ETV Bharat / bharat

ਸ਼ੱਕੀ ਨਕਸਲੀਆਂ ਨੇ ਸੀਆਈਐਸਐਫ ਜਵਾਨ 'ਤੇ ਕੀਤਾ ਹਮਲਾ, ਫ਼ੋਨ ਤੇ ਵਾਕੀ-ਟਾਕੀ ਵੀ ਲੁੱਟਿਆ

author img

By

Published : Jun 27, 2020, 1:18 PM IST

ਫ਼ੋਟੋ।
ਫ਼ੋਟੋ।

ਛੱਤੀਸਗੜ੍ਹ ਦੇ ਦੰਤੇਵਾੜਾ ਵਿੱਚ ਨਕਸਲੀਆਂ ਨੇ ਸੀਆਈਐਸਐਫ ਦੇ ਜਵਾਨਾਂ ਉੱਤੇ ਹਮਲਾ ਕਰ ਦਿੱਤਾ ਜਿਸ ਕਾਰਨ ਇੱਕ ਜਵਾਨ ਦਾ ਸਿਰ ਫਟ ਗਿਆ, ਜਦਕਿ ਦੋ ਜਵਾਨ ਜ਼ਖਮੀ ਹੋ ਗਏ ਹਨ।

ਦੰਤੇਵਾੜਾ: ਛੱਤੀਸਗੜ੍ਹ ਵਿੱਚ ਨਕਸਲੀਆਂ ਦਾ ਕਹਿਰ ਜਾਰੀ ਹੈ। ਇੱਕ ਵਾਰ ਮੁੜ ਦੰਤੇਵਾੜਾ ਵਿੱਚ ਨਕਸਲੀਆਂ ਨੇ ਹਮਲਾ ਕੀਤਾ ਹੈ। ਖ਼ਬਰਾਂ ਮੁਤਾਬਕ ਨਕਸਲੀਆਂ ਦੇ ਇਸ ਹਮਲੇ ਵਿੱਚ ਸੀਆਈਐਸਐਫ ਦੇ ਇੱਕ ਜਵਾਨ ਦਾ ਸਿਰ ਫਟ ਗਿਆ, ਜਦਕਿ ਦੋ ਜਵਾਨ ਜ਼ਖਮੀ ਹੋ ਗਏ ਹਨ। ਨਕਸਲੀ ਘਟਨਾ ਵਾਲੀ ਥਾਂ ਤੋਂ ਜਵਾਨਾਂ ਦੇ ਵਾਇਰਸਲੈਸ ਵੀ ਲੁੱਟ ਕੇ ਲੈ ਗਏ।

ਦਰਅਸਲ ਅਕਾਸ਼ ਨਗਰ ਵਿੱਚ ਹਮਲੇ ਦੀ ਫਿਰਾਕ ਵਿੱਚ ਬੈਠੇ ਨਕਸਲੀਆਂ ਨੇ ਲੌਹ ਅਇਸਕ ਯੋਜਨਾ ਦੀ ਸੁਰੱਖਿਆ ਵਿੱਚ ਤੈਨਾਤ ਸੀਆਈਐਸਐਫ ਜਵਾਨਾਂ ਉੱਤੇ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਯੋਜਨਾ ਦੀ ਸੁਰੱਖਿਆ ਵਿੱਚ ਤੈਨਾਤ ਸੀਆਈਐਸਐਫ ਜਵਾਨ ਸਾਦੀ ਵਰਦੀ ਦੇ ਵਿੱਚ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਨਕਸਲੀਆਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ।

ਹਮਲਾਵਰ ਨਕਸਲੀ ਜਨ ਮਿਲਿਸ਼ੀਆ ਦੇ ਮੈਂਬਰ ਦੱਸੇ ਜਾ ਰਹੇ ਹਨ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਜ਼ਿਆਦਾਤਰ ਸੁਰੱਖਿਆ ਬਲਾਂ ਨੂੰ ਘਟਨਾ ਵਾਲੀ ਥਾਂ ਤੋਂ ਰਵਾਨਾ ਕਰ ਦਿੱਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.