ETV Bharat / bharat

ਫਿਸ਼ਿੰਗ ਤੋਂ ਸਾਵਧਾਨ: ਉੱਤਰ ਕੋਰੀਆ ਦੇ ਹੈਕਰਜ਼ ਦਾ ਨਿਸ਼ਾਨਾ ਹੋ ਸਕਦੇ ਨੇ 20 ਲੱਖ ਭਾਰਤੀ

author img

By

Published : Jun 20, 2020, 10:14 PM IST

Updated : Jun 21, 2020, 2:29 AM IST

ਉੱਤਰ ਕੋਰੀਆ ਦਾ 'ਲੈਜ਼ਾਰਸ' ਹੈਕਰ ਗਰੁੱਪ ਫਿਸ਼ਿੰਗ ਰਾਹੀਂ 21 ਜੂਨ ਨੂੰ ਤਕਰੀਬਨ 20 ਲੱਖ ਭਾਰਤੀਆਂ ਨੂੰ ਟਾਰੇਗਟ ਕਰ ਸਕਦਾ ਹੈ। ਉਨ੍ਹਾਂ ਤੋਂ ਬਚਣ ਇਕੋਂ-ਇੱਕ ਢੰਗ ਹੈ ਕਿ ਸਾਰਿਆਂ ਨੂੰ ਫਿਸ਼ਿੰਗ ਬਾਰੇ ਸੁਚੇਤ ਹੋਣਾ ਹੋਵੇਗਾ।

20 lakh indians in North Korean hacker group's crosshairs
ਉਤਰ ਕੋਰੀਆ ਦੇ ਹੈਕਰਸ ਦਾ ਨਿਸ਼ਾਨਾ ਹੋ ਸਕਦੇ ਨੇ 20 ਲੱਖ ਭਾਰਤੀ

ਹੈਦਰਾਬਾਦ: ਕੋਰੋਨਾ ਵਾਇਰਸ ਤੋਂ ਬਾਅਦ ਭਾਰਤ ਹੁਣ ਸਾਈਬਰ ਹਮਲੇ ਦਾ ਸ਼ਿਕਾਰ ਹੋ ਸਕਦਾ ਹੈ। ਇਸ ਕ੍ਰਮ 'ਚ ਭਾਰਤ ਸਮੇਤ 6 ਦੇਸ਼ਾਂ 'ਤੇ 21 ਜੂਨ ਨੂੰ ਸਾਈਬਰ ਹੈਕਰ ਹਮਲਾ ਕਰ ਸਕਦੇ ਹਨ। ਜਾਣਕਾਰੀ ਮੁਤਾਬਕ ਉੱਤਰ ਕੋਰੀਆ ਦਾ ਹੈਕਰ ਗਰੁੱਪ 'ਲੈਜ਼ਾਰਸ' ਇਨ੍ਹਾਂ ਦੇਸ਼ਾਂ ਵਿੱਚ ਕੋਵਿਡ-19 ਨਾਲ ਸਬੰਧਿਤ ਰਾਹਤ ਕਾਰਜ ਦੇ ਨਾਂਅ 'ਤੇ ਲੋਕਾਂ ਨੂੰ ਠੱਗਣ ਦੀ ਯੋਗਨਾ ਬਣਾ ਰਿਹਾ ਹੈ। ਇਸ ਦੇ ਨਾਲ ਹੀ 6 ਵੱਡੇ ਦੇਸ਼ਾਂ ਦੇ ਛੋਟੇ ਤੇ ਵੱਡੇ ਉਦਯੋਗਾਂ ਦੇ ਹੈਕਰਜ਼ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ। ਇਨ੍ਹਾਂ 6 ਦੇਸ਼ਾਂ ਵਿੱਚ ਭਾਰਤ, ਸਿੰਗਾਪੁਰ, ਦੱਖਣੀ ਕੋਰੀਆ, ਜਾਪਾਨ, ਬ੍ਰਿਟੇਨ ਤੇ ਅਮਰੀਕਾ ਸ਼ਾਮਲ ਹਨ।

ਵੇਖੋ ਵੀਡੀਓ

ਫਿਸ਼ਿੰਗ ਕੀ ਹੈ?

  • ਸਾਈਬਰ ਅਪਰਾਧੀਆਂ ਵੱਲੋਂ ਨਿੱਜੀ ਡਾਟੇ ਨੂੰ ਚੋਰੀ ਕਰਨ ਦਾ ਇੱਕ ਤਰੀਕਾ ਹੈ, ਜੋ ਤੁਹਾਡੇ ਤੋਂ ਰਜਿਸਟਰੇਸ਼ਨ ਕਰਨ ਸਮੇਂ ਨਿੱਜੀ ਜਾਣਕਾਰੀ ਦੀ ਮੰਗ ਕਰਦਾ ਹੈ।
  • ਇਹ ਲੋਕਾਂ ਨੂੰ ਈਮੇਲ, ਟੈਲੀਫੋਨ ਜਾਂ ਟੈਕਸਟ ਸੰਦੇਸ਼ ਦੁਆਰਾ ਨਿਸ਼ਾਨਾ ਬਣਾਉਂਦਾ ਹੈ।
  • ਡਾਟਾ ਚੋਰੀ ਉਸ ਸਮੇਂ ਹੁੰਦਾ ਹੈ ਜਦੋਂ ਕੋਈ ਤੁਹਾਡੇ ਤੋਂ ਬੈਂਕ ਖਾਤਿਆਂ, ਕ੍ਰੈਡਿਟ / ਡੈਬਿਟ ਕਾਰਡ ਜਾਂ ਕਿਸੇ ਹੋਰ ਸੰਵੇਦਨਸ਼ੀਲ ਡਾਟਾ ਤੱਕ ਪਹੁੰਚ ਕਰਨ ਲਈ ਜਾਣਕਾਰੀ ਮੰਗਦਾ ਹੈ।
  • ਫਿਸ਼ਿੰਗ ਨਾਲ ਕਿਸੇ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਜਾਣਕਾਰੀ ਚੋਰੀ ਕਰਨ ਲਈ ਮਾਲਵੇਅਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
    20 lakh indians in North Korean hacker group's crosshairs
    ਫ਼ੋਟੋ

ਕਰਨਯੋਗ ਗ਼ੱਲਾਂ (Do's)

  • ਸਭ ਤੋਂ ਪਹਿਲਾ ਆਪਣੇ URLs ਦੀ ਸਪੈਲਿੰਗ ਨੂੰ ਚੈੱਕ ਕਰੋ।
  • URLs ਨੂੰ ਰੀਡਾਇਰੈਕਟ ਕਰੋ, ਜੇ ਤੁਹਾਨੂੰ ਕਲੋਨ ਵੈਬਸਾਈਟ 'ਤੇ ਭੇਜਿਆ ਜਾਂਦਾ ਹੈ।
  • ਜੇ ਈਮੇਲ ਉਸ ਵਿਅਕਤੀ ਦੀ ਹੈ, ਜਿਸ 'ਤੇ ਤੁਹਾਨੂੰ ਭਰੋਸਾ ਹੈ ਤੇ ਜੇ ਤੁਹਾਨੂੰ ਪੈਸੇ ਭੇਜਣ ਦੀ ਜ਼ਰੂਰਤ ਹੈ, ਤਾਂ ਪੁਸ਼ਟੀ ਕਰਨ ਲਈ ਉਸ ਵਿਅਕਤੀ ਜਾਂ ਸੰਸਥਾ ਨੂੰ ਫ਼ੋਨ ਕਰੋ।

ਨਾ-ਕਰਨਯੋਗ ਗ਼ੱਲਾਂ (Don'ts)

  • ਕਿਸੇ ਪ੍ਰਕਾਰ ਦੀ ਆਪਣੀ ਨਿੱਜੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਨਾ ਕਰੋ।
  • ਜੇ ਤੁਹਾਡੀ ਈਮੇਲ 'ਚੋਂ ਕੋਈ ਸ਼ੱਕੀ ਫਾਈਲ ਦੀ ਅਟੈਚਮੈਂਟ ਆਉਂਦੀ ਤਾਂ ਉਸ ਨੂੰ ਨਾ ਖੋਲ੍ਹੋ।
  • ਕਿਸੇ ਵੀ ਮੇਲ ਦਾ ਜਲਦੀ ਨਾਲ ਉੱਤਰ ਨਾ ਦਿਓ ਕਿਉਂਕਿ ਆਪਣੇ ਵੱਲੋਂ ਭੇਜਿਆ ਗਿਆ ਜਵਾਬ ਇਸ ਗ਼ੱਲ ਦੀ ਪੁਸ਼ਟੀ ਕਰੇਗਾ ਕੀ ਤੁਸੀਂ ਭੇਜਣ ਵਾਲੇ (Sender) ਦੇ ਨਿਸ਼ਾਨੇ 'ਤੇ ਆ ਗਏ ਹੋ।
Last Updated : Jun 21, 2020, 2:29 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.