫ਼ੋਟੋ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਟਵੀਟ ਕੀਤੀ ਗਈ ਜਾਅਲੀ ਵੀਡੀਓ ਨੂੰ ਲੈ ਕੇ ਯੂਪੀ ਪੁਲਿਸ ਨੇ ਉਨ੍ਹਾਂ ਦੇ ਝੂਠ ਨੂੰ ਬੇਨਕਾਬ ਕਰ ਦਿੱਤਾ ਹੈ। ਜਿਸ ਤੋਂ ਬਾਅਦ ਇਮਰਾਨ ਖਾਨ ਨੇ ਵੀਡੀਓ ਨੂੰ ਆਪਣੇ ਟਵੀਟਰ ਅਕਾਊਂਟ ਤੋਂ ਡੀਲੀਟ ਕਰ ਦਿੱਤਾ।

ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਟਵੀਟ ਕੀਤੀ ਗਈ ਵੀਡੀਓ ਨੇ ਉਨ੍ਹਾਂ ਦੀ ਨਾਪਾਕ ਕਰਤੁਤ ਸਾਬਿਤ ਕਰ ਦਿੱਤੀ ਹੈ। ਦੇਸ਼ ਭਰ 'ਚ ਸਿਟੀਜ਼ਨਸ਼ਿਪ ਸੋਧ ਕਾਨੂੰਨ ਵਿਰੁੱਧ ਚੱਲ ਰਹੇ ਅੰਦੋਲਨ ਅਤੇ ਸ਼ੁਕਰਵਾਰ ਨੂੰ ਪਾਕਿਸਤਾਨ ਦੇ ਨਨਕਾਣਾ ਸਾਹਿਬ 'ਤੇ ਹੋਏ ਪਥਰਾਅ ਦੇ ਵਿਚਕਾਰ ਇਮਰਾਨ ਖਾਨ ਨੇ ਇੱਕ ਵੀਡੀਓ ਸਾਂਝਾ ਕੀਤਾ, ਜਿਸ 'ਚ ਪੁਲਿਸ ਕੁਝ ਲੋਕਾਂ 'ਤੇ ਹਮਲੇ ਕਰ ਰਹੀ ਹੈ। ਪਰ ਇਮਰਾਨ ਖ਼ਾਨ ਵੱਲੋਂ ਜਾਰੀ ਕੀਤੀ ਗਈ ਵੀਡੀਓ ਨੇ ਉਨ੍ਹਾਂ 'ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ।

UP police expose Pakistan PM Imran Khan fake video
ਫ਼ੋਟੋ

ਦਰਅਸਲ ਇਮਰਾਨ ਖਾਨ ਨੇ ਬੰਗਲਾਦੇਸ਼ ਦੀ ਹਿੰਸਾ ਦੀ ਇੱਕ ਪੁਰਾਣੀ ਵੀਡੀਓ ਨੂੰ ਟਵੀਟ ਕਰਦਿਆਂ ਕਿਹਾ ਕਿ ਯੂਪੀ ਵਿੱਚ ਮੁਸਲਮਾਨਾਂ ਵਿਰੁੱਧ ਭਾਰਤੀ ਪੁਲਿਸ ਦਾ ਪ੍ਰੋਗਰਾਮ।' ਪਰ ਜਦੋਂ ਵੀਡੀਓ ਦੀ ਸੱਚਾਈ ਸਾਹਮਣੇ ਆਈ, ਤਾਂ ਉਨ੍ਹਾਂ ਨੇ ਟਵੀਟ ਨੂੰ ਡਲੀਟ ਕਰ ਦਿੱਤਾ। ਯੂਪੀ ਪੁਲਿਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਵੀਡੀਓ ਜਾਅਲੀ ਹੈ ਤੇ ਉਨ੍ਹਾਂ ਵੱਲੋਂ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।

UP police expose Pakistan PM Imran Khan fake video
ਫ਼ੋਟੋ

ਇਮਰਾਨ ਖ਼ਾਨ ਵੱਲੋਂ ਜਾਰੀ ਟਵਿੱਟਰ 'ਤੇ ਪਾਈ ਗਈ ਵੀਡੀਓ ਦੇ ਟਵੀਟ 'ਤੇ ਯੂਪੀ ਪੁਲਿਸ ਨੇ ਰੀ ਟਵੀਟ ਕਰਦੇ ਹੋਏ ਲਿੱਖਿਆ ਕਿ ਇਹ ਵੀਡੀਓ ਯੂਪੀ ਦਾ ਨਹੀਂ ਬਲਕਿ 2013 ਦਾ ਬੰਗਲਾਦੇਸ਼ ਦਾ ਹੈ। ਜਿਹੜੇ ਮੁਲਾਜ਼ਮ ਲਾਠੀਆਂ ਚਲਾ ਰਹੇ ਹਨ ਉਨ੍ਹਾਂ ਦੇ ਵੈਸਟੈਂ 'ਤੇ ਰੈਬ (ਰੈਪਿਡ ਐਕਸ਼ਨ ਬਟਾਲੀਅਨ) ਲਿੱਖਿਆ ਹੋਇਆ ਹੈ। ਬੁਰੀ ਤਰ੍ਹਾਂ ਟਰੋਲ ਕੀਤੇ ਜਾਣ ਤੋਂ ਬਾਅਦ ਇਮਰਾਨ ਨੇ ਆਖਰਕਾਰ ਇਸ ਵੀਡੀਓ ਨੂੰ ਹਟਾ ਲਿਆ।

UP police expose Pakistan PM Imran Khan fake video
ਫ਼ੋਟੋ
Intro:Body:

sa


Conclusion:
Last Updated :Jan 4, 2020, 7:40 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.