ETV Bharat / bharat

ਪੰਜਾਬ ਸਰਕਾਰ ਦੇ ਕਬਜ਼ੇ 'ਚ ਜੈਸ਼-ਏ-ਮੁਹੰਮਦ ਦਾ ਟਿਕਾਣਾ

author img

By

Published : Feb 23, 2019, 11:26 AM IST

ਪੰਜਾਬ ਸਰਕਾਰ ਨੇ ਆਪਣੇ ਕਬਜ਼ੇ 'ਚ ਲਿਆ ਜੈਸ਼-ਏ-ਮੁਹੰਮਦ ਦਾ ਹੈੱਡਕਵਾਟਰ, ਪਾਕਿਸਤਾਨ ਸਰਕਾਰ ਨੇ ਕੀਤਾ ਦਾਅਵਾ, ਬਹਾਵਲਪੁਰ 'ਚ ਸਥਿਤ ਹੈ ਜੈਸ਼-ਏ-ਮੁਹੰਮਦ ਦਾ ਕੈਂਪਸ

ਮਸੂਦ ਅਜ਼ਹਰ ਦੀ ਫ਼ਾਈਲ ਫ਼ੋਟੋ

ਇਸਲਾਮਾਬਾਦ: ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਬਹਾਵਲਪੁਰ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਹੈਡ ਕਵਾਰਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪਾਕਿਸਤਾਨ ਸਰਕਾਰ ਦੇ ਇੱਕ ਬਿਆਨ 'ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਦੱਸ ਦੇਈਏ ਕਿ ਜੈਸ਼-ਏ-ਮੁਹੰਮਦ ਨੂੰ ਮਸੂਦ ਅਜ਼ਹਰ ਚਲਾਉਂਦਾ ਹੈ।

ਪੁਲਵਾਮਾ ਅੱਤਵਾਦੀ ਹਮਲੇ ਦੇ ਬਾਅਦ ਭਾਰਤ ਵੱਲੋਂ ਬਣਾਏ ਗਏ ਦਬਾਅ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਇਹ ਵੱਡੀ ਕਰਾਵਾਈ ਕੀਤੀ ਹੈ। ਜੈਸ਼ ਦਾ ਟਿਕਾਣਾ ਮਦਰਸਾਤੁਲ ਸਾਬਿਰ ਤੇ ਜਾਮਾ-ਏ-ਮਸਜਿਦ ਸੁਭਾਨੱਲਾ ਦੇ ਇੱਕ ਕੈਂਪਸ ਵਿੱਚ ਸਥਿਤ ਹੈ।

ਦੱਸ ਦੇਈਏ ਕਿ ਜੈਸ਼-ਏ-ਮੁਹੰਮਦ ਨੇ ਹੀ ਪੁਲਵਾਮਾ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਜਿਸ ਤੋਂ ਬਾਅਦ ਪਾਕਿਸਤਾਨ ਸਰਕਾਰ ’ਤੇ ਹਮਲੇ ਦੇ ਜ਼ਿੰਮੇਵਾਰਾਂ ਵਿਰੁੱਧ ਕਾਰਵਾਈ ਕਰਨ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ।

Intro:Body:Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.