ETV Bharat / bharat

75ਵੀਂ ਵਿਕਟਰੀ ਡੇਅ ਪਰੇਡ: ਰਾਜਨਾਥ ਸਿੰਘ ਰੂਸ ਦੇ 3 ਦਿਨਾਂ ਦੌਰੇ ਲਈ ਰਵਾਨਾ

author img

By

Published : Jun 22, 2020, 7:03 AM IST

Updated : Jun 22, 2020, 10:51 AM IST

ਰੱਖਿਆ ਮੰਤਰੀ ਰਾਜਨਾਥ ਸਿੰਘ ਰੂਸ ਦੀ 75ਵੀਂ ਵਿਕਟਰੀ ਡੇਅ ਪਰੇਡ ਵਿੱਚ ਹਿੱਸਾ ਲੈਣ ਲਈ ਅੱਜ ਰੂਸ ਲਈ ਰਵਾਨਾ ਹੋ ਗਏ ਹਨ। ਰੂਸ ਦੇ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ ਨੂੰ ਇਸ ਪਰੇਡ ਲਈ ਸੱਦਾ ਦਿੱਤਾ ਹੈ।

ਰਾਜਨਾਥ ਸਿੰਘ ਅੱਜ ਹੋਣਗੇ ਰੂਸ ਲਈ ਰਵਾਨਾ
ਰਾਜਨਾਥ ਸਿੰਘ ਅੱਜ ਹੋਣਗੇ ਰੂਸ ਲਈ ਰਵਾਨਾ

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਦਿੱਲੀ ਦੇ ਪਾਲਮ ਏਅਰਪੋਰਟ ਤੋਂ 3 ਦਿਨਾਂ ਲਈ ਰੂਸ ਦੌਰੇ ਲਈ ਰਵਾਨਾ ਹੋ ਗਏ ਹਨ। ਜਾਣਕਾਰੀ ਮੁਤਾਬਕ ਰਾਜਨਾਥ ਸਿੰਘ ਦੇਰ ਸ਼ਾਮ ਲਗਭਗ 6-7 ਵਜੇ ਉਹ ਮਾਸਕੋ 'ਚ ਲੈਂਡ ਕਰਨਗੇ।

ਰਾਜਨਾਥ ਸਿੰਘ ਰੂਸ ਲਈ ਹੋਏ ਰਵਾਨਾ

ਰਾਜਨਾਥ ਸਿੰਘ ਰੂਸ ਦੀ 75ਵੀਂ ਵਿਕਟਰੀ ਡੇਅ ਪਰੇਡ ਵਿੱਚ ਹਿੱਸਾ ਲੈਣਗੇ। ਦੱਸਣਯੋਗ ਹੈ ਕਿ ਰੂਸ ਦੇ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ ਨੂੰ ਇਸ ਪਰੇਡ ਲਈ ਸੱਦਾ ਦਿੱਤਾ ਹੈ। ਚੀਨ ਨਾਲ ਚੱਲ ਰਹੇ ਸਰਹੱਦੀ ਵਿਵਾਦ ਤੋਂ ਬਾਅਦ ਰੱਖਿਆ ਮੰਤਰੀ ਦਾ ਇਹ ਦੌਰਾ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਕੋਰੋਨਾ ਵਾਇਰਸ ਲੌਕਡਾਊਨ ਤੋਂ ਬਾਅਦ ਰੱਖਿਆ ਮੰਤਰੀ ਦਾ ਇਹ ਪਹਿਲਾ ਵਿਦੇਸ਼ੀ ਦੌਰਾ ਹੋਵੇਗਾ। ਇਸ 3 ਦਿਨਾਂ ਦੌਰੇ ਵਿੱਚ ਰਾਜਨਾਥ ਸਿੰਘ ਆਪਣੇ ਰੂਸ ਦੇ ਹਮਰੁਤਬਾ ਸਰਗੇਈ ਸ਼ੋਯਗੂ ਨਾਲ ਵੀ ਮੁਲਾਕਾਤ ਕਰਨਗੇ।

ਰੱਖਿਆ ਮੰਤਰੀ ਰਾਜਨਾਥ ਸਿੰਘ ਆਪਣੀ ਰੂਸ ਯਾਤਰਾ ਦੌਰਾਨ ਕਿਸੇ ਚੀਨੀ ਆਗੂ ਨੂੰ ਨਹੀਂ ਮਿਲਣਗੇ। ਇਸ ਕੂਟਨੀਤੀ ਦੇ ਪਿੱਛੇ ਭਾਰਤ ਦੀ ਵੱਡੀ ਯੋਜਨਾ ਸ਼ਾਮਲ ਹੈ। ਕੌਮਾਂਤਰੀ ਸਟੇਜ 'ਤੇ ਚੀਨੀ ਨੇਤਾਵਾਂ ਨਾਲ ਮੁਲਾਕਾਤ ਨਾ ਕਰਕੇ ਭਾਰਤ-ਚੀਨ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ।

Last Updated : Jun 22, 2020, 10:51 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.