ETV Bharat / bharat

ਭਾਰਤ ਵਿੱਚ ਗੈਸ ਲੀਕ ਦੀਆਂ ਪ੍ਰਮੁੱਖ ਘਟਨਾਵਾਂ 'ਤੇ ਨਜ਼ਰ

author img

By

Published : May 7, 2020, 1:56 PM IST

ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਸਟਾਇਰੀਨ ਗੈਸ ਲੀਕ ਹੋਣ ਨਾਲ 9 ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਹਜ਼ਾਰ ਤੋਂ ਜ਼ਿਆਦਾ ਲੋਕ ਬਿਮਾਰ ਹਨ। ਇਸ ਤੋਂ ਪਹਿਲਾ ਵੀ ਦੇਸ਼ ਵਿੱਚ ਗੈਸ ਲੀਕ ਹੋਣ ਦੀਆਂ ਵੱਡੀਆਂ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ ਸੀ।

ਗੈਸ ਲੀਕ ਦੀਆਂ ਪ੍ਰਮੁੱਖ ਘਟਨਾਵਾਂ
ਗੈਸ ਲੀਕ ਦੀਆਂ ਪ੍ਰਮੁੱਖ ਘਟਨਾਵਾਂ

ਹੈਦਰਾਬਾਦ: ਆਂਧਰਾ ਪ੍ਰਦੇਸ ਦੇ ਵਿਸ਼ਾਖਾਪਟਨਮ ਵਿੱਚ ਜ਼ਹਿਰਲੀ ਗੈਸ ਲੀਕ ਹੋਣ ਨਾਲ 9 ਲੋਕਾਂ ਦੀ ਮੌਤ ਹੋ ਗਈ ਹੈ। 1000 ਤੋਂ ਜ਼ਿਆਦਾ ਲੋਕ ਬਿਮਾਰ ਹੋ ਗਏ ਹਨ। ਇਸ ਤੋਂ ਪਹਿਲਾ ਵੀ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਗੈਸ ਲੀਕ ਹੋਣ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਉ ਜਾਣਦੇ ਹਾਂ ਦੇਸ਼ ਵਿੱਚ ਹੋਈਆਂ ਗੈਸ ਲੀਕ ਨਾਲ ਸੰਬੰਧਿਤ ਘਾਟਨਾਵਾਂ ਦੇ ਬਾਰੇ..

06.02.2020: ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਵਿੱਚ ਇੱਕ ਰਸਾਇਣਕ ਕਾਰਖਾਨੇ ਵਿੱਚ ਜ਼ਹਿਰਲੀ ਗੈਸ ਲੀਕ ਹੋਣ ਨਾਲ 3 ਬੱਚਿਆਂ ਸਮੇਤ 7 ਲੋਕਾਂ ਦੀ ਮੌਤ।

12.05.2019: ਮਹਾਰਾਸ਼ਟਰ ਦੇ ਤਾਰਾਪੁਰ ਜ਼ਿਲ੍ਹੇ ਵਿੱਚ ਇੱਕ ਰਸਾਇਣਕ ਇਕਾਈ ਵਿੱਚ ਗੈਸ ਲੀਕ ਹੋਈ ਸੀ, ਇਸ ਘਟਨਾ ਵਿੱਚ ਸੁਪਰਵਾਈਜ਼ਰ ਸਮੇਤ 3 ਕਰਮਚਾਰੀਆਂ ਦੀ ਮੌਤ।

03.12.2018: ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਵਿੱਚ ਰਸਾਇਣਕ ਪਲਾਂਟ ਵਿੱਚ ਅਮੋਨੀਆ ਗੈਸ ਲੀਕ ਹੋਈ ਸੀ, ਇਸਦੇ ਬਾਅਦ 14 ਲੋਕਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ।

12.07.2018: ਆਂਧਰਾ ਪ੍ਰਦੇਸ਼ ਦੇ ਅਨੰਤਪੁਰਮ ਜ਼ਿਲ੍ਹੇ ਵਿੱਚ ਗੈਸ ਲੀਕ ਦੇ ਬਾਅਦ ਇੱਕ ਸਟੀਲ ਇਕਾਈ ਵਿੱਚ 6 ਵਰਕਰਾਂ ਦੀ ਮੌਤ ਹੋਈ।

03.07.2018: ਉੱਤਰ ਪ੍ਰਦੇਸ਼ ਦੇ ਉਨਾਵ ਜ਼ਿਲ੍ਹੇ ਦੇ ਇੱਕ ਕਾਰਖਾਨੇ ਵਿੱਚ ਗੈਸ ਲੀਕ ਦੇ ਬਾਅਦ 3 ਲੋਕਾਂ ਦੀ ਮੌਤ ਹੋ ਗਈ ਸੀ ਅਤੇ 2 ਲੋਕ ਗੰਭੀਰ ਜ਼ਖਮੀ ਹੋ ਗਏ ਸੀ।

06.02.2018: ਇੱਕ ਵੇਅਰ ਹਾਉਸ ਵਿੱਚ ਕਲੋਰੀਨ ਗੈਸ ਲੀਕ ਹੋਣ ਕਾਰਨ 72 ਲੋਕ ਬਿਮਾਰ ਹੋ ਗਏ ਸੀ।

03.05.2018: ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਰੀਸਾਈਕਲਿੰਗ ਪਲਾਂਟ ਵਿੱਚ ਗੈਸ ਲੀਕ ਹੋਣ ਨਾਲ 3 ਵਰਕਰਾਂ ਦੀ ਮੌਤ ਹੋ ਗਈ ਸੀ।

08.05.2017: ਦਿੱਲੀ ਦੇ ਤੁਗਲਕਾਬਾਦ ਖੇਤਰ ਵਿੱਚ ਜ਼ਹਿਰਲੀ ਗੈਸ ਲੀਕ ਹੋਣ ਦੇ ਬਾਅਦ ਰਾਣੀ ਝਾਂਸੀ ਸਰਵੋਦਿਆ ਕੰਨਿਆ ਵਿਦਿਆਲਾ ਦੇ 475 ਵਿੱਦਿਆਰਥੀਆਂ ਦੇ ਨਾਲ 9 ਅਧਿਆਪਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

15.03.2017: ਕੋਲਡ ਸਟੋਰੇਜ ਦੇ ਗੈਸ ਚੈਬਰ ਵਿੱਚ ਅਮੋਨੀਆ ਗੈਸ ਲੀਕ ਹੋਣ ਨਾਲ ਇੱਕ ਭਿਆਨਕ ਹਾਦਸਾ ਹੋਇਆ।

03.11.2016: ਗੁਜਰਾਤ ਨਰਮਦਾ ਘਾਟੀ ਖਾਦ ਅਤੇ ਰਸਾਇਣ ਲਿਮਿਟਡ ਦੇ ਇੱਕ ਰਸਾਇਣਕ ਕਾਰਖਾਨੇ ਵਿੱਚ ਜ਼ਹਿਰਲੀ ਫਾਸਫੋਰਸ ਗੈਸ ਲੀਕ ਹੋਣ ਕਾਰਨ 4 ਮਜ਼ਦੂਰ ਦੀ ਮੌਤ ਅਤੇ 13 ਜ਼ਖਮੀ ਹੋ ਗਏ ਸੀ।

2016: ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਦੇ ਪੋਰ ਪਿੰਡ ਸਿਲੰਡਰ ਨਾਲ ਕਲੋਰੀਨ ਗੈਸ ਲੀਕ ਹੋਣ ਤੋਂ ਬਾਅਦ 20 ਲੋਕ ਪ੍ਰਭਾਵਿਤ।

13.07.2014: ਪੱਛਮੀ ਬੰਗਾਲ ਦੇ ਵਰਧਵਾਨ ਵਿੱਚ ਇੱਕ ਵਰਕਸ਼ਾਪ ਵਿੱਚ ਸਿਲੰਡਰ ਨਾਲ ਗੈਸ ਲੀਕ ਹੋਣ ਤੋਂ ਬਾਅਦ 2 ਮਹਿਲਾਵਾਂ ਦੀ ਮੌਤ, 50 ਜ਼ਖਮੀ।

07.08.2014: ਕੇਰਲ ਦੇ ਕੋਹਲਮ ਵਿੱਚ ਇੱਕ ਪਲਾਂਟ ਵਿੱਚ ਗੈਸ ਲੀਕ ਨਾਲ 70 ਬੱਚੇ ਬਿਮਾਰ।

05.06.2014: ਤਾਮਿਲਨਾਡੂ ਵਿੱਚ ਨੀਲਾ ਫਿਸ਼ ਪ੍ਰੋਸੈਸਿੰਗ ਇਕਾਈ ਵਿੱਚ ਅਮੋਨੀਆ ਗੈਸ ਪਾਈਪ ਲਾਇਨ ਦੇ ਫੱਟਣ ਨਾਲ 54 ਮਹਿਲਾਵਾਂ ਬੇਹੋਸ਼।

18.03.2014: ਤਾਮਿਲਨਾਡੂ ਵਿੱਚ ਵਿਸਫੋਟ ਦੇ ਦੌਰਾਨ ਜ਼ਹਿਰਲੀ ਗੈਸ ਨਿਕਲਣ ਨਾਲ ਰੰਗ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਨ ਵਾਲੇ 7 ਵਰਕਰਾਂ ਦੀ ਮੌਤ।

23.03.2013: ਤਾਮਿਲਨਾਡੂ ਦੇ ਪਿੰਡ ਥੂਥੁਕੁੜੀ ਵਿੱਚ ਗੈਸ ਲੀਕ ਹੋਣ ਨਾਲ ਇੱਕ ਇੱਕ ਦੀ ਮੌਤ। ਫੈਕਟਰੀ ਵਿੱਚ ਸਲਫਰ ਡਾਇਆਕਸਾਈਡ ਦੇ ਲੀਕ ਨਾਲ ਹੋਈ ਘਟਨਾ।

02.08.2011: ਕਰਨਾਟਕ ਦੇ ਜਿੰਦਲ ਸਟੀਲ ਪਲਾਂਟ ਵਿੱਚ ਜ਼ਹਿਰਲੀ ਗੈਸ ਲੀਕ ਨਾਲ 3 ਵਰਕਰਾਂ ਦੀ ਮੌਤ।

16.07.2010: ਪੱਛਮੀ ਬੰਗਾਲ ਦੇ ਦੁਰਗਾਪੁਰ ਸਟੀਲ ਵਿੱਚ ਕਾਰਬਨ ਮੋਨੋਆਕਸਾਈਡ ਦੇ ਕਾਰਨ 25 ਲੋਕ ਬਿਮਾਰ ਹੋਏ।

12.11.2006: ਗੁਜਰਾਤ ਦੇ ਭਰੂਚ ਵਿੱਚ ਤੇਲ ਕਾਰਖਾਨੇ ਵਿੱਚ ਗੈਸ ਲੀਕ ਕਾਰਨ 3 ਦੀ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.