ETV Bharat / bharat

ਮੁਲਕ ਵਿੱਚ ਕੋਰੋਨਾ ਟੀਕੇ ਦੇ ਟ੍ਰਾਇਲ ਦਾ ਤੀਜਾ ਗੇੜ ਅੱਜ ਤੋਂ

author img

By

Published : Aug 19, 2020, 7:13 AM IST

ਕੋਰੋਨਾ ਟੀਕਾ
ਕੋਰੋਨਾ ਟੀਕਾ

ਵੈਕਸੀਨ ਨੂੰ ਲੈ ਕੇ ਨੀਤੀ ਆਯੋਗ ਦੇ ਮੈਂਬਰ ਡਾ. ਵੀਕੇ ਪੌਲ ਨੇ ਮੀਡੀਆ ਦੇ ਮੁਖ਼ਾਤਬ ਹੁੰਦਿਆ ਕਿਹਾ, ਦੇਸ਼ ਵਿੱਚ ਕੋਰੋਨਾ ਦੀਆਂ ਤਿੰਨ ਵੈਕਸੀਨਾਂ 'ਤੇ ਕੰਮ ਚੱਲ ਰਿਹਾ ਹੈ, ਇਹ ਵੱਖੋ-ਵੱਖ ਸਟੇਜ ਤੇ ਹਨ। ਇਨ੍ਹਾਂ ਵਿੱਚੋਂ ਇੱਕ ਵੈਕਸੀਨ ਦਾ ਟ੍ਰਾਇਲ ਅੱਜ ਤੀਜੇ ਗੇੜ ਵਿੱਚ ਪਹੁੰਚ ਗਿਆ ਹੈ।

ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੀ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਦੇ ਲਈ ਟੀਕੇ ਦੀ ਖੋਜ ਦੇ ਕੰਮ ਵੀ ਲਗਾਤਾਰ ਚੱਲ ਰਹੇ ਹਨ। ਵੈਕਸੀਨ ਕਦੋਂ ਤਿਆਰ ਹੋਵੇਗੀ ਅਜੇ ਇਸ ਬਾਬਤ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ ਹਾਲਾਂਕਿ ਇਸ ਨੂੰ ਲੈ ਕੇ ਇੱਕ ਸੁਖਾਵੀਂ ਖ਼ਬਰ ਸਾਹਮਣੇ ਆਈ ਹੈ। ਸਿਹਤ ਮੰਤਰਾਲੇ ਨੇ ਕਿਹਾ ਹੈ ਕਈ ਭਾਗਾਂ ਦੀ ਖੋਜ ਤੋਂ ਬਾਅਦ ਤਿਆਰ ਹੋ ਰਹੀ ਵੈਕਸੀਨ ਦਾ ਟ੍ਰਾਇਲ ਅੱਜ (19 ਅਗਸਤ) ਨੂੰ ਤੀਜੇ ਗੇੜ ਵਿੱਚ ਪਹੁੰਚ ਜਾਵੇਗਾ।

ਵੈਕਸੀਨ ਨੂੰ ਲੈ ਕੇ ਨੀਤੀ ਆਯੋਗ ਦੇ ਮੈਂਬਰ ਡਾ. ਵੀਕੇ ਪੌਲ ਨੇ ਮੀਡੀਆ ਦੇ ਮੁਖ਼ਾਤਬ ਹੁੰਦਿਆ ਕਿਹਾ, ਦੇਸ਼ ਵਿੱਚ ਕੋਰੋਨਾ ਦੀਆਂ ਤਿੰਨ ਵੈਕਸੀਨਾਂ 'ਤੇ ਕੰਮ ਚੱਲ ਰਿਹਾ ਹੈ, ਇਹ ਵੱਖੋ-ਵੱਖ ਸਟੇਜ 'ਤੇ ਹਨ। ਇਨ੍ਹਾਂ ਵਿੱਚੋਂ ਇੱਕ ਵੈਕਸੀਨ 'ਤੇ ਟ੍ਰਾਇਲ 19 ਅਗਸਤ ਨੂੰ ਤੀਜੇ ਗੇੜ ਵਿੱਚ ਪਹੁੰਚ ਜਾਵੇਗਾ।

ਪ੍ਰੈਸ ਕਾਨਫ਼ਰੰਸ ਵਿੱਚ ਮੌਜੂਦ ਸਿਹਤ ਮੰਤਰਾਲ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਹਰ ਰੋਜ਼ 7 ਤੋਂ 8 ਲੱਖ ਲੋਕਾਂ ਦੀ ਜਾਂਚ ਦੇ ਬਾਵਜੂਦ ਕੋਰੋਨਾ ਲਾਗ ਨਾਲ ਪੀੜਤਾਂ ਦਾ ਫ਼ੀਸਦ 10.03 ਤੋਂ ਘੱਟ ਕੇ 7.72 ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਐਕਟਿਵ ਕੇਸਾਂ ਦੀ ਗਿਣਤੀ ਨਾਲੋਂ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ 2.93 ਪ੍ਰਤੀਸ਼ਤ ਵੱਧ ਹੈ।

ਸਿਹਤ ਮਹਿਕਮੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਇੱਕ ਦਿਨ ਵਿੱਚ 55,079 ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਉਸੇ ਦਿਨ 57,937 ਲੋਕ ਸਿਹਤਯਾਬ ਵੀ ਹੋਏ ਹਨ ਜੋ ਕਿ ਪੀੜਤ ਲੋਕਾਂ ਤੋਂ ਜ਼ਿਆਦਾ ਹਨ।

ਮੰਤਰਾਲੇ ਮੁਤਾਬਕ, ਕੋਰੋਨਾ ਲਾਗ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਫ਼ੀਸਦ 73.18 ਹੈ ਜਦੋਂ ਕਿ ਮੌਤ ਦਰ 1.92 ਫ਼ੀਸਦ ਹੈ। ਵਿਭਾਗ ਮੁਤਾਬਕ ਦੇਸ਼ ਵਿੱਚ 6,73,166 ਮਰੀਜ਼ ਜ਼ੇਰੇ ਇਲਾਜ ਹਨ ਜੋ ਕਿ ਕੁੱਲ ਮਾਮਲਿਆਂ ਦਾ 24.91 ਫ਼ੀਸਦ ਹੈ। ਮੌਜੂਦਾ ਸਮੇਂ ਤੱਕ ਦੇਸ਼ ਵਿੱਚ 1,476 ਲੈਬ ਕੋਵਿਡ-19 ਦੀ ਜਾਂਚ ਕਰ ਰਹੀਆਂ ਹਨ ਜਿਨ੍ਹਾਂ ਵਿੱਚੋਂ 971 ਸਰਕਾਰੀ ਹਨ ਅਤੇ 505 ਨਿੱਜੀ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.