ETV Bharat / bharat

1947 ਦੀਆਂ ਵਿਛੜੀਆਂ ਦਾ ਕਰਤਾਰਪੁਰ ਸਾਹਿਬ ਨੇ ਕਰਵਾਇਆ ਮੇਲ

author img

By

Published : Feb 16, 2020, 9:00 PM IST

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ 'ਚ ਦੋ ਬਜ਼ੁਰਗ ਔਰਤਾਂ ਇੱਕ-ਦੂਜੇ ਦੇ ਗਲ੍ਹ ਲੱਗ ਕੇ ਰੋਣ ਲੱਗਦੀਆਂ ਹਨ।

73 years
73 years

ਨਵੀਂ ਦਿੱਲੀ: 1947 ਦੀ ਭਾਰਤ ਪਾਕਿਸਤਾਨ ਵੰਡ ਵੇਲੇ ਬਚਪਨ 'ਚ ਜੁਦਾ ਹੋਈਆਂ ਦੋ ਬਜ਼ੁਰਗ ਔਰਤਾਂ ਪਾਕਿਸਤਾਨ 'ਚ ਮਿਲੀਆਂ। 73 ਵਰ੍ਹਿਆ ਬਾਅਦ ਇਨ੍ਹਾਂ ਦੋ ਬਜ਼ੁਰਗ ਔਰਤਾਂ ਦਾ ਸ੍ਰੀ ਕਰਤਾਰਪੁਰ ਸਾਹਿਬ 'ਚ ਮੇਲ ਹੋਇਆ।

ਵੀਡੀਓ

ਇੰਨੀ ਉਮਰ ਹੋਣ ਦੇ ਬਾਵਜੂਦ ਇਨ੍ਹਾਂ ਨੇ ਇੱਕ-ਦੂਜੇ ਨੂੰ ਪਛਾਣ ਲਿਆ ਤੇ ਗਲ੍ਹ ਲੱਗ ਕੇ ਰੋਣ ਲੱਗ ਪਈਆਂ। ਦੋਵਾਂ ਨੇ ਇੱਕ-ਦੂਜੇ ਨੂੰ ਕਾਫੀ ਦੇਰ ਜੱਫੀ ਪਾਈ ਰੱਖੀ। ਵੈਸੇ ਤਾਂ ਇਹ ਹੰਝੂ ਖ਼ੁਸ਼ੀ ਦੇ ਸਨ ਪਰ ਜਿਸ ਨੇ ਵੀ ਇਨ੍ਹਾਂ ਨੂੰ ਵੇਖਿਆ ਉਹ ਵੀ ਆਪਣੇ ਹੰਝੂ ਰੋਕ ਨਹੀਂ ਸਕਿਆ।

ਇਹ ਵੀਡੀਓ ਟਵਿੱਟਰ 'ਤੇ ਇੱਕ ਯੂਜ਼ਰ ਨੇ ਸਾਂਝੀ ਕੀਤੀ ਸੀ ਤੇ ਲਿਖਿਆ ਸੀ 1947 ਦੀਆਂ ਵਿਛੜੀਆਂ 2020 'ਚ ਮਿਲੀਆਂ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.