ETV Bharat / bharat

ਓਡੀਸ਼ਾ ਦੇ ਬਾਲਾਸੌਰ 'ਚ ਸਥਾਨਕ ਲੋਕਾਂ ਨੇ ਬਚਾਇਆ ਦੁਰਲੱਭ ਪੀਲੇ ਰੰਗ ਦਾ ਕਛੂਆ

author img

By

Published : Jul 20, 2020, 11:13 AM IST

ਓਡੀਸ਼ਾ ਸਥਿਤ ਬਾਲਸੌਰ ਦੇ ਲੋਕਾਂ ਨੇ ਇੱਕ ਵਿਲੱਖਣ ਅਤੇ ਦੁਰਲੱਭ ਪੀਲੇ ਰੰਗ ਦਾ ਕਛੂਆ ਬਚਾਇਆ ਜੋ ਬਾਅਦ ਵਿਚ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਓਡੀਸਾ ਵਿੱਚ ਕਛੂਆਂ ਦੀ ਭਾਰਤ ਦੀ ਆਬਾਦੀ ਦ 90 ਫੀਸਦੀ ਹਿੱਸਾ ਹੈ।

ਉੜੀਸਾ ਦੇ ਬਾਲਾਸੌਰ 'ਚ ਸਥਾਨਕ ਲੋਕਾਂ ਨੇ ਬਚਾਇਆ ਦੁਰਲਭ ਪੀਲੇ ਰੰਗ ਦਾ ਕਛੂਆਉੜੀਸਾ ਦੇ ਬਾਲਾਸੌਰ 'ਚ ਸਥਾਨਕ ਲੋਕਾਂ ਨੇ ਬਚਾਇਆ ਦੁਰਲਭ ਪੀਲੇ ਰੰਗ ਦਾ ਕਛੂਆ
ਉੜੀਸਾ ਦੇ ਬਾਲਾਸੌਰ 'ਚ ਸਥਾਨਕ ਲੋਕਾਂ ਨੇ ਬਚਾਇਆ ਦੁਰਲਭ ਪੀਲੇ ਰੰਗ ਦਾ ਕਛੂਆ

ਓਡੀਸ਼ਾ: ਬਾਲਾਸੌਰ ਜ਼ਿਲ੍ਹੇ ਦੇ ਸੋਰਾ ਬਲਾਕ ਦੇ ਸੁਜਾਨਪੁਰ ਪਿੰਡ ਤੋਂ ਐਤਵਾਰ ਨੂੰ ਸਥਾਨਕ ਲੋਕਾਂ ਨੇ ਇੱਕ ਅਨੋਖਾ ਅਤੇ ਦੁਰਲੱਭ ਪੀਲਾ ਕਛੂਆ ਬਚਾਇਆ। ਸਥਾਨਕ ਲੋਕਾਂ ਨੇ ਫਿਰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ‘ਤੇ ਬੁਲਾਇਆ ਅਤੇ ਕਛੂਆ ਉਨ੍ਹਾਂ ਦੇ ਹਵਾਲੇ ਕਰ ਦਿੱਤਾ।

ਉੜੀਸਾ ਦੇ ਬਾਲਾਸੌਰ 'ਚ ਸਥਾਨਕ ਲੋਕਾਂ ਨੇ ਬਚਾਇਆ ਦੁਰਲਭ ਪੀਲੇ ਰੰਗ ਦਾ ਕਛੂਆ

ਬਚਾਏ ਗਏ ਕਛੂਆ ਬਾਰੇ ਜੰਗਲੀ ਜੀਵ ਵਾਰਡਨ, ਭਾਨੂਮਿੱਤਰਾ ਆਚਾਰੀਆ ਨੇ ਕਿਹਾ ਕਿ ਇਹ ਇਕ ਅਨੌਖੀ ਖੋਜ ਸੀ ਅਤੇ ਉਨ੍ਹਾਂ ਪਹਿਲਾਂ ਕਦੇ ਅਜਿਹਾ ਜੀਵ ਨਹੀਂ ਵੇਖਿਆ ਸੀ। ਆਚਾਰੀਆ ਨੇ ਕਿਹਾ, "ਬਚਾਏ ਹੋਏ ਕਛੂਏ ਦਾ ਸਾਰਾ ਖੋਲ ਅਤੇ ਸਰੀਰ ਪੀਲਾ ਹੈ। ਇਹ ਇਕ ਬਹੁਤ ਹੀ ਦੁਰਲਭ ਕਛੂਆ ਹੈ, ਮੈਂ ਇਸ ਤੋਂ ਪਹਿਲਾਂ ਕਦੇ ਨਹੀਂ ਵੇਖਿਆ। "

ਪਿਛਲੇ ਮਹੀਨੇ ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਅਧੀਨ ਦੇਉਲੀ ਡੈਮ ਵਿਖੇ ਮਛੇਰਿਆਂ ਨੇ ਤ੍ਰਿਓਨੀਚੀਦਾ ਕੱਛੂ ਦੀ ਇੱਕ ਦੁਰਲੱਭ ਪ੍ਰਜਾਤੀ ਫੜੀ ਸੀ। ਬਾਅਦ ਵਿਚ ਇਸ ਨੂੰ ਵਣ ਵਿਭਾਗ ਨੇ ਦਿਓਲੀ ਡੈਮ ਵਿਚ ਛੱਡ ਦਿੱਤਾ। ਤ੍ਰਿਓਨੀਚੀਡਾ ਕਛੂਆ ਨਰਮ ਖੋਲ ਕਛੂਆ ਹੈ ਜੋ ਕਿ ਅਫਰੀਕਾ, ਏਸ਼ੀਆ ਅਤੇ ਉੱਤਰੀ ਅਮਰੀਕਾ ਵਿੱਚ ਪਾਏ ਜਾਂਦੇ ਹਨ।

ਜੰਗਲਾਤ ਵਿਭਾਗ ਦੇ ਮੁਤਾਬਕ, ਕਛੂਏ ਦਾ ਭਾਰ 30 ਕਿਲੋਗ੍ਰਾਮ ਤੋਂ ਵੱਧ ਹੈ ਅਤੇ ਇਸ ਦੀ ਵੱਧ ਤੋਂ ਵੱਧ ਉਮਰ 50 ਸਾਲ ਹੈ। ਇਸ ਤੋਂ ਪਹਿਲਾਂ, ਓਡੀਸ਼ਾ ਦੇ ਕਾਲਹੰਡੀ ਜ਼ਿਲ੍ਹੇ ਦੇ ਧਰਮਗੜ 'ਚ ਭੀਮਖੋਜ ਪੱਡਾ ਰੋਡ ਨੇੜੇ ਬੀਜੂ ਐਕਸਪ੍ਰੈਸ ਵੇਅ ਦੇ ਨਿਰਮਾਣ ਦੌਰਾਨ ਇੱਕ ਦੁਰਲੱਭ ਕਿਸਮ ਦਾ ਕਛੂਆ ਮਿਲਿਆ ਸੀ।

ਬਾਅਦ 'ਚ ਜੰਗਲਾਤ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ 42 ਕਿੱਲੋ ਦੇ ਕਛੂਏ ਨੂੰ ਬਚਾਇਆ। ਓਡੀਸ਼ਾ ਔਲਿਵ ਰਡਲੇ ਟਰਟਲ ਲਈ ਵੀ ਮਸ਼ਹੂਰ ਹੈ ਅਤੇ ਇਹ ਸੂਬਾ ਭਾਰਤ ਦੇ 90 ਫੀਸਦੀ ਕਛੂਆ ਆਬਾਦੀ ਦਾ ਹਿੱਸਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.