ETV Bharat / bharat

ਪੁਲਵਾਮਾ ਹਮਲੇ ਤੋਂ ਪਹਿਲਾਂ ਮਸੂਦ ਦੇ ਭਤੀਜੇ ਦੇ ਬੈਂਕ ਖਾਤੇ ਵਿੱਚ ਭੇਜੇ ਗਏ ਸਨ 10 ਲੱਖ ਰੁਪਏ

author img

By

Published : Aug 27, 2020, 11:43 AM IST

ਪੁਲਵਾਮਾ ਹਮਲੇ ਤੋਂ ਪਹਿਲਾਂ ਜੇਈਐਮ ਮੁਖੀ ਮਸੂਦ ਅਜ਼ਹਰ ਦੇ ਭਤੀਜੇ ਮੁਹੰਮਦ ਉਮਰ ਫਾਰੂਕ ਦੇ ਬੈਂਕ ਖਾਤੇ ਵਿੱਚ 10 ਲੱਖ ਰੁਪਏ ਭੇਜੇ ਗਏ ਸਨ। ਇਹ ਜਾਣਕਾਰੀ ਐਨਆਈਏ ਨੇ ਆਪਣੀ ਚਾਰਜਸ਼ੀਟ ਵਿੱਚ ਦਿੱਤੀ ਹੈ। ਪੂਰੀ ਖ਼ਬਰ ਪੜ੍ਹੋ ...

pulwama attack
ਪੁਲਵਾਮਾ ਹਮਲੇ ਤੋਂ ਪਹਿਲਾਂ ਮਸੂਦ ਦੇ ਭਤੀਜੇ ਦੇ ਬੈਂਕ ਖਾਤੇ ਵਿੱਚ ਭੇਜੇ ਗਏ ਸਨ 10 ਲੱਖ ਰੁਪਏ

ਨਵੀਂ ਦਿੱਲੀ: ਪੁਲਵਾਮਾ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਲਈ ਜੈਸ਼-ਏ-ਮੁਹੰਮਦ (ਜੇ.ਈ.ਐੱਮ.) ਦੇ ਮੁਖੀ ਮਸੂਦ ਅਜ਼ਹਰ ਦੇ ਭਤੀਜੇ ਮੁਹੰਮਦ ਉਮਰ ਫਾਰੂਕ ਦੇ ਪਾਕਿਸਤਾਨ ਦੇ ਬੈਂਕ ਖਾਤੇ ਵਿੱਚ 10 ਲੱਖ ਰੁਪਏ ਭੇਜੇ ਗਏ ਸਨ। ਪਿਛਲੇ ਸਾਲ ਫਰਵਰੀ ਵਿੱਚ ਹੋਏ ਹਮਲੇ ਵਿੱਚ ਸੀਆਰਪੀਐਫ ਦੇ 40 ਜਵਾਨ ਮਾਰੇ ਗਏ ਸਨ। ਇਹ ਜਾਣਕਾਰੀ ਐਨਆਈਏ ਨੇ ਆਪਣੀ ਚਾਰਜਸ਼ੀਟ ਵਿੱਚ ਦਿੱਤੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਵੱਲੋਂ ਕੀਤੀ ਗਈ ਜਾਂਚ ਤੋਂ ਪਤਾ ਲੱਗਿਆ ਹੈ ਕਿ ਫਾਰੂਕ ਦੇ ਪਾਕਿਸਤਾਨ ਵਿੱਚ ਅਲਾਈਡ ਬੈਂਕ ਅਤੇ ਮੇਜਾਨ ਬੈਂਕ ਦੇ ਤਿੰਨ ਖਾਤਿਆਂ ‘ਤੇ ਹੋਏ ਹਮਲੇ ਤੋਂ ਕੁਝ ਦਿਨ ਪਹਿਲਾਂ 10 ਲੱਖ ਰੁਪਏ ਉਥੇ ਦੀ ਕਰੰਸੀ ਵਿਚ ਜਮ੍ਹਾ ਕਰਵਾਏ ਗਏ ਸਨ। ਉਹ ਆਤਮਘਾਤੀ ਹਮਲੇ ਦਾ ਮੁੱਖ ਦੋਸ਼ੀ ਸੀ, ਜੋ ਬਾਅਦ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ ਸੀ।

ਉਨ੍ਹਾਂ ਕਿਹਾ ਕਿ ਜੇਈਐਮ ਅੱਤਵਾਦੀ ਸਮੂਹ ਦੀ ਸੀਨੀਅਰ ਲੀਡਰਸ਼ਿਪ ਨੇ ਜਨਵਰੀ ਤੋਂ ਫਰਵਰੀ 2019 ਦਰਮਿਆਨ ਪੈਸੇ ਜਮ੍ਹਾ ਕਰਵਾਏ ਸਨ। ਮੰਗਲਵਾਰ ਨੂੰ ਜੰਮੂ ਦੀ ਵਿਸ਼ੇਸ਼ ਅਦਾਲਤ ਵਿੱਚ ਦਾਇਰ ਇੱਕ ਚਾਰਜਸ਼ੀਟ ਵਿੱਚ ਐਨਆਈਏ ਨੇ ਕਿਹਾ ਕਿ ਅੱਤਵਾਦੀਆਂ ਨੇ ਵਿਸਫੋਟਕ ਅਤੇ ਮਾਰੂਤੀ ਈਕੋ ਕਾਰ ਨੂੰ ਹਮਲੇ ਵਿੱਚ ਇਸਤੇਮਾਲ ਕਰਨ ਲਈ ਖਰੀਦਣ ਲਈ ਲਗਭੱਗ 6 ਲੱਖ ਰੁਪਏ ਖਰਚ ਕੀਤੇ ਸਨ।

ਉਨ੍ਹਾਂ ਕਿਹਾ ਕਿ ਪੈਸੇ ਦਾ ਇੱਕ ਵੱਡਾ ਹਿੱਸਾ ਅਮੋਨਿਅਮ ਨਾਈਟ੍ਰੇਟ ਸਮੇਤ ਕਰੀਬ 200 ਕਿੱਲੋ ਵਿਸਫੋਟਕ ਖਰੀਦਣ ਲਈ ਵਰਤਿਆ ਗਿਆ ਅਤੇ ਆਈਈਡੀ ਨਾਲ ਭਰੀ ਕਾਰ 14 ਫਰਵਰੀ 2019 ਨੂੰ ਸ੍ਰੀਨਗਰ ਵਿੱਚ ਇੱਕ ਸੀਆਰਪੀਐਫ ਦੇ ਕਾਫ਼ਲੇ ਨਾਲ ਟਕਰਾਅ ਗਈ।

ਐਨਆਈਏ ਨੇ ਕਿਹਾ ਕਿ ਸ਼ਾਕਿਰ ਬਸ਼ੀਰ ਨੇ ਕਥਿਤ ਤੌਰ 'ਤੇ ਵਿਸਫੋਟਕ - ਆਰਡੀਐਕਸ, ਜਿਲੇਟਿਨ ਸਟਿਕਸ, ਅਲਿਊਮੀਨੀਅਮ ਪਾਊਡਰ ਅਤੇ ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ - ਇਕੱਤਰ ਕੀਤੇ ਅਤੇ ਉਨ੍ਹਾਂ ਨੂੰ ਆਈਈਡੀ ਬਣਾਉਣ ਲਈ ਆਪਣੇ ਘਰ ਵਿੱਚ ਜਮ੍ਹਾ ਕੀਤਾ।

ਏਜੰਸੀ ਨੇ ਕਿਹਾ ਕਿ ਅੱਤਵਾਦੀਆਂ ਨੇ ਉਸ ਕਾਰ ਨੂੰ ਖਰੀਦਣ ਅਤੇ ਬਦਲਾਅ ਕਰਨ ਲਈ ਕਰੀਬ ਢਾਈ ਲੱਖ ਰੁਪਏ ਖਰਚ ਕੀਤੇ ਜੋ ਹਮਲੇ ਵਿੱਚ ਵਰਤੀ ਜਾਂਦੀ ਸੀ। ਕਾਰ ਸ਼ਾਕਿਰ ਬਸ਼ੀਰ ਦੇ ਘਰ ਵਿੱਚ ਪਾਰਕ ਕੀਤੀ ਸੀ।

ਅਧਿਕਾਰੀਆਂ ਨੇ ਕਿਹਾ ਕਿ ਕੁਝ ਫੰਡ ਵੱਖ-ਵੱਖ ਚੀਜ਼ਾਂ ਉੱਤੇ ਖਰਚ ਕੀਤਾ ਗਿਆ ਜਿਨ੍ਹਾਂ ਵਿੱਚ ਆਈਈਡੀ ਨੂੰ ਰੱਖੇ ਜਾਣ ਵਾਲੇ ਕੰਟੇਨਰ ਦੀ ਖਰੀਦ ਸ਼ਾਮਲ ਹੈ। ਐਨਆਈਏ ਵੱਲੋਂ ਕੀਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਫਾਰੂਕ ਦੇ ਤਿੰਨ ਬੈਂਕ ਖਾਤੇ ਹਨ, ਜਿਨ੍ਹਾਂ ਵਿੱਚ ਜਨਵਰੀ ਤੋਂ ਫਰਵਰੀ 2019 ਤੱਕ ਰੁਪਏ ਭੇਜੇ ਗਏ।

ਉਨ੍ਹਾਂ ਕਿਹਾ ਕਿ ਏਜੰਸੀ ਨੇ ਪਿਛਲੇ ਸਾਲ ਹੋਏ ਪੁਲਵਾਮਾ ਅੱਤਵਾਦੀ ਹਮਲੇ ਦੇ ਮਾਮਲੇ ਵਿੱਚ ਜੰਮੂ ਦੀ ਵਿਸ਼ੇਸ਼ ਐਨਆਈਏ ਅਦਾਲਤ ਦੇ ਸਾਹਮਣੇ 19 ਮੁਲਜ਼ਮਾਂ ਖ਼ਿਲਾਫ਼ 13,800 ਪੰਨਿਆਂ ਦਾ ਚਾਰਜਸ਼ੀਟ ਦਾਇਰ ਕੀਤੀ ਸੀ।

ਐਨਆਈਏ ਨੇ ਚਾਰਜਸ਼ੀਟ ਵਿੱਚ ਕਿਹਾ, ‘ਜਾਂਚ ਦਰਸਾਉਂਦੀ ਹੈ ਕਿ ਪੁਲਵਾਮਾ ਹਮਲਾ ਇੱਕ ਯੋਜਨਾਬੱਧ ਅਪਰਾਧਕ ਸਾਜਿਸ਼ ਸੀ, ਜਿਸ ਨੂੰ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੀ ਅਗਵਾਈ ਵਿੱਚ ਪਲੈਨ ਕੀਤਾ ਗਿਆ ਸੀ। ਜੇਈਐਮ ਆਗੂ ਆਪਣੇ ਕੈਡਰ ਨੂੰ ਅਫਗਾਨਿਸਤਾਨ ਵਿੱਚ ਅਲ-ਕਾਇਦਾ-ਤਾਲਿਬਾਨ-ਜੇਈਐਮ ਅਤੇ ਹੱਕਾਨੀ-ਜੇਈਐਮ ਕੈਂਪਾਂ ਵਿੱਚ ਸਿਖਲਾਈ ਲਈ ਭੇਜਦੇ ਰਹੇ ਹਨ।

ਏਜੰਸੀ ਨੇ ਕਿਹਾ ਕਿ ਮੁੱਖ ਦੋਸ਼ੀ ਉਮਰ ਫਾਰੂਕ ਨੂੰ ਵਿਸਫੋਟਕਾਂ ਦੀ ਸਿਖਲਾਈ ਅਫਗਾਨਿਸਤਾਨ ਵਿੱਚ ਦਿੱਤੀ ਗਈ ਸੀ। ਫਾਰੂਕ ਪੁਲਵਾਮਾ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਸੀ।

ਐਨਆਈਏ ਨੇ ਕਿਹਾ, “ਮੁਲਜ਼ਮ ਸ਼ਾਕਿਰ ਬਸ਼ੀਰ, ਇੰਸ਼ਾ ਜਾਨ, ਪੀਰ ਤਾਰੀਕ ਅਹਿਮਦ ਸ਼ਾਹ ਅਤੇ ਬਿਲਾਲ ਅਹਿਮਦ ਕੁਚੇ ਨੇ ਸਾਰੇ ਉਪਕਰਣ ਮੁਹੱਈਆ ਕਰਵਾਏ ਅਤੇ ਜੇਈਐਮ ਅੱਤਵਾਦੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਪਨਾਹ ਦਿੱਤੀ।

'ਬਸ਼ੀਰ ਨੇ ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇਅ 'ਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਅਤੇ ਆਵਾਜਾਈ ਤੇ ਕਥਿਤ ਤੌਰ 'ਤੇ ਰੇਕੀ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.