ETV Bharat / bharat

ਜੰਮੂ ਅਤੇ ਲੱਦਾਖ ਦੇ ਲੋਕ ਧਾਰਾ 370 ਵਿੱਚ ਸੋਧ ਤੋਂ ਖੁਸ਼, ਕਸ਼ਮੀਰ ਵਿੱਚ ਮੁੱਦੇ ਬਾਕੀ: ਰਾਮ ਮਾਧਵ

author img

By

Published : Oct 5, 2019, 10:48 AM IST

ਭਾਜਪਾ ਦੇ ਮਹਾ ਸਕੱਤਰ ਰਾਮ ਮਾਧਵ ਨੇ ਆਪਣੇ ਤਾਜ਼ਾ ਬਿਆਨ ਵਿੱਚ ਕਿਹਾ ਕਿ ਜੰਮੂ ਅਤੇ ਲੱਦਾਖ ਦੇ ਲੋਕ ਧਾਰਾ 370 ਵਿੱਚ ਸੋਧ ਤੋਂ ਖੁਸ਼ ਹਨ, ਪਰ ਕਸ਼ਮੀਰ ਘਾਟੀ ਵਿੱਚ ਅਜੇ ਵੀ ਮਸਲੇ ਬਾਕੀ ਹਨ।

ਫ਼ੋੋਟੋ

ਹੈਦਰਾਬਾਦ: ਭਾਜਪਾ ਦੇ ਕੌਮੀ ਜਨਰਲ ਸਕੱਤਰ ਰਾਮ ਮਾਧਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਾਲਾਂਕਿ ਲੱਦਾਖ ਅਤੇ ਜੰਮੂ ਦੇ ਲੋਕ ਧਾਰਾ 370 ਦੀ ਉਲੰਘਣਾ ਤੋਂ ਖੁਸ਼ ਹਨ, ਪਰ ਕਸ਼ਮੀਰ ਘਾਟੀ ਵਿੱਚ ਅਜੇ ਵੀ ਕੁਝ ਮੁੱਦੇ ਹਨ।

ਰਾਮ ਮਾਧਵ ਨੇ ਕਿਹਾ ਕਿ "ਜੰਮੂ ਅਤੇ ਕਸ਼ਮੀਰ ਵਿੱਚ, ਜੰਮੂ ਖੇਤਰ ਦੇ ਵਾਸੀ ਖੁਸ਼ ਹਨ ਕਿ ਉਹ ਆਖ਼ਿਰਕਾਰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਪੂਰੀ ਤਰ੍ਹਾਂ ਏਕਾ ਕਰਨ ਦੇ ਯੋਗ ਹਨ। ਹਾਲਾਂਕਿ, ਕਸ਼ਮੀਰ ਘਾਟੀ ਵਿੱਚ ਕੁੱਝ ਮੁੱਦੇ ਬਾਕੀ ਹਨ। ਇਨ੍ਹਾਂ ਮੁੱਦਿਆਂ ਉੱਤੇ ਧਿਆਨ ਦਿੱਤਾ ਜਾਵੇਗਾ ਅਤੇ ਇਸ ਨਾਲ ਨਜਿੱਠਿਆ ਜਾਵੇਗਾ।"

ਰਾਸ਼ਟਰੀ ਏਕਤਾ ਅਭਿਆਨ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ, "ਲੱਦਾਖ ਦੇ ਲੋਕ ਬਹੁਤ ਖੁਸ਼ ਹਨ, ਕਿਉਂਕਿ ਇਹ ਉਨ੍ਹਾਂ ਦੀ ਲੰਮੇ ਸਮੇਂ ਤੋਂ ਮੰਗ ਸੀ।"

ਉਨ੍ਹਾਂ ਇਹ ਵੀ ਕਿਹਾ ਕਿ, "ਕਸ਼ਮੀਰ ਦੇ ਲੋਕਾਂ ਨੂੰ ਇਸ ਫ਼ੈਸਲੇ ਦੀ ਪ੍ਰਭਾਵਸ਼ੀਲਤਾ ਬਾਰੇ ਜਲਦੀ ਯਕੀਨ ਦਿਵਾਉਣ ਦਾ ਯਤਨ ਕੀਤਾ ਜਾਵੇਗਾ। ਪਹਿਲਾਂ ਤੋਂ ਹੀ ਕਸ਼ਮੀਰ ਦੇ ਲੋਕਾਂ ਦੇ ਵੱਡੇ ਹਿੱਸੇ ਨੇ ਧਾਰਾ 370 ਹਟਾਏ ਜਾਣ ਦੇ ਫ਼ੈਸਲੇ ਦੀ ਸ਼ਲਾਘਾ ਕਰਨੀ ਸ਼ੁਰੂ ਕਰ ਦਿੱਤੀ ਹੈ।"
ਮਾਧਵ ਨੇ ਕਿਹਾ ਕਿ ਪਿਛਲੇ 2 ਮਹੀਨਿਆਂ ਦੌਰਾਨ ਸੂਬੇ ਵਿੱਚ ਸੁਰੱਖਿਆ ਬਲਾਂ ਕਾਰਨ ਇੱਕ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ: ਸ਼ੇਖ ਹਸੀਨਾ ਨਾਲ ਪੀਐੱਮ ਮੋਦੀ ਕਰਨਗੇ 3 ਪ੍ਰਾਜੈਕਟਾਂ ਦਾ ਉਦਘਾਟਨ, 6 ਸਮਝੌਤਿਆਂ 'ਤੇ ਹੋਵੇਗੀ ਸਹਿਮਤੀ

ਉਨ੍ਹਾਂ ਕਿਹਾ ਕਿ, "ਹਰ ਕਸ਼ਮੀਰੀ ਦੇਸ਼ ਵਿਰੋਧੀ ਨਹੀਂ ਹੈ ਅਤੇ ਹਰ ਕਸ਼ਮੀਰੀ ਵੱਖਵਾਦੀ ਨਹੀਂ ਹੈ। ਉਹ ਸਾਡੇ ਵਰਗੇ ਹਨ। ਅਸੀਂ ਅਜਿਹਾ ਕੀਤਾ ਕਿਉਂਕਿ ਅਸੀਂ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੂੰ ਵਿਕਾਸ, ਰਾਜਨੀਤਿਕ ਅਧਿਕਾਰਾਂ ਅਤੇ ਮਾਣਮੱਤੇ ਜੀਵਨ ਦਾ ਅਧਿਕਾਰ ਦੇਣਾ ਚਾਹੁੰਦੇ ਸੀ।"

ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ 5 ਅਗਸਤ ਨੂੰ ਧਾਰਾ 370 ਦੀ ਵਿਵਸਥਾ ਨੂੰ ਖ਼ਤਮ ਕਰ ਦਿੱਤਾ ਜਿਸ ਨਾਲ ਜੰਮੂ-ਕਸ਼ਮੀਰ ਦੇ ਲੋਕਾਂ ਵਲੋਂ ਪ੍ਰਾਪਤ ਵਿਸ਼ੇਸ਼ ਅਧਿਕਾਰਾਂ ਨੂੰ ਖੋਹ ਲਿਆ ਗਿਆ ਅਤੇ ਸੂਬੇ ਨੂੰ 2 ਕੇਂਦਰ ਸ਼ਾਸਤ ਪ੍ਰਦੇਸ਼ਾਂ- ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਵੰਡਿਆ ਗਿਆ। ਰਾਜ ਸ਼ਾਸਤ ਪ੍ਰਦੇਸ਼ 31 ਅਕਤੂਬਰ ਨੂੰ ਹੋਂਦ ਵਿੱਚ ਆਉਣਗੇ।

Intro:Body:

Rajwinder


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.