ETV Bharat / bharat

ਪੀਐਮ ਮੋਦੀ ਦੇ ਸੋਸ਼ਲ ਮੀਡੀਆ ਛੱਡਣ ਦੇ ਬਿਆਨ ਤੋਂ ਬਾਅਦ ਵਿਰੋਧੀਆਂ ਨੇ ਲਾਈ ਝੜੀ

author img

By

Published : Mar 2, 2020, 10:26 PM IST

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵੀਟ ਉੱਤੇ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਰਣਦੀਪ ਸਿੰਘ ਸੁਰਜੇਵਾਲਾ ਦਾ ਜਵਾਬ ਆਇਆ ਹੈ।

ਪੀਐਮ ਮੋਦੀ ਦੇ ਟਵੀਟ ਉੱਤੇ ਰਾਹੁਲ ਗਾਂਧੀ ਦਾ ਜਵਾਬ
ਪੀਐਮ ਮੋਦੀ ਦੇ ਟਵੀਟ ਉੱਤੇ ਰਾਹੁਲ ਗਾਂਧੀ ਦਾ ਜਵਾਬ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵੀਟ ਰਾਹੀਂ ਸੋਸ਼ਲ ਮੀਡੀਆ ਛੱਡਣ ਦੇ ਸੰਕੇਲ ਦਿੱਤੇ ਹਨ। ਉਨ੍ਹਾਂ ਦੇ ਇਸ ਟਵੀਟ ਉੱਤੇ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਰਣਦੀਪ ਸਿੰਘ ਸੁਰਜੇਵਾਲਾ ਦਾ ਜਵਾਬ ਆਇਆ ਹੈ।

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟਵਿੱਟਰ ਉੱਤੇ ਪੀਐਮ ਮੋਦੀ ਨੂੰ ਸਲਾਹ ਦਿੰਦਿਆ ਲਿਖਿਆ, "ਸੋਸ਼ਲ ਮੀਡੀਆ ਅਕਾਊਂਟ ਨਹੀਂ, ਬਲਕਿ ਨਫ਼ਰਤ ਛੱਡੋ।"

ਇਸ ਤੋਂ ਇਲਾਵਾ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕਰਦਿਆਂ ਲਿਖਿਆ, "ਤੁਸੀਂ ਟਰੋਲਰਸ ਦੀ ਫੌਜ ਨੂੰ ਇਹ ਸਲਾਹ ਦਿਓ ਜੋ ਤੁਹਾਡੇ ਨਾਂਅ ਉੱਤੇ ਹਰ ਸਮੇਂ ਦੂਜਿਆਂ ਨਾਲ ਬਦਸਲੂਕੀ ਕਰਦੇ ਹਨ, ਡਰਾਉਂਦੇ ਧਮਕਾਉਂਦੇ ਹਨ।"

  • Respected Modi ji,

    Earnestly wish you would give this advise to the concerted army of trolls, who abuse-intimidate-badger-threaten others every second in you name!

    Sincere Regards,
    Citizens of India. https://t.co/hGtf64Fyf9

    — Randeep Singh Surjewala (@rssurjewala) March 2, 2020 " class="align-text-top noRightClick twitterSection" data=" ">

ਦੱਸ ਦਈਏ ਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਇਹ ਸੰਕੇਤ ਦਿੱਤੇ ਹਨ ਕਿ ਉਹ ਆਉਣ ਵਾਲੇ ਐਤਵਾਰ ਤੋਂ ਸੋਸ਼ਲ ਮੀਡੀਆ ਨੂੰ ਛੱਡ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.